ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਬੇਅਦਬੀ ਕਾਨੂੰਨ ਨੂੰ ਮਨਜ਼ੂਰੀ: ਉਮਰ ਕੈਦ ਤੱਕ ਦੀ ਸਜ਼ਾ; ਸੈਸ਼ਨ ਵਿੱਚ ਪੇਸ਼ ਹੋਵੇਗਾ ਬਿੱਲ
Punjab Cabinet Meeting: ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਸਰਕਾਰ ਅਜਿਹਾ ਕਾਨੂੰਨ ਲਿਆਉਣਾ ਚਾਹੁੰਦੀ ਹੈ ਜੋ ਸਥਾਈ ਹੋਵੇ ਅਤੇ ਭਵਿੱਖ ਵਿੱਚ ਵੀ ਮਜ਼ਬੂਤੀ ਨਾਲ ਲਾਗੂ ਹੋਵੇ। ਇਸ ਲਈ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨਹੀਂ ਛੱਡੀ ਜਾਵੇਗੀ।
- Mohit Malhotra
- Updated on: Jul 14, 2025
- 3:13 pm
21 ਲੋਕਾਂ ਦੀ ਮੌਤ, 34 ਲਾਪਤਾ, 245 ਸੜਕਾਂ ਬੰਦ… ਮੌਨਸੂਨ ਨੇ ਹਿਮਾਚਲ ‘ਚ ਮਚਾਈ ਤਬਾਹੀ , 400 ਕਰੋੜ ਦਾ ਨੁਕਸਾਨ
Himachal Pradesh: ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼, ਬੱਦਲ ਫਟਣ ਅਤੇ ਜ਼ਮੀਨ ਖਿਸਕਣ ਕਾਰਨ, ਰਾਜ ਨੂੰ ਲਗਭਗ 407.02 ਕਰੋੜ ਰੁਪਏ ਦਾ ਪ੍ਰਸ਼ਾਸਕੀ ਨੁਕਸਾਨ ਹੋਇਆ ਹੈ। ਕੁਦਰਤੀ ਆਫ਼ਤ ਕਾਰਨ ਰਾਜ ਵਿੱਚ ਲਗਭਗ 245 ਸੜਕਾਂ ਜ਼ਮੀਨ ਖਿਸਕਣ ਕਾਰਨ ਬੰਦ ਜਾਂ ਪ੍ਰਭਾਵਿਤ ਹਨ।
- Mohit Malhotra
- Updated on: Jul 3, 2025
- 9:25 am
ਪੰਜਾਬ ਵਿੱਚ ਨਸ਼ਿਆਂ ਵਿਰੁੱਧ ਜੰਗ: ਰਾਜਪਾਲ ਨੇ ਰੁਜ਼ਗਾਰ ਦਾ ਦਿੱਤਾ ਸੁਝਾਅ, ਸਰਕਾਰ ਨੇ ਸਮਰਥਨ ਦਿੱਤਾ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਸ਼ੇ ਦੀ ਸਮੱਸਿਆ ਨੂੰ ਖਤਮ ਕਰਨ ਲਈ ਰੁਜ਼ਗਾਰ ਅਤੇ ਸਮਾਜਿਕ ਸਹਿਯੋਗ 'ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ, ਪੰਜਾਬ ਸਰਕਾਰ ਨੇ ਉਨ੍ਹਾਂ ਦੇ ਸੁਝਾਅ ਦਾ ਸਵਾਗਤ ਕੀਤਾ ਅਤੇ 'ਯੁੱਧ ਨਸ਼ੇ ਵਿਰੁੱਧ' ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਬਾਰੇ ਗੱਲ ਕੀਤੀ।
- Mohit Malhotra
- Updated on: Jun 10, 2025
- 12:36 pm
‘ਕੀ ਇਹ ਵਨ ਨੇਸ਼ਨ, ਵਨ ਹਸਬੈਂਡ ਯੋਜਨਾ ਹੈ?’ ਆਪਸ਼੍ਰੇਨ ਸਿੰਦੂਰ ਦੇ ਸਿਆਸੀਕਰਨ ‘ਤੇ ਸੀਐਮ ਮਾਨ ਦਾ ਨਿਸ਼ਾਨਾ
ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਭਾਜਪਾ ਨੇ ਸਿੰਦੂਰ ਦਾ ਮਜ਼ਾਕ ਉਡਾਇਆ ਹੈ। ਭਾਜਪਾ ਘਰ-ਘਰ ਜਾ ਕੇ ਸਿੰਦੂਰ ਵੰਡੇਗੀ, ਕੀ ਤੁਸੀਂ ਮੋਦੀ ਦੇ ਨਾਮ 'ਤੇ ਸਿੰਦੂਰ ਲਗਾਓਗੇ? ਕੀ ਇਹ ਇੱਕ ਰਾਸ਼ਟਰ, ਇੱਕ ਪਤੀ ਯੋਜਨਾ ਹੈ?। ਇਸ ਦੇ ਨਾਲ ਹੀ ਭਾਜਪਾ ਨੇ ਮਾਨ ਦੇ ਇਸ ਬਿਆਨ ਨੂੰ ਸ਼ਰਮਨਾਕ ਕਿਹਾ ਹੈ।
- Mohit Malhotra
- Updated on: Jun 4, 2025
- 10:48 am
ਪਾਣੀ ਲਈ ਪੰਜਾਬ ‘ਚ ਕਤਲ ਹੋ ਜਾਂਦੇ ਹਨ, ਜਲੰਧਰ ਮੀਟਿੰਗ ਦੌਰਾਨ ਬੋਲੇ CM ਮਾਨ
ਜਲੰਧਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, "ਪੰਜਾਬ ਵਿੱਚ ਲੋਕ ਦਾਤਰੀ ਅਤੇ ਗੰਡਾਸਾ ਲੈ ਕੇ ਖੇਤਾਂ ਵਿੱਚ ਜਾਂਦੇ ਹਨ। ਪੰਜਾਬ ਵਿੱਚ ਪਾਣੀ ਲਈ ਕਤਲ ਹੋ ਜਾਂਦਾ ਹੈ ਤੇ ਤੁਸੀਂ ਸਾਡੇ ਘਰੋਂ ਬਿਨਾਂ ਪੁੱਛੇ, ਸਾਡੇ ਦਸਤਖ਼ਤਾਂ ਤੋਂ ਬਿਨਾਂ ਆ ਰਹੇ ਹੋ, ਅਸੀਂ ਇਨਕਾਰ ਕਰ ਰਹੇ ਹਾਂ, ਅਸੀਂ ਸਹਿਮਤ ਨਹੀਂ ਹਾਂ ਅਤੇ ਤੁਸੀਂ ਸਾਨੂੰ ਲੋਧੀ-ਨੰਗਲ ਦੇ ਪਾਣੀ ਦੇ ਗੇਟ ਖੋਲ੍ਹਣ ਲਈ ਕਹਿ ਰਹੇ ਹੋ।
- Mohit Malhotra
- Updated on: May 3, 2025
- 11:59 pm
ਪਾਕਿਸਤਾਨ ਨੇ ਅਟਾਰੀ-ਵਾਹਘਾ ਬਾਰਡਰ ਦਾ ਗੇਟ ਖੋਲ੍ਹਿਆ, ਭਾਰਤ ਤੋਂ ਵਾਪਸ ਲੈਣ ਲੱਗਾ ਆਪਣੇ ਨਾਗਰਿਕ
Pakistn Open Gate on Atari Wagah Border: ਪਹਿਲਗਾਮ ਹਮਲੇ ਤੋਂ ਬਾਅਦ, ਭਾਰਤ ਨੇ ਪਾਕਿਸਤਾਨ ਵਿਰੁੱਧ ਕਈ ਜਵਾਬੀ ਕਦਮ ਚੁੱਕੇ। ਵੀਜ਼ਾ ਰੱਦ ਕਰਨ ਤੋਂ ਇਲਾਵਾ, ਭਾਰਤ ਨੇ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰ ਦਿੱਤਾ, ਪਾਕਿਸਤਾਨ ਦੁਆਰਾ ਚਲਾਈਆਂ ਜਾਣ ਵਾਲੀਆਂ ਸਾਰੀਆਂ ਉਡਾਣਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਅਤੇ ਪਾਕਿਸਤਾਨੀ ਨਾਗਰਿਕਾਂ ਦੇ ਸੋਸ਼ਲ ਮੀਡੀਆ ਅਕਾਉਂਟਸ 'ਤੇ ਵੀ ਪਾਬੰਦੀ ਲਗਾ ਦਿੱਤੀ।
- Mohit Malhotra
- Updated on: May 6, 2025
- 12:51 pm
ਅਟਾਰੀ ਬਾਰਡਰ ‘ਤੇ ਪਾਕਿਸਤਾਨ ਦੀ ਗੰਦੀ ਹਰਕਤ, ਨਹੀਂ ਖੋਲ ਰਿਹਾ ਗੇਟ, ਦੋਵੇਂ ਪਾਸੇ ਫਸੇ ਲੋਕ
Atari Border: ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਭਾਰਤ ਸਰਕਾਰ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਅਟਾਰੀ ਬਾਰਡਰ 'ਤੇ ਵਾਪਸ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਪਾਕਿਸਤਾਨ ਨੇ ਸਵੇਰ ਤੋਂ ਗੇਟ ਨਹੀਂ ਖੋਲ੍ਹੇ ਹਨ। ਪਾਕਿਸਤਾਨ ਨਾ ਤਾਂ ਆਪਣੇ ਨਾਗਰਿਕਾਂ ਨੂੰ ਵਾਪਸ ਲੈ ਰਿਹਾ ਹੈ ਅਤੇ ਨਾ ਹੀ ਉੱਥੇ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਆਉਣ ਦੀ ਆਗਿਆ ਦੇ ਰਿਹਾ ਹੈ।
- Mohit Malhotra
- Updated on: May 6, 2025
- 12:52 pm
ਅਟਾਰੀ ਸਰਹੱਦ ਤੋਂ 6 ਦਿਨਾਂ ਵਿੱਚ ਵਾਪਸ ਗਏ 786 ਪਾਕਿਸਤਾਨੀ, ਭਾਰਤ ਆਉਣ ਵਾਲਿਆਂ ਦੀ ਗਿਣਤੀ ਹੋਈ ਦੁੱਗਣੀ
ਭਾਰਤ ਸਰਕਾਰ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇਣ ਦਾ ਹੁਕਮ ਦਿੱਤਾ ਸੀ। ਇਹ ਸਮਾਂ ਸੀਮਾ 29 ਅਪ੍ਰੈਲ ਦੀ ਸ਼ਾਮ ਨੂੰ ਖਤਮ ਹੋ ਗਈ। 6 ਦਿਨਾਂ ਵਿੱਚ, ਕੁੱਲ 786 ਪਾਕਿਸਤਾਨੀ ਅਟਾਰੀ ਸਰਹੱਦ ਰਾਹੀਂ ਆਪਣੇ ਦੇਸ਼ ਵਾਪਸ ਪਰਤੇ ਹਨ। ਜਦੋਂ ਕਿ ਪਾਕਿਸਤਾਨ ਤੋਂ ਆਉਣ ਵਾਲੇ ਭਾਰਤੀਆਂ ਦੀ ਗਿਣਤੀ ਦੁੱਗਣੀ ਹੈ।
- Mohit Malhotra
- Updated on: May 6, 2025
- 12:53 pm
ਡੇਰਾ ਮੁਖੀ ਰਾਮ ਰਹੀਮ 13ਵੀਂ ਵਾਰ ਜੇਲ੍ਹ ਤੋਂ ਬਾਹਰ, 21 ਦਿਨਾਂ ਦੀ ਮਿਲੀ ਫਰਲੋ
ਹਰਿਆਣਾ ਵਿੱਚ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ 13ਵੀਂ ਵਾਰ ਫਰਲੋ 'ਤੇ ਬਾਹਰ ਆਇਆ ਹੈ। ਇਸ ਵਾਰ ਉਹ 21 ਦਿਨਾਂ ਲਈ ਬਾਹਰ ਆਇਆ ਹੈ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਆਪਣੇ ਡੇਰੇ ਵੱਲ ਚਲਵਾ ਗਿਆ। ਰਾਮ ਰਹਿਮ ਦਿੱਲੀ ਚੋਣਾਂ ਤੋਂ ਪਹਿਲਾਂ ਵੀ ਫਰਲੋ 'ਤੇ ਬਾਹਰ ਆਇਆ ਸੀ।
- Mohit Malhotra
- Updated on: Apr 9, 2025
- 9:39 am
ਲਾਰੈਂਸ-ਰੋਹਿਤ ਗੋਦਾਰਾ ਗੈਂਗ ਦੇ ਦੋ ਗੁਰਗੇ ਗ੍ਰਿਫ਼ਤਾਰ: ਪੁਲਿਸ 2023 ਤੋਂ ਕਰ ਰਹੀ ਸੀ ਭਾਲ, ਪਿਸਤੌਲ ਤੇ ਸੱਤ ਕਾਰਤੂਸ ਬਰਾਮਦ
Jashan Sandhu and Gursevak Singh Arrested: ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ ਨੂੰ ਵੱਡੀ ਸਫਲਤਾ ਮਿਲੀ ਹੈ। ਲਾਰੈਂਸ ਬਿਸ਼ਨੋਈ ਤੇ ਰੋਹਿਤ ਗੋਦਾਰਾ ਗੈਂਗ ਦੇ ਨਾਲ ਜੁੜੇ ਗੈਂਗਸਟਰ ਜਸ਼ਨ ਸੰਧੂ ਤੇ ਗੁਰਸੇਵਕ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਜਾਰਜੀਆ, ਅਜ਼ਰਬਾਈਜਾਨ ਅਤੇ ਦੁਬਈ ਵਿੱਚ ਕਾਫੀ ਸਰਗਰਮ ਸੀ। ਪੁਲਿਸ ਨੇ ਇਨਪੁਟ ਤੇ ਅਧਾਰ 'ਤੇ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
- Mohit Malhotra
- Updated on: Apr 8, 2025
- 9:21 am
ਜਲੰਧਰ ‘ਚ BJP ਆਗੂ ਮਨੋਰੰਜਨ ਕਾਲੀਆ ਦੇ ਘਰ ‘ਤੇ ਗ੍ਰਨੇਡ ਹਮਲਾ, CCTV ਖੰਗਾਲ ਰਹੀ ਪੁਲਿਸ
Grenade attack on Manoranjan Kalia House: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਦੇ ਘਰ 'ਤੇ ਬੀਤੀ ਸੋਮਵਾਰ-ਮੰਗਲਵਾਰ ਦੀ ਰਾਤ ਨੂੰ ਅੱਤਵਾਦੀ ਹਮਲਾ ਹੋਇਆ। ਘਟਨਾ ਦੇ ਸਮੇਂ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਆਪਣੇ ਘਰ ਦੇ ਅੰਦਰ ਸੁੱਤੇ ਪਏ ਸਨ। ਉਨ੍ਹਾਂ ਦੇ ਹੋਰ ਪਰਿਵਾਰਕ ਮੈਂਬਰ ਵੀ ਘਰ ਦੇ ਅੰਦਰ ਸਨ। ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਪਰ ਸਾਬਕਾ ਮੰਤਰੀ ਦੇ ਘਰ ਦੇ ਵਿਹੜੇ ਵਿੱਚ ਹੋਏ ਧਮਾਕੇ ਨੇ ਬਹੁਤ ਤਬਾਹੀ ਮਚਾਈ।
- Mohit Malhotra
- Updated on: Apr 8, 2025
- 3:33 pm
ਪਾਸਟਰ ਬਜਿੰਦਰ ਸਿੰਘ ਦੀਆਂ ਵਧੀਆਂ ਮੁਸ਼ਕਲਾਂ, ਪੀੜਤ ਔਰਤ ਦੀ ਸ਼ਿਕਾਇਤ ਤੋਂ ਬਾਅਦ ਮੋਹਾਲੀ ‘ਚ FIR ਦਰਜ
FIR Lodged against Bajinder Singh Pastor: ਪਾਸਟਰ ਬਜਿੰਦਰ ਵਿਰੁੱਧ ਮੋਹਾਲੀ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇੱਕ ਵੀਡੀਓ ਵਿੱਚ, ਉਹ ਇੱਕ ਔਰਤ ਅਤੇ ਇੱਕ ਨੌਜਵਾਨ ਨਾਲ ਕੁੱਟਮਾਰ ਕਰਦਾ ਦਿਖਾਈ ਦੇ ਰਿਹਾ ਹੈ। ਪੀੜਤ ਔਰਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਹਾਲਾਂਕਿ ਨੌਜਵਾਨ ਨੇ ਵੀਡੀਓ ਦੀ ਪ੍ਰਮਾਣਿਕਤਾ 'ਤੇ ਸਵਾਲ ਉਠਾਏ ਹਨ। ਪੁਲਿਸ ਨੇ ਹਮਲੇ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
- Mohit Malhotra
- Updated on: Mar 26, 2025
- 7:33 am