ਟੀ20 ਵਿਸ਼ਵ ਕੱਪ
ਕ੍ਰਿਕਟ ਦੁਨੀਆ ਦੀਆਂ ਸਭ ਤੋਂ ਪ੍ਰਸਿੱਧ ਖੇਡਾਂ ਵਿੱਚੋਂ ਇੱਕ ਹੈ। ਇਹ ਖੇਡ ਤਿੰਨ ਫਾਰਮੈਟਾਂ ਵਿੱਚ ਖੇਡੀ ਜਾਂਦੀ ਹੈ, ਜਿਨ੍ਹਾਂ ਵਿੱਚੋਂ ਸਭ ਤੋਂ ਲੰਬਾ ਫਾਰਮੈਟ ਟੈਸਟ ਕ੍ਰਿਕਟ ਹੈ ਜੋ ਪੰਜ ਦਿਨਾਂ ਤੱਕ ਚੱਲਦਾ ਹੈ। ਇਸ ਤੋਂ ਬਾਅਦ ਵਨਡੇ ਕ੍ਰਿਕਟ ਹੈ ਜੋ ਪ੍ਰਤੀ ਪਾਰੀ 50 ਓਵਰਾਂ ਦੀ ਹੈ। ਜਦੋਂ ਕਿ ਅੰਤਰਰਾਸ਼ਟਰੀ ਪੱਧਰ ‘ਤੇ ਸਭ ਤੋਂ ਛੋਟਾ ਫਾਰਮੈਟ ਟੀ-20 ਕ੍ਰਿਕਟ ਹੈ ਜੋ 20 ਓਵਰ ਪ੍ਰਤੀ ਪਾਰੀ ਹੈ।
ਪਹਿਲੀ ਵਾਰ ਟੀ20 ਵਿਸ਼ਵ ਕੱਪ 2007 ਵਿੱਚ ਕਰਵਾਇਆ ਗਿਆ ਸੀ, ਜਿਸਦੀ ਮੇਜ਼ਬਾਨੀ ਦੱਖਣੀ ਅਫਰੀਕਾ ਨੇ ਕੀਤੀ ਸੀ। ਸਭ ਤੋਂ ਪਹਿਲਾਂ ਟੀ20 ਵਿਸ਼ਵ ਕੱਪ ਦਾ ਖਿਤਾਬ ਭਾਰਤ ਨੇ ਆਪਣੇ ਨਾਂ ਕੀਤਾ ਸੀ। ਇਸ ਵਿਸ਼ਵ ਕੱਪ ਦੇ ਫਾਈਨਲ ਮੈਚ ‘ਚ ਭਾਰਤ ਨੇ ਪਾਕਿਸਤਾਨ ‘ਤੇ ਰੋਮਾਂਚਕ ਜਿੱਤ ਦਰਜ਼ ਸੀ।
ਇੰਗਲੈਂਡ ਇਸ ਸਮੇਂ ਟੀ20 ਵਿਸ਼ਵ ਕੱਪ ਦਾ ਮੌਜ਼ੂਦਾ ਚੈਂਪੀਅਨ ਹੈ। ਇੰਗਲੈਂਡ ਨੇ 2022 ‘ਚ ਪਾਕਿਸਤਾਨ ਨੂੰ ਹਰਾ ਕੇ ਟੀ20 ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਹੁਣ ਤੱਕ ਟੀ20 ਵਿਸ਼ਵ ਕੱਪ ਦੇ ਅੱਠ ਐਡੀਸ਼ਨ ਹੋ ਚੁੱਕੇ ਹਨ ਅਤੇ 2024 ‘ਚ ਇਹ ਟੀ20 ਵਿਸ਼ਵ ਕੱਪ ਦਾ ਨੌਵਾਂ ਐਡੀਸ਼ਨ ਹੈ। ਟੀ20 ਵਿਸ਼ਵ ਕੱਪ 2024 ਦੀ ਮੇਜ਼ਬਾਨੀ ਅਮਰੀਕਾ ਅਤੇ ਵੈਸਟਇੰਡੀਜ਼ ਕਰ ਰਿਹਾ ਹੈ।