ਬਤੌਰ ਰਿਪੋਰਟਰ 13 ਸਾਲ ਕੰਮ ਕਰਨ ਦਾ ਤਜ਼ਰਬਾ। ਫਾਸਟਵੇਅ ਨਿਊਜ਼, ਚੈਨਲ2 ਨਿਊਜ਼, ਟਾਈਮਜ਼ ਟੀਵੀ ਨਿਊਜ਼, ਗਲੋਬਲ ਪੰਜਾਬ ਟੀਵੀ ਅਤੇ ਐਮਐਚ1 ਨਾਲ ਕੰਮ ਕੀਤਾ। ਫਿਲਹਾਲ ਟੀਵੀ9 ਪੰਜਾਬੀ ਨਾਲ ਜੁੜਿਆ ਹੋਇਆ ਹਾਂ।
Doctor God: ਡਾਕਟਰ ਈਸ਼ਾ ਨੇ ਤੁਰੰਤ ਮਰੀਜ਼ ਕੋਲ ਪਹੁੰਚ ਕੇ ਉਸ ਦੀ ਜਾਂਚ ਕੀਤੀ। ਡਾਕਟਰ ਈਸ਼ਾ ਨੇ ਦੱਸਿਆ ਕਿ ਮਰੀਜ਼ ਦੇ ਨੱਕ ਨੇ ਸਾਹ ਲੈਣਾ ਬੰਦ ਕਰ ਦਿੱਤਾ ਸੀ।ਇਸ ਲਈ ਮੈਂ ਉਸਨੂੰ ਸੀ.ਪੀ.ਆਰ. ਦਿੱਤੀ। ਜਿਸ ਤੋਂ 35 ਸਕਿੰਟਾਂ ਬਾਅਦ ਮਰੀਜ਼ ਨੇ ਆਪਣੀਆਂ ਬਾਹਾਂ ਅਤੇ ਲੱਤਾਂ ਨੂੰ ਥੋੜਾ ਜਿਹਾ ਹਿਲਾਇਆ।
Balwant Singh Rajoana: 3 ਘੰਟਿਆਂ ਲਈ ਪੈਰੋਲ ਤੇ ਜੇਲ੍ਹ ਤੋਂ ਬਾਹਰ ਆਏ ਬਲਵੰਤ ਸਿੰਘ ਰਾਜੋਆਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਆਪਣੀ ਸਜ਼ਾ ਖਿਲਾਫ਼ ਪਟੀਸ਼ਨ ਨਹੀਂ ਪਾਈ ਪਰ ਪੰਥ ਨੇ ਮੇਰੀ ਸਜ਼ਾ ਨੂੰ ਰੁਕਵਾ ਦਿੱਤਾ। ਇਸ ਮੌਕੇ ਉਹਨਾਂ ਨੇ ਤਲਖ ਅੰਦਾਜ਼ ਵਿੱਚ ਆਪਸੀ ਮਤਭੇਦਾਂ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ।
Girl Death Live Video Viral: ਮ੍ਰਿਤਕ ਬਾਣੀ ਕੌਰ ਦੇ ਪਿਤਾ ਦਰਸ਼ਨ ਸਿੰਘ ਦਾ ਤਲਾਕ ਹੋ ਗਿਆ ਸੀ। ਉਸ ਦਾ ਵਿਆਹ ਤਿੰਨ ਸਾਲ ਪਹਿਲਾਂ ਹੋਇਆ ਸੀ ਤੇ ਬਾਣੀ ਕੌਰ ਦੇ ਪੈਦਾ ਹੋਣ ਤੋਂ ਬਾਅਦ ਤਲਾਕ ਹੋ ਗਿਆ। ਬਾਅਦ 'ਚ ਦਰਸ਼ਨ ਸਿੰਘ ਰੋਜ਼ੀ-ਰੋਟੀ ਕਮਾਉਣ ਲਈ ਅਮਰੀਕਾ ਚਲਾ ਗਿਆ। ਬਾਣੀ ਦੀ ਪਰਵਰਿਸ਼ ਉਸ ਦੀ ਦਾਦੀ ਗੁਰਦੇਵ ਕੌਰ ਕਰ ਰਹੀ ਸੀ।
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲਕਾਂਡ ਦੇ ਦੋਸ਼ੀ ਰਾਜੋਆਣਾ ਜੇਲ੍ਹ ਤੋਂ ਬਾਹਰ ਆ ਗਏ। ਪੰਜਾਬ ਹਰਿਆਣਾ ਹਾਈਕੋਰਟ ਨੇ ਬਲਵੰਤ ਸਿੰਘ ਰਾਜੋਆਣਾ ਨੂੰ ਪੈਰੋਲ ਦਿੱਤੀ ਹੈ। ਰਾਜੋਆਣਾ ਨੂੰ ਹਾਈਕੋਰਟ ਨੇ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਪੈਰੋਲ ਦਿੱਤੀ ਹੈ। ਦੱਸ ਦਈਏ ਕਿ ਬਲਵੰਤ ਸਿੰਘ ਰਾਜੋਆਣਾ ਪਿਛਲੇ ਤਿੰਨ ਦਹਾਕਿਆਂ ਤੋਂ ਜੇਲ੍ਹ 'ਚ ਬੰਦ ਹਨ।
