
ਦੁਸ਼ਹਿਰਾ
ਸਨਾਤਨ ਪਰੰਪਰਾ ਵਿੱਚ, ਵਿਜਯਾਦਸ਼ਮੀ ਜਾਂ ਦੁਸਹਿਰੇ ਦੇ ਤਿਉਹਾਰ ਨੂੰ ਝੂਠ ਉੱਤੇ ਸੱਚ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਦੁਸਹਿਰੇ ਦਾ ਅਰਥ ਹੈ 10 ਤਰ੍ਹਾਂ ਦੀਆਂ ਬੁਰਾਈਆਂ (ਕਾਮ, ਕ੍ਰੋਧ, ਹੰਕਾਰ, ਮੋਹ, ਲੋਭ, ਹਉਮੈ, ਆਲਸ, ਈਰਖਾ, ਚੋਰੀ ਅਤੇ ਹਿੰਸਾ) ਨੂੰ ਜਿੱਤਣਾ। ਇਹ ਮਹਾਨ ਤਿਉਹਾਰ ਤ੍ਰੇਤਾਯੁਗ ਦੇ ਰਾਜਾ ਰਾਮ ਨਾਲ ਸਬੰਧਤ ਹੈ।
ਹਿੰਦੂ ਮਾਨਤਾਵਾਂ ਅਨੁਸਾਰ ਭਗਵਾਨ ਸ਼੍ਰੀ ਰਾਮ ਨੇ ਵਿਜੇਦਸ਼ਮੀ ਦੇ ਦਿਨ ਲੰਕਾਪਤੀ ਰਾਵਣ ਨੂੰ ਮਾਰਿਆ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਵਿਜੇਦਸ਼ਮੀ ਦੇ ਦਿਨ ਦੇਵੀ ਦੁਰਗਾ ਨੇ 10 ਦਿਨਾਂ ਦੇ ਲੰਬੇ ਯੁੱਧ ਤੋਂ ਬਾਅਦ ਦੈਂਤ ਮਹਿਸ਼ਾਸੁਰ ਨੂੰ ਮਾਰਿਆ ਸੀ ਅਤੇ ਲੋਕਾਂ ਨੂੰ ਉਸਦੇ ਅੱਤਿਆਚਾਰਾਂ ਤੋਂ ਮੁਕਤ ਕੀਤਾ ਸੀ।
ਹਿੰਦੂ ਧਰਮ ਵਿੱਚ ਦੁਸਹਿਰੇ ਨੂੰ ਕੋਈ ਵੀ ਕੰਮ ਕਰਨ ਲਈ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਨ ਹਥਿਆਰਾਂ ਦੀ ਵੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ। ਹਿੰਦੂ ਮਾਨਤਾਵਾਂ ਅਨੁਸਾਰ ਜੇਕਰ ਦੁਸਹਿਰੇ ਵਾਲੇ ਦਿਨ ਕਿਸੇ ਵੀ ਖੇਤਰ ਵਿੱਚ ਜਿੱਤ ਦੀ ਕਾਮਨਾ ਨਾਲ ਕੰਮ ਸ਼ੁਰੂ ਕੀਤਾ ਜਾਵੇ ਤਾਂ ਉਸ ਵਿੱਚ ਸਫਲਤਾ ਜ਼ਰੂਰ ਮਿਲਦੀ ਹੈ। ਪੁਰਾਣੇ ਸਮਿਆਂ ਵਿਚ ਭਾਰਤ ਵਿਚ ਰਹਿਣ ਵਾਲੇ ਰਾਜੇ-ਮਹਾਰਾਜੇ ਇਸ ਦਿਨ ਯੁੱਧ ਲਈ ਰਵਾਨਾ ਹੋਇਆ ਕਰਦੇ ਸਨ।
ਵਿਜੇਦਸ਼ਮੀ ਜਾਂ ਦੁਸਹਿਰੇ ਵਾਲੇ ਦਿਨ ਦੇਸ਼ ਦੇ ਕੁਝ ਸ਼ਹਿਰਾਂ ਨੂੰ ਛੱਡ ਕੇ ਪੂਰੇ ਭਾਰਤ ਵਿੱਚ ਰਾਵਣ ਨੂੰ ਸਾੜਨ ਦੀ ਪਰੰਪਰਾ ਚੱਲਦੀ ਹੈ। ਇਸ ਦਿਨ ਦੇਵੀ ਦੁਰਗਾ ਦਾ ਵਿਸਰਜਨ ਵੀ ਰਵਾਇਤੀ ਢੰਗ ਨਾਲ ਕੀਤਾ ਜਾਂਦਾ ਹੈ। ਖੁਸ਼ੀਆਂ, ਚੰਗੇ ਭਾਗਾਂ ਅਤੇ ਜਿੱਤ ਦੀ ਕਾਮਨਾ ਨਾਲ ਜੁੜਿਆ ਇਹ ਪਵਿੱਤਰ ਤਿਉਹਾਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਪਰੰਪਰਾਵਾਂ ਅਤੇ ਰੀਤੀ-ਰਿਵਾਜਾਂ ਅਨੁਸਾਰ ਮਨਾਇਆ ਜਾਂਦਾ ਹੈ।
ਲੁਧਿਆਣਾ ‘ਚ 125 ਫੁੱਟ ਦਾ ਰਾਵਣ ਦਾ ਪੁਤਲਾ ਫੂਕਿਆ, MP ਰਾਜਾ ਵੜਿੰਗ ਨੇ ਲਗਾਈ ਅੱਗ, ਕਿਹਾ- ਅੱਜ ਬਦੀ ‘ਤੇ ਨੇਕੀ ਦੀ ਜਿੱਤ
ਦੁਸ਼ਹਿਰੇ ਦੇ ਤਿਉਹਾਰ ਦੇ ਮੱਦੇਨਜ਼ਰ ਲੁਧਿਆਣਾ ਪੁਲਿਸ ਵੱਲੋਂ 900 ਤੋਂ ਵੱਧ ਪੁਲਿਸ ਜਵਾਨਾਂ ਦੀ ਤੈਨਾਤੀ ਕੀਤੀ ਗਈ ਹੈ। ਦਰੇਸੀ ਗਰਾਉਂਡ ਵਿਖੇ ਫੂਕਿਆ ਗਿਆ ਪੁਤਲਾ 2 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਸੀ।
- Rajinder Arora
- Updated on: Oct 12, 2024
- 6:51 pm
ਬਦੀ ‘ਤੇ ਨੇਕੀ ਦੀ ਜਿੱਤ ਦਾ ਤਿਉਹਾਰ, CM ਮਾਨ ਨੇ ਅੰਮ੍ਰਿਤਸਰ ਵਿੱਚ ਕੀਤਾ ਰਾਵਨ ਦਹਨ
ਅੰਮ੍ਰਿਤਸਰ ਦੇ ਸ਼੍ਰੀ ਦੁਰਗਿਆਣਾ ਤੀਰਥ ਮੈਦਾਨ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਵਣ ਦਹਨ ਕੀਤਾ। ਇਸ ਦੌਰਾਨ ਸ਼ਹਿਰ ਦੇ ਡੀਸੀ ਸਾਕਸ਼ੀ ਸਾਹਨੀ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਸਣੇ ਆਮ ਆਦਮੀ ਪਾਰਟੀ ਦੇ ਕਈ ਆਗੂ ਮੌਜੂਦ ਸਨ।
- Lalit Sharma
- Updated on: Oct 12, 2024
- 4:38 pm
ਅੰਮ੍ਰਿਤਸਰ ‘ਚ CM ਮਾਨ ਕਰਨਗੇ ਰਾਵਣ ਦਹਨ, ਸ੍ਰੀ ਦੁਰਗਿਆਣਾ ਤੀਰਥ ਮੈਦਾਨ ‘ਚ ਤਿਆਰੀਆਂ ਮੁਕੰਮਲ
ਮਿਲੀ ਮੁਤਾਬਕ ਸ੍ਰੀ ਦੁਰਗਿਆਣਾ ਤੀਰਥ ਵਿਖੇ ਹਰ ਸਾਲ 100 ਫੁੱਟ ਦੀ ਉਚਾਈ 'ਤੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜ ਕੇ ਦੁਸਹਿਰਾ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸ੍ਰੀ ਦੁਰਗਿਆਣਾ ਤੀਰਥ ਵਿਖੇ ਦੁਸਹਿਰੇ ਮੌਕੇ ਹਨੂੰਮਾਨ ਸੈਨਾ ਅਤੇ ਲੰਗਰ ਵਾਲੇ ਵੀ ਵੱਡੀ ਗਿਣਤੀ ਵਿੱਚ ਆਉਂਦੇ ਹਨ, ਜਿਸ ਕਾਰਨ ਪ੍ਰਬੰਧਾਂ ਨੂੰ ਬਹੁਤ ਸਖ਼ਤ ਕੀਤਾ ਗਿਆ ਹੈ। ਵੀ.ਆਈ.ਪੀ ਮੂਵਮੈਂਟ ਦੇ ਨਾਲ-ਨਾਲ ਭੀੜ ਨੂੰ ਸੰਭਾਲਣਾ ਵੀ ਬਹੁਤ ਔਖੀ ਚੁਣੌਤੀ ਹੈ।
- TV9 Punjabi
- Updated on: Oct 12, 2024
- 11:13 am
Dussehra Celebration: ਰਾਵਣ ਦੇ ਘਰ ‘ਚ ਕਿਵੇਂ ਮਨਾਇਆ ਜਾਂਦਾ ਹੈ ਦੁਸਹਿਰਾ? ਇਸ ਬਾਰੇ ਜਾਣੋ
Dussehra Festival: ਦੇਸ਼ ਅਤੇ ਦੁਨੀਆ ਭਰ ਵਿੱਚ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦਿਨ ਲੰਕਾਪਤੀ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਫੂਕੇ ਜਾਂਦੇ ਹਨ। ਪਰ ਰਾਵਣ ਦੇ ਘਰ ਸ਼੍ਰੀਲੰਕਾ ਵਿੱਚ ਇਹ ਤਿਉਹਾਰ ਕਿਵੇਂ ਮਨਾਇਆ ਜਾਂਦਾ ਹੈ? ਆਓ ਤੁਹਾਨੂੰ ਇਸ ਬਾਰੇ ਵੀ ਦੱਸਦੇ ਹਾਂ।
- TV9 Punjabi
- Updated on: Oct 12, 2024
- 6:08 am
Dussehra: ਪੰਜਾਬ ‘ਚ ਅੱਜ ਜਲੇਗਾ 125 ਫੁੱਟ ਉੱਚਾ ਰਾਵਣ, ਵਾਟਰਪਰੂਫ ਪੇਪਰ ਤੋਂ ਤਿਆਰ ਜੈਕੇਟ ਬਣੇਗੀ ਖਿੱਚ ਦਾ ਕੇਂਦਰ
Dussehra: ਆਗਰਾ ਤੋਂ ਆਏ ਕਾਰੀਗਰ ਅਕੀਲ ਨੇ ਦੱਸਿਆ ਕਿ ਉਹ 2004 ਤੋਂ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਬਣਾ ਰਿਹਾ ਹੈ। ਇਹ ਪੁਤਲਾ ਦਰੇਸੀ ਗਰਾਊਂਡ ਵਿੱਚ ਤਿਆਰ ਕੀਤਾ ਜਾ ਰਿਹਾ ਹੈ ਜੋ ਕਿ ਪੂਰੇ ਪੰਜਾਬ ਵਿੱਚ ਸਭ ਤੋਂ ਵੱਡਾ ਹੈ। ਪਿਛਲੇ ਸਾਲ ਲੁਧਿਆਣਾ ਵਿੱਚ ਹੀ 120 ਫੁੱਟ ਦਾ ਰਾਵਣ ਬਣਾਇਆ ਗਿਆ ਸੀ ਪਰ ਇਸ ਵਾਰ ਇਸ ਦੀ ਉਚਾਈ ਹੋਰ ਵਧਾ ਦਿੱਤੀ ਗਈ ਹੈ। ਇਸ ਦੀ ਕੀਮਤ ਕਰੀਬ 2 ਲੱਖ ਰੁਪਏ ਹੈ।
- Rajinder Arora
- Updated on: Oct 12, 2024
- 1:26 pm
Dussehra 2024: ਦੁਸਹਿਰੇ ਵਾਲੇ ਦਿਨ ਕਰੋ ਇਹ 6 ਉਪਾਅ, ਜ਼ਿੰਦਗੀ ‘ਚ ਸਾਰੇ ਕੰਮ ਹੋਣਗੇ ਸਫਲ!
Dussehra Upay: ਹਿੰਦੂ ਧਰਮ ਵਿੱਚ ਦੁਸਹਿਰੇ ਦੇ ਦਿਨ ਦਾਨ ਕਰਨ ਦੇ ਨਾਲ-ਨਾਲ ਕੁਝ ਉਪਾਅ ਕਰਨਾ ਵੀ ਲੋਕਾਂ ਲਈ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਹਰ ਤਿਉਹਾਰ ਦੀ ਤਰ੍ਹਾਂ ਇਸ ਦਿਨ ਵੀ ਲੋਕ ਦਾਨ ਪੁੰਨ ਕਰਦੇ ਹਨ। ਇਸ ਨਾਲ ਜੀਵਨ ਵਿੱਚੋਂ ਬੁਰਾਈਆਂ ਦੂਰ ਹੋ ਜਾਂਦੀਆਂ ਹਨ।
- TV9 Punjabi
- Updated on: Oct 11, 2024
- 10:58 am
ਰਾਵਣ ਕਿੰਨਾ ਗਿਆਨਵਾਨ ਸੀ, ਉਸਦਾ ਨਾਮ ਬ੍ਰਹਮਰਾਖਸ ਕਿਵੇਂ ਪਿਆ ਅਤੇ ਉਸ ਨੇ ਸ਼ਨੀ ਦੇਵ ਨੂੰ ਬੰਦੀ ਕਿਉਂ ਰੱਖਿਆ? ਪੂਰੀ ਕਹਾਣੀ ਪੜ੍ਹੋ
Ravana Interesting Facts: ਰਾਵਣ ਜਿੰਨਾ ਸ਼ਕਤੀਸ਼ਾਲੀ ਸੀ ਓਨਾ ਹੀ ਉਹ ਵਿਦਵਾਨ ਸੀ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਯੁੱਧ ਵਿਚ ਰਾਮ ਦੇ ਤੀਰ ਨਾਲ ਲੱਗਣ ਤੋਂ ਬਾਅਦ ਜਦੋਂ ਉਹ ਆਖਰੀ ਸਾਹ ਲੈ ਰਹੇ ਸਨ ਤਾਂ ਭਗਵਾਨ ਰਾਮ ਨੇ ਖੁਦ ਲਕਸ਼ਮਣ ਨੂੰ ਉਸ ਤੋਂ ਗਿਆਨ ਪ੍ਰਾਪਤ ਕਰਨ ਲਈ ਕਿਹਾ ਸੀ। ਆਓ ਜਾਣਦੇ ਹਾਂ ਰਾਵਣ ਦਾ ਜਨਮ ਕਿੱਥੇ ਹੋਇਆ ਸੀ? ਉਹ ਕਿੰਨਾ ਗਿਆਨਵਾਨ ਸੀ? ਉਸਦਾ ਨਾਮ ਬ੍ਰਹਮਰਾਕਸ਼ਸ ਕਿਵੇਂ ਪਿਆ ਅਤੇ ਉਸਨੇ ਸ਼ਨੀ ਦੇਵ ਨੂੰ ਬੰਦੀ ਕਿਉਂ ਬਣਾਇਆ?
- TV9 Punjabi
- Updated on: Oct 11, 2024
- 6:13 am