Triumph Speed T4 ਦਾ 350cc ਮਾਡਲ ਜਲਦ ਹੋ ਸਕਦਾ ਹੈ ਲਾਂਚ, ਰਾਇਲ ਐਨਫੀਲਡ ਹੰਟਰ ਨੂੰ ਦੇਵੇਗਾ ਟੱਕਰ
Triumph Speed T4 ਨੂੰ ਟੈਸਟਿੰਗ ਦੇ ਦੌਰਾਨ ਦੇਖਿਆ ਗਿਆ ਹੈ। ਇਹ ਬਾਈਕ 400cc ਮਾਡਲ ਵਰਗੀ ਹੈ। ਜਿਸ ਵਿੱਚ ਇੰਜਣ ਅਤੇ ਮਕੈਨੀਕਲ ਵਿੱਚ ਅੱਪਡੇਟ ਹਨ। 350cc ਇੰਜਣ 'ਤੇ ਘੱਟ ਟੈਕਸ ਲੱਗਣਗੇ। ਜਿਸ ਨਾਲ ਇਸ ਦੀ ਕੀਮਤ ਲਗਭਗ ₹20,000-25,000 ਤੱਕ ਘੱਟ ਸਕਦੀ ਹੈ।
Triumph Speed T4 ਨੂੰ ਟੈਸਟਿੰਗ ਦੇ ਦੌਰਾਨ ਦੇਖਿਆ ਗਿਆ ਹੈ। ਇਹ ਬਾਈਕ 350 ਸੀਸੀ ਇੰਜਨ ਵਿੱਚ ਆਵੇਗੀ। ਇਸ ਨੂੰ ਖਾਸ ਤੌਰ ‘ਤੇ ਭਾਰਤ ਲਈ ਬਣਾਇਆ ਗਿਆ ਹੈ। ਪਹਿਲੀ ਨਜ਼ਰ ਵਿੱਚ ਇਹ ਬਾਈਕ ਪਹਿਲੀ ਵਾਲੀ Speed T4 ਵਰਗੀ ਹੀ ਨਜ਼ਰ ਆਵੇਗੀ। ਸਟਾਈਲ, ਪਾਰਟਸ ਜਾਂ ਡਿਜ਼ਾਈਨ ਵਿੱਚ ਕੋਈ ਬਦਲਾਅ ਨਹੀਂ ਹੈ। ਇਸ ਦਾ ਮਤਲਬ ਹੈ ਕਿ ਬਾਈਕ ਦਾ ਅਪਡੇਟ ਜਿਆਦਾਤਰ ਇੰਜਨ ਅਤੇ ਮਕੈਨਿਕਲ ਚੀਜ਼ਾਂ ਦੇ ਨਾਲ ਹੀ ਹੈ, ਬਾਹਰੀ ਰੂਪ ਤੋਂ ਨਹੀਂ।
ਇਸ ਦਾ ਮਤਲਬ ਹੈ ਕਿ Triumph ਆਪਣੀ ਪੁਰਾਣੀ 400cc ਬਾਈਕ ਥੋੜ੍ਹਾ ਛੋਟਾ ਕਰਕੇ 350cc ਵਾਲਾ ਵਰਜਨ ਬਣਾ ਰਿਹਾ ਹੈ। ਕੰਪਨੀ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ ਭਾਰਤ ਦੇ ਲਈ 350 ਸੀਸੀ ਇੰਜਨ ਬਣਾ ਰਹੀ ਹੈ ਅਜਿਹਾ ਕਰਨ ਦਾ ਇਕ ਵੱਡਾ ਕਾਰਨ ਇਹ ਹੈ ਕਿ 350 ਸੀਸੀ ਤੋਂ ਵੀ ਘੱਟ ਵਾਲੀ ਬਾਈਕ ‘ਤੇ ਟੈਕਸ ਘੱਟ ਲਗਦਾ ਹੈ 40 ਫੀਸਦ ਦੀ ਬਜਾਏ ਹੁਣ ਸਿਰਫ਼ 18 ਫੀਸਦ ਟੈਕਸ ਲਗੇਗਾ।
Royal Enfield ਹੰਟਰ ਨੂੰ ਦੇਵੇਗੀ ਟੱਕਰ