ਨੌਜਵਾਨਾਂ ਦਾ ਹੁੱਲੜਬਾਜ਼ੀ ਦਾ ਵੀਡੀਓ ਜਦੋਂ ਪੁਲਿਸ ਸਾਹਮਣੇ ਆਇਆਂ ਤਾਂ ਇਸ 'ਤੇ ਕਾਰਵਾਈ ਕੀਤੀ ਗਈ। ਵੀਡੀਓ ਕੁੱਝ ਦਿਨ ਪੁਰਾਣੀ ਦੱਸੀ ਜਾ ਰਹੀ ਹੈ, ਜਿਸ 'ਚ ਕੁੱਝ ਨੌਜਵਾਨ ਥਾਰ 'ਤੇ ਚੜ੍ਹ ਕੇ ਹੁੱਲੜਬਾਜ਼ੀ ਕਰ ਰਹੇ ਹਨ ਤੇ ਆਪਣੇ ਮੋਬਾਇਲ 'ਤੇ ਇਸ ਦੀ ਰਿਕਾਰਡਿੰਗ ਵੀ ਕਰ ਰਹੇ ਹਨ।
ਭੁਪਿੰਦਰ ਸਿੰਘ ਭਿੰਦਾ ਨੇ ਅਪਣੇ ਅਸਤੀਫੇ ਵਿੱਚ ਲਿਖਿਆ ਕਿ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੋਂ ਬਾਅਦ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਮੈਂ ਆਪਣੇ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ, ਤਾਂ ਜੋ ਜੋ ਵੀ ਪਾਰਟੀ ਦਾ ਨਵਾਂ ਪ੍ਰਧਾਨ ਬਣੇ, ਉਹ ਆਪਣੀ ਪਸੰਦ ਦੇ ਕਿਸੇ ਵੀ ਵਿਅਕਤੀ ਨੂੰ ਪ੍ਰਧਾਨ ਨਿਯੁਕਤ ਕਰ ਸਕੇ।
ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਹਥਿਆਰ ਦਿਖਾ ਰਿਹਾ ਹੈ ਤਾਂ ਉਸ ਦੇ ਨਾਲ ਕਾਰ ਵਿੱਚ ਇੱਕ ਹੋਰ ਵਿਅਕਤੀ ਵੀ ਬੈਠਾ ਹੈ। ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਹਥਿਆਰਾਂ ਦਾ ਪ੍ਰਚਾਰ ਕਰਨਾ ਕਾਨੂੰਨੀ ਅਪਰਾਧ ਹੈ। ਪੁਲੀਸ ਪ੍ਰਸ਼ਾਸਨ ਨੇ ਪਹਿਲਾਂ ਵੀ ਕਈ ਲੋਕਾਂ ਖ਼ਿਲਾਫ਼ ਹਥਿਆਰਾਂ ਨੂੰ ਸ਼ਹਿ ਦੇਣ ਦੇ ਮਾਮਲੇ ਦਰਜ ਕੀਤੇ ਹੋਏ ਹਨ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਬੱਚੇ ਨੂੰ ਅਗਵਾ ਕਰਨ ਦੇ ਇਲਜ਼ਾਮ 'ਚ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਹਿਲਾ ਨੇ ਬੱਚੇ ਨੂੰ ਅਗਵਾ ਕਰਨ ਦੇ ਕਾਰਨਾਂ ਬਾਰੇ ਸਿਰਫ਼ ਸੀਨੀਅਰ ਪੁਲੀਸ ਅਧਿਕਾਰੀ ਹੀ ਦੱਸ ਸਕਦੇ ਹਨ। ਇਹ ਬੱਚਾ ਕਿਨ੍ਹਾਂ ਹਾਲਾਤਾਂ ਵਿੱਚ ਅਤੇ ਕਿਵੇਂ ਪਾਰਕ ਵਿੱਚ ਪਹੁੰਚਿਆ, ਇਹ ਜਾਂਚ ਦਾ ਵਿਸ਼ਾ ਹੈ।
Firing: ਜ਼ਖਮੀ ਔਰਤ ਗੁੜੀਆ ਨੇ ਦੱਸਿਆ ਕਿ ਉਸ ਨੇ ਛਿੰਦਾ ਤੋਂ 10 ਹਜ਼ਾਰ ਰੁਪਏ ਕਿਸੇ ਜਾਣਕਾਰ ਨੂੰ ਦਵਾਏ ਸਨ। ਉਹ ਪੈਸੇ ਵਾਪਸ ਕਰਵਾਉਣ ਦੀ ਗਾਰੰਟਰ ਸੀ। ਉਕਤ ਵਿਅਕਤੀ ਨੇ ਛਿੰਦਾ ਨੂੰ ਕੁਝ ਪੈਸੇ ਵਾਪਸ ਕਰ ਦਿੱਤੇ ਸਨ ਅਤੇ ਕੁਝ ਰਹਿ ਗਏ ਸਨ। ਜਦੋਂ ਉਸ ਵਿਅਕਤੀ ਨੇ ਛਿੰਦੇ ਨੂੰ ਪੈਸੇ ਵਾਪਸ ਨਾ ਕੀਤੇ ਤਾਂ ਛਿੰਦਾ ਨੇ ਗੁੱਸੇ 'ਚ ਆ ਕੇ ਉਸ ਦੀ ਦੁਕਾਨ 'ਤੇ ਉਸ ਨਾਲ ਦੁਰਵਿਵਹਾਰ ਕੀਤਾ।
ਮਮਤਾ ਆਸ਼ੂ ਨੇ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਨ੍ਹਾਂ ਨੇ ਸਥਾਨਕ ਵਿਧਾਇਕ ਗੁਰਪ੍ਰੀਤ ਗੋਗੀ ਦੀ ਫੋਟੋ ਵਾਲਾ ਇੱਕ ਪੋਸਟਰ ਵੀ ਲਗਾਇਆ ਜਿਸ ਵਿੱਚ ਗੋਗੀ ਨੇ ਲਿਖਿਆ ਹੈ- ਆਓ ਸਾਰੇ ਰਲ ਕੇ ਹਲਕਾ ਪੱਛੜੀ ਨੂੰ ਸੁੰਦਰ ਬਣਾਈਏ। ਮਮਤਾ ਆਸ਼ੂ ਨੇ ਕਿਹਾ ਕਿ ਸ਼ਹਿਰ ਦੇ ਕਮਿਸ਼ਨਰ 'ਤੇ ਸਿਆਸੀ ਦਬਾਅ ਪਾਇਆ ਜਾ ਰਿਹਾ ਹੈ।
ਹੈਬੋਵਾਲ ਦੀ ਪੁਲਿਸ ਨੇ ਲੁਧਿਆਣਾ ਦੇ ਮੁਹੱਲਾ ਸਟਾਰ ਸਿਟੀ ਦੇ ਰਹਿਣ ਵਾਲੇ ਹਿੰਦੂ ਸੰਗਠਨ ਨਾਲ ਸਬੰਧਿਤ ਰੋਹਿਤ ਦੇ ਖਿਲਾਫ ਧਾਰਾ 152,196,353, ਬੀ.ਐਨ.ਐਸ. ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਨਫਰਤ ਭਰਿਆ ਭਾਸ਼ਣ ਦਿੱਤਾ ਸੀ।
ਪਿੰਡ ਅਕਾਲਗੜ੍ਹ ਕਲਾਂ ਵਿੱਚ ਨਸ਼ਾ ਖਰੀਦਣ ਲਈ ਪੈਸੇ ਨਾ ਹੋਣ ਕਾਰਨ ਪ੍ਰੇਸ਼ਾਨ ਨੌਜਵਾਨ ਨੇ ਆਪਣੇ ਘਰ ਨੂੰ ਅੱਗ ਲਗਾ ਦਿੱਤੀ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਬੁਝਾਉਣ ਲਈ ਭਾਰਤੀ ਹਵਾਈ ਸੈਨਾ ਕੇਂਦਰ ਹਲਵਾਰਾ ਅਤੇ ਮੁੱਲਾਂਪੁਰ ਦਾਖਾ ਤੋਂ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ।