AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਸ਼ੁਭਮਨ ਗਿੱਲ ਰਣਜੀ ‘ਚ 1 ਰਨ ਬਣਾ ਕੇ ਆਊਟ, ਛੱਤੀਸਗੜ੍ਹ ਦੇ ਇਸ ਗੇਂਦਬਾਜ਼ ਨੇ ਝਟਕਾਈ ਵਿਕਟ

ਰਣਜੀ ਟਰਾਫ਼ੀ 2026-27 ਸੀਜ਼ਨ ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਟੈਸਟ ਅਤੇ ਵਨਡੇ ਕਪਤਾਨ ਸ਼ੁਭਮਨ ਗਿੱਲ ਬੱਲੇ ਨਾਲ ਕੋਈ ਖ਼ਾਸ ਕਮਾਲ ਨਹੀਂ ਦਿਖਾ ਸਕੇ। ਪੰਜਾਬ ਵੱਲੋਂ ਖੇਡ ਰਹੇ ਗਿੱਲ ਮਹਿਜ਼ 1 ਦੌੜ ਦੇ ਨਿੱਜੀ ਸਕੋਰ ਤੇ ਸਸਤੇ ਵਿੱਚ ਆਊਟ ਹੋ ਕੇ ਪੈਵੇਲੀਅਨ ਪਰਤ ਗਏ।

ਸ਼ੁਭਮਨ ਗਿੱਲ ਰਣਜੀ 'ਚ 1 ਰਨ ਬਣਾ ਕੇ ਆਊਟ, ਛੱਤੀਸਗੜ੍ਹ ਦੇ ਇਸ ਗੇਂਦਬਾਜ਼ ਨੇ ਝਟਕਾਈ ਵਿਕਟ
tv9-punjabi
| Updated On: 18 Oct 2026 16:56 PM IST
Share

ਰਣਜੀ ਟਰਾਫ਼ੀ 2026-27 ਸੀਜ਼ਨ ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਟੈਸਟ ਅਤੇ ਵਨਡੇ ਕਪਤਾਨ ਸ਼ੁਭਮਨ ਗਿੱਲ ਬੱਲੇ ਨਾਲ ਕੋਈ ਖ਼ਾਸ ਕਮਾਲ ਨਹੀਂ ਦਿਖਾ ਸਕੇ। ਪੰਜਾਬ ਵੱਲੋਂ ਖੇਡ ਰਹੇ ਗਿੱਲ ਮਹਿਜ਼ 1 ਦੌੜ ਦੇ ਨਿੱਜੀ ਸਕੋਰ ਤੇ ਸਸਤੇ ਵਿੱਚ ਆਊਟ ਹੋ ਕੇ ਪੈਵੇਲੀਅਨ ਪਰਤ ਗਏ। ਐਤਵਾਰ ਨੂੰ ਚੰਡੀਗੜ੍ਹ ਵਿਖੇ ਖੇਡੇ ਜਾ ਰਹੇ ਇਸ ਮੈਚ ਦੌਰਾਨ ਛੱਤੀਸਗੜ੍ਹ ਦੇ ਗੇਂਦਬਾਜ਼ ਅਜੈ ਮੰਡਲ ਨੇ ਗਿੱਲ ਨੂੰ ਬੋਲਡ ਕਰਕੇ ਟੀਮ ਨੂੰ ਸਭ ਤੋਂ ਵੱਡੀ ਕਾਮਯਾਬੀ ਦਿਵਾਈ।

ਇਸ ਮੈਚ ਵਿੱਚ ਪੰਜਾਬ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲੀ ਪਾਰੀ ਦੌਰਾਨ ਸ਼ੁਰੂਆਤੀ ਝਟਕਿਆਂ ਮਗਰੋਂ ਪੰਜਾਬ ਨੇ ਖ਼ਬਰ ਲਿਖੇ ਜਾਣ ਤੱਕ 3 ਵਿਕਟਾਂ ਦੇ ਨੁਕਸਾਨ ਤੇ 89 ਦੌੜਾਂ ਬਣਾ ਲਈਆਂ ਸਨ।

ਨਿਊਜ਼ੀਲੈਂਡ ਦੌਰੇ ਦੀ ਤਿਆਰੀ ਲਈ ਮੈਦਾਨ ਚ ਓਤਰੇ ਗਿੱਲ

ਜ਼ਿਕਰਯੋਗ ਹੈ ਕਿ ਭਾਰਤੀ ਕਪਤਾਨ ਸ਼ੁਭਮਨ ਗਿੱਲ ਆਗਾਮੀ ਨਿਊਜ਼ੀਲੈਂਡ ਦੌਰੇ ਦੀ ਅਹਿਮ ਤਿਆਰੀ ਵਜੋਂ ਇਸ ਵਾਰ ਰਣਜੀ ਟਰਾਫ਼ੀ ਵਿੱਚ ਹਿੱਸਾ ਲੈਣ ਪਹੁੰਚੇ ਹਨ। ਦੋ ਦਿਨ ਪਹਿਲਾਂ ਐਲਾਨੀ ਗਈ ਭਾਰਤੀ ਟੀਮ ਵਿੱਚ ਉਨ੍ਹਾਂ ਨੂੰ ਟੈਸਟ ਲੜੀ ਅਤੇ ਸ਼ੁਰੂਆਤੀ ਤਿੰਨ ਵਨਡੇ ਮੈਚਾਂ ਲਈ ਭਾਰਤੀ ਟੀਮ ਦੀ ਕਮਾਨ ਸੌਂਪੀ ਗਈ ਹੈ।

