ਦਿੱਲੀ ਪੁਲਿਸ ਨੇ ਸੌਰਵ ਦਾਸ ਤੇ ਆਸ਼ੂਤੋਸ਼ ਰਾਂਕਾ ਖ਼ਿਲਾਫ਼ ਦਰਜ ਕੀਤੀ FIR, ਜੰਤਰ-ਮੰਤਰ ਚ ਬਿਨਾਂ ਇਜਾਜ਼ਤ ਦਾਖ਼ਲ ਹੋਣ ਦਾ ਆਰੋਪ
ਦਿੱਲੀ ਪੁਲਿਸ ਨੇ ਇਤਿਹਾਸਕ ਪ੍ਰਦਰਸ਼ਨ ਸਥਾਨ ਜੰਤਰ-ਮੰਤਰ ਦੇ ਖੇਤਰ ਵਿੱਚ ਬਿਨਾਂ ਕਿਸੇ ਪ੍ਰਵਾਨਗੀ ਜਾਂ ਇਜਾਜ਼ਤ ਦੇ ਦਾਖ਼ਲ ਹੋਣ ਦੇ ਦੋਸ਼ ਹੇਠ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਪ੍ਰਮੁੱਖ ਆਗੂਆਂ ਸੌਰਵ ਦਾਸ, ਆਸ਼ੂਤੋਸ਼ ਰਾਂਕਾ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਵਿਰੁੱਧ ਰਸਮੀ ਤੌਰ 'ਤੇ ਐੱਫਆਈਆਰ (FIR) ਦਰਜ ਕਰ ਲਈ ਹੈ।
- TV9 Punjabi
- Updated on: Oct 14, 2026
- 5:34 am
ਦਿੱਲੀ ਵਿੱਚ ਰਾਹੁਲ ਗਾਂਧੀ ਦੇ ਵੱਡੇ ਪ੍ਰੋਟੈਸਟ ‘ਤੇ ਫਿਲਹਾਲ ਬ੍ਰੇਕ, MPs ਅਤੇ ਆਗੂਆਂ ਨੂੰ ਆਪਣੇ ਹਲਕਿਆਂ ਵਿੱਚ ਪਰਤਣ ਦੇ ਹੁਕਮ
India Bloc Protest: ਇੰਡੀਆ ਅਲਾਇੰਸ ਦਾ ਵਿਰੋਧ ਪ੍ਰਦਰਸ਼ਨ ਹੁਣ ਕੁਝ ਸਮੇਂ ਲਈ ਰੋਕ ਦਿੱਤਾ ਜਾਵੇਗਾ। ਸੂਤਰਾਂ ਅਨੁਸਾਰ, ਇੰਡੀਆ ਅਲਾਇੰਸ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਵਿੱਚ ਕਿਸੇ ਵੱਡੇ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਨਹੀਂ ਬਣਾ ਰਿਹਾ ਹੈ।
- Kumar Vickrant
- Updated on: Oct 13, 2026
- 1:55 pm
CEC ਅਤੇ ਚੋਣ ਕਮਿਸ਼ਨਰਾਂ ਨੂੰ ਮਿਲੀ ਕਾਨੂੰਨੀ ਛੋਟ ਨੂੰ ਚੁਣੋਤੀ, ਸੁਪਰੀਮ ਕੋਰਟ ਨੇ ਕੇਂਦਰ ਅਤੇ EC ਨੂੰ ਜਾਰੀ ਕੀਤਾ ਨੋਟਿਸ
ਸੁਪਰੀਮ ਕੋਰਟ ਨੇ ਮੁੱਖ ਚੋਣ ਕਮਿਸ਼ਨਰ (CEC) ਅਤੇ ਹੋਰ ਚੋਣ ਕਮਿਸ਼ਨਰਾਂ ਨੂੰ ਦਿੱਤੀ ਗਈ ਜੀਵਨ ਭਰ ਦੀ ਕਾਨੂੰਨੀ ਛੋਟ ਨੂੰ ਚੁਣੌਤੀ ਦੇਣ ਵਾਲੀ ਏਡੀਆਰ ਦੁਆਰਾ ਦਾਇਰ ਪਟੀਸ਼ਨ 'ਤੇ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕੀਤਾ ਹੈ।
- Piyush Pandey
- Updated on: Oct 13, 2026
- 1:35 pm
INDIA ਗਠਜੋੜ ਦੇ ਮਾਰਚ ਨੂੰ ਲੈ ਕੇ FIR ਦਰਜ, ਜੰਤਰ-ਮੰਤਰ ਪਹੁੰਚੇ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ
INDIA Alliance March: ਦਿੱਲੀ ਪੁਲਿਸ ਨੇ ਜੰਤਰ-ਮੰਤਰ 'ਤੇ ਕਾਕਰੋਚ ਜਨਤਾ ਪਾਰਟੀ ਦੇ ਮੁੱਖ ਬੁਲਾਰੇ ਸੌਰਵ ਦਾਸ, ਆਸ਼ੂਤੋਸ਼ ਰਾਂਕਾ ਅਤੇ ਅਜਿੰਕਿਆ ਸ਼ਿੰਦੇ ਸਮੇਤ ਕਈ ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਨ੍ਹਾਂ 'ਤੇ ਜੰਤਰ-ਮੰਤਰ 'ਤੇ ਮੁੜ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਨ ਦਾ ਆਰੋਪ ਹੈ।
- TV9 Punjabi
- Updated on: Oct 13, 2026
- 8:16 am
‘ਜਾਂ ਤਾਂ ਅਸੀਂ ਰਹਾਂਗੇ ਜਾਂ ਗਿਆਨੇਸ਼ ਕੁਮਾਰ’, CEC ਨੂੰ ਲੈ ਕੇ ਆਰ-ਪਾਰ ਦੇ ਮੂਡ ‘ਚ ਰਾਹੁਲ, ਅੱਜ ਟੀ ਪਾਰਟੀ ‘ਚ ਬਣੇਗੀ ਰਣਨੀਤੀ
CEC ਗਿਆਨੇਸ਼ ਕੁਮਾਰ ਦੇ ਖ਼ਿਲਾਫ਼ INDIA ਗਠਜੋੜ ਦਾ ਵਿਰੋਧ ਜਾਰੀ ਹੈ। ਰਾਹੁਲ ਗਾਂਧੀ ਮੰਗਲਵਾਰ ਸ਼ਾਮ 4 ਵਜੇ ਸਾਰੇ ਵਿਰੋਧੀ ਆਗੂਆਂ ਨਾਲ ਪ੍ਰੈੱਸ ਕਾਨਫਰੰਸ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਰਾਹੁਲ ਗਾਂਧੀ ਇੱਕ ਵਾਰ ਫਿਰ ਮੁੱਖ ਚੋਣ ਕਮਿਸ਼ਨਰ 'ਤੇ ਵੱਡਾ ਹਮਲਾ ਬੋਲ ਸਕਦੇ ਹਨ।
- TV9 Punjabi
- Updated on: Oct 13, 2026
- 5:17 am
‘ਸ਼ਿਵਜੀ ਦੀ ਬਰਾਤ’ ਵਾਲੇ ਬਿਆਨ ‘ਤੇ ਮੱਚ ਗਿਆ ਹੰਗਾਮਾ, ਹਮਲਾਵਰ ਹੋਈ BJP
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦਿੱਲੀ ਵਿੱਚ ਕਾਂਗਰਸ ਹੈੱਡਕੁਆਰਟਰ, ਇੰਦਰਾ ਭਵਨ ਵਿੱਚ ਪ੍ਰੈਸ ਕਾਨਫਰੰਸ ਕਰਕੇ ਮੁੱਖ ਚੋਣ ਕਮਿਸ਼ਨਰ 'ਤੇ ਵੋਟ ਚੋਰੀ ਦਾ ਆਰੋਪ ਲਗਾਉਂਦਿਆਂ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ, । ਉਨ੍ਹਾਂ ਨੇ ਵਿਰੋਧੀ ਪਾਰਟੀਆਂ ਦੇ ਵਿਰੋਧ ਨੂੰ "ਸ਼ਿਵਜੀ ਦੀ ਬਰਾਤ" ਦੱਸਿਆ ਅਤੇ ਲੋਕਾਂ ਨੂੰ ਇਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਹੁਣ ਭਾਰਤੀ ਜਨਤਾ ਪਾਰਟੀ (BJP) ਨੇ ਤਿੱਖਾ ਜਵਾਬੀ ਹਮਲਾ ਕੀਤਾ ਹੈ।
- TV9 Punjabi
- Updated on: Oct 12, 2026
- 12:18 pm
ਸੁਪਰੀਮ ਕੋਰਟ ਤੱਕ ਨਹੀਂ ਪਹੁੰਚ ਸਕਿਆ ਵਿਰੋਧੀ ਧਿਰ ਦਾ ਮਾਰਚ, ਲੀਗਲ ਟੀਮ ਨੂੰ ਦਾਖਲ ਕਰਨੀ ਪਈ EC ਦੇ ਖਿਲਾਫ ਪਟੀਸ਼ਨ
India Bloc March to Supreme Court: ਮੁੱਖ ਚੋਣ ਕਮਿਸ਼ਨਰ (ਸੀਈਸੀ) ਗਿਆਨੇਸ਼ ਕੁਮਾਰ ਵਿਰੁੱਧ ਇੰਡੀਆ ਬਲਾਕ ਦੇ ਮਾਰਚ ਨੂੰ ਮੰਡੀ ਹਾਊਸ ਵਿਖੇ ਰੋਕ ਦਿੱਤਾ ਗਿਆ। ਇਸ ਤੋਂ ਬਾਅਦ, ਰਾਹੁਲ ਗਾਂਧੀ ਦੀ ਕਾਨੂੰਨੀ ਟੀਮ ਨੇ ਸੁਪਰੀਮ ਕੋਰਟ ਵਿੱਚ ਚੋਣ ਕਮਿਸ਼ਨ ਵਿਰੁੱਧ ਪਟੀਸ਼ਨ ਦਾਇਰ ਕੀਤੀ।
- TV9 Punjabi
- Updated on: Oct 12, 2026
- 12:20 pm
“ਇਹ ਸ਼ਿਵਜੀ ਦੀ ਬਰਾਤ ਨਹੀਂ, ਹੁੜਦੰਗੀਆਂ ਦੀ ਜਮਾਤ ਹੈ,” ਰਾਹੁਲ ਗਾਂਧੀ ਦੇ ਬਿਆਨ ਤੇ ਬੀਜੇਪੀ ਦਾ ਪਲਟਵਾਰ
Rahul Gandhi Vs BJP: ਰਾਹੁਲ ਗਾਂਧੀ ਦੇ "ਸ਼ਿਵਜੀ ਦੀ ਬਰਾਤ" ਵਾਲੇ ਬਿਆਨ ਤੇ ਹੰਗਾਮਾ ਮੱਚ ਗਿਆ ਹੈ। ਵਿਰੋਧੀ ਧਿਰ ਦੇ ਪ੍ਰਦਰਸ਼ਨ ਨੂੰ "ਸ਼ਿਵਜੀ ਦਾ ਤਾਂਡਵ" ਦੱਸਣ ਤੇ ਬੀਜੇਪੀ ਨੇ ਤਿੱਖਾ ਹਮਲਾ ਬੋਲਿਆ ਹੈ। ਬੀਜੇਪੀ ਨੇ ਇਸਨੂੰ "ਹਿੰਦੂ ਵਿਰੋਧੀ" ਅਤੇ ਅਰਾਜਕਤਾ ਫੈਲਾਉਣ ਵਾਲਾ ਦੱਸਿਆ।
- TV9 Punjabi
- Updated on: Oct 12, 2026
- 10:46 am
ਪਹਿਲੇ ਨਿੰਦਾ, ਫਿਰ ਟਵੀਟ ਡਿਲੀਟ… ‘ਆਪ’ ਨੇ ਹਰਸਿਮਰਤ ਬਾਦਲ ਨੂੰ ਪੁੱਛੇ ਸਵਾਲ
ਹਰਸਿਮਰਤ ਕੌਰ ਬਾਦਲ ਵੱਲੋਂ ਟਵੀਟ ਹਟਾਏ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਘੇਰਿਆ। ਆਪ ਨੇ ਸਵਾਲ ਕੀਤਾ ਕਿ ਉਨ੍ਹਾਂ ਨੇ ਦਿੱਲੀ ਪੁਲਿਸ ਦੀ ਨਿੰਦਾ ਕਰਨ ਵਾਲਾ ਟਵੀਟ ਕਿਉਂ ਡਿਲੀਟ ਕੀਤਾ।
- TV9 Punjabi
- Updated on: Oct 12, 2026
- 9:59 am
ਜੰਤਰ-ਮੰਤਰ ‘ਤੇ ਹੁਣ ਨਹੀਂ ਹੋ ਸਕੇਗਾ ਧਰਨਾ ਪ੍ਰਦਰਸ਼ਨ, ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨਾਂ ਲਈ ਤੈਅ ਕੀਤੀਆਂ ਗਈਆਂ ਇਹ 3 ਥਾਵਾਂ
