Budget 2025
Short Videos
ਕੇਂਦਰੀ ਬਜਟ 2025 (Union Budget 2025)
ਮੋਦੀ ਸਰਕਾਰ ਦਾ ਦੂਜਾ ਪੂਰਨ ਬਜਟ 01 ਫਰਵਰੀ 2025 ਨੂੰ ਪੇਸ਼ ਕੀਤਾ ਜਾਵੇਗਾ। ਇਸ ਬਜਟ ਨੂੰ ਦੇਸ਼ ਦੀ ਆਰਥਿਕਤਾ ਅਤੇ ਮਹਿੰਗਾਈ ਦੇ ਅੰਕੜਿਆਂ ਨੂੰ ਦੇਖਦੇ ਹੋਏ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਇਹ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਆਮ ਲੋਕਾਂ ਲਈ ਕਈ ਵੱਡੇ ਐਲਾਨ ਕਰ ਸਕਦੀ ਹੈ। ਦੇਸ਼ ਵਿੱਚ ਕਿਸਾਨਾਂ ਤੋਂ ਲੈ ਕੇ ਕੰਮ ਕਰਨ ਵਾਲੇ ਪੇਸ਼ੇਵਰਾਂ ਤੱਕ ਸਾਰਿਆਂ ਲਈ ਵੱਡੇ ਐਲਾਨ ਹੋ ਸਕਦੇ ਹਨ। ਇਸ ਤੋਂ ਇਲਾਵਾ, ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਅਤੇ ਨਿਰਮਾਣ ਵਧਾਉਣ ਲਈ ਵੀ ਕਈ ਮਹੱਤਵਪੂਰਨ ਐਲਾਨ ਹੋਣ ਦੀ ਉਮੀਦ ਹੈ।
ਕਕੇਂਦਰੀ ਖ਼ਜਾਨਾ ਮੰਤਰੀ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਇਹ ਬਜਟ ਕਈ ਪੱਖਾਂ ਤੋਂ ਅਹਿਮ ਹੋਣ ਵਾਲਾ ਹੈ। ਉਮੀਦ ਹੈ ਕਿ ਸਰਕਾਰ ਇਸ ਬਜਟ ‘ਚ ਨਵਾਂ ਇਨਕਮ ਟੈਕਸ ਬਿਲ ਪੇਸ਼ ਕਰ ਸਕਦੀ ਹੈ। ਇਸਦਾ ਮਤਲਬ ਹੈ ਕਿ ਸਰਕਾਰ 64 ਸਾਲ ਪੁਰਾਣੇ ਆਮਦਨ ਕਰ ਕਾਨੂੰਨ ਨੂੰ ਬਦਲਣ ਦੀ ਯੋਜਨਾ ਬਣਾ ਰਹੀ ਹੈ। ਇਸ ਤੋਂ ਇਲਾਵਾ, ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਨ ਲਈ, ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਮਿਲਣ ਵਾਲੀ ਰਕਮ ਦੁੱਗਣੀ ਕੀਤੀ ਜਾ ਸਕਦੀ ਹੈ। ਉੱਧਰ,ਲਾਈਫ ਸੇਵਿੰਗ ਦਵਾਈਆਂ ਅਤੇ ਫਾਰਮਾ ਸੈਕਟਰ ਨੂੰ ਲੈ ਕੇ ਵੀ ਅਹਿਮ ਐਲਾਨ ਕੀਤੇ ਜਾ ਸਕਦੇ ਹਨ। ਦੂਜੇ ਪਾਸੇ, ਸਰਕਾਰ ਦੇਸ਼ ਦੇ ਇੰਫਰਾ ‘ਤੇ ਆਪਣੇ ਕੈਪੇਕਸ ਨੂੰ 11 ਲੱਖ ਕਰੋੜ ਰੁਪਏ ਤੋਂ ਵਧਾ ਕੇ 15 ਲੱਖ ਕਰੋੜ ਰੁਪਏ ਕਰਨ ‘ਤੇ ਵਿਚਾਰ ਕਰ ਰਹੀ ਹੈ। ਪਿਛਲਾ ਬਜਟ 48.21 ਲੱਖ ਕਰੋੜ ਰੁਪਏ ਦਾ ਸੀ। ਇਸ ਵਾਰ ਇਸਦਾ ਆਕਾਰ 55 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਸਕਦਾ ਹੈ।
ਬਜਟ ਦਾ ਇਤਿਹਾਸ 165 ਸਾਲ ਪੁਰਾਣਾ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੀ ਸੰਸਦ ਵਿੱਚ ਫਰਵਰੀ ਦੇ ਆਖਰੀ ਦਿਨ ਸ਼ਾਮ 5 ਵਜੇ ਬਜਟ ਪੇਸ਼ ਕੀਤਾ ਜਾਂਦਾ ਸੀ ਪਰ ਫਿਰ ਸਾਲ 1999 ਤੋਂ ਇਸ ਨੂੰ ਸਵੇਰੇ 11 ਵਜੇ ਪੇਸ਼ ਕੀਤਾ ਜਾਣ ਲੱਗਾ। 2014 ਵਿੱਚ ਮੌਜੂਦਾ ਸਰਕਾਰ ਨੇ ਇਸਦੀ ਤਾਰੀਕ ਬਦਲ ਕੇ 1 ਫਰਵਰੀ ਕਰ ਦਿੱਤੀ। ਪਹਿਲਾਂ ਦੇਸ਼ ਦਾ ਬਜਟ ਬ੍ਰੀਫਕੇਸ ਵਿੱਚ ਆਉਂਦਾ ਸੀ। ਫਿਰ ਇਸ ਨੂੰ ਸੋਧ ਕੇ ਚਮੜੇ ਦੇ ਬੈਗ ਵਿਚ ਤਬਦੀਲ ਕਰ ਦਿੱਤਾ ਗਿਆ। ਮੌਜੂਦਾ ਮੋਦੀ ਸਰਕਾਰ ਦੇ ਅਧੀਨ, ਹੁਣ ਚਮੜੇ ਦਾ ਬੈਗ ਗਾਇਬ ਹੋ ਗਿਆ ਹੈ ਅਤੇ ਇਸਦੀ ਥਾਂ ਡਿਜੀਟਲ ਟੈਬਲੇਟ ਨੇ ਲੈ ਲਈ ਹੈ।
ਬਜਟ 2025 ਨਾਲ ਜੁੜੇ ਸਵਾਲ ਅਤੇ ਜਵਾਬ
ਸਵਾਲ- ਵਿੱਤੀ ਸਾਲ 2025-26 ਦਾ ਬਜਟ ਕਦੋਂ ਪੇਸ਼ ਕੀਤਾ ਜਾਵੇਗਾ?
ਜਵਾਬ – ਇੱਕ ਫਰਵਰੀ 2025 ਨੂੰ ਵਿੱਤੀ ਸਾਲ 2025-26 ਦਾ ਬਜਟ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ।
ਸਵਾਲ – ਮੋਦੀ 3.0 ਦਾ ਇਹ ਕਿਹੜਾ ਪੂਰਣ ਬਜਟ ਹੋਵੇਗਾ? ਪਹਿਲਾ ਜਾਂ ਦੂਜਾ?
ਜਵਾਬ – ਮੋਦੀ 3.0 ਦਾ ਇਹ ਦੂਜਾ ਪੂਰਣ ਬਜਟ ਹੋਵੇਗਾ। ਪਹਿਲਾ ਪੂਰਣ ਬਜਟ ਜੁਲਾਈ 2024 ਵਿੱਚ ਪੇਸ਼ ਕੀਤਾ ਗਿਆ ਸੀ।
ਸਵਾਲ- ਕੀ ਇਸ ਲਈ ਬਜਟ ਵਿੱਚ ਸਰਕਾਰ ਮਹਿੰਗਾਈ ਰੋਕਣ ਨੂੰ ਲੈ ਕੇ ਕੁਝ ਐਲਾਨ ਕਰ ਸਕਦੀ ਹੈ?
