ਈਰਾਨ
ਈਰਾਨ ਪੱਛਮੀ ਏਸ਼ੀਆ ਦਾ ਪ੍ਰਮੁੱਖ ਦੇਸ਼ ਹੈ। ਇਸਨੂੰ 1935 ਤੱਕ ਫਾਰਸ ਵਜੋਂ ਜਾਣਿਆ ਜਾਂਦਾ ਸੀ। ਈਰਾਨ ਪੂਰਬ ਵਿੱਚ ਅਫਗਾਨਿਸਤਾਨ ਅਤੇ ਪਾਕਿਸਤਾਨ, ਪੱਛਮ ਵਿੱਚ ਇਰਾਕ ਅਤੇ ਉੱਤਰ ਵਿੱਚ ਅਜ਼ਰਬਾਈਜਾਨ ਨਾਲ ਘਿਰਿਆ ਹੋਇਆ ਹੈ। ਇਸ ਦੇਸ਼ ਨੂੰ ਦੁਨੀਆ ਦੀ ਪਿਸਤਾ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ।
ਇਸਦੀ ਆਰਥਿਕਤਾ ਤੇਲ, ਕੁਦਰਤੀ ਗੈਸ ਅਤੇ ਪਿਸਤਾ ‘ਤੇ ਨਿਰਭਰ ਕਰਦੀ ਹੈ। ਸੈਟੇਲਾਈਟ ਟੈਲੀਵਿਜ਼ਨ ‘ਤੇ ਪਾਬੰਦੀ ਲਗਾਉਣ ਵਾਲੇ ਇਸ ਦੇਸ਼ ਦੇ ਬਾਰੇ ਵਿੱਚ ਮੰਨਿਆ ਜਾਂਦਾ ਹੈ ਪਹਿਲਾ ਵਾਰ ਅਨਾਜ ਇੱਥ ਹੀ ਉਗਾਇਆ ਗਿਆ ਸੀ। ਅਲਜਬਰਾ ਦੇ ਪਿਤਾ ਮੁਹੰਮਦ ਇਬਨ ਮੂਸਾ ਅਲ-ਖਵਾਰਿਜ਼ਮੀ ਦਾ ਜਨਮ ਈਰਾਨ ਵਿੱਚ ਹੋਇਆ ਸੀ।
ਮੂਸਾ ਨੂੰ ਦੁਨੀਆ ਭਰ ਵਿੱਚ ਇੱਕ ਖਗੋਲ ਵਿਗਿਆਨੀ ਅਤੇ ਭੂ-ਵਿਗਿਆਨੀ ਵਜੋਂ ਵੀ ਜਾਣਿਆ ਜਾਂਦਾ ਹੈ। ਭੂਗੋਲਿਕ ਤੌਰ ‘ਤੇ, ਈਰਾਨ ਦਾ ਜ਼ਿਆਦਾਤਰ ਹਿੱਸਾ ਰੇਗਿਸਤਾਨ ਨਾਲ ਮਿਲ ਕੇ ਬਣਿਆ ਹੈ। ਰਾਜਧਾਨੀ ਤਹਿਰਾਨ, ਆਪਣੇ ਆਰਕੀਟੈਕਚਰ ਅਤੇ ਹਰੇ ਭਰੇ ਬਾਗਾਂ ਲਈ ਜਾਣਿਆ ਜਾਂਦਾ ਹੈ।
ਈਰਾਨ ਵਿੱਚ ਸਰਵਉੱਚ ਨੇਤਾ ਨੂੰ ਸਭ ਤੋਂ ਸ਼ਕਤੀਸ਼ਾਲੀ ਸ਼ਖਸੀਅਤ ਮੰਨਿਆ ਜਾਂਦਾ ਹੈ। ਸਰਵਉੱਚ ਨੇਤਾ ਦੇ ਅਹੁਦੇ ਨੂੰ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ ਕਿਉਂਕਿ ਉਹ ਫੌਜ ਦਾ ਕਮਾਂਡਰ-ਇਨ-ਚੀਫ਼ ਵੀ ਹੁੰਦਾ ਹੈ। ਉਹ ਸੁਰੱਖਿਆ ਬਲਾਂ ਨੂੰ ਨਿਯੰਤਰਿਤ ਕਰਦਾ ਹੈ। ਉਹ ਨਿਆਂਪਾਲਿਕਾ ਦੇ ਮੁਖੀਆਂ ਦੀ ਨਿਯੁਕਤੀ ਵੀ ਕਰਦਾ ਹੈ।
1979 ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ, ਈਰਾਨ ਵਿੱਚ ਦੋ ਸਰਵਉੱਚ ਨੇਤਾ ਹੋਏ। ਪਹਿਲਾ ਈਰਾਨੀ ਗਣਰਾਜ ਦੇ ਸੰਸਥਾਪਕ ਅਯਾਤੁੱਲਾ ਰੂਹੋੱਲਾ ਖਾਮਏਨੀ ਸਨ ਅਤੇ ਦੂਜਾ ਉਨ੍ਹਾਂ ਦੇ ਉੱਤਰਾਧਿਕਾਰੀ, ਮੌਜੂਦਾ ਅਯਾਤੁੱਲਾ ਅਲੀ ਖਾਮਨੇਈ ਹਨ।
ਈਰਾਨ ਨੇ ਦਿੱਤੀ ਟਰੰਪ ਦੇ ਕਤਲ ਦੀ ਧਮਕੀ, ਸਰਕਾਰੀ ਟੀਵੀ ਨੇ ਲਿਖਿਆ, “ਇਸ ਵਾਰ ਗੋਲੀ ਨਹੀਂ ਖੁੰਝੇਗੀ”
Iran America Tension: ਡੋਨਾਲਡ ਟਰੰਪ ਨੂੰ ਗੋਲੀ ਮਾਰਨ ਦੀ ਵੀਡੀਓ ਸਾਂਝੀ ਕਰਦੇ ਹੋਏ, ਈਰਾਨ ਦੇ ਸਰਕਾਰੀ ਟੀਵੀ ਨੇ ਲਿਖਿਆ, "ਇਸ ਵਾਰ ਗੋਲੀ ਨਹੀਂ ਖੁੰਝੇਗੀ।" ਇਹ ਧਮਕੀ ਈਰਾਨ ਅਤੇ ਅਮਰੀਕਾ ਵਿਚਕਾਰ ਵਧੇ ਹੋਏ ਤਣਾਅ ਵਿਚਾਲੇ ਆਈ ਹੈ। ਟਰੰਪ ਨੇ ਈਰਾਨ 'ਤੇ ਹਮਲਾ ਕਰਨ ਦੀ ਧਮਕੀ ਦਿੱਤੀ ਹੈ।
- TV9 Punjabi
- Updated on: Jan 15, 2026
- 6:12 am
ਰੂਸ-ਈਰਾਨ ਸਣੇ ਇਨ੍ਹਾਂ 75 ਦੇਸ਼ਾਂ ਦੇ ਲੋਕਾਂ ਨੂੰ ਅਮਰੀਕਾ ‘ਚ ਨਹੀਂ ਮਿਲੇਗੀ ਐਂਟਰੀ, ਵੀਜ਼ਾ ਪ੍ਰਕਿਰਿਆ ‘ਤੇ ਲਗਾਈ ਰੋਕ
ਅਮਰੀਕਾ ਨੇ ਰੂਸ, ਈਰਾਨ ਅਤੇ ਅਫਗਾਨਿਸਤਾਨ ਸਮੇਤ 75 ਦੇਸ਼ਾਂ ਦੇ ਬਿਨੈਕਾਰਾਂ ਲਈ ਵੀਜ਼ਾ ਪ੍ਰਕਿਰਿਆ ਨੂੰ ਮੁਅੱਤਲ ਕਰ ਦਿੱਤਾ ਹੈ, ਤਾਂ ਜੋ ਬਿਨੈਕਾਰਾਂ ਦੀ ਜਨਤਕ ਚਾਰਜ ਬਣਨ ਦੀ ਸੰਭਾਵਨਾ 'ਤੇ ਨੇੜਿਓਂ ਨਿਗਰਾਨੀ ਕੀਤੀ ਜਾ ਸਕੇ, ਜਿਸ ਦਾ ਮਤਲਬ ਹੈ ਕਿ ਉਹ ਭਵਿੱਖ ਵਿੱਚ ਅਮਰੀਕੀ ਜਨਤਕ ਲਾਭਾਂ 'ਤੇ ਨਿਰਭਰ ਨਹੀਂ ਰਹਿ ਸਕਦੇ।
- TV9 Punjabi
- Updated on: Jan 15, 2026
- 5:49 am
ਈਰਾਨ ਤੁਰੰਤ ਛੱਡ ਦਿਓ… ਭਾਰਤੀ ਦੂਤਾਵਾਸ ਨੇ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਇਜਰੀ
Indian Ambassy Issued Advisory : ਈਰਾਨ ਵਿੱਚ ਵਧਦੇ ਤਣਾਅ ਦੇ ਮੱਦੇਨਜ਼ਰ, ਈਰਾਨ ਵਿੱਚ ਭਾਰਤੀ ਦੂਤਾਵਾਸ ਨੇ ਭਾਰਤੀ ਨਾਗਰਿਕਾਂ ਨੂੰ ਤੁਰੰਤ ਈਰਾਨ ਛੱਡਣ ਦੀ ਐਡਵਾਇਜਰੀ ਜਾਰੀ ਕੀਤੀ ਹੈ। ਭਾਰਤੀ ਨਾਗਰਿਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਯਾਤਰਾ ਅਤੇ ਇਮੀਗ੍ਰੇਸ਼ਨ ਦਸਤਾਵੇਜ਼, ਜਿਨ੍ਹਾਂ ਵਿੱਚ ਪਾਸਪੋਰਟ ਅਤੇ ਪਛਾਣ ਪੱਤਰ ਸ਼ਾਮਲ ਹਨ, ਆਸਾਨੀ ਨਾਲ ਉਪਲਬਧ ਹੋਣ ਅਤੇ ਲੋੜ ਪੈਣ 'ਤੇ ਸਹਾਇਤਾ ਲਈ ਦੂਤਾਵਾਸ ਨਾਲ ਸੰਪਰਕ ਕਰਨ।
- TV9 Punjabi
- Updated on: Jan 15, 2026
- 5:49 am
ਈਰਾਨ ਨਾਲ ਵਪਾਰ ਕਰਨ ਵਾਲੇ ਦੇਸ਼ਾਂ ‘ਤੇ ਲੱਗੇਗਾ 25% ਟੈਰਿਫ, ਟਰੰਪ ਦੀ ਧਮਕੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਇੱਕ ਸੋਸ਼ਲ ਮੀਡੀਆ ਪੋਸਟ 'ਚ ਟੈਰਿਫ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਹ ਤੁਰੰਤ ਲਾਗੂ ਹੋਣਗੇ। ਚੀਨ, ਬ੍ਰਾਜ਼ੀਲ, ਤੁਰਕੀ ਤੇ ਰੂਸ ਉਨ੍ਹਾਂ ਅਰਥਵਿਵਸਥਾਵਾਂ 'ਚੋਂ ਹਨ ਜੋ ਤਹਿਰਾਨ ਨਾਲ ਵਪਾਰ ਕਰਦੀਆਂ ਹਨ।
- TV9 Punjabi
- Updated on: Jan 15, 2026
- 5:50 am
Iran Protest: ਈਰਾਨ ਨੇ ਅਮਰੀਕਾ-ਇਜ਼ਰਾਈਲ ‘ਤੇ ਹਮਲਾ ਕਰਨ ਦੀ ਦਿੱਤੀ ਧਮਕੀ, ਸਰਕਾਰ ਵਿਰੋਧੀ ਪ੍ਰਦਰਸ਼ਨ ਤੇਜ਼, 116 ਮੌਤਾਂ
ਈਰਾਨ 'ਚ ਦੋ ਹਫ਼ਤਿਆਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ'ਚ ਹੁਣ ਤੱਕ 116 ਮੌਤਾਂ ਤੇ 2,600 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ ਹਨ। ਸਰਕਾਰ ਨੇ ਇੰਟਰਨੈੱਟ ਬੰਦ ਕਰ ਦਿੱਤਾ ਹੈ। ਸੰਸਦ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕੀ ਹਮਲੇ ਦੀ ਸੂਰਤ 'ਚ ਅਮਰੀਕੀ ਤੇ ਇਜ਼ਰਾਈਲ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਟਰੰਪ ਨੇ ਪ੍ਰਦਰਸ਼ਨਕਾਰੀਆਂ ਦਾ ਸਮਰਥਨ ਕੀਤਾ ਹੈ।
- TV9 Punjabi
- Updated on: Jan 15, 2026
- 5:50 am
ਈਰਾਨ ਵਿੱਚ ਵਧਦੀ ਜਾ ਰਹੀ ਬਗਾਵਤ ਦੀ ਅੱਗ, 35 ਲੋਕਾਂ ਦੀ ਮੌਤ,1000 ਤੋਂ ਵੱਧ ਗ੍ਰਿਫਤਾਰ
Iran Protest Update: ਈਰਾਨ ਵਿੱਚ ਵਿਰੋਧ ਪ੍ਰਦਰਸ਼ਨ ਵਧਦੇ ਜਾ ਰਹੇ ਹਨ, ਜਿਸ ਵਿੱਚ ਘੱਟੋ-ਘੱਟ 35 ਲੋਕ ਮਾਰੇ ਗਏ ਹਨ ਅਤੇ 1,200 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਆਰਥਿਕ ਸੰਕਟ ਅਤੇ ਵਧਦੀ ਮਹਿੰਗਾਈ ਨੂੰ ਲੈ ਕੇ ਜਨਤਕ ਗੁੱਸਾ ਭੜਕ ਉੱਠਿਆ ਹੈ, ਜੋ 27 ਸੂਬਿਆਂ ਵਿੱਚ ਫੈਲ ਗਿਆ ਹੈ
- TV9 Punjabi
- Updated on: Jan 15, 2026
- 5:50 am
ਚੀਨ ਤੋਂ ਈਰਾਨ ਤੱਕ, ਦੁਨੀਆ ਦੇ ਇਹ ਦੇਸ਼ 1 ਜਨਵਰੀ ਨੂੰ ਕਿਉਂ ਨਹੀਂ ਮਨਾਉਂਦੇ ਨਵਾਂ ਸਾਲ? ਇਥੋਪੀਆ ਵਿੱਚ ਤਾਂ ਸਤੰਬਰ ਵਿੱਚ ਹੁੰਦਾ ਹੈ ਸੈਲੇਬ੍ਰੇਸ਼ਨ
New Year 2026: ਦੁਨੀਆ ਭਰ ਦੇ ਬਹੁਤ ਸਾਰੇ ਦੇਸ਼ 1 ਜਨਵਰੀ ਨੂੰ ਨਵੇਂ ਸਾਲ ਦਾ ਜਸ਼ਨ ਨਹੀਂ ਮਨਾਉਂਦੇ। ਚੀਨ ਤੋਂ ਈਰਾਨ ਤੱਕ, ਨਵੇਂ ਸਾਲ ਦੇ ਜਸ਼ਨ ਵੱਖ-ਵੱਖ ਤਰੀਕਾਂ ਅਤੇ ਪਰੰਪਰਾਵਾਂ ਦੇ ਨਾਲ ਵੱਖੋ-ਵੱਖਰੇ ਹੁੰਦੇ ਹਨ। ਨਵੇਂ ਸਾਲ ਦੇ ਜਸ਼ਨਾਂ ਨੂੰ ਵੱਖ-ਵੱਖ ਨਾਮ ਵੀ ਦਿੱਤੇ ਜਾਂਦੇ ਹਨ। ਉਦਾਹਰਣ ਵਜੋਂ, ਈਰਾਨ ਵਿੱਚ, ਨਵੇਂ ਸਾਲ ਨੂੰ ਨੌਰੋਜ਼ ਕਿਹਾ ਜਾਂਦਾ ਹੈ, ਚੀਨ ਵਿੱਚ, ਲੂਨਰ ਨਿਊ ਈਅਰ, ਥਾਈਲੈਂਡ ਵਿੱਚ, ਸੋਂਗਕ੍ਰਾਨ ਅਤੇ ਇਥੋਪੀਆ ਵਿੱਚ, ਐਨਕੁਟਾਟਾਸ਼ ਕਹਿੰਦੇ ਹਨ। ਜਾਣੋ ਕਿ ਦੁਨੀਆ ਭਰ ਦੇ ਕਿੰਨੇ ਦੇਸ਼ 1 ਜਨਵਰੀ ਨੂੰ ਨਵੇਂ ਸਾਲ ਦਾ ਦਿਨ ਨਹੀਂ ਮਨਾਉਂਦੇ ਅਤੇ ਉਨ੍ਹਾਂ ਦੇ ਨਵੇਂ ਸਾਲ ਦੇ ਜਸ਼ਨ ਕਿੰਨੇ ਵੱਖਰੇ ਹਨ।
- TV9 Punjabi
- Updated on: Jan 15, 2026
- 5:51 am
ਈਰਾਨ ਦੇਸ਼ ਭਰ ਵਿੱਚ ਲੋਕਾਂ ਦੇ ਮੋਬਾਈਲ ਫੋਨਾਂ ‘ਤੇ ਐਮਰਜੈਂਸੀ ਅਲਰਟ ਕਿਉਂ ਭੇਜ ਰਿਹਾ ਹੈ?
ਵਧਦੇ ਖੇਤਰੀ ਤਣਾਅ ਦੇ ਵਿਚਕਾਰ, ਈਰਾਨ ਨੇ ਆਪਣੇ ਮੋਬਾਈਲ ਐਮਰਜੈਂਸੀ ਅਲਰਟ ਸਿਸਟਮ ਦਾ ਇੱਕ ਵੱਡਾ ਟੈਸਟ ਕੀਤਾ। ਚੁਣੇ ਹੋਏ ਉਪਭੋਗਤਾਵਾਂ ਨੂੰ ਅਲਰਟ ਭੇਜ ਕੇ, ਸਰਕਾਰ ਨੇ ਕਿਸੇ ਵੀ ਸੰਭਾਵੀ ਟਕਰਾਅ ਜਾਂ ਐਮਰਜੈਂਸੀ ਲਈ ਤਿਆਰੀਆਂ ਦੀ ਆਪਣੀ ਤੀਬਰਤਾ ਦਾ ਪ੍ਰਦਰਸ਼ਨ ਕੀਤਾ।
- TV9 Punjabi
- Updated on: Jan 15, 2026
- 5:52 am
ਵੈਨੇਜ਼ੁਏਲਾ ਕੋਲ ਸਭ ਤੋਂ ਵੱਡਾ ‘ਖਜ਼ਾਨਾ, ਜਿਸ ‘ਤੇ ਟਰੰਪ ਦੀਆਂ ਨਜ਼ਰਾਂ, ਸਾਊਦੀ ਅਤੇ ਈਰਾਨ ਵੀ ਪਿੱਛੇ ਛੱਡੇ
ਅਮਰੀਕਾ ਭਾਰਤ ਸਮੇਤ ਦੁਨੀਆ ਭਰ ਦੇ ਉਨ੍ਹਾਂ ਦੇਸ਼ਾਂ ਤੋਂ ਨਾਰਾਜ਼ ਹੈ ਜੋ ਰੂਸ ਤੋਂ ਤੇਲ ਖਰੀਦ ਰਹੇ ਹਨ। ਟਰੰਪ ਦਾ ਦਾਅਵਾ ਹੈ ਕਿ ਉਹ ਦੇਸ਼ ਰੂਸ ਤੋਂ ਤੇਲ ਖਰੀਦ ਕੇ ਯੂਕਰੇਨ ਵਿੱਚ ਚੱਲ ਰਹੀ ਜੰਗ ਨੂੰ ਉਤਸ਼ਾਹਿਤ ਕਰ ਰਹੇ ਹਨ। ਭਾਵੇਂ ਵੈਨੇਜ਼ੁਏਲਾ ਦਾ ਰੂਸ ਨਾਲ ਕੋਈ ਸਬੰਧ ਨਹੀਂ ਹੈ, ਪਰ ਇੱਥੇ ਵੀ ਮੁੱਦਾ ਤੇਲ ਦਾ ਹੈ।
- TV9 Punjabi
- Updated on: Jan 15, 2026
- 5:51 am
ਈਰਾਨ ਅਤੇ ਅਫਗਾਨਿਸਤਾਨ, ਦੋਸਤ ਹਨ ਜਾਂ ਦੁਸ਼ਮਣ? 14 ਲੱਖ ਅਫਗਾਨੀਆਂ ਨੂੰ ਦੇਸ਼ ਤੋਂ ਬਾਹਰ ਕੱਢਿਆ
Iran and Afghanistan Relation History: ਈਰਾਨ ਅਤੇ ਅਫਗਾਨਿਸਤਾਨ ਦੇ ਸਬੰਧ ਵੱਖੋ-ਵੱਖਰੇ ਰਹੇ ਹਨ। ਹਾਲਾਂਕਿ, ਦੋਵੇਂ ਦੇਸ਼ ਇਤਿਹਾਸਕ, ਸੱਭਿਆਚਾਰਕ ਅਤੇ ਧਾਰਮਿਕ ਤੌਰ 'ਤੇ ਡੂੰਘੇ ਜੁੜੇ ਹੋਏ ਹਨ। ਹੁਣ ਈਰਾਨ ਆਪਣੇ ਦੇਸ਼ ਵਿੱਚ ਰਹਿ ਰਹੇ ਅਫਗਾਨਾਂ ਨੂੰ ਸ਼ੱਕੀ ਨਜ਼ਰ ਨਾਲ ਦੇਖ ਰਿਹਾ ਹੈ। 14 ਲੱਖ ਤੋਂ ਵੱਧ ਅਫਗਾਨਾਂ ਨੂੰ ਦੇਸ਼ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਜਾਣੋ ਦੋਵਾਂ ਦੇਸ਼ਾਂ ਦੇ ਸਬੰਧ ਕਿਵੇਂ ਰਹੇ ਹਨ।
- TV9 Punjabi
- Updated on: Jan 15, 2026
- 5:52 am
ਦੁਸ਼ਮਣੀ ਤੋਂ ਦੋਸਤੀ ਤੱਕ… ਇਜ਼ਰਾਈਲ-ਅਮਰੀਕਾ ਤੋਂ ਪਛੜਿਆ ਈਰਾਨ, ਹੁਣ ਆਪਣੇ ‘ਦੁਸ਼ਮਣ’ ਦੀ ਆਈ ਯਾਦ
ਈਰਾਨ ਨੇ ਹੁਣ ਖਾੜੀ ਦੇਸ਼ਾਂ 'ਚ ਉਨ੍ਹਾਂ ਦੇਸ਼ਾਂ ਵੱਲ ਦੋਸਤੀ ਦਾ ਹੱਥ ਵਧਾਇਆ ਹੈ, ਜਿਨ੍ਹਾਂ ਨਾਲ ਉਸਦਾ ਤਣਾਅ ਰਿਹਾ ਹੈ। ਇਸ ਵਿੱਚ ਪਹਿਲਾ ਨਾਮ ਸਾਊਦੀ ਅਰਬ ਹੈ। ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਖੇਤਰ ਵਿੱਚ ਦੁਵੱਲੇ ਸਬੰਧਾਂ 'ਤੇ ਗੱਲਬਾਤ ਹੋਈ ਹੈ। ਸਾਊਦੀ ਅਰਬ ਨਾਲ ਸ਼ੀਆ ਮਤਭੇਦ ਲੰਬੇ ਸਮੇਂ ਤੋਂ ਹਨ, ਹਾਲਾਂਕਿ 2023 ਤੋਂ ਇਹ ਕੁਝ ਹੱਦ ਤੱਕ ਘੱਟ ਗਏ ਹਨ।
- TV9 Punjabi
- Updated on: Jan 15, 2026
- 5:53 am
ਟਰੰਪ ਦਾ ਵੱਡਾ ਬਿਆਨ… ਈਰਾਨ ‘ਤੇ ਹਮਲੇ ਦੀ ਤੁਲਨਾ ਹੀਰੋਸ਼ੀਮਾ-ਨਾਗਾਸਾਕੀ ਨਾਲ ਕੀਤੀ, ਜਾਣੋ ਉਨ੍ਹਾਂ ਨੇ ਕੀ ਕਿਹਾ?
Donald Trump: ਇਜ਼ਰਾਈਲ-ਈਰਾਨ ਯੁੱਧ ਦੇ ਅੰਤ ਤੋਂ ਬਾਅਦ, ਡੋਨਾਲਡ ਟਰੰਪ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਈਰਾਨ 'ਤੇ ਹਮਲੇ ਦੀ ਤੁਲਨਾ ਹੀਰੋਸ਼ੀਮਾ-ਨਾਗਾਸਾਕੀ ਨਾਲ ਕੀਤੀ ਹੈ। ਟਰੰਪ ਨੇ ਕਿਹਾ, ਮੈਂ ਹੀਰੋਸ਼ੀਮਾ ਨਾਗਾਸਾਕੀ ਦੀ ਉਦਾਹਰਣ ਨਹੀਂ ਦੇਣਾ ਚਾਹੁੰਦਾ। ਪਰ ਈਰਾਨ 'ਤੇ ਸਾਡੇ ਹਮਲੇ ਹੀਰੋਸ਼ੀਮਾ-ਨਾਗਾਸਾਕੀ ਵਰਗੇ ਸਨ। ਇਸ ਹਮਲੇ ਤੋਂ ਬਾਅਦ ਹੀ ਜੰਗ ਖਤਮ ਹੋਈ।
- TV9 Punjabi
- Updated on: Jan 15, 2026
- 5:54 am
ਹਰ ਰੋਜ਼ 5 ਮੋਸਾਦ ਜਾਸੂਸਾਂ ਨੂੰ ਮੌਤ ਦੀ ਸਜ਼ਾ ਸੁਣਾ ਰਿਹਾ ਈਰਾਨ, ਤਹਿਰਾਨ ਤੋਂ ਆਈ ਵੱਡੀ ਰਿਪੋਰਟ
Iran Israel War Update : ਇਜ਼ਰਾਈਲ ਨਾਲ ਜੰਗਬੰਦੀ ਤੋਂ ਇੱਕ ਦਿਨ ਬਾਅਦ ਈਰਾਨ ਨੇ ਤਿੰਨ ਲੋਕਾਂ ਨੂੰ ਫਾਂਸੀ ਦੇ ਦਿੱਤੀ। ਉਨ੍ਹਾਂ 'ਤੇ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਲਈ ਕੰਮ ਕਰਨ ਅਤੇ ਦੇਸ਼ ਦੇ ਅੰਦਰ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਆਰੋਪ ਸੀ। ਪਿਛਲੇ ਦੋ ਮਹੀਨਿਆਂ ਵਿੱਚ, ਈਰਾਨ ਵਿੱਚ ਮੋਸਾਦ ਨਾਲ ਜੁੜੇ ਲੋਕਾਂ ਦੀ ਗ੍ਰਿਫਤਾਰੀ ਤੇਜ਼ ਹੋ ਗਈ ਹੈ। ਈਰਾਨ ਮਨੁੱਖੀ ਅਧਿਕਾਰਾਂ ਦੀ ਰਿਪੋਰਟ ਕਹਿੰਦੀ ਹੈ ਕਿ ਪਿਛਲੇ ਦੋ ਮਹੀਨਿਆਂ ਵਿੱਚ, ਈਰਾਨ ਨੇ ਲਗਭਗ 300 ਲੋਕਾਂ ਨੂੰ ਫਾਂਸੀ ਦਿੱਤੀ ਹੈ।
- TV9 Punjabi
- Updated on: Jan 15, 2026
- 5:53 am
ਅਮਰੀਕਾ-ਈਰਾਨ ਦੋਸਤੀ ਭੁੱਲ ਕੇ ਕਿਵੇਂ ਬਣੇ ਦੁਸ਼ਮਣ? ਤਬਾਹੀ ਮਚਾਉਣ ‘ਤੇ ਕਿਉਂ ਤੁਲੇ ਦੋਵਾਂ ਦੇਸ਼
America Iran relations history: ਅੱਜ ਈਰਾਨ ਅਤੇ ਅਮਰੀਕਾ ਵਿਚਕਾਰ ਦਰਾਰ ਹੈ, ਪਰ ਇੱਕ ਸਮਾਂ ਸੀ ਜਦੋਂ ਦੋਵਾਂ ਦੇਸ਼ਾਂ ਵਿਚਕਾਰ ਚੰਗੇ ਸਬੰਧ ਸਨ। ਅਮਰੀਕਾ ਨੇ ਈਰਾਨ ਨੂੰ ਪ੍ਰਮਾਣੂ ਪਲਾਂਟ ਅਤੇ ਯੂਰੇਨੀਅਮ ਵੀ ਮੁਹੱਈਆ ਕਰਵਾਏ ਸਨ। ਅੱਜ ਅਮਰੀਕਾ ਉਸੇ ਪ੍ਰਮਾਣੂ ਪਲਾਂਟ ਨੂੰ ਤਬਾਹ ਕਰਨਾ ਚਾਹੁੰਦਾ ਹੈ। ਜਾਣੋ ਅਮਰੀਕਾ ਅਤੇ ਈਰਾਨ ਆਪਣੀ ਦੋਸਤੀ ਕਿਉਂ ਭੁੱਲ ਗਏ ਅਤੇ ਦੁਸ਼ਮਣੀ ਕਿਵੇਂ ਡੂੰਘੀ ਹੋ ਗਈ।
- TV9 Punjabi
- Updated on: Jan 15, 2026
- 5:52 am
ਈਰਾਨ-ਇਜ਼ਰਾਈਲ ਸੀਜ਼ਫਾਇਰ ਤੋਂ ਬਾਅਦ ਸ਼ੇਅਰ ਬਾਜ਼ਾਰ ਵਿੱਚ ਪਰਤੀ ਰੌਣਕ, 5 ਮਿੰਟਾਂ ‘ਚ ਨਿਵੇਸ਼ਕਾਂ ਨੇ ਕਮਾਏ 5 ਲੱਖ ਕਰੋੜ
ਅਮਰੀਕਾ ਵੱਲੋਂ ਈਰਾਨ ਅਤੇ ਇਜ਼ਰਾਈਲ ਵਿਚਕਾਰ ਐਲਾਨੀ ਗਈ ਜੰਗਬੰਦੀ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ 'ਤੇ ਦੇਖਣ ਨੂੰ ਮਿਲ ਰਿਹਾ ਹੈ। ਬਾਜ਼ਾਰ ਦਾ ਮੁੱਖ ਸੂਚਕਾਂਕ ਸੈਂਸੈਕਸ ਖੁੱਲ੍ਹਦੇ ਹੀ ਰਾਕੇਟ ਬਣ ਗਿਆ। ਇਹ ਖ਼ਬਰ ਲਿਖੇ ਜਾਣ ਤੱਕ ਸੈਂਸੈਕਸ 900 ਅੰਕਾਂ ਤੋਂ ਵੱਧ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।
- TV9 Punjabi
- Updated on: Jan 15, 2026
- 5:54 am