Jantar Mantar not for Protest: ਮੁੱਖ ਚੋਣ ਕਮਿਸ਼ਨਰ (CEC ) ਗਿਆਨੇਸ਼ ਕੁਮਾਰ ਖਿਲਾਫ਼ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ, ਦਿੱਲੀ ਪੁਲਿਸ ਨੇ ਜੰਤਰ-ਮੰਤਰ ਨੂੰ ਵਿਰੋਧ ਸਥਾਨਾਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਹੈ। ਹੁਣ ਰਾਮਲੀਲਾ ਮੈਦਾਨ, ਬੁਰਾੜੀ ਮੈਦਾਨ ਅਤੇ CBD ਮੈਦਾਨ 'ਤੇ ਪ੍ਰਦਰਸ਼ਨਾਂ ਦੀ ਇਜਾਜ਼ਤ ਹੋਵੇਗੀ।
- Jitendra Sharma
- Updated on: Oct 12, 2026
- 8:35 am
ਚੱਲੋ ਦਿੱਲੀ… CEC ਗਿਆਨੇਸ਼ ਕੁਮਾਰ ਖ਼ਿਲਾਫ਼ ਕਾਂਗਰਸ ਦਾ ਅੱਜ ਫਿਰ ਹੱਲਾ ਬੋਲ, ‘INDIA’ ਗਠਜੋੜ ਦਾ ਸੁਪਰੀਮ ਕੋਰਟ ਤੱਕ ਮਾਰਚ, ਅਖਿਲੇਸ਼ ਵੀ ਹੋਣਗੇ ਸ਼ਾਮਲ
CJI ਸੂਰਿਆ ਕਾਂਤ ਨੇ ਰਾਹੁਲ ਗਾਂਧੀ ਤੇ ਉਨ੍ਹਾਂ ਦੇ ਵਫ਼ਦ ਨਾਲ ਮੁਲਾਕਾਤ ਕਰਨ ਦੀ ਅਪੀਲ ਠੁਕਰਾਈ। ਉਹ ਕਥਿਤ ਵੋਟ ਚੋਰੀ ਤੇ ਵੋਟਰ ਸੂਚੀ ਦੀ SIR ਪ੍ਰਕਿਰਿਆ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਜ਼ਾਹਰ ਕਰਨਾ ਚਾਹੁੰਦੇ ਸਨ।
- TV9 Punjabi
- Updated on: Oct 12, 2026
- 5:14 am
ਦਿੱਲੀ ਪੁਲਿਸ ਦੀ ਕਾਰਵਾਈ ‘ਤੇ ਧਾਲੀਵਾਲ ਨੇ ਚੁੱਕੇ ਸਵਾਲ, ਜਥੇਦਾਰ ਨੂੰ ਦਖ਼ਲ ਦੀ ਅਪੀਲ ਤੇ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ
ਕੁਲਦੀਪ ਸਿੰਘ ਧਾਲੀਵਾਲ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ 'ਚ ਦਿੱਲੀ ਪੁਲਿਸ ਦੇ ਦਾਖ਼ਲ ਹੋਣ ਤੇ ਸਖ਼ਤ ਇਤਰਾਜ਼ ਪ੍ਰਗਟਾਇਆ। ਉਨ੍ਹਾਂ ਇਲਜ਼ਾਮ ਲਾਇਆ ਕਿ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਮੁਲਾਜ਼ਮ ਨੰਗੇ ਸਿਰ ਤੇ ਜੁੱਤੀਆਂ ਪਹਿਨ ਕੇ ਸਿੱਖਾਂ ਦੇ ਪਵਿੱਤਰ ਧਾਰਮਿਕ ਅਸਥਾਨ 'ਚ ਦਾਖ਼ਲ ਹੋਏ, ਜੋ ਕਿ ਬੇਹੱਦ ਮੰਦਭਾਗੀ ਗੱਲ ਹੈ।
- TV9 Punjabi
- Updated on: Oct 11, 2026
- 9:34 am
ਅਗਲੇ 1 ਸਾਲ ਤੱਕ ਸ਼ਾਂਤੀ ਭੰਗ ਨਹੀਂ ਹੋਣੀ ਚਾਹੀਦੀ… ਅਭਿਜੀਤ ਦੀਪਕੇ, ਆਸ਼ੂਤੋਸ਼ ਰਾਂਕਾ ਤੇ ਸੌਰਵ ਦਾਸ ਸ਼ਰਤਾਂ ਨਾਲ ਰਿਹਾਅ
ਕਾਕਰੋਚ ਜਨਤਾ ਪਾਰਟੀ (CJP) ਦੇ ਤਿੰਨ ਪ੍ਰਮੁੱਖ ਆਗੂਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਅਭਿਜੀਤ ਦਿਪਕੇ, ਆਸ਼ੂਤੋਸ਼ ਰਾਂਕਾ ਤੇ ਸੌਰਵ ਦਾਸ ਦੀ ਰਿਹਾਈ ਲਈ ਸ਼ਰਤ ਰੱਖੀ ਗਈ ਹੈ ਕਿ ਉਹ ਅਗਲੇ ਇੱਕ ਸਾਲ ਤੱਕ ਅਜਿਹੀ ਕਿਸੇ ਵੀ ਗਤੀਵਿਧੀ 'ਚ ਸ਼ਾਮਲ ਨਹੀਂ ਹੋਣਗੇ, ਜਿਸ ਨਾਲ ਸ਼ਾਂਤੀ ਤੇ ਅਮਨ-ਚੈਨ ਭੰਗ ਹੋਵੇ।
- TV9 Punjabi
- Updated on: Oct 11, 2026
- 5:36 am
ਸ੍ਰੀ ਬੰਗਲਾ ਸਾਹਿਬ ਗੁਰਦੁਆਰੇ ‘ਚ ਦਿੱਲੀ ਪੁਲਿਸ ਦੇ ਦਾਖ਼ਲ ਹੋਣ ‘ਤੇ ਵਿਵਾਦ, CM ਮਾਨ ਨੇ ਚੁੱਕੇ ਸਵਾਲ; ਦਿੱਲੀ ਪੁਲਿਸ ਨੇ ਦਿੱਤੀ ਸਫ਼ਾਈ
ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਸਾਂਝੀ ਕਰਦਿਆਂ ਦਿੱਲੀ ਪੁਲਿਸ ਦੀ ਕਾਰਵਾਈ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਗੁਰੂ ਘਰ ਦੇ ਦਰਵਾਜ਼ੇ ਹਮੇਸ਼ਾ ਲੋੜਵੰਦਾਂ ਤੇ ਮੁਸੀਬਤ 'ਚ ਫਸੇ ਲੋਕਾਂ ਲਈ ਖੁੱਲ੍ਹੇ ਰਹੇ ਹਨ। ਜੇਕਰ ਪ੍ਰਦਰਸ਼ਨ ਕਰ ਰਹੇ ਨੌਜਵਾਨ ਗੁਰਦੁਆਰਾ ਸਾਹਿਬ 'ਚ ਸ਼ਰਨ ਲੈਣ ਪਹੁੰਚਦੇ ਹਨ, ਤਾਂ ਗੁਰਦੁਆਰੇ ਦੀ ਪਰੰਪਰਾ ਅਨੁਸਾਰ ਉਨ੍ਹਾਂ ਨੂੰ ਸ਼ਰਨ ਦਿੱਤੀ ਜਾਂਦੀ ਹੈ।
- TV9 Punjabi
- Updated on: Oct 11, 2026
- 4:58 am
CJP ਦਾ ਅੱਜ ਫਿਰ ਜੰਤਰ-ਮੰਤਰ ਵੱਲ ਮਾਰਚ, ਮੈਟਰੋ ਸਟੇਸ਼ਨ ਤੇ ਬਾਜ਼ਾਰ ਖੁੱਲ੍ਹੇ ਰਹਿਣਗੇ; ਪੁਲਿਸ ਦੀ ਕੀ ਤਿਆਰੀ?
CJP ਨੇ ਅੱਜ ਫਿਰ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿੱਤਾ ਹੈ, ਜਿਸ ਨੂੰ ਲੈ ਕੇ ਪੁਲਿਸ ਅਲਰਟ ਮੋਡ 'ਤੇ ਹੈ। ਇੰਨਾ ਹੀ ਨਹੀਂ, ਲਗਾਤਾਰ ਦੂਜੇ ਦਿਨ ਟ੍ਰੈਫਿਕ ਡਾਇਵਰਟ ਰਹੇਗਾ, ਜਿਸ ਕਾਰਨ ਆਉਣ-ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- TV9 Punjabi
- Updated on: Oct 11, 2026
- 1:51 am