ਸ਼ਿਮਲਾ ਮਿਰਚ 'ਚ ਲੁਕੇ ਹਨ ਕਈ ਪੋਸ਼ਕ ਤੱਤ

25-11- 2026

TV9 Punjabi

Author: Pritpal Singh 

ਸ਼ਿਮਲਾ ਮਿਰਚ

ਸਲਾਦ ਤੋਂ ਲੈ ਕੇ ਸਬਜ਼ੀ ਬਣਾਉਣ ਤੱਕ, ਸ਼ਿਮਲਾ ਮਿਰਚ ਦੀ ਵਰਤੋਂ ਭਾਰਤੀ ਖਾਣੇ ਤੋਂ ਲੈ ਕੇ ਵਿਦੇਸ਼ੀ ਪਕਵਾਨਾਂ ਤੱਕ ਕੀਤੀ ਜਾਂਦੀ ਹੈ। ਇਹ ਕਈ ਪੌਸ਼ਟਿਕ ਤੱਤਾਂ ਦਾ ਵਧੀਆ ਸਰੋਤ ਹੁੰਦੀ ਹੈ।

USDA ਵਿੱਚ ਦਿੱਤੇ ਗਏ ਪੋਸ਼ਕ ਤੱਤਾਂ ਦੇ ਅੰਕੜਿਆਂ ਮੁਤਾਬਕ, 100 ਗ੍ਰਾਮ ਸ਼ਿਮਲਾ ਮਿਰਚ ਵਿੱਚ ਲਗਭਗ 128 ਮਿਲੀਗ੍ਰਾਮ ਵਿਟਾਮਿਨ C ਪਾਇਆ ਜਾਂਦਾ ਹੈ। ਇਸ ਨੂੰ ਇੱਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਮੰਨਿਆ ਜਾਂਦਾ ਹੈ।

ਸ਼ਿਮਲਾ ਮਿਰਚ ਵਿੱਚ ਵਿਟਾਮਿਨ C

ਵਿਟਾਮਿਨ C ਤੋਂ ਇਲਾਵਾ ਸ਼ਿਮਲਾ ਮਿਰਚ ਵਿੱਚ ਥਿਆਮਿਨ, ਰਾਈਬੋਫਲੇਵਿਨ, ਨਿਆਸਿਨ, ਵਿਟਾਮਿਨ B5, B6, ਫੋਲੇਟ, ਵਿਟਾਮਿਨ K1 ਅਤੇ ਵਿਟਾਮਿਨ A ਵੀ ਪਾਏ ਜਾਂਦੇ ਹਨ।

ਸ਼ਿਮਲਾ ਮਿਰਚ ਵਿੱਚ ਕਈ ਵਿਟਾਮਿਨ

ਮਿਨਰਲਜ਼ ਦੀ ਗੱਲ ਕਰੀਏ ਤਾਂ ਸ਼ਿਮਲਾ ਮਿਰਚ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ ਅਤੇ ਸੋਡੀਅਮ ਦੇ ਨਾਲ-ਨਾਲ ਕੁਝ ਮਾਤਰਾ ਵਿੱਚ ਕਾਪਰ, ਜ਼ਿੰਕ ਅਤੇ ਮੈਂਗਨੀਜ਼ ਵੀ ਮੌਜੂਦ ਹੁੰਦੇ ਹਨ।

ਸ਼ਿਮਲਾ ਮਿਰਚ ਵਿੱਚ ਮਿਨਰਲਜ਼

Healthline ਮੁਤਾਬਕ, ਸ਼ਿਮਲਾ ਮਿਰਚ ਵਿੱਚ ਲਿਊਟਿਨ, ਕੈਪਸੈਂਥਿਨ (Capsanthin), ਵਾਇਓਲੈਕਸੈਂਥਿਨ (Violaxanthin), ਕਵੇਰਸੇਟਿਨ (Quercetin) ਅਤੇ ਲਿਊਟੀਓਲਿਨ (Luteolin) ਵਰਗੇ ਪਲਾਂਟ ਕੰਪਾਊਂਡਸ ਪਾਏ ਜਾਂਦੇ ਹਨ।

ਪਲਾਂਟ ਕੰਪਾਊਂਡਸ

ਸ਼ਿਮਲਾ ਮਿਰਚ ਵਿੱਚ ਵਿਟਾਮਿਨ A ਦੀ ਚੰਗੀ ਮਾਤਰਾ ਹੁੰਦੀ ਹੈ। ਇਸ ਤੋਂ ਇਲਾਵਾ ਇਸ ਵਿੱਚ ਲਿਊਟਿਨ ਅਤੇ ਜ਼ੈਕਸੈਂਥਿਨ ਵੀ ਮੌਜੂਦ ਹੁੰਦੇ ਹਨ। ਇਸ ਲਈ ਇਹ ਸਬਜ਼ੀ ਅੱਖਾਂ ਦੀ ਸਿਹਤ ਲਈ ਫਾਇਦੇਮੰਦ ਹੋ ਸਕਦੀ ਹੈ।

ਅੱਖਾਂ ਲਈ ਫਾਇਦੇਮੰਦ

ਸ਼ਿਮਲਾ ਮਿਰਚ ਇਮਿਊਨਿਟੀ ਵਧਾਉਣ ਤੋਂ ਲੈ ਕੇ ਸਕਿਨ ਦੀ ਸਿਹਤ ਲਈ ਵੀ ਫਾਇਦੇਮੰਦ ਮੰਨੀ ਜਾਂਦੀ ਹੈ। ਇਸ ਦੇ ਨਾਲ ਹੀ ਇਹ ਦਿਲ ਦੀ ਸਿਹਤ ਨੂੰ ਬਣਾਈ ਰੱਖਣ ਵਿੱਚ ਵੀ ਮਦਦ ਕਰ ਸਕਦੀ ਹੈ।

ਇਹ ਵੀ ਹਨ ਫਾਇਦੇ