
ਪੰਜਾਬ ਬਜਟ
ਪੰਜਾਬ ਸਰਕਾਰ ਵਿੱਤੀ ਵਰ੍ਹੇ 2025-26 ਲਈ ਆਪਣਾ ਸਲਾਨਾ ਬਜਟ ਪੇਸ਼ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 21 ਮਾਰਚ ਤੋਂ 28 ਮਾਰਚ ਤੱਕ ਵਿਧਾਨ ਸਭਾ ਦਾ ਬਜਟ ਇਜਲਾਸ ਸੱਦਿਆ ਹੈ। ਇਸ ਵਾਰ ਪੰਜਾਬ ਸਰਕਾਰ 2.15 ਲੱਖ ਕਰੋੜ ਦਾ ਬਜਟ ਪੇਸ਼ ਕਰਨ ਜਾ ਰਹੀ ਹੈ। ਇਸ ਬਜਟ ਨਾਲ ਪੰਜਾਬ ਦੇ ਲੋਕਾਂ ਦੀਆਂ ਵੱਡੀਆਂ ਉਮੀਦਾਂ ਜੁੜੀਆਂ ਰਹਿੰਦੀਆਂ ਹਨ।
ਵਿੱਤ ਮੰਤਰੀ ਹਰਪਾਲ ਚੀਮਾ ਦਾ ਵੱਡਾ ਬਿਆਨ, ਕਿਹਾ- DC ਪਿੰਡਾਂ ‘ਚ ਜਾ ਕੇ ਸੁਣਨਗੇ ਲੋਕਾਂ ਦੀਆਂ ਸਮੱਸਿਆਵਾਂ, ਲਈ ਜਾਵੇਗੀ ਫੀਡਬੈਕ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸੱਤਾ ਵਿੱਚ ਰਹਿੰਦੇ ਹੋਏ ਕਾਂਗਰਸ ਨੇ ਸ਼ਹੀਦ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਦਾ ਕੋਈ ਫੈਸਲਾ ਨਹੀਂ ਲਿਆ ਅਤੇ ਹੁਣ ਉਹ ਇਹ ਹੰਗਾਮਾ ਕਰ ਰਹੇ ਹਨ। ਸਾਡੇ ਸੰਸਦ ਮੈਂਬਰ ਰਾਘਵ ਚੱਢਾ ਨੇ ਵੀ ਸੰਸਦ ਵਿੱਚ ਇਹ ਮੁੱਦਾ ਉਠਾਇਆ ਹੈ ਕਿ ਸ਼ਹੀਦ ਭਗਤ ਸਿੰਘ ਨੂੰ ਭਾਰਤ ਰਤਨ ਦਿੱਤਾ ਜਾਣਾ ਚਾਹੀਦਾ ਹੈ।
- TV9 Punjabi
- Updated on: Mar 28, 2025
- 12:14 pm
CM ਮਾਨ ਨੇ ਸੰਤ ਸੀਚੇਵਾਲ ਮੁੱਦੇ ‘ਤੇ ਬਾਜਵਾ ਨੂੰ ਘੇਰਿਆ, ਕਿਹਾ- LOP ਨੇਤਾ ਜੀ ਦਾ ਮਾਨਸਿਕ ਸੰਤੁਲਨ ਸਹੀ ਨਹੀਂ
CM Bhagwant Singh Mann in Punjab Assembly: ਸੀਐਮ ਭਗਵੰਤ ਮਾਨ ਨੇ ਇਸੇ ਮੁੱਦੇ 'ਤੇ ਬਾਜਵਾ ਅਤੇ ਕਾਂਗਰਸ 'ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਐਲਓਪੀ ਸਾਹਿਬ ਸਦਨ ਵਿੱਚ ਮੌਜੂਦ ਨਹੀਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਵੱਲੋਂ ਸੰਤ ਸੀਚੇਵਾਲ ਬਾਰੇ ਕੀਤੀ ਗਈ ਟਿੱਪਣੀ ਦਰਸਾਉਂਦੀ ਹੈ ਕਿ ਉਹ ਮਾਨਸਿਕ ਤੌਰ 'ਤੇ ਅਸਥਿਰ ਹਨ। ਸੰਤ ਸੀਚੇਵਾਲ ਨੇ ਵਾਤਾਵਰਣ ਨੂੰ ਬਚਾਉਣ ਲਈ ਬਹੁਤ ਕੰਮ ਕੀਤਾ ਹੈ। ਇਸੇ ਕਾਰਨ ਸਾਡੀ ਪਾਰਟੀ ਨੇ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਹੈ।
- Amanpreet Kaur
- Updated on: Mar 27, 2025
- 12:56 pm
‘ਬਦਲਦੇ ਪੰਜਾਬ ਦਾ ਬਜਟ ਹੈ ਇਹ’, ਜਾਣੋ ਕੀ ਬੋਲੇ CM ਤੇ ਕੈਬਨਿਟ ਮੰਤਰੀ
CM ਮਾਨ ਨੇ ਆਪਣੇ ਐਕਸ 'ਤੇ ਲਿਖਿਆ ਹੈ, ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਬਜਟ ₹ 2,36,080 ਕਰੋੜ ਦਾ ਹੈ। ਇਹ ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਬਜਟ ਹੈ। ਪਿਛਲੀਆਂ ਸਰਕਾਰਾਂ ਦੀਆਂ ਅਸਫਲਤਾਵਾਂ ਕਾਰਨ, ਪੰਜਾਬ ਨੂੰ ਇੱਕ ਵਾਰ 'ਉੜਤਾ ਪੰਜਾਬ', 'ਭਤੀਜਾਵਾਦ ਵਾਲਾ ਪੰਜਾਬ', 'ਕੰਗਾਲ ਪੰਜਾਬ' ਦੇ ਤੌਰ 'ਤੇ ਟੈਗ ਕੀਤਾ ਜਾਂਦਾ ਸੀ। ਸਾਡੀ ਸਰਕਾਰ ਦੀ ਇਹ ਨਿਰੰਤਰ ਕੋਸ਼ਿਸ਼ ਹੈ ਕਿ ਪੰਜਾਬ ਦੁਨੀਆ ਵਿੱਚ 'ਰੰਗਲਾ ਪੰਜਾਬ', 'ਤੰਦਰੁਸਤ ਪੰਜਾਬ', 'ਖੁਸ਼ਹਾਲ ਪੰਜਾਬ' ਵਜੋਂ ਜਾਣਿਆ ਜਾਵੇ।
- TV9 Punjabi
- Updated on: Mar 26, 2025
- 10:21 pm
ਨਸ਼ੇ ਖਿਲਾਫ਼ ਚੁੱਕੇ ਗਏ ਵੱਡੇ ਕਦਮ, ਕੈਬਨਿਟ ਮੰਤਰੀ ਨੇ ਬਜਟ ਤੋਂ ਬਾਅਦ ਕੀਤੀ ਪ੍ਰੈਸ-ਕਾਨਫਰੰਸ
ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ 2 ਲੱਖ 36 ਹਜ਼ਾਰ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ। ਨਸ਼ੇ ਦੀ ਲਤ ਬਾਰੇ ਚਿੰਤਾ ਹੈ ਅਤੇ ਜਲਦੀ ਹੀ ਪੰਜਾਬ ਵਿੱਚ ਨਸ਼ੇ ਦੀ ਲਤ ਬਾਰੇ ਜਨਗਣਨਾ ਸ਼ੁਰੂ ਕੀਤੀ ਜਾਵੇਗੀ। ਇਸ ਨਾਲ ਉਨ੍ਹਾਂ ਲੋਕਾਂ ਦੀ ਨਜ਼ਦੀਕੀ ਪੜਾਅ 'ਤੇ ਪਛਾਣ ਕਰਨ ਵਿੱਚ ਮਦਦ ਮਿਲੇਗੀ ਤਾਂ ਜੋ ਉਨ੍ਹਾਂ ਨੂੰ ਬਚਾਇਆ ਜਾ ਸਕੇ।
- TV9 Punjabi
- Updated on: Mar 26, 2025
- 8:36 pm
Punjab Budget: ਹਰਪਾਲ ਚੀਮਾ ਬੋਲੇ- ਸਾਡੀ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਕੀਤੀ ਹੈ ਸ਼ੁਰੂ
ਹਰਪਾਲ ਚੀਮਾ ਨੇ ਕਿਹਾ- ਸਾਡੀ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੈ। ਸਾਡੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਨਸ਼ਾ ਤਸਕਰਾਂ ਦੀ ਕਮਰ ਤੋੜੀ ਜਾ ਰਹੀ ਹੈ।
- TV9 Punjabi
- Updated on: Mar 26, 2025
- 11:19 am
ਕਿਵੇਂ ਹੋਵੇਗੀ ਆਮਦਨ ਤੇ ਕਿੱਥੇ ਹੋਵੇਗਾ ਖਰਚਾ, ਜਾਣੋ ਬਜਟ ਦਾ ਪੂਰਾ ਵੇਰਵਾ
ਕੇਂਦਰ ਤੋਂ ਰਾਜ ਨੂੰ ਮਿਲਣ ਵਾਲੇ ਟੈਕਸ ਤੇ ਸਹਾਇਤਾ ਦਾ ਹਿੱਸਾ ਨਿਸ਼ਚਿਤ ਹੈ। ਪਹਿਲਾਂ ਰਾਜ ਸਰਕਾਰਾਂ ਆਪਣੇ ਪੱਧਰ 'ਤੇ ਬਹੁਤ ਸਾਰੇ ਅਸਿੱਧੇ ਟੈਕਸ ਇਕੱਠੇ ਕਰਦੀਆਂ ਸਨ, ਪਰ ਜੀਐਸਟੀ ਲਾਗੂ ਹੋਣ ਤੋਂ ਬਾਅਦ ਅਸਿੱਧੇ ਟੈਕਸਾਂ ਦੀ ਵਸੂਲੀ ਵਿੱਚ ਕੇਂਦਰ ਦਾ ਹਿੱਸਾ ਵੀ ਵਧਿਆ ਹੈ।
- TV9 Punjabi
- Updated on: Mar 26, 2025
- 8:38 pm
ਮੈਗਾ ਸਪੋਰਟਸ ‘ਖੇਡਦਾ ਪੰਜਾਬ ਬਦਲਤਾ ਪੰਜਾਬ’ ਦੀ ਹੋਵੇਗੀ ਸ਼ੁਰੂਆਤ, 3 ਹਜ਼ਾਰ ਇਨਡੋਰ ਸਟੇਡੀਅਮ ਬਣਾਏ ਜਾਣਗੇ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦੇ ਖੇਤਰ ਵਿੱਚ ਪਹਿਲੀ ਵਾਰ ਮੈਗਾ ਸਪੋਰਟਸ 'ਖੇਡਾਂ ਪੰਜਾਬ ਬਦਲਤਾ ਪੰਜਾਬ' ਸ਼ੁਰੂ ਕਰਨ ਜਾ ਰਹੀ ਹੈ। ਇਸ ਨਾਲ ਖੇਡਾਂ ਦੇ ਖੇਤਰ ਵਿੱਚ ਪੰਜਾਬ ਦਾ ਸੁਧਾਰ ਹੋਵੇਗਾ। ਇਸ ਤਹਿਤ ਹਰ ਪਿੰਡ ਵਿੱਚ ਖੇਡ ਦੇ ਮੈਦਾਨ ਅਤੇ ਜਿੰਮ ਬਣਾਏ ਜਾਣਗੇ। ਇਨ੍ਹਾਂ ਵਿੱਚ ਰਨਿੰਗ ਟਰੈਕ, ਸੋਲਰ ਲਾਈਟਾਂ ਅਤੇ ਹੋਰ ਸਹੂਲਤਾਂ ਹੋਣਗੀਆਂ। ਅਸੀਂ ਇਸ ਵਿੱਚ ਸਾਰੀਆਂ ਪ੍ਰਸਿੱਧ ਖੇਡਾਂ ਸ਼ੁਰੂ ਕਰਾਂਗੇ।
- Abhishek Thakur
- Updated on: Mar 26, 2025
- 9:34 am
ਪੰਜਾਬ ਸਰਕਾਰ ਨੇ ਵਿੱਤੀ ਸਾਲ 2025-26 ਦਾ ਬਜਟ ਕੀਤਾ ਪੇਸ਼, ਜਾਣੋਂ ਕੀ ਕੁੱਝ ਰਿਹਾ ਖਾਸ
ਪੰਜਾਬ ਸਰਕਾਰ ਅੱਜ ਵਿੱਤੀ ਸਾਲ 2025-26 ਦਾ ਬਜਟ ਪੇਸ਼ ਕੀਤਾ ਹੈ। ਇਹ ਪੰਜਾਬ ਦੀ AAP ਸਰਕਾਰ ਦਾ ਚੌਥਾ ਬਜਟ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਸ ਵਾਰ 2.36 ਲੱਖ ਕਰੋੜ ਰੁਪਏ ਤੋਂ ਵੀ ਵੱਧ ਦਾ ਬਜਟ ਪੇਸ਼ ਕੀਤਾ ਹੈ, ਜੋ ਕਿ ਪਿਛਲੀ ਵਾਰ ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ 2.05 ਲੱਖ ਕਰੋੜ ਰੁਪਏ ਦੇ ਬਜਟ ਨਾਲੋਂ ਲਗਭਗ 15 % ਵੱਧ ਹੈ। ਇਹ ਆਮ ਆਦਮੀ ਪਾਰਟੀ (AAP) ਪੰਜਾਬ ਸਰਕਾਰ ਦਾ ਸਭ ਤੋਂ ਵੱਡਾ ਬਜਟ ਹੈ।
- Rohit Kumar
- Updated on: Mar 26, 2025
- 8:38 am
Punjab Budget: ਨਸ਼ਿਆਂ ‘ਤੇ ਵਾਰ, ਜੇਲ੍ਹਾਂ ਦਾ ਸੁਧਾਰ, ਸਿਹਤ ਦਾ ਖਿਆਲ… ਰੰਗਲਾ ਪੰਜਾਬ ਦਾ ਵਿਜ਼ਨ; ਮਾਨ ਦੇ ਬਜਟ ਵਿੱਚ ਕਿਸ ਲਈ ਕੀ? ਪੜ੍ਹੋ ਹਰ ਡਿਟੇਲ
Punjab Budget 2025: ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਅੱਜ ਆਪਣਾ ਚੌਥਾ ਬਜਟ ਪੇਸ਼ ਕੀਤਾ। ਮਾਨ ਸਰਕਾਰ ਨੇ ਵਿੱਤੀ ਸਾਲ 2025-26 ਲਈ 2 ਲੱਖ 36 ਹਜ਼ਾਰ 080 ਕਰੋੜ ਦਾ ਬਜਟ ਪੇਸ਼ ਕੀਤਾ। ਵਿੱਤ ਮੰਤਰੀ ਹਰਪਾਲ ਚੀਮਾ ਨੇ ਬਜਟ ਵਿੱਚ ਨਸ਼ੇ ਦੀ ਲਤ ਨਾਲ ਨਜਿੱਠਣ ਲਈ ਕਈ ਵੱਡੇ ਵਾਅਦੇ ਕੀਤੇ। ਉਨ੍ਹਾਂ ਪੂਰੇ ਪੰਜਾਬ ਦੇ ਲੋਕਾਂ ਨੂੰ ਸਿਹਤ ਬੀਮਾ ਕਵਰ ਹੇਠ ਲਿਆਉਣ ਦਾ ਵੀ ਐਲਾਨ ਕੀਤਾ।
- TV9 Punjabi
- Updated on: Mar 26, 2025
- 8:37 am
Punjab Budget 2025-2026: ਖੇਤੀਬਾੜੀ ਖੇਤਰ ‘ਚ ਮਿਲਣਗੀਆਂ ਇਹ ਸਹੂਲਤਾਂ, ਬਾਗਬਾਨੀ ਲਈ 137 ਕਰੋੜ ਰੁਪਏ ਦਾ ਬਜਟ ਰੱਖਿਆ
Punjab Budget 2025-2026 for Agriculture Sector: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਦੀ ਮਦਦ ਲਈ ਖੇਤੀਬਾੜੀ ਖੇਤਰ ਵਿੱਚ ਬਿਜਲੀ ਸਬਸਿਡੀ ਦੀ ਵਿਵਸਥਾ ਕੀਤੀ ਗਈ ਹੈ। ਵਿੱਤੀ ਸਾਲ 2025-26 ਦੇ ਬਜਟ ਵਿੱਚ ਇਸ ਲਈ ₹9,992 ਕਰੋੜ ਰੱਖੇ ਗਏ ਹਨ। ਬਾਗਬਾਨੀ ਲਈ 137 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
- Abhishek Thakur
- Updated on: Mar 26, 2025
- 9:34 am
Punjab Budget : ਸੂਬੇ ਦੀ ਸੁਰੱਖਿਆ…ਜੇਲ੍ਹਾਂ ਵਿੱਚ AI ਕੈਮਰੇ, ਕੈਦੀਆਂ ਨੂੰ ਸਿੱਖਿਆ, ਜੇਲ੍ਹਾਂ ਦੇ ਸੁਧਾਰ ਲਈ 100 ਕਰੋੜ ਦਾ ਬਜਟ
Punjab Budget 2025: ਪੰਜਾਬ ਸਰਕਾਰ ਨੇ ਅੱਜ ਆਪਣਾ ਚੌਥਾ ਬਜਟ ਪੇਸ਼ ਕੀਤਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਦਲਦਾ ਪੰਜਾਬ ਬਜਟ ਦੇ ਤਹਿਤ 2.36 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਇਹ ਬਜਟ ਪਿਛਲੀ ਵਾਰ ਨਾਲੋਂ ਲਗਭਗ 15% ਵੱਧ ਹੈ। ਚੀਮਾ ਨੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੱਤੀ ਤੇ ਨਾਲ ਹੀ ਬਜਟ ਵਿੱਚ ਜੇਲ੍ਹ ਸੁਰੱਖਿਆ ਨੂੰ ਲੈ ਕੇ ਕਿੰਨੀ ਰਕਮ ਜਾਰੀ ਕੀਤੀ ਗਈ ਹੈ, ਇਹ ਵੀ ਦੱਸਿਆ।
- Kusum Chopra
- Updated on: Mar 26, 2025
- 8:08 am
Punjab Budget 2025: ਸਕੂਲ ਆਫ ਹੈੱਪੀਨੈਸ, ਮੈਗਾ ਪੀਟੀਐਮ, ਟੀਚਰਾਂ ਦੀ ਵਿਦੇਸ਼ਾਂ ‘ਚ ਟ੍ਰੇਨਿੰਗ…ਸਿੱਖਿਆ ਲਈ 17,925 ਕਰੋੜ ਦਾ ਬਜਟ ਜਾਰੀ
Punjab Budget 2025: ਪੰਜਾਬ ਦੇ ਇਸ ਸਾਲ ਦੇ ਬਜਟ ਵਿੱਚ ਇੱਕ ਵਾਰ ਮੁੜ ਤੋਂ ਸਿੱਖਿਆ ਤੇ ਸਰਕਾਰ ਨੇ ਖਾਸ ਧਿਆਨ ਦਿੱਤਾ ਹੈ। ਵਿੱਤ ਮੰਤਰੀ ਚੀਮਾ ਨੇ ਦੱਸਿਆ ਕਿ ਪੰਜਾਬ ਵਿੱਚ ਨਾ ਸਿਰਫ ਪਹਿਲੀ ਵਾਰ ਮੈਗਾ ਪੀਟੀਐਮ ਦੀ ਸ਼ੁਰੂਆਤ ਕੀਤੀ ਗਈ ਹੈ ਸਗੋਂ ਅਧਿਆਪਕਾਂ ਨੂੰ ਟ੍ਰੇਨਿੰਗ ਲਈ ਵਿਦੇਸ਼ ਭੇਜਣ ਦਾ ਉਪਰਾਲਾ ਵੀ ਉਨ੍ਹਾਂ ਦੀ ਹੀ ਸਰਕਾਰ ਨੇ ਕੀਤਾ ਹੈ।
- Kusum Chopra
- Updated on: Mar 26, 2025
- 9:34 am
Punjab Budget: 300 ਯੂਨਿਟ ਮੁਫਤ ਬਿਜਲੀ, ਨਵੀਂ ਉਦਯੋਗ ਪਾਲਿਸੀ, ਵਿਦੇਸ਼ਾਂ ਵਾਂਗ ਸੜਕਾਂ…ਪੰਜਾਬ ਦੀ ਇੰਡਸਟਰੀ ਲਈ ਕੀ ਹੈ ਖਾਸ, ਜਾਣੋ…
Punjab Budget 2025: ਮੌਜੂਦਾ ਬਜਟ 2 ਲੱਖ 36 ਹਜ਼ਾਰ 80 ਕਰੋੜ ਦਾ ਹੈ। ਬਜਟ ਭਾਸ਼ਣ ਪੜ੍ਹਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਦੀ ਵਿਕਾਸ ਦਰ ਵਿੱਚ ਮੌਜੂਦਾ ਸਾਲ 9 ਫੀਸਦੀ ਦੀ ਦਰ ਤੇ ਵਾਧਾ ਹੋਇਆ ਹੈ। ਹੁਣ ਤੱਕ 3 ਕਰੋੜ ਲੋਕਾਂ ਨੇ ਆਮ ਆਦਮੀ ਕਲੀਨਿਕ ਦਾ ਫਾਇਦਾ ਲੈ ਚੁੱਕੇ ਹਨ। GSDP ਦੇ ਇਸ ਸਾਲ 10 ਫੀਸਦੀ ਤੱਕ ਵੱਧਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
- Kusum Chopra
- Updated on: Mar 26, 2025
- 9:35 am
Punjab Budget -2025: ਸਿਹਤ ਬੀਮਾ ਯੋਜਨਾ…. ਮਿਲਣਗੇ ਸਿਹਤ ਕਾਰਡ..ਸਿਹਤ ਵਿਭਾਗ ਲਈ 268 ਕਰੋੜ ਕੀਤੇ ਗਏ ਜਾਰੀ।
Punjab Budget 2025: ਪੰਜਾਬ ਸਰਕਾਰ ਨੇ ਪਿਛਲੇ ਬਜਟ ਵਿੱਚ ਵੀ ਸਿਹਤ ਵਿਭਾਗ ਲਈ ਵੱਡਾ ਬਜਟ ਜਾਰੀ ਕੀਤਾ ਸੀ। ਸਰਕਾਰ ਲੋਕਾਂ ਦੀ ਸਿਹਤ ਨੂੰ ਲੈ ਕੇ ਕਾਫੀ ਗੰਭੀਰ ਦਿਖਾਈ ਦੇ ਰਹੀ ਹੈ। ਇਸ ਵਾਰ ਵੀ ਸਰਕਾਰ ਵੱਲੋ ਲੋਕ ਸਿਹਤ ਭਲਾਈ ਲਈ ਵੱਡਾ ਬਜਟ ਜਾਰੀ ਕੀਤਾ ਗਿਆ ਹੈ। ਨਾਲ ਹੀ ਕਈ ਸਿਹਤ ਸਕੀਮਾਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
- Kusum Chopra
- Updated on: Mar 26, 2025
- 7:00 am
Punjab Budget 2025: ‘ਬਦਲਦਾ ਪੰਜਾਬ ਬਜਟ’ 2025-26 ਵਿੱਚ ਕੀ-ਕੀ ਹੈ ਖਾਸ? ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ
Punjab Budget 2025: ਪੰਜਾਬ ਸਰਕਾਰ ਅੱਜ ਵਿੱਤੀ ਸਾਲ 2025-26 ਦਾ ਬਜਟ ਪੇਸ਼ ਕਰ ਰਹੀ ਹੈ। ਇਹ ਪੰਜਾਬ ਦੀ AAP ਸਰਕਾਰ ਦਾ ਚੌਥਾ ਬਜਟ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਸ ਵਾਰ 2.36 ਲੱਖ ਕਰੋੜ ਰੁਪਏ ਤੋਂ ਵੀ ਵੱਧ ਦਾ ਬਜਟ ਪੇਸ਼ ਕਰ ਰਹੇ ਹਨ, ਜੋ ਕਿ ਪਿਛਲੀ ਵਾਰ ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ 2.05 ਲੱਖ ਕਰੋੜ ਰੁਪਏ ਦੇ ਬਜਟ ਨਾਲੋਂ ਲਗਭਗ 15 % ਵੱਧ ਹੈ। ਇਹ ਆਮ ਆਦਮੀ ਪਾਰਟੀ (AAP) ਸਰਕਾਰ ਦਾ ਸਭ ਤੋਂ ਵੱਡਾ ਬਜਟ ਵੀ ਹੋਣ ਜਾ ਰਿਹਾ ਹੈ।
- Kusum Chopra
- Updated on: Mar 26, 2025
- 7:11 am