ਭਾਰਤੀ ਟੀਮ ਨੂੰ ਨਿਊਜ਼ੀਲੈਂਡ ਖ਼ਿਲਾਫ਼ ਆਪਣਾ ਪਹਿਲਾ ਟੈਸਟ ਮੈਚ 19 ਨਵੰਬਰ ਤੋਂ ਵੈਲਿੰਗਟਨ ਦੇ ਮੈਦਾਨ ਤੇ ਖੇਡਣਾ ਹੈ। ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ ਮੌਜੂਦਾ ਚੱਕਰ ਦੇ ਫਾਈਨਲ ਵਿੱਚ ਜਗ੍ਹਾ ਪੱਕੀ ਕਰਨ ਦੇ ਲਿਹਾਜ਼ ਨਾਲ ਇਹ ਦੌਰਾ ਟੀਮ ਇੰਡੀਆ ਲਈ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਗਿੱਲ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਦੋ ਮਹੀਨੇ ਪਹਿਲਾਂ ਸ਼੍ਰੀਲੰਕਾ ਵਿਰੁੱਧ ਖੇਡੀ ਗਈ ਦੋ ਟੈਸਟ ਮੈਚਾਂ ਦੀ ਲੜੀ ਵਿੱਚ 1-0 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਸੀ।

ਹਰਸ਼ਲ ਪਟੇਲ ਦੇ 250 ਵਿਕਟਾਂ ਮੁਕੰਮਲ

ਦੂਜੇ ਪਾਸੇ, ਇੱਕ ਹੋਰ ਮੁਕਾਬਲੇ ਵਿੱਚ ਗੁਜਰਾਤ ਦੇ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਦਿੱਲੀ ਖ਼ਿਲਾਫ਼ ਦੋ ਅਹਿਮ ਵਿਕਟਾਂ ਝਟਕਾਈਆਂ। ਹਰਸ਼ਲ ਪਟੇਲ ਨੇ ਦਿੱਲੀ ਦੇ ਬੱਲੇਬਾਜ਼ ਸਨਤ ਸਾਂਗਵਾਨ ਨੂੰ ਆਊਟ ਕਰਕੇ ਫ਼ਰਸਟ ਕਲਾਸ ਕ੍ਰਿਕਟ ਵਿੱਚ ਆਪਣੀਆਂ 250 ਵਿਕਟਾਂ ਪੂਰੀਆਂ ਕਰਨ ਦਾ ਵੱਡਾ ਮੀਲ ਪੱਥਰ ਹਾਸਲ ਕੀਤਾ। ਇਸ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਯਸ਼ ਢੁੱਲ ਨੂੰ ਵੀ ਆਊਟ ਕਰਕੇ ਪੈਵੇਲੀਅਨ ਦਾ ਰਾਹ ਦਿਖਾਇਆ।

ਦਿੱਲੀ ਵੱਲੋਂ ਓਪਨਰ ਪ੍ਰਿਆਂਸ਼ ਆਰੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹਿਜ਼ 55 ਗੇਂਦਾਂ ਵਿੱਚ ਆਪਣਾ ਦੂਜਾ ਫ਼ਰਸਟ ਕਲਾਸ ਅਰਧ ਸੈਂਕੜਾ ਜੜਿਆ। ਦਿੱਲੀ ਦੀ ਟੀਮ ਨੇ 94 ਦੌੜਾਂ ਦੇ ਕੁੱਲ ਸਕੋਰ ਤੇ ਆਪਣੀਆਂ ਸ਼ੁਰੂਆਤੀ 2 ਵਿਕਟਾਂ ਗੁਆ ਦਿੱਤੀਆਂ ਸਨ।