400cc ਤੋਂ ਹੇਠ ਆਉਣ ਦਾ ਫਾਈਦਾ ਇਹ ਹੋਵੇਗਾ ਕਿ Triumph ਅਪਣੀ Speed T4 ਵਰਗੀ ਬਾਈਕ ਨੂੰ ਘੱਟ ਕੀਮਤ ਤੇ ਬੇਚ ਸਕੋਗੇ ਅਤੇ ਇਹ Royal Enfield Hunter 350 ਅਤੇ ਹੋਂਡਾ CB350 RS ਵਰਗੀਆਂ ਬਾਈਕਾਂ ਦੇ ਨਾਲ ਕੜੀ ਟੱਕਰ ਦੇ ਸਕੇਗੀ। ਮੌਜੂਦਾ ਸਪੀਡ ਟੀ4 ਵਿੱਚ 398.15 ਸੀਸੀ ਦਾ Liquid-Cooled Single- ਸਿਲੰਡਰ ਡੀਓਐਸਸੀ ਇੰਜਨ ਲਗਾ ਹੈ ਜੋ ਲਗਭਗ 31 ਹਾਰਸ ਪਾਵਰ ਅਤੇ 36 ਐਨਐਮ ਦਾ ਟਾਰਕ ਜਨਰੇਟ ਕਰਦਾ ਹੈ। 350 ਸੀਸੀ ਵਾਲੇ ਵਰਜਨ ਵਿੱਚ ਥੋੜ੍ਹੀ ਘੱਟ ਪੀਕ ਆਉਟ ਦੀ ਉਮਦੀ ਹੈ, ਪਰ ਇਸ ਵਿੱਚ ਉਹ ਸ਼ਾਨਦਾਰ ਪਰਫੋਰਮੈਂਸ ਅਤੇ ਮਿਡ-ਰੇਂਜ਼ ਵਿੱਚ ਬਿਹਤਰੀਨ ਕੰਟਰੋਲ ਬਰਕਾਰ ਰਹੇਗਾ। ਜਿਸ ਨੇ ਸਪੀਡ 400 ਤੇ ਅਧਾਰਿਤ ਇਸ ਫੈਮਲੀ ਨੂੰ ਲੋਕ ਪ੍ਰਸਿੱਧ ਬਣਾਇਆ ਹੈ।
ਸਪੀਡ ਟੀ4 ‘ਤੇ ਬੇਸਡ
ਉਮਦੀ ਹੈ ਕਿ ਬ੍ਰਾਂਡ ਚੈਸਿਸ, ਸਸਪੈਂਸ਼ਨ, ਬ੍ਰੇਕ ਅਤੇ ਸਟਾਇਲਿੰਗ ਵਿੱਚ ਕੋਈ ਵੱਡਾ ਬਦਲਾਵ ਨਹੀਂ ਕਰੇਗਾ। ਇਸ ਤਰ੍ਹਾਂ, Triumph ਵਿਕਾਸ ਲਾਗਤ ਤੋਂ ਘੱਟ ਕਰਦੇ ਹੋਇਆ ਵੀ ਮਿਡ- ਕੈਪੇਸਿਟੀ ਸੇਗਮੈਂਟ ਵਿੱਚ ਪ੍ਰੀਮਿਅਮ ਲੁੱਕ ਵਾਲਾ ਉਤਪਾਦ ਪੇਸ਼ ਕਰ ਸਕਦਾ ਹੈ। ਟ੍ਰਾਯਮਫ ਅਤੇ ਬਜਾਜ ਮਿਲਕੇ ਅਪ੍ਰੈਲ 2026 ਵਿੱਚ ਭਾਰਤ ਵਿੱਚ 350 ਸੀਸੀ ਦੀ ਨਵੀਂ ਰੇਂਜ ਲਾਂਛ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜਿਸ ਨਾਲ ਸਪੀਡ ਟੀ4, ਸਪੀਡ 350 ਅਤੇ ਸਕੈਮਬਲਰ 350 ਐਕਸ ਵਰਗੇ ਮਾਡਲ ਸ਼ਾਮਲ ਹੋਣਗੇ।
ਸਪੀਡ ਟੀ4 ‘ਤੇ ਅਧਾਰਿਤ 350 ਸੀਸੀ ਮਾਡਲ ਮੌਜੂਦਾ 400 ਸੀਸੀ ਮਾਡਲ ਤੋਂ ਹੇਠਾਂ ਦੀ ਕੈਟੇਗਰੀ ਵਿੱਚ ਆਵੇਗਾ। ਜਿਸ ਤੋਂ ਬਾਅਦ ਉਸ ਦੀ ਕੀਮਤ ਲਭਪਗ 20,000 ਤੋਂ 25000 ਰੁਪਏ ਘੱਟ ਹੋ ਸਕਦੀ ਹੈ। ਟੈਸਟਿੰਗ ਦੇ ਲਈ ਤਿਆਰ ਮਾਡਲ ਪਹਿਲਾਂ ਹੀ ਸੜਕਾਂ ‘ਤੇ ਉੱਤਰ ਚੁੱਕੇ ਹਨ। ਅਜਿਹੀ ਵਿੱਚ Triumph ਦੀ 350 ਸੀਸੀ ਰੇਂਜ ਦੀ ਰਸਮੀ ਸ਼ੁਰੂਆਤ ਕੁਝ ਹੀ ਹਫ਼ਤਿਆਂ ਵਿੱਚ ਹੋਣ ਦੀ ਸੰਭਾਵਨਾ ਹੈ।