ਜਵਾਬ- ਸਰਕਾਰ ਅਤੇ ਆਰਬੀਆਈ ਨੇ ਮਹਿੰਗਾਈ ਨੂੰ ਲੈ ਕੇ ਬਹੁਤ ਕੰਮ ਕੀਤਾ ਹੈ। ਇਸ ਵਾਰ ਵੀ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਕਈ ਐਲਾਨ ਕੀਤੇ ਜਾ ਸਕਦੇ ਹਨ।
ਸਵਾਲ – ਇਸ ਬਜਟ ਵਿੱਚ ਕਿਸਾਨਾਂ ਲਈ ਕਿਸ ਤਰ੍ਹਾਂ ਦੇ ਐਲਾਨ ਕੀਤੇ ਜਾ ਸਕਦੇ ਹਨ?
ਜਵਾਬ – ਇਸ ਬਜਟ ਵਿੱਚ ਕਿਸਾਨਾਂ ਲਈ ਵੱਡੇ ਐਲਾਨ ਹੋਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਰਕਮ ਡਬਲ ਕਰਨ ਦਾ ਐਲਾਨ ਹੋ ਸਕਦਾ ਹੈ।
ਸਵਾਲ – ਇਨਕਮ ਟੈਕਸ ਬਾਰੇ ਬਜਟ ਵਿੱਚ ਕੀ ਐਲਾਨ ਕੀਤੇ ਜਾ ਸਕਦੇ ਹਨ?
ਜਵਾਬ – ਇਸ ਵਾਰ ਦੇ ਬਜਟ ਵਿੱਚ ਸਰਕਾਰ ਨਵਾੰ ਇਨਕਮ ਟੈਕਸ ਬਿੱਲ ਲਿਆਉਣ ਦੀ ਪਲਾਨਿੰਗ ਕਰ ਰਹੀ ਹੈ। ਜਿਸ ਨਾਲ ਆਮ ਟੈਕਸਪੇਅਰਸ ਨੂੰ ਕਾਫੀ ਰਾਹਤ ਮਿਲਣ ਦੀ ਸੰਭਾਵਨਾ ਹੈ।
ਸਵਾਲ – ਬਜਟ ਤੋਂ ਪਹਿਲਾਂ ਹਲਵੇ ਦੀ ਰਸਮ ਕਿਉਂ ਮਨਾਈ ਜਾਂਦੀ ਹੈ?
ਜਵਾਬ – ਭਾਰਤੀ ਰੀਤੀ ਰਿਵਾਜ਼ਾਂ ਅਨੁਸਾਰ ਮਾਨਤਾ ਹੈ ਕਿ ਹਰ ਸ਼ੁਭ ਕੰਮ ਕਰਨ ਤੋਂ ਪਹਿਲਾਂ ਕੁਝ ਮਿੱਠਾ ਖਾਣਾ ਚਾਹੀਦਾ ਹੈ, ਇਸ ਲਈ ਬਜਟ ਵਰਗੇ ਵੱਡੇ ਸਮਾਗਮ ਤੋਂ ਪਹਿਲਾਂ ਇਹ ਸਮਾਰੋਹ ਆਯੋਜਿਤ ਕੀਤਾ ਜਾਂਦਾ ਹੈ।
ਸਵਾਲ- ਵੱਖ ਤੋਂ ਰੇਲ ਬਜਟ ਆਖਰੀ ਵਾਰ ਕਦੋਂ ਪੇਸ਼ ਕੀਤਾ ਗਿਆ?
ਜਵਾਬ – ਆਖਰੀ ਰੇਲਵੇ ਬਜਟ ਸਾਲ 2016 ਵਿੱਚ ਤਤਕਾਲੀ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਪੇਸ਼ ਕੀਤਾ ਸੀ। ਉਸ ਤੋਂ ਬਾਅਦ ਸਰਕਾਰ ਨੇ ਰੇਲ ਬਜਟ ਨੂੰ ਆਮ ਬਜਟ ਵਿੱਚ ਮਰਜ ਕਰ ਦਿੱਤਾ ਸੀ।