ਸੌਰਾਸ਼ਟਰ ਦੇ ਸਾਹਮਣੇ ਕਰਨਾਟਕ ਦਾ ਟਾਪ ਆਰਡਰ ਲੜਖੜਾਇਆ

ਸੌਰਾਸ਼ਟਰ ਅਤੇ ਕਰਨਾਟਕ ਵਿਚਾਲੇ ਖੇਡੇ ਜਾ ਰਹੇ ਮੈਚ ਵਿੱਚ ਜੈਦੇਵ ਉਨਾਦਕਟ ਅਤੇ ਚੇਤਨ ਸਾਕਾਰੀਆ ਦੀ ਤੇਜ਼ ਸਵਿੰਗ ਗੇਂਦਬਾਜ਼ੀ ਅੱਗੇ ਕਰਨਾਟਕ ਦੇ ਬੱਲੇਬਾਜ਼ ਬੇਵੱਸ ਨਜ਼ਰ ਆਏ। ਕਰਨਾਟਕ ਦੀ ਟੀਮ ਨੇ ਸ਼ੁਰੂਆਤ ਵਿੱਚ ਹੀ ਮਹਿਜ਼ 22 ਦੌੜਾਂ ਤੇ 2 ਵਿਕਟਾਂ ਗੁਆ ਦਿੱਤੀਆਂ। ਰੋਹਨ ਪਾਟਿਲ ਅਤੇ ਵਿਜੇਕੁਮਾਰ ਵੈਸ਼ਾਕ ਸਸਤੇ ਵਿੱਚ ਆਊਟ ਹੋ ਕੇ ਚੱਲਦੇ ਬਣੇ, ਜਦਕਿ ਮਯੰਕ ਅਗਰਵਾਲ ਅਤੇ ਕੇ.ਵੀ. ਅਨੀਸ਼ ਕ੍ਰੀਜ਼ ਤੇ ਡਟੇ ਹੋਏ ਹਨ।

ਇਸ ਮੈਚ ਵਿੱਚ ਸੌਰਾਸ਼ਟਰ ਨੇ ਟਾਸ ਜਿੱਤ ਕੇ ਕਰਨਾਟਕ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਦਿਲਚਸਪ ਗੱਲ ਇਹ ਰਹੀ ਕਿ ਐਤਵਾਰ ਨੂੰ ਸੌਰਾਸ਼ਟਰ ਦੇ ਸੀਨੀਅਰ ਗੇਂਦਬਾਜ਼ ਜੈਦੇਵ ਉਨਾਦਕਟ ਆਪਣਾ 35ਵਾਂ ਜਨਮਦਿਨ ਵੀ ਮਨਾ ਰਹੇ ਹਨ।

ਸਾਈ ਕਿਸ਼ੋਰ ਨੇ ਉੱਤਰਾਖੰਡ ਨੂੰ ਬੈਕਫੁੱਟ ਤੇ ਧੱਕਿਆ

ਤਮਿਲਨਾਡੂ ਅਤੇ ਉੱਤਰਾਖੰਡ ਦਰਮਿਆਨ ਖੇਡੇ ਜਾ ਰਹੇ ਮੈਚ ਵਿੱਚ ਤਮਿਲਨਾਡੂ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਗੁਰਜਪਨੀਤ ਸਿੰਘ ਨੇ ਕਹਿਰਵਾਨ ਸਪੈੱਲ ਸੁੱਟਦਿਆਂ ਉੱਤਰਾਖੰਡ ਦੇ ਟਾਪ ਆਰਡਰ ਨੂੰ ਝੰਬ ਸੁੱਟਿਆ ਅਤੇ ਸ਼ੁਰੂਆਤੀ ਤਿੰਨ ਵਿਕਟਾਂ ਝਟਕਾਈਆਂ।

ਇਸ ਤੋਂ ਬਾਅਦ ਲੰਚ ਬ੍ਰੇਕ ਤੋਂ ਠੀਕ ਪਹਿਲਾਂ ਤਮਿਲਨਾਡੂ ਦੇ ਕਪਤਾਨ ਆਰ. ਸਾਈ ਕਿਸ਼ੋਰ ਨੇ ਭਾਰਤ ਦੀ ਅੰਡਰ-19 ਟੀਮ ਦੇ ਖਿਡਾਰੀ ਲਕਸ਼ਯ ਰਾਏਚੰਦਾਨੀ ਨੂੰ 15 ਦੌੜਾਂ ਦੇ ਨਿੱਜੀ ਸਕੋਰ ਤੇ ਆਊਟ ਕਰਕੇ ਉੱਤਰਾਖੰਡ ਨੂੰ ਚੌਥਾ ਵੱਡਾ ਝਟਕਾ ਦਿੱਤਾ। ਲੰਚ ਤੱਕ ਉੱਤਰਾਖੰਡ ਦੀ ਟੀਮ 41 ਦੌੜਾਂ ਬਣਾ ਕੇ ਆਪਣੀਆਂ 4 ਅਹਿਮ ਵਿਕਟਾਂ ਗੁਆ ਚੁੱਕੀ ਸੀ ਅਤੇ ਗੰਭੀਰ ਸੰਕਟ ਵਿੱਚ ਘਿਰੀ ਨਜ਼ਰ ਆ ਰਹੀ ਸੀ।

Follow Us
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?...
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ...
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ...
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ...
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ...
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ...
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ...
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ...
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼...