ਟੀਵੀ9 ਪੰਜਾਬੀ ਮੰਨਿਆ-ਪ੍ਰਮੰਨਿਆ ਡਿਜੀਟਲ ਨਿਊਜ਼ ਪੋਰਟਲ ਹੈ। ਇਸਦੇ ਪਾਠਕਾਂ ਦੀ ਗਿਣਤੀ ਲੱਖਾਂ ਵਿੱਚ ਹੈ। ਦੇਸ਼ ਅਤੇ ਵਿਦੇਸ਼ ਦੀਆਂ ਤਾਜ਼ਾ ਖਬਰਾਂ ਪੜ੍ਹਣ ਲਈ https://tv9punjabi.com/ 'ਤੇ ਜਾਓ। ਪੰਜਾਬ, ਦੇਸ਼ ਅਤੇ ਦੁਨੀਆ ਦੀਆਂ ਸਾਰੀਆਂ ਛੋਟੀਆਂ ਅਤੇ ਵੱਡੀਆਂ ਖਬਰਾਂ, ਖਾਸ ਚੀਜ਼ਾਂ ਜਿਵੇਂ ਵੀਡੀਓਜ਼, ਪੋਡਕਾਸਟ ਅਤੇ ਵੈਬ ਕਹਾਣੀਆਂ। tv9punjabi.com ਉਹ ਥਾਂ ਹੈ ਜਿੱਥੇ ਤੁਸੀਂ ਆਪਣੇ ਜਿੰਦਗੀ ਅਤੇ ਫਾਇਦਿਆਂ ਨਾਲ ਸਬੰਧਤ ਖ਼ਬਰਾਂ ਪੜ੍ਹ ਸਕਦੇ ਹੋ।
ਕਰਿਸਚਨ ਭਾਈਚਾਰੇ ਦੀ ਚਰਨ ਕੌਰ ਪੁਤਲਾ ਮਾਮਲੇ ‘ਚ ਮੁਸੇਵਾਲਾ ਪਰਿਵਾਰ ਨਾਲ ਮੁਲਾਕਾਤ, ਮੰਗੀ ਮਾਫ਼ੀ
Christian Community Meets Mooewala Family: ਇਸ ਮਾਮਲੇ ਵਿੱਚ ਕੁਝ ਦਿਨ ਪਹਿਲਾਂ ਸਿੱਧੂ ਪਰਿਵਾਰ ਨੇ ਆਪਣੇ ਵਕੀਲ ਗੁਰਵਿੰਦਰ ਸੰਧੂ ਰਾਹੀਂ ਕਰਿਸਚਨ ਗਲੋਬਲ ਐਕਸ਼ਨ ਕਮੇਟੀ ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਸੀ। ਨੋਟਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਹ ਸਾਰਾ ਘਟਨਾ-ਕ੍ਰਮ ਕਿਸੇ ਦੇ ਇਸ਼ਾਰੇ ਤੇ ਕੀਤਾ ਗਿਆ। ਨੋਟਿਸ ਵਿੱਚ 15 ਦਿਨਾਂ ਦੇ ਅੰਦਰ ਲਿਖਤੀ ਮਾਫ਼ੀ ਮੰਗਣ ਦੀ ਮੰਗ ਕੀਤੀ ਗਈ ਸੀ।
- TV9 Punjabi
- Updated on: Dec 13, 2025
- 5:45 pm
PU ਪ੍ਰੋਫੈਸਰ ਨੂੰ ਅਦਾਲਤ ਨੇ ਕਤਲ ਮਾਮਲੇ ‘ਚ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ, ਪਤਨੀ ਦੇ ਹੱਥ ਪੈਰ ਬੰਨ੍ਹ ਕੇ ਕੀਤਾ ਸੀ ਕਤਲ
PU Professor Murder Wife Case: ਪੀਯੂ ਦੇ ਯੂਨੀਵਰਸਿਟੀ ਬਿਜ਼ਨਸ ਸਕੂਲ ਦੇ ਪ੍ਰੋਫੈਸਰ ਭਾਰਤ ਭੂਸ਼ਣ ਗੋਇਲ ਦਾ ਪਹਿਲਾ ਵਿਆਹ 20 ਦਿਨ ਚਲੀ ਅਤੇ ਫਿਰ 1995 ਵਿੱਚ ਉਨ੍ਹਾਂ ਦਾ ਵਿਆਹ ਸੀਮਾ ਗੋਇਲ ਨਾਲ ਹੋਇਆ। ਵਿਆਹ ਤੋਂ ਬਾਅਦ ਇਹ ਜੋੜਾ ਲਗਾਤਾਰ ਕਿਸੇ ਨਾ ਕਿਸੇ ਗੱਲ 'ਤੇ ਝਗੜਾ ਕਰਦਾ ਰਹਿੰਦਾ ਸੀ। ਉਨ੍ਹਾਂ ਦੀ ਇੱਕ ਧੀ ਹੈ, ਅਤੇ ਉਹ ਵੀ ਉਨ੍ਹਾਂ ਦੇ ਝਗੜਿਆਂ ਤੋਂ ਪਰੇਸ਼ਾਨ ਸੀ।
- TV9 Punjabi
- Updated on: Dec 13, 2025
- 5:08 pm
ਲੁਧਿਆਣਾ ਦੇ ਇੱਕ ਨਿੱਜੀ ਹੋਟਲ ਵਿਚ ਮਹਿਲਾ ਦੀ ਇਤਰਾਜਯੋਗ ਹਾਲਤ ‘ਚ ਮਿਲੀ ਲਾਸ਼, ਮੁਲਜ਼ਮ ਗ੍ਰਿਫ਼ਤਾਰ
Women Body Found in Ludhiana Hotel: ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਜੋਇੰਟ ਕਮਿਸ਼ਨਰ ਪੁਲਿਸ ਰੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਬੀਤੀ ਦੇਰ ਰਾਤ ਦੀ ਹੈ। ਮੁਲਜ਼ਮ ਅਮਿਤ ਨਿਸ਼ਾਦ ਆਪਣੀ ਦੋਸਤ ਰੇਖਾ ਨਾਲ ਇੱਕ ਨਿੱਜੀ ਹੋਟਲ ਵਿੱਚ ਗਿਆ ਸੀ, ਜਿੱਥੇ ਦੋਵਾਂ ਨੇ ਕਮਰਾ ਕਿਰਾਏ ਤੇ ਲਿਆ। ਲਗਭਗ ਤਿੰਨ ਘੰਟੇ ਇਕੱਠੇ ਰਹਿਣ ਤੋਂ ਬਾਅਦ ਅਮਿਤ ਹੋਟਲ ਮੈਨੇਜਰ ਨੂੰ ਇਹ ਕਹਿ ਕੇ ਨਿਕਲ ਗਿਆ ਕਿ ਉਹ ਖਾਣਾ ਲੈਣ ਜਾ ਰਿਹਾ ਹੈ।
- TV9 Punjabi
- Updated on: Dec 13, 2025
- 4:00 pm
ਕਪੂਰਥਲਾ ਵਿਖੇ ਦੋ ਕਾਰਾਂ ਦੀ ਹੋਈ ਟੱਕਰ, ਪੁਲਿਸ ਮੁਲਾਜ਼ਮ ਸਮੇਤ ਦੋ ਜ਼ਖਮੀ
Kapurthala Accident: ਜਾਣਕਾਰੀ ਦਿੰਦੇ ਹੋਏ ਮੌਕੇ ਤੇ ਮੌਜੂਦ ਲੋਕਾਂ ਨੇ ਕਿਹਾ ਕੀ ਪੁਲਿਸ ਅਧਿਕਾਰੀ ਨਸ਼ੇ ਦੀ ਹਾਲਤ ਵਿਚ ਸੀ। ਜਿਸ ਕਾਰਨ ਇਹ ਹਾਦਸਾ ਹੋਇਆ। ਹਾਦਸੇ ਦੌਰਾਨ ਕਾਰਾਂ ਦੀ ਟੱਕਰ ਇਨ੍ਹੀਂ ਜ਼ਿਆਦਾ ਸੀ ਕੀ ਦੋਵੇਂ ਕਾਰਾਂ ਦਾ ਭਾਰੀ ਨੁਕਸਾਨ ਹੋਇਆ ਹੈ। ਫਿਲਹਾਲ ਜ਼ਖਮੀ ਲੋਕਾਂ ਨੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।
- TV9 Punjabi
- Updated on: Dec 13, 2025
- 3:27 pm
ਰੁਪਏ ਲਈ ਖ਼ਤਰਾ ਬਣੇ ਤਿੰਨ ਵੱਡੇ ਸੰਕਟ, ਡਾਲਰ ਦੇ ਮੁਕਾਬਲੇ ਦੇਖਣ ਨੂੰ ਮਿਲੀ ਇਤਿਹਾਸਕ ਗਿਰਾਵਟ
ਰੁਪਏ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਸ਼ੁੱਕਰਵਾਰ ਨੂੰ, ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 90.41 ਦੇ ਇੱਕ ਹੋਰ ਰਿਕਾਰਡ ਹੇਠਲੇ ਪੱਧਰ 'ਤੇ ਬੰਦ ਹੋਇਆ। ਸ਼ੁਰੂਆਤੀ ਵਪਾਰ ਵਿੱਚ, ਘਰੇਲੂ ਮੁਦਰਾ ਅਮਰੀਕੀ ਡਾਲਰ ਦੇ ਮੁਕਾਬਲੇ 90.55 ਦੇ ਇਤਿਹਾਸਕ ਹੇਠਲੇ ਪੱਧਰ 'ਤੇ ਪਹੁੰਚ ਗਈ ਸੀ। ਜਿਸ ਦਾ ਮੁੱਖ ਕਾਰਨ ਅਮਰੀਕਾ ਨਾਲ ਵਪਾਰ ਸੌਦੇ ਵਿੱਚ ਦੇਰੀ ਸੀ।
- TV9 Punjabi
- Updated on: Dec 13, 2025
- 3:15 pm
ਦਿੱਲੀ ‘ਚ ਪ੍ਰਦੂਸ਼ਣ ਕਾਰਨ ਬੁਰਾ ਹਾਲ, AQI 400 ਤੋਂ ਪਾਰ, GRAP-3 ਲਾਗੂ, ਜਾਣੋ ਕਿਹੜੀਆਂ ਪਾਬੰਦੀਆਂ ਲੱਗੀਆਂ
ਦਿੱਲੀ ਵਿੱਚ ਪ੍ਰਦੂਸ਼ਣ ਸਥਿਤੀ ਨੂੰ ਹੋਰ ਵਿਗੜ ਰਿਹਾ ਹੈ। ਸ਼ਨੀਵਾਰ ਦੀ ਸਵੇਰ ਧੁੰਦ ਨਾਲ ਭਰੀ ਹੋਈ ਸੀ ਅਤੇ AQI ਇੱਕ ਵਾਰ ਫਿਰ 400 ਤੋਂ ਵੱਧ ਗਿਆ। ਹਵਾ ਦੀ ਗੁਣਵੱਤਾ ਵਿੱਚ ਅਚਾਨਕ ਗਿਰਾਵਟ ਦੇ ਜਵਾਬ ਵਿੱਚ CAQM ਨੇ GRAP-3 ਲਾਗੂ ਕੀਤਾ ਹੈ। ਦਿੱਲੀ-NCR ਵਿੱਚ ਵਧਦੇ ਪ੍ਰਦੂਸ਼ਣ ਅਤੇ ਵਿਗੜਦੀ ਹਵਾ ਦੀ ਗੁਣਵੱਤਾ ਦੇ ਮੱਦੇਨਜ਼ਰ, ਸਾਰੀਆਂ GRAP-3 ਪਾਬੰਦੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀਆਂ ਗਈਆਂ ਹਨ।
- TV9 Punjabi
- Updated on: Dec 13, 2025
- 2:46 pm
ਕੁਰਸੀਆਂ ਤੋੜੀਆਂ, ਬੋਤਲਾਂ ਸੁੱਟੀਆਂ … ਕੋਲਕਾਤਾ ‘ਚ ਲਿਓਨਲ ਮੇਸੀ ਦੇ ਫੈਨਸ ਵੱਲੋਂ ਹੰਗਾਮਾ, ਸਟੇਡੀਅਮ ਵਿੱਚ ਭੜਕੇ ਲੋਕ
ਅਰਜਨਟੀਨਾ ਦੇ ਫੁੱਟਬਾਲ ਦਿੱਗਜ ਲਿਓਨਲ ਮੇਸੀ ਦੇ "GOAT ਇੰਡੀਆ" ਦੌਰੇ ਨੂੰ ਲੈ ਕੇ ਵਿਆਪਕ ਹੰਗਾਮਾ ਹੋਇਆ। ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ ਵਿੱਚ ਉਨ੍ਹਾਂ ਦੇ ਪ੍ਰਸ਼ੰਸਕ ਗੁੱਸੇ ਵਿੱਚ ਭੜਕ ਉੱਠੇ, ਸਟੇਡੀਅਮ ਵਿੱਚ ਮਾੜੇ ਪ੍ਰਬੰਧਾਂ ਅਤੇ ਮੈਸੀ ਦੇ ਮੈਦਾਨ ਤੋਂ ਜਲਦੀ ਚਲੇ ਜਾਣ ਤੋਂ ਨਾਰਾਜ਼ ਸਨ।
- TV9 Punjabi
- Updated on: Dec 13, 2025
- 2:15 pm
CM ਮਾਨ ਦਾ ਸਿੱਧੂ ਤੇ ਚੰਨੀ ਸਣੇ ਵਿਰੋਧੀਆਂ ‘ਤੇ ਤਿੱਖਾ ਨਿਸ਼ਾਨਾ, ਕਿਹਾ- ਪਹਿਲਾਂ ਬੇਤਰਤੀਬ ਬਿਆਨ ਫਿਰ ਸਿਆਸਤਦਾਨ ਕਰਦੇ ਹਨ ਸੁਰੱਖਿਆ ਦੀ ਮੰਗ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ CM ਮਾਨ ਨੇ ਕਿਹਾ ਕਿ ਚੋਣਾਂ 'ਚ ਵਿਰੋਧੀ ਧਿਰਾਂ ਹਾਰਦੀਆਂ ਆਪਣੇ ਕਾਰਨਾਂ ਤੋਂ ਹਨ ਪਰ ਹਾਰ ਦਾ ਠੀਕਰਾ ਕਿਸੇ ਹੋਰ ਸਿਰ ਭੰਨ੍ਹ ਦਿੰਦੀਆਂ ਹਨ। ਸਾਬਕਾ ਮੁੱਖ ਮੰਤਰੀ ਚੰਨੀ ਦੇ ਬੈਲਟ ਪੇਪਰਾਂ ਵਾਲੇ ਬਿਆਨ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੋਹਾਂ ਨੇ ਹਾਰ ਮੰਨ ਲਈ ਹੈ ਅਤੇ ਹੁਣ ਉਹ ਬੌਖ਼ਲਾ ਗਏ ਹਨ।
- TV9 Punjabi
- Updated on: Dec 13, 2025
- 1:23 pm
ਟੀਮ ਇੰਡੀਆ ਦੀ ਹਾਰ ਤੋਂ ਬਾਅਦ ਗੌਤਮ ਗੰਭੀਰ ਨਾਲ ਭਿੜੇ ਹਾਰਦਿਕ ਪੰਡਯਾ? Video ਵਾਇਰਲ ਹੋਣ ‘ਤੇ ਹੰਗਾਮਾ
ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਚੱਲ ਰਹੀ ਟੀ-20 ਸੀਰੀਜ਼ ਦੌਰਾਨ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਨਵੇਂ ਚੰਡੀਗੜ੍ਹ ਦੇ ਮੁੱਲਾਂਪੁਰ ਟੀ-20 ਮੈਚ ਵਿੱਚ ਹਾਰ ਤੋਂ ਬਾਅਦ ਗੌਤਮ ਗੰਭੀਰ ਅਤੇ ਹਾਰਦਿਕ ਪੰਡਯਾ ਵਿਚਕਾਰ ਤਿੱਖੀ ਬਹਿਸ ਹੋਈ ਸੀ।
- TV9 Punjabi
- Updated on: Dec 13, 2025
- 11:16 am
ਪੰਜਾਬ ਵਿੱਚ ਵਧੀ ਠੰਢ , ਸੀਤ ਲਹਿਰ ਦਾ ਕਹਿਰ, ਤਾਪਮਾਨ ਵਿੱਚ ਵੱਡੀ ਗਿਰਾਵਟ
Punjab Weather Alert: ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਠੰਢ ਵਿੱਚ ਕਾਫ਼ੀ ਵਾਧਾ ਦੇਖਿਆ ਜਾ ਰਿਹਾ ਹੈ। ਸੀਤ ਲਹਿਰ ਦੇ ਕਾਰਨ ਤਾਪਮਾਨ ਆਮ ਨਾਲੋਂ ਕਾਫ਼ੀ ਹੇਠਾਂ ਚਲਾ ਗਿਆ ਹੈ, ਜਿਸ ਨਾਲ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ। ਸਵੇਰੇ ਅਤੇ ਸ਼ਾਮ ਦੇ ਸਮੇਂ ਘਣੀ ਧੁੰਦ ਛਾਈ ਰਹਿੰਦੀ ਹੈ, ਜਿਸ ਕਾਰਨ ਸੜਕਾਂ ਤੇ ਦਿੱਖ ਘੱਟ ਹੋ ਜਾਂਦੀ ਹੈ ਅਤੇ ਹਾਦਸਿਆਂ ਦਾ ਖ਼ਤਰਾ ਵਧ ਜਾਂਦਾ ਹੈ।
- TV9 Punjabi
- Updated on: Dec 13, 2025
- 10:58 am
ਮੁੜ ‘ਖ਼ਤਰੇ’ ਦੇ ਪੱਧਰ ‘ਤੇ ਪਹੁੰਚਿਆ ਦਿੱਲੀ ਦਾ ਪ੍ਰਦੂਸ਼ਣ, 18 ਖੇਤਰਾਂ ‘ਚ AQI 400 ਤੋਂ ਪਾਰ; ਦੇਖੋ ਲਿਸਟ
ਦਿੱਲੀ-ਐਨਸੀਆਰ ਵਿੱਚ ਪ੍ਰਦੂਸ਼ਣ ਖ਼ਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ, ਕਈ ਖੇਤਰਾਂ ਵਿੱਚ AQI 400 ਤੋਂ ਵੱਧ ਹੈ। ਕੋਹਰੇ ਅਤੇ ਧੁੰਦ ਦੇ ਨਾਲ-ਨਾਲ ਜ਼ਹਿਰੀਲੀ ਹਵਾ ਸਾਹ ਲੈਣ ਵਿੱਚ ਮੁਸ਼ਕਲ ਅਤੇ ਅੱਖਾਂ ਵਿੱਚ ਜਲਣ ਦਾ ਕਾਰਨ ਬਣ ਰਹੀ ਹੈ।
- TV9 Punjabi
- Updated on: Dec 13, 2025
- 9:12 am
ਦੇਸ਼ ਦੇ ਇੱਕ ਵਿਅਕਤੀ ਦੀ ਗਿਣਤੀ ਕਰਨ ‘ਤੇ ਕਿੰਨਾ ਖਰਚਾ? ਸਰਕਾਰ ਨੇ ਜਨਗਣਨਾ ਲਈ ਬਜਟ ਕੀਤਾ ਪਾਸ
Census: ਸਰਕਾਰ ਨੇ ਕੈਬਨਿਟ ਮੀਟਿੰਗ ਰਾਹੀਂ ਜਨਗਣਨਾ ਬਜਟ ਨੂੰ ਮਨਜ਼ੂਰੀ ਦੇ ਦਿੱਤੀ। ਕੈਬਨਿਟ ਦੇ ਫੈਸਲੇ ਅਨੁਸਾਰ, ਰਾਸ਼ਟਰੀ ਜਨਗਣਨਾ ਲਈ ₹11,718.24 ਕਰੋੜ ਅਲਾਟ ਕੀਤੇ ਗਏ ਹਨ। ਮੀਡੀਆ ਨੂੰ ਸੰਬੋਧਨ ਕਰਦੇ ਹੋਏ, ਵੈਸ਼ਨਵ ਨੇ ਕਿਹਾ ਕਿ ਕੈਬਨਿਟ ਨੇ ਭਾਰਤ ਦੀ 2027 ਦੀ ਜਨਗਣਨਾ ਲਈ ₹11,718.24 ਕਰੋੜ ਦੀ ਰਕਮ ਨੂੰ ਮਨਜ਼ੂਰੀ ਦੇ ਦਿੱਤੀ ਹੈ
- TV9 Punjabi
- Updated on: Dec 12, 2025
- 11:15 pm