ਬਜਟ 2024-25 ਦੀਆਂ ਮੁੱਖ ਗੱਲਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਬਜਟ ਅੱਜ ਪੇਸ਼ ਕੀਤਾ ਜਾਵੇਗਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ ਪੇਸ਼ ਕਰਨ ਜਾ ਰਹੇ ਹਨ। ਇਸ ਬਜਟ ਨੂੰ ਲੈ ਕੇ ਦੇਸ਼ ਦੇ ਲੋਕਾਂ ਨੂੰ ਕੇਂਦਰ ਸਰਕਾਰ ਤੋਂ ਵੱਡੀਆਂ ਉਮੀਦਾਂ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੁਲਾਜ਼ਮਾਂ ਅਤੇ ਟੈਕਸਦਾਤਾਵਾਂ ਨੂੰ ਮੋਦੀ ਸਰਕਾਰ ਤੋਂ ਵੱਡੀਆਂ ਉਮੀਦਾਂ ਹਨ। ਇਨਕਮ ਟੈਕਸ ਸਟ੍ਰਕਚਰ ਬਦਲੇਗਾ, ਟੈਕਸ ਛੋਟ ਮਿਲੇਗੀ, ਨਵਾਂ ਟੈਕਸ ਸਟ੍ਰਕਚਰ ਪੇਸ਼ ਕੀਤਾ ਜਾਵੇਗਾ, ਨੌਕਰੀਪੇਸ਼ਾ ਲੋਕਾਂ ਦੀਆਂ ਕੀ ਉਮੀਦਾਂ ਹਨ। ਭਾਰਤ ਇਸ ਵੇਲ੍ਹੋ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। ਆਉਣ ਵਾਲੇ ਸਮੇਂ ਵਿੱਚ ਭਾਰਤ ਦੇ ਤੀਜੇ ਵਿਸ਼ਵ ਅਰਥਚਾਰਾ ਬਣਨ ਦੀ ਸੰਭਾਵਨਾ ਹੈ। ਇਸ ਲਈ ਇਸ ਵਾਰ ਦੇ ਬਜਟ ਅਤੇ ਇਸ ਦੇ ਰੋਡ ਮੈਪ ਦੀ ਝਲਕ ਦਿਖਾਈ ਦੇਣ ਦੇ ਵੀ ਸੰਕੇਤ ਹਨ।.
ਇਸ ਬਜਟ 'ਚ ਨੋਕਰੀਪੇਸ਼ਾ ਵਰਗ, ਖੇਤੀਬਾੜੀ, ਔਰਤਾਂ, ਸਿਹਤ ਅਤੇ ਬੁਨਿਆਦੀ ਢਾਂਚੇ 'ਤੇ ਜਿਆਦਾ ਖਰਚ ਕੀਤੇ ਜਾਣ ਦੀ ਸੰਭਾਵਨਾ ਹੈ। ਮੱਧ ਵਰਗ, ਆਮ ਆਦਮੀ, ਕਾਰਪੋਰੇਟ, ਕਿਸਾਨ, ਸੇਵਾ ਖੇਤਰ, ਖੇਤੀਬਾੜੀ ਅਤੇ ਰੇਲਵੇ ਲਈ ਬਜਟ ਵਿੱਚ ਵੱਧ ਤੋਂ ਵੱਧ ਐਲਾਨ ਕੀਤੇ ਜਾ ਸਕਦੇ ਹਨ। ਕਿਹੜੇ ਖੇਤਰ ਲਈ ਬਜਟ ਵਿੱਚ ਕੀ ਦਿੱਤਾ ਗਿਆ ਹੈ? ਕਿਹੜੇ ਨਵੇਂ ਐਲਾਨ ਕੀਤੇ ਗਏ ਹਨ? ਕੀ ਸਸਤਾ ਅਤੇ ਕੀ ਮਹਿੰਗਾ? ਇਸ ਨਾਲ ਸਬੰਧਤ ਇੱਥੇ ਅਸੀਂ ਇੱਥੇ ਹਰ ਜਾਣਕਾਰੀ ਦੇ ਰਹੇ ਹਾਂ। ਇਸ ਲਈ ਬਜਟ ਨਾਲ ਜੁੜਿਆ ਹਰ ਅਪਡੇਟ ਜਾਣਨ ਲਈ ਇਸ ਪੇਜ ਨੂੰ ਟਰੈਕ ਕਰਦੇ ਰਹੋ।.
-
ਬਜਟ ਤੋਂ ਬਾਅਦ ਡਿੱਗਿਆ ਸ਼ੇਅਰ ਮਾਰਕਿਟ
Indian stock markets- ਕੇਂਦਰੀ ਮੰਤਰੀ ਵੱਲੋਂ ਪੇਸ਼ ਕੀਤੇ ਗਏ ਬਜ਼ਟ ਤੋਂ ਬਾਅਦ ਸ਼ੇਅਰ ਮਾਰਕਿਟ ਵਿੱਚ ਗਿਰਾਵਟ ਦੇਖਣ ਨੂੰ ਮਿਲੀ। NSE ਨਿਫਟੀ 50 ਅਤੇ S&P BSE ਸੈਂਸੈਕਸ ਲਗਭਗ 1% ਡਿੱਗ ਕੇ ਕ੍ਰਮਵਾਰ 24,225 ਅਤੇ 80,024 'ਤੇ ਵਪਾਰ ਕਰ ਰਿਹਾ ਹੈ।
-
3 ਲੱਖ ਤੱਕ ਟੈਕਸ ਫ੍ਰੀ- ਖ਼ਜਾਨਾ ਮੰਤਰੀ
ਕੇਂਦਰੀ ਖ਼ਜਾਨਾ ਮੰਤਰੀ ਨੇ ਕਿਹਾ ਕਿ 0 ਤੋਂ 3 ਲੱਖ ਤੱਕ ਦੀ ਆਮਦਨ ਉੱਪਰ ਕੋਈ ਟੈਕਸ ਨਹੀਂ ਲੱਗੇਗਾ।
-
ਬਜਟ ਵਿੱਚ ਇਹਨਾਂ ਚੀਜ਼ਾਂ ਨੂੰ ਸਸਤੇ ਕਰਨ ਦਾ ਐਲਾਨ
ਮੋਬਾਈਲ ਫੋਨ ਅਤੇ ਚਾਰਜਰ ਸਸਤੇ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਮੱਛੀ ਵੀ ਸਸਤੀ ਹੋਵੇਗੀ। ਚਮੜੇ ਦੇ ਬਣੇ ਸਮਾਨ ਵੀ ਸਸਤੇ ਹੋਣਗੇ। ਸੋਨੇ-ਚਾਂਦੀ ਦੇ ਗਹਿਣੇ ਵੀ ਸਸਤੇ ਹੋਣਗੇ। ਕੈਂਸਰ ਦੀਆਂ ਤਿੰਨ ਦਵਾਈਆਂ ਕਸਟਮ ਡਿਊਟੀ ਫਰੀ ਕਰ ਦਿੱਤੀਆਂ ਗਈਆਂ ਹਨ। ਮਤਲਬ ਇਹ ਤਿੰਨੇ ਦਵਾਈਆਂ ਸਸਤੀਆਂ ਹੋਣਗੀਆਂ।
-
ਸਰਬ-ਸਾਂਝੇ ਵਿਕਾਸ ਲਈ ਵਚਨਬੱਧ ਹਾਂ- ਖ਼ਜਾਨਾ ਮੰਤਰੀ
Nirmala Sitharaman Speech: ਸਮਾਵੇਸ਼ੀ ਹਿਊਮਨ ਰਿਸੋਰਸਜ਼ ਡਿਵਲਪਮੈਂਟ ਅਤੇ ਸਮਾਜਿਕ ਨਿਆਂ ਯੋਜਨਾਵਾਂ ਸਬੰਧੀ ਗੱਲਬਾਤ ਕਰਦਿਆਂ ਕੇਂਦਰੀ ਖ਼ਜਾਨਾ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਦੇਸ਼ ਦੇ ਨਾਗਰਿਕਾਂ, ਖਾਸ ਤੌਰ 'ਤੇ ਕਿਸਾਨਾਂ, ਔਰਤਾਂ, ਨੌਜਵਾਨਾਂ ਅਤੇ ਗਰੀਬਾਂ ਦੇ ਸਰਬ-ਪੱਖੀ, ਸਰਬ-ਵਿਆਪਕ, ਅਤੇ ਸਰਬ-ਸਾਂਝੇ ਵਿਕਾਸ ਲਈ ਵਚਨਬੱਧ ਹੈ। ਵਿਆਪਕ ਤੌਰ 'ਤੇ ਸਮਾਜਿਕ ਨਿਆਂ ਦੀ ਪ੍ਰਾਪਤੀ ਲਈ, ਸਿੱਖਿਆ ਅਤੇ ਸਿਹਤ ਸਮੇਤ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਸਾਰੇ ਯੋਗ ਲੋਕਾਂ ਨੂੰ ਕਵਰ ਕਰਨ ਦੀ ਸੰਤ੍ਰਿਪਤਾ ਪਹੁੰਚ ਉਨ੍ਹਾਂ ਦੀਆਂ ਸਮਰੱਥਾਵਾਂ ਵਿੱਚ ਸੁਧਾਰ ਕਰਕੇ ਉਨ੍ਹਾਂ ਨੂੰ ਸਸ਼ਕਤ ਕਰੇਗੀ।
-
PM Surya Ghar Muft Bijli Yojana ਲਈ ਆਈਆਂ 14 ਲੱਖ ਅਰਜ਼ੀਆਂ
ਐਨਰਜੀ ਸੁਰੱਖਿਆ ਲਈ ਐਲਾਨ ਕਰਦਿਆਂ ਕੇਂਦਰੀ ਖ਼ਜਾਨਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੂਰਜ ਘਰ ਮੁਫਤ ਬਿਜਲੀ ਯੋਜਨਾ ਤਹਿਤ 1.28 ਕਰੋੜ ਤੋਂ ਵੱਧ ਰਜਿਸਟ੍ਰੇਸ਼ਨ ਅਤੇ 14 ਲੱਖ ਅਰਜ਼ੀਆਂ ਪ੍ਰਾਪਤ ਹੋਈਆਂ ਬਿਜਲੀ ਸਟੋਰੇਜ ਅਤੇ ਸਮੁੱਚੇ ਊਰਜਾ ਮਿਸ਼ਰਣ ਵਿੱਚ ਨਵਿਆਉਣਯੋਗ ਊਰਜਾ ਦੇ ਸੁਚਾਰੂ ਏਕੀਕਰਨ ਲਈ ਪੰਪਡ ਸਟੋਰੇਜ ਨੀਤੀ ਲਿਆਂਦੀ ਜਾਵੇਗੀ
-
ਸ਼ਹਿਰੀ ਵਿਕਾਸ ਦੇ ਲਈ 'ਸਿਟੀ ਏਜ ਗਰੋਥ ਹੱਬਸ'
ਖ਼ਜਾਨਾ ਮੰਤਰੀ ਨੇ ਐਲਾਨ ਕੀਤਾ ਕਿ 30 ਲੱਖ ਤੋਂ ਵੱਧ ਆਬਾਦੀ ਵਾਲੇ 14 ਵੱਡੇ ਸ਼ਹਿਰਾਂ ਵਿੱਚ ਟਰਾਂਜ਼ਿਟ ਓਰੀਐਂਟਿਡ ਵਿਕਾਸ ਯੋਜਨਾਵਾਂ ਹੋਣਗੀਆਂ। ਇਸ ਤੋਂ ਇਲਾਵਾ 1 ਕਰੋੜ ਸ਼ਹਿਰੀ ਗਰੀਬ ਅਤੇ ਮੱਧਵਰਗੀ ਪਰਿਵਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ 2.0 ਦੇ ਤਹਿਤ ਕਵਰ ਕੀਤੇ ਜਾਣਗੇ ਚੋਣਵੇਂ ਸ਼ਹਿਰਾਂ ਵਿੱਚ 100 ਹਫ਼ਤਾਵਾਰੀ 'ਹਾਟਸ' ਜਾਂ ਸਟ੍ਰੀਟ ਫੂਡ ਹੱਬ ਬਣਾਏ ਜਾਣਗੇ।
-
100 ਸ਼ਹਿਰਾਂ ਵਿੱਚ ਬਣਨਗੇ ਇੰਡਸਟਰੀ ਪਾਰਕ
100 ਸ਼ਹਿਰਾਂ ਵਿੱਚ ਜਾਂ ਇਸ ਦੇ ਨੇੜੇ ਉਦਯੋਗਿਕ ਪਾਰਕ ਵਿਕਸਤ ਕੀਤੇ ਜਾਣਗੇ ਰਾਸ਼ਟਰੀ ਉਦਯੋਗਿਕ ਗਲਿਆਰਾ ਵਿਕਾਸ ਪ੍ਰੋਗਰਾਮ ਤਹਿਤ 12 ਉਦਯੋਗਿਕ ਪਾਰਕਾਂ ਨੂੰ ਮਨਜ਼ੂਰੀ
-
ਪ੍ਰਧਾਨ ਮੰਤਰੀ ਕਬਾਇਲੀ ਉਨਤ ਗ੍ਰਾਮ ਅਭਿਆਨ ਹੋਵੇਗਾ ਸ਼ੁਰੂ
ਕਬਾਇਲੀ ਭਾਈਚਾਰਿਆਂ ਦੀ ਸਮਾਜਿਕ-ਆਰਥਿਕ ਸਥਿਤੀ ਨੂੰ ਬਿਹਤਰ ਬਣਾਉਣ ਲਈ ਪ੍ਰਧਾਨ ਮੰਤਰੀ ਕਬਾਇਲੀ ਉਨਤ ਗ੍ਰਾਮ ਅਭਿਆਨ ਸ਼ੁਰੂ ਕੀਤਾ ਜਾਵੇਗਾ, ਇਹ ਯੋਜਨਾ ਆਦਿਵਾਸੀ ਬਹੁਲ ਪਿੰਡਾਂ ਅਤੇ ਅਭਿਲਾਸ਼ੀ ਜ਼ਿਲ੍ਹਿਆਂ ਵਿੱਚ ਕਬਾਇਲੀ ਪਰਿਵਾਰਾਂ ਲਈ ਸੰਤ੍ਰਿਪਤ ਕਵਰੇਜ ਅਪਣਾਏਗੀ। ਇਸ ਨਾਲ 5 ਕਰੋੜ ਆਦਿਵਾਸੀ ਲੋਕਾਂ ਨੂੰ ਲਾਭ ਪਹੁੰਚਾਉਣ ਵਾਲੇ 63,000 ਪਿੰਡਾਂ ਨੂੰ ਕਵਰ ਕੀਤਾ ਜਾਵੇਗਾ।
-
ਨੌਜਵਾਨਾਂ ਲਈ ਇੰਟਰਨਸ਼ਿਪ ਪ੍ਰੋਗਰਾਮ ਚਲਾਉਣ ਦਾ ਐਲਾਨ
ਬਜਟ ਪੇਸ਼ ਕਰਦੇ ਹੋਏ ਕੇਂਦਰੀ ਖ਼ਜਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ 500 ਪ੍ਰਮੁੱਖ ਕੰਪਨੀਆਂ ਵਿੱਚ 1 ਕਰੋੜ ਨੌਜਵਾਨਾਂ ਨੂੰ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕਰਨ ਲਈ ਇੱਕ ਯੋਜਨਾ ਸ਼ੁਰੂ ਕਰੇਗੀ। ਇਸ ਵਿੱਚ 5000 ਰੁਪਏ ਪ੍ਰਤੀ ਮਹੀਨਾ ਇੰਟਰਨਸ਼ਿਪ ਭੱਤਾ ਅਤੇ 6000 ਰੁਪਏ ਦੀ ਇੱਕਮੁਸ਼ਤ ਸਹਾਇਤਾ ਦਿੱਤੀ ਜਾਵੇਗੀ।
-
EPFO ਕਰਮਚਾਰੀਆਂ ਲਈ ਐਲਾਨ
ਕੇਂਦਰੀ ਖ਼ਜਾਨਾ ਮੰਤਰੀ ਨੇ ਕਿਹਾ ਕਿ EPFO ਨਾਲ ਰਜਿਸਟਰਡ ਪਹਿਲੀ ਵਾਰ ਕਰਮਚਾਰੀਆਂ ਨੂੰ ਸਿੱਧਾ ਲਾਭ ਟ੍ਰਾਂਸਫਰ ਇੱਕ ਮਹੀਨੇ ਦੀ ਤਨਖਾਹ ਦੀਆਂ 3 ਕਿਸ਼ਤਾਂ ਵਿੱਚ 15,000 ਰੁਪਏ ਤੱਕ ਹੋਵੇਗਾ। ਯੋਗਤਾ ਸੀਮਾ ਹੋਵੇਗੀ 1 ਲੱਖ ਰੁਪਏ ਪ੍ਰਤੀ ਮਹੀਨਾ ਤਨਖ਼ਾਹ... 210 ਲੱਖ ਨੌਜਵਾਨਾਂ ਨੂੰ ਮਿਲੇਗਾ ਇਸ ਸਕੀਮ ਦਾ ਲਾਭ ਮਿਲੇਗਾ