AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

‘ਨਰਿੰਦਰ ਮੋਦੀ ਨੇ ਕੀਤਾ ਸਰੈਂਡਰ’ ਵਾਲੇ ਪੀਲੇ ਚੋਲੇ ਪਾ ਕੇ ਵਿਧਾਨ ਸਭਾ ਪਹੁੰਚੇ AAP ਵਿਧਾਇਕ, LPG ਮੁੱਦੇ ‘ਤੇ ਪੀਐਮ ਨੂੰ ਘੇਰਿਆ

ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜੋ ਪੀਲੇ ਚੋਲੇ ਪਾਏ ਹੋਏ ਸਨ, ਉਨ੍ਹਾਂ 'ਤੇ ਗੈਸ ਸਿਲੰਡਰ ਦੀ ਤਸਵੀਰ ਬਣੀ ਹੋਈ। ਚੋਲੇ 'ਤੇ "ਨਰਿੰਦਰ ਮੋਦੀ ਨੇ ਕੀਤਾ ਸਰੈਂਡਰ, ਗਾਇਬ ਹੋਇਆ ਗੈਸ ਸਿਲੰਡਰ" ਲਿਖਿਆ ਹੋਇਆ ਸੀ। ਆਮ ਆਦਮੀ ਦੇ ਆਗੂਆਂ ਨੇ ਪਹਿਲਾਂ ਤਾਂ ਵਿਧਾਨ ਸਭਾ ਬਾਹਰ ਪੀਐਮ ਮੋਦੀ ਤੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ, ਇਹ ਚੋਲੇ ਪਾ ਕੇ ਵਿਧਾਨ ਸਭਾ 'ਚ ਪਹੁੰਚੇ।

'ਨਰਿੰਦਰ ਮੋਦੀ ਨੇ ਕੀਤਾ ਸਰੈਂਡਰ' ਵਾਲੇ ਪੀਲੇ ਚੋਲੇ ਪਾ ਕੇ ਵਿਧਾਨ ਸਭਾ ਪਹੁੰਚੇ AAP ਵਿਧਾਇਕ, LPG ਮੁੱਦੇ 'ਤੇ ਪੀਐਮ ਨੂੰ ਘੇਰਿਆ
‘ਮੋਦੀ ਨੇ ਕੀਤਾ ਸਰੈਂਡਰ’ ਵਾਲੇ ਪੀਲੇ ਚੋਲੇ ਪਾ ਕੇ ਵਿਧਾਨ ਸਭਾ ਪਹੁੰਚੇ AAP ਵਿਧਾਇਕ, LPG ਮੁੱਦੇ ‘ਤੇ ਪੀਐਮ ਨੂੰ ਘੇਰਿਆ
amanpreet-kaur
| Updated On: 16 Mar 2026 12:00 PM IST
Share

ਪੰਜਾਬ ਬਜਟ ਸੈਸ਼ਨ ਦਾ ਅੱਜ ਆਖਿਰੀ ਦਿਨ ਹੈ। ਸੱਤਾ ਧਿਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਬਜਟ ਇਜਲਾਸ ਦੇ ਆਖਿਰੀ ਦਿਨੇ ਪੀਲੇ ਚੋਲੇ ਪਾ ਕੇ ਵਿਧਾਨ ਸਭਾ ‘ਚ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਲਗਭਗ ਸਾਰੇ ਹੀ ਵਿਧਾਇਕਾਂ ਨੇ ‘ਪੀਲੇ ਚੋਲੇ’ ਪਾ ਕੇ ਵਿਧਾਨ ਸਭਾ ਬਾਹਰ ਕੇਂਦਰ ਸਰਕਾਰ ਤੇ ਪ੍ਰਧਾਨ ਮੰਦਰੀ ਮੋਦੀ ਨੂੰ ਐਲਪੀਜੀ ਗੈਸ ਸਿਲੰਡਰ ਦੀ ਕਿੱਲਤ ਦੇ ਮੁੱਦੇ ‘ਤੇ ਘੇਰਿਆ। ਵਿਧਾਇਕਾਂ ਵੱਲੋਂ ਪੀਐਮ ਮੋਦੀ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਚੋਲਿਆਂ ‘ਤੇ ਲਿਖਿਆ- ‘ਨਰੇਂਦਰ ਮੋਦੀ ਨੇ ਕੀਤਾ ਸਰੈਂਡਰ’

ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜੋ ਪੀਲੇ ਚੋਲੇ ਪਾਏ ਹੋਏ ਸਨ, ਉਨ੍ਹਾਂ ‘ਤੇ ਗੈਸ ਸਿਲੰਡਰ ਦੀ ਤਸਵੀਰ ਬਣੀ ਹੋਈ। ਚੋਲੇ ‘ਤੇ “ਨਰਿੰਦਰ ਮੋਦੀ ਨੇ ਕੀਤਾ ਸਰੈਂਡਰ, ਗਾਇਬ ਹੋਇਆ ਗੈਸ ਸਿਲੰਡਰ” ਲਿਖਿਆ ਹੋਇਆ ਸੀ। ਆਮ ਆਦਮੀ ਦੇ ਆਗੂਆਂ ਨੇ ਪਹਿਲਾਂ ਤਾਂ ਵਿਧਾਨ ਸਭਾ ਬਾਹਰ ਪੀਐਮ ਮੋਦੀ ਤੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ, ਇਹ ਚੋਲੇ ਪਾ ਕੇ ਵਿਧਾਨ ਸਭਾ ‘ਚ ਪਹੁੰਚੇ।

ਪ੍ਰਸ਼ਨ ਕਾਲ ਦੌਰਾਨ ਨਾਅਰੇਬਾਜ਼ੀ

ਵਿਧਾਇਕਾਂ ਵੱਲੋਂ ਵਿਧਾਨ ਸਭਾ ਦੀ ਕਾਰਵਾਈ ਦੌਰਾਨ “ਨਰੇਂਦਰ ਮੋਦੀ ਨੇ ਕੀਤਾ ਸਰੈਂਡਰ, ਗਾਇਬ ਹੋਇਆ ਗੈਸ ਸਿਲੰਡਰ” ਤੇ “ਮੋਦੀ ਤੇਰੀ ਤਾਨਾਸ਼ਾਹੀ ਨਹੀਂ ਚੱਲਗੀ” ਦੇ ਨਾਅਰੇ ਲਗਾਏ। ਇਸ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਨਾਅਰੇਬਾਜ਼ੀ ਕਰਨ ਵਾਲੇ ਵਿਧਾਇਕਾਂ ਨੂੰ ਫ਼ਟਕਾਰ ਵੀ ਲਗਾਈ। ਦੱਸ ਦੇਈਏ ਕਿ ਜਦੋਂ ਵਿਧਾਇਕਾਂ ਵੱਲੋਂ ਜਿਸ ਵੇਲੇ ਇਹ ਨਾਅਰੇਬਾਜ਼ੀ ਕੀਤੀ ਗਈ, ਉਸ ਸਮੇਂ ਵਿਧਾਨ ਸਭਾ ‘ਚ ‘ਪ੍ਰਸ਼ਨ ਕਾਲ’ ਚੱਲ ਰਿਹਾ ਸੀ। ਸਪੀਕਰ ਨੇ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਪ੍ਰਸ਼ਨਕਾਲ ਦਾ ਸਮਾਂ ਬਰਬਾਦ ਨਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਦੁੱਖ਼-ਤਕਲੀਫ਼ਾਂ ਸੁਣਨ ਲਈ ਵਿਧਾਨ ਸਭਾ ‘ਚ ‘ਜ਼ੀਰੋ ਆਵਰ’ ਹੋਵੇਗਾ, ਪਰ ‘ਪ੍ਰਸ਼ਨ ਕਾਲ’ ਦਾ ਸਮਾਂ ਨਾ ਬਰਬਾਦ ਕੀਤਾ ਜਾਵੇ।

ਇਜ਼ਰਾਈਲ-ਅਮਰੀਕਾ ਤੇ ਈਰਾਨ ਯੁੱਧ ਦਾ ਭਾਰਤ ਦੇ ਵਪਾਰ ‘ਤੇ ਅਸਰ

ਦੱਸ ਦੇਈਏ ਕੀ ਇਜ਼ਰਾਈਲ-ਅਮਰੀਕਾ ਤੇ ਈਰਾਨ ਵਿਚਾਲੇ ਯੁੱਧ ਚੱਲ ਰਿਹਾ ਹੈ। ਇਸ ਜੰਗ ਕਾਰਨ ਮਾਲ ਢੋਣ ਵਾਲੇ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ‘ਤੇ ਰੋਕ ਲੱਗ ਚੁੱਕੀ ਹੈ। ਈਰਾਨ ਨੇ ਸਟ੍ਰੇਟ ਆਫ਼ ਹੋਰਮੁਜ਼ ਨੂੰ ਬੰਦ ਕਰ ਦਿੱਤਾ ਹੈ। ਭਾਰਤ ਦਾ ਵੱਡਾ ਵਪਾਰ ਇਸੇ ਸਟ੍ਰੇਟ ਰਾਹੀ ਹੁੰਦਾ ਹੈ, ਪਰ ਇਹ ਸਮੁੰਦਰੀ ਰਸਤਾ ਬੰਦ ਹੋਣ ਕਾਰਨ ਭਾਰਤ ‘ਤੇ ਵੀ ਇਸ ਦਾ ਪ੍ਰਭਾਵ ਦਿਖਾਈ ਦੇ ਰਿਹਾ ਹੈ। ਖਾਸ ਤੌਰ ‘ਤੇ ਗੈਸ ਦੀ ਕਿੱਲਤ ਦੇਖੀ ਜਾ ਰਹੀ ਹੈ। ਹਾਲਾਂਕਿ, ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਗੈਸ ਸਪਲਾਈ ਦੀ ਕੋਈ ਦਿੱਕਤ ਨਹੀਂ ਹੈ। ਕੇਂਦਰ ਵੱਲੋਂ ਅਪੀਲ ਕੀਤੀ ਗਈ ਹੈ ਕਿ ਲੋਕ ਘਬਰਾਉਣ ਨਾ ਤੇ ਪੈਨਿਕ ‘ਚ ਗੈਸ ਬੂਕਿੰਗ ਜਾ ਸਟਾਕ ਨਾ ਕਰਨ।

ਇਸ ਵਿਚਕਾਰ ਭਾਰਤ ਤੇ ਈਰਾਨ ਵਿਚਕਾਰ ਗੱਲਬਾਤ ਦਾ ਦੌਰ ਜਾਰੀ ਹੈ। ਦੱਸਿਆ ਗਿਆ ਕਿ ਈਰਾਨ ਨੇ ਭਾਰਤ ਲਈ ਦੋ ਮਾਲ ਢੋਣ ਵਾਲੇ ਜਹਾਜ਼ਾਂ ਲਈ ਸਟ੍ਰੇਟ ਆਫ਼ ਹੋਰਮੁਜ਼ ਨੂੰ ਖੋਲ੍ਹਿਆ ਸੀ ਤੇ ਇਹ ਜਹਾਜ਼ ਭਾਰਤ ਲਈ ਰਵਾਨਾ ਹੋ ਗਏ ਸਨ। ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਸੀ ਕਿ ਈਰਾਨ ਨਾਲ ਸਿੱਧੀ ਗੱਲਬਾਤ ਨਾਲ ਭਾਰਤੀ ਜਹਾਜ਼ਾਂ ਨੂੰ ਲੰਘਣ ‘ਚ ਮਦਦ ਮਿਲੀ। ਪੈਟ੍ਰੇਲੀਅਮ ਮੰਤਰਾਲੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ‘ਚ ਗੈਸ ਦੀ ਕੋਈ ਦਿੱਕਤ ਨਹੀਂ ਹੈ।

ਦੂਜੇ ਪਾਸੇ, ਈਰਾਨੀ ਅਧਿਕਾਰੀਆਂ ਵੱਲੋਂ ਵੀ ਭਾਰਤ ਲਈ ਚੰਗੇ ਸੰਕੇਤ ਮਿਲ ਰਹੇ ਹਨ। ਈਰਾਨ ਦੇ ਰਾਜਦੂਤ, ਮੁਹੰਮਦ ਫਤਹਾਲੀ ਨੇ ਕਿਹਾ ਸੀ ਕਿ ਕਿਉਂਕਿ ਮੈਨੂੰ ਵਿਸ਼ਵਾਸ ਹੈ ਕਿ ਈਰਾਨ ਤੇ ਭਾਰਤ ਦੋਸਤ ਹਨ ਤੇ ਸਾਡੇ ਹਿੱਤ ਇਕਸਾਰ ਹਨ। ਉਨ੍ਹਾਂ ਨੇ ਕਿਹਾ ਸੀ ਕਿ ਯੁੱਧ ਤੋਂ ਬਾਅਦ ਭਾਰਤ ਨੂੰ ਵੱਖ-ਵੱਖ ਖੇਤਰਾਂ ‘ਚ ਈਰਾਨ ਦੀ ਸਹਾਇਤਾ ਕਰਨੀ ਚਾਹੀਦੀ ਹੈ।

Follow Us
ਟਾਈਗਰ ਸ਼ਰਾਫ 'ਤੇ ਗੋਲੀ ਚਲਾਉਣ ਵਾਲੇ ਤਿਨੋਂ Zen-Z ਸ਼ੂਟਰਸ ਗ੍ਰਿਫ਼ਤਾਰ
ਟਾਈਗਰ ਸ਼ਰਾਫ 'ਤੇ ਗੋਲੀ ਚਲਾਉਣ ਵਾਲੇ ਤਿਨੋਂ Zen-Z ਸ਼ੂਟਰਸ ਗ੍ਰਿਫ਼ਤਾਰ...
ਅੰਮ੍ਰਿਤਸਰ 'ਚ ਬੰਦ ਘਰ 'ਚੋਂ ਮਿਲੀਆਂ ਮਾਂ-ਪੁੱਤ ਦੀਆਂ ਲਾਸ਼ਾਂ, ਸ਼ੱਕ ਦੇ ਘੇਰੇ 'ਚ ਨੂੰਹ
ਅੰਮ੍ਰਿਤਸਰ 'ਚ ਬੰਦ ਘਰ 'ਚੋਂ ਮਿਲੀਆਂ ਮਾਂ-ਪੁੱਤ ਦੀਆਂ ਲਾਸ਼ਾਂ, ਸ਼ੱਕ ਦੇ ਘੇਰੇ 'ਚ ਨੂੰਹ...
Tiger Shroff Firing Case: ਦੋਵਾਂ ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵਾਲ-ਵਾਲ ਬਚੇ ਐਕਟਰ
Tiger Shroff Firing Case: ਦੋਵਾਂ ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵਾਲ-ਵਾਲ ਬਚੇ ਐਕਟਰ...
ਟਾਈਗਰ ਸ਼ਰਾਫ 'ਤੇ ਹੋਏ ਹਮਲੇ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ ਦੀ ਸੁਰੱਖਿਆ 'ਤੇ ਉਠੇ ਸਵਾਲ, ਪੁਲਿਸ ਜਾਂਚ ਜਾਰੀ
ਟਾਈਗਰ ਸ਼ਰਾਫ 'ਤੇ ਹੋਏ ਹਮਲੇ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ ਦੀ ਸੁਰੱਖਿਆ 'ਤੇ ਉਠੇ ਸਵਾਲ, ਪੁਲਿਸ ਜਾਂਚ ਜਾਰੀ...
CBI ਸਾਹਮਣੇ ਪੇਸ਼ ਹੋਏ ਰਾਜਬੀਰ ਘੁੰਮਣ, ਗ੍ਰਿਫ਼ਤਾਰੀ 'ਤੇ ਰੋਕ ਤੋਂ ਬਾਅਦ ਪਹਿਲੀ ਵਾਰ ਪਹੁੰਚੇ
CBI ਸਾਹਮਣੇ ਪੇਸ਼ ਹੋਏ ਰਾਜਬੀਰ ਘੁੰਮਣ, ਗ੍ਰਿਫ਼ਤਾਰੀ 'ਤੇ ਰੋਕ ਤੋਂ ਬਾਅਦ ਪਹਿਲੀ ਵਾਰ ਪਹੁੰਚੇ...
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?...
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ...
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ...
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ...