ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਲੁਧਿਆਣਾ ‘ਚ 125 ਫੁੱਟ ਦਾ ਰਾਵਣ ਦਾ ਪੁਤਲਾ ਫੂਕਿਆ, MP ਰਾਜਾ ਵੜਿੰਗ ਨੇ ਲਗਾਈ ਅੱਗ, ਕਿਹਾ- ਅੱਜ ਬਦੀ ‘ਤੇ ਨੇਕੀ ਦੀ ਜਿੱਤ

ਦੁਸ਼ਹਿਰੇ ਦੇ ਤਿਉਹਾਰ ਦੇ ਮੱਦੇਨਜ਼ਰ ਲੁਧਿਆਣਾ ਪੁਲਿਸ ਵੱਲੋਂ 900 ਤੋਂ ਵੱਧ ਪੁਲਿਸ ਜਵਾਨਾਂ ਦੀ ਤੈਨਾਤੀ ਕੀਤੀ ਗਈ ਹੈ। ਦਰੇਸੀ ਗਰਾਉਂਡ ਵਿਖੇ ਫੂਕਿਆ ਗਿਆ ਪੁਤਲਾ 2 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਸੀ।

ਲੁਧਿਆਣਾ 'ਚ 125 ਫੁੱਟ ਦਾ ਰਾਵਣ ਦਾ ਪੁਤਲਾ ਫੂਕਿਆ, MP ਰਾਜਾ ਵੜਿੰਗ ਨੇ ਲਗਾਈ ਅੱਗ, ਕਿਹਾ- ਅੱਜ ਬਦੀ 'ਤੇ ਨੇਕੀ ਦੀ ਜਿੱਤ
Follow Us
rajinder-arora-ludhiana
| Updated On: 13 Oct 2024 00:21 AM IST

ਲੁਧਿਆਣਾ ਦੇ ਦਰੇਸੀ ਦੁਸ਼ਹਿਰਾ ਗਰਾਊਂਡ ਦੇ ਵਿੱਚ ਅੱਜ ਪੰਜਾਬ ਦੇ ਸਭ ਤੋਂ ਵੱਡੇ 125 ਫੁੱਟ ਦੇ ਰਾਵਣ ਦਾ ਦਹਣ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ‘ਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਪਹੁੰਚੇ। ਜਿਨ੍ਹਾਂ ਨੇ ਆਟੋਮੈਟਿਕ ਰਿਮੋਟ ਦਾ ਬਟਨ ਦਬਾ ਦੇ ਰਾਵਣ ਦਹਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਬਦੀ ‘ਤੇ ਨੇਕੀ ਦੀ ਜਿੱਤ ਦਾ ਤਿਉਹਾਰ ਹੈ।

ਉਨ੍ਹਾਂ ਨੇ ਕਿਹਾ ਸਾਨੂੰ ਅਹੰਕਾਰ ਨਹੀਂ ਕਰਨਾ ਚਾਹਿਦਾ ਹੈ। ਪ੍ਰਭੂ ਸ੍ਰੀ ਰਾਮ ਦੇ ਦਿਖਾਏ ਰਸਤੇ ‘ਤੇ ਚਲਦਿਆਂ ਧਰਮ ਦੀ ਰੱਖਿਆ ਕਰਨੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਨੇਕ ਕੰਮ ਕਰਨ ਲਈ ਕਿਹਾ। ਇਸ ਦੌਰਾਨ ਡੀਐਸਪੀ ਸ਼ੁਭਮ ਅਗਰਵਾਲ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੀ ਮੌਜਦੂ ਰਹੇ।

ਦੁਸ਼ਹਿਰੇ ਦੇ ਤਿਉਹਾਰ ਦੇ ਮੱਦੇਨਜ਼ਰ ਲੁਧਿਆਣਾ ਪੁਲਿਸ ਵੱਲੋਂ 900 ਤੋਂ ਵੱਧ ਪੁਲਿਸ ਜਵਾਨਾਂ ਦੀ ਤੈਨਾਤੀ ਕੀਤੀ ਗਈ ਹੈ। ਦਰੇਸੀ ਗਰਾਉਂਡ ਵਿਖੇ ਫੂਕਿਆ ਗਿਆ ਪੁਤਲਾ 2 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਸੀ।

ਪੁਤਲੇ 45 ਦਿਨਾਂ ਵਿੱਚ ਤਿਆਰ ਹੋ ਜਾਂਦੇ ਹਨ

ਇਸ ਰਾਵਨ ਨੂੰ ਬਣਾਉਣ ਵਾਲੇ ਆਕੀਲ ਖਾਨ ਨੇ ਦੱਸਿਆ ਕਿ ਆਰਡਰ ਮਿਲਣ ਤੋਂ ਬਾਅਦ ਆਗਰਾ ‘ਚ ਸਾਰੇ ਪੁਤਲੇ ਮਿੱਟੀ ਨਾਲ ਪਹਿਲਾਂ ਦੀ ਤਿਆਰ ਕਰ ਲਏ ਜਾਂਦੇ ਹਨ। ਇਨ੍ਹਾਂ ਪੁਤਲਿਆਂ ਨੂੰ ਬਣਾਉਣ ਵਿੱਚ ਲਗਭਗ 45 ਦਿਨ ਲੱਗਦੇ ਹਨ। ਇਸ ਦੇ ਲਈ ਉਹ 20 ਕਾਰੀਗਰ ਲੈ ਕੇ ਆਉਂਦੇ ਹਨ।

ਇਹ ਕਾਰੀਗਰ ਉਪਕਾਰ ਨਗਰ, ਰਾਜਗੁਰੂ ਨਗਰ, ਜਮਾਲਪੁਰ, ਦੁੱਗਰੀ, ਬੀਆਰਐਸ ਨਗਰ, ਮੂਲਾਪੁਰ, ਜਗਰਾਉਂ ਅਤੇ ਖੰਨਾ ਦੇ ਸਾਰੇ ਦੁਸਹਿਰਾ ਗਰਾਊਂਡਾਂ ਵਿੱਚ ਤਿਆਰ ਕਰਕੇ ਭੇਜਦੇ ਹਨ। ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਵੀ ਤਿਆਰ ਕੀਤੇ ਗਏ ਸਨ, ਜੋ 60 ਫੁੱਟ ਲੰਬੇ ਸਨ ਅਤੇ ਪ੍ਰਤੀ ਪੁਤਲੇ ਦੀ ਕੀਮਤ 1 ਲੱਖ ਰੁਪਏ ਸੀ। ਇਹ ਪੁਤਲੇ ਦੋ ਕ੍ਰੇਨਾਂ ਦੀ ਮਦਦ ਨਾਲ ਬਣਾਏ ਗਏ ਹਨ।

Budget 2026: ਬਜਟ ਦਾ ਅਸਲ ਮਕਸਦ ਆਮਦਨ ਖਰਚ ਤੇ ਵਿਕਾਸ ਦੀ ਦਿਸ਼ਾ ਤੈਅ ਕਰਨਾ- ਬਜਟ ਵਿਸ਼ਲੇਸ਼ਕ ਇੰਜੀਨੀਅਰ ਪਵਨ ਸ਼ਰਮਾ
Budget 2026: ਬਜਟ ਦਾ ਅਸਲ ਮਕਸਦ ਆਮਦਨ ਖਰਚ ਤੇ ਵਿਕਾਸ ਦੀ ਦਿਸ਼ਾ ਤੈਅ ਕਰਨਾ- ਬਜਟ ਵਿਸ਼ਲੇਸ਼ਕ ਇੰਜੀਨੀਅਰ ਪਵਨ ਸ਼ਰਮਾ...
Budget 2026: ਬੈਂਕਿੰਗ ਖੇਤਰ 'ਚ ਸੁਧਾਰ, ਬਾਂਡ ਬਾਜ਼ਾਰ ਨੂੰ ਉਤਸ਼ਾਹਿਤ ਕਰਨਾ ਤੇ ਵਿਦੇਸ਼ੀ ਨਿਵੇਸ਼ ਲਈ ਨਵੇਂ ਪ੍ਰਬੰਧ
Budget 2026: ਬੈਂਕਿੰਗ ਖੇਤਰ 'ਚ ਸੁਧਾਰ, ਬਾਂਡ ਬਾਜ਼ਾਰ ਨੂੰ ਉਤਸ਼ਾਹਿਤ ਕਰਨਾ ਤੇ ਵਿਦੇਸ਼ੀ ਨਿਵੇਸ਼ ਲਈ ਨਵੇਂ ਪ੍ਰਬੰਧ...
Budget 2026: ਬਜਟ ਵਿੱਚ ਮੱਧ ਵਰਗ ਲਈ ਰਿਹਾਇਸ਼ ਅਤੇ EMI ਰਾਹਤ ਦੀਆਂ ਉਮੀਦਾਂ
Budget 2026: ਬਜਟ ਵਿੱਚ ਮੱਧ ਵਰਗ ਲਈ ਰਿਹਾਇਸ਼ ਅਤੇ EMI ਰਾਹਤ ਦੀਆਂ ਉਮੀਦਾਂ...
Budget 2026: ਬਜਟ 'ਚ ਪੈਟਰੋਲ-ਡੀਜ਼ਲ 'ਤੇ GST ਘਟ ਹੋਣ ਨਾਲ ਘੱਟ ਸਕਦੀਆਂ ਹਨ ਕੀਮਤਾਂ? ਜਾਣੋ ਮਾਹਿਰਾਂ ਦੀ ਰਾਏ?
Budget 2026: ਬਜਟ 'ਚ ਪੈਟਰੋਲ-ਡੀਜ਼ਲ 'ਤੇ GST ਘਟ ਹੋਣ ਨਾਲ ਘੱਟ ਸਕਦੀਆਂ ਹਨ ਕੀਮਤਾਂ? ਜਾਣੋ ਮਾਹਿਰਾਂ ਦੀ ਰਾਏ?...
Budget 2026: ਬਜਟ 2026 ਦਾ ਵੱਡਾ ਸਵਾਲ, ਪੈਟਰੋਲ-ਡੀਜ਼ਲ GST ਵਿੱਚ ਆਏ ਤਾਂ ਸੂਬਿਆਂ ਦੇ ਮਾਲੀਏ ਦਾ ਕੀ ਹੋਵੇਗਾ?
Budget 2026: ਬਜਟ 2026 ਦਾ ਵੱਡਾ ਸਵਾਲ, ਪੈਟਰੋਲ-ਡੀਜ਼ਲ GST ਵਿੱਚ ਆਏ ਤਾਂ ਸੂਬਿਆਂ ਦੇ ਮਾਲੀਏ ਦਾ ਕੀ ਹੋਵੇਗਾ?...
Gold Silver Price News: ਆਖਿਰ ਇੰਨਾ ਮਹਿੰਗਾ ਕਿਉਂ ਹੋ ਰਹੇ ਸੋਨਾ-ਚਾਂਦੀ? ਜਾਣੋ ਵਜ੍ਹਾ
Gold Silver Price News: ਆਖਿਰ ਇੰਨਾ ਮਹਿੰਗਾ ਕਿਉਂ ਹੋ ਰਹੇ ਸੋਨਾ-ਚਾਂਦੀ? ਜਾਣੋ ਵਜ੍ਹਾ...
Beating The Retreat: ਬੀਟਿੰਗ ਰੀਟ੍ਰੀਟ ਸੈਰੇਮਨੀ ਵਿੱਚ ਤਿੰਨਾਂ ਫੌਜਾਂ ਦੇ ਬੈਂਡ ਨੇ ਜਿੱਤੇ ਦਿਲ, ਪੀਐਮ ਮੋਦੀ ਸ਼ੇਅਰ ਕੀਤਾ VIDEO
Beating The Retreat: ਬੀਟਿੰਗ ਰੀਟ੍ਰੀਟ ਸੈਰੇਮਨੀ ਵਿੱਚ ਤਿੰਨਾਂ ਫੌਜਾਂ ਦੇ ਬੈਂਡ ਨੇ ਜਿੱਤੇ ਦਿਲ, ਪੀਐਮ ਮੋਦੀ ਸ਼ੇਅਰ ਕੀਤਾ VIDEO...
Chandigarh Nagar Nigam 'ਤੇ BJP ਦਾ ਕਬਜ਼ਾ, ਤਿੰਨੋਂ ਹੀ ਅਹੁਦਿਆਂ 'ਤੇ ਖਿੜ੍ਹਿਆ 'ਕਮਲ'
Chandigarh Nagar Nigam 'ਤੇ BJP ਦਾ ਕਬਜ਼ਾ, ਤਿੰਨੋਂ ਹੀ ਅਹੁਦਿਆਂ 'ਤੇ ਖਿੜ੍ਹਿਆ 'ਕਮਲ'...
Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ
Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ...