ਪੰਜਾਬ ਵਿਧਾਨਸਭਾ ਚੋਣਾਂ
ਪੰਜਾਬ ਵਿੱਚ ਫਰਵਰੀ 2027 ਵਿੱਚ ਵਿਧਾਨਸਭਾ ਚੋਣਾਂ ਹੋਣੀਆਂ ਹਨ। ਸਿਆਸੀ ਪਾਰਟੀਆਂ ਹੁਣੇ ਤੋਂ ਹੀ ਕਾਫੀ ਸਰਗਰਮ ਨਜ਼ਰ ਆ ਰਹੀਆਂ ਹਨ। ਪਿਛਲੀ ਵਾਰ ਆਮ ਆਦਮੀ ਪਾਰਟੀ ਨੇ 117 ਸੀਟਾਂ ਚੋਂ 92, ਕਾਂਗਰਸ ਨੇ 18, ਬੀਜੇਪੀ ਨੇ 2 ਅਤੇ ਸ਼੍ਰੋਮਣੀ ਅਕਾਲੀ ਦਲ ਨੇ 3 ਸੀਟਾਂ ਜਿੱਤੀਆਂ ਸਨ। ਆਮ ਆਦਮੀ ਪਾਰਟੀ ਨੂੰ ਉਮੀਦ ਹੈ ਕਿ ਉਹ ਆਪਣੇ ਵਿਕਾਸ ਕਾਰਜਾਂ ਰਾਹੀਂ ਮੁੜ ਤੋਂ ਵਾਪਸੀ ਕਰੇਗੀ, ਜਦਕਿ ਕਾਂਗਰਸ ਦਾ ਕਹਿਣਾ ਹੈ ਕਿ ਇਸ ਵਾਰ ਪੰਜਾਬ ਵਿੱਚ ਉਸੇ ਦੀ ਹੀ ਸਰਕਾਰ ਬਣੇਗੀ। ਉੱਧਰ ਅਕਾਲੀ ਦਲ ਵੀ ਲਗਾਤਾਰ ਸਰਗਰਮ ਦਿਖਾਈ ਦੇ ਰਿਹਾ ਹੈ ਤਾਂ ਬੀਜੇਪੀ ਵੀ ਆਪਣੀ ਮੌਜੂਦਗੀ ਵਧਾਉਣ ਵਿੱਚ ਰੁੱਝੀ ਹੋਈ ਹੈ।
ਲੁਧਿਆਣਾ ‘ਚ AAP ਨੇ ਵਿੱਢੀ ਚੋਣ ਮੁਹਿੰਮ, ਪੈਂਫਲੇਟ ਜਾਰੀ; CM ਮਾਨ ਬੋਲੇ- ‘ਅਕਾਲੀ-ਭਾਜਪਾ ਨੇ ਨਸ਼ਾ ਫੈਲਾਇਆ, ਹੁਣ ਕੱਢ ਰਹੇ ਯਾਤਰਾਵਾਂ’
ਪੰਜਾਬ ਵਿੱਚ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਾ ਹੈ। ਇਸੇ ਲੜੀ ਤਹਿਤ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ (AAP) ਨੇ ਸਨਅਤੀ ਸ਼ਹਿਰ ਲੁਧਿਆਣਾ ਤੋਂ ਆਪਣੀ ਵਿਸ਼ਾਲ ਚੋਣ ਮੁਹਿੰਮ ਦਾ ਰਸਮੀ ਆਗਾਜ਼ ਕਰ ਦਿੱਤਾ ਹੈ।
- TV9 Punjabi
- Updated on: Sep 19, 2026
- 10:33 am
ਫ਼ਤਹਿਗੜ੍ਹ ਸਾਹਿਬ ਤੋਂ ਅੱਜ ਸ਼ੁਰੂ ਹੋਵੇਗੀ BJP ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’, ਦਿੱਲੀ CM ਰੇਖਾ ਗੁਪਤਾ ਦਿਖਾਉਣਗੇ ਹਰੀ ਝੰਡੀ
ਪੰਜਾਬ ਨੂੰ ਨਸ਼ਿਆਂ ਦੀ ਲਾਹਨਤ ਤੋਂ ਮੁਕਤ ਕਰਵਾਉਣ ਦੇ ਮਕਸਦ ਨਾਲ ਭਾਰਤੀ ਜਨਤਾ ਪਾਰਟੀ ਵੱਲੋਂ ਉਲੀਕੀ ਗਈ ਵਿਸ਼ੇਸ਼ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਅੱਜ ਇਤਿਹਾਸਕ ਤੇ ਪਵਿੱਤਰ ਧਰਤੀ ਸ਼੍ਰੀ ਫ਼ਤਹਿਗੜ੍ਹ ਸਾਹਿਬ ਤੋਂ ਰਸਮੀ ਆਗਾਜ਼ ਹੋ ਗਿਆ ਹੈ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਇਸ ਯਾਤਰਾ ਨੂੰ ਰਵਾਨਾ ਕਰਨ ਲਈ ਅੱਜ ਸਵੇਰੇ ਵਿਸ਼ੇਸ਼ ਤੌਰ 'ਤੇ ਫ਼ਤਹਿਗੜ੍ਹ ਸਾਹਿਬ ਪਹੁੰਚੇ।
- Amanpreet Kaur
- Updated on: Sep 19, 2026
- 6:29 am
ਪੰਜਾਬ ‘ਚ AAP ਦੀ ਚੋਣ ਮੁਹਿੰਮ ਦਾ ਅੱਜ ਆਗਾਜ਼, ਲੁਧਿਆਣਾ ਤੋਂ CM ਮਾਨ ਕਰਨਗੇ ਸ਼ੁਰੂਆਤ; 20 ਸਤੰਬਰ ਤੋਂ ਮੈਗਾ ਡੋਰ-ਟੂ-ਡੋਰ ਪ੍ਰਚਾਰ
ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਇਨਡੋਰ ਸਟੇਡੀਅਮ ਵਿਖੇ ਆਮ ਆਦਮੀ ਪਾਰਟੀ ਵੱਲੋਂ ਇੱਕ ਵਿਸ਼ਾਲ ਸਿਆਸੀ ਸਮਾਗਮ ਦੌਰਾਨ ਆਪਣੀ ਚੋਣ ਮੁਹਿੰਮ ਦਾ ਰਸਮੀ ਆਗਾਜ਼ ਕੀਤਾ ਗਿਆ। ਸਵੇਰੇ 11 ਤੋਂ ਬਾਅਦ ਦੁਪਹਿਰ 2 ਵਜੇ ਤੱਕ ਚੱਲੇ ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਪਾਰਟੀ ਦਾ ਅਧਿਕਾਰਤ ਚੋਣ ਪੈਂਫ਼ਲੇਟ ਜਾਰੀ ਕੀਤਾ।
- TV9 Punjabi
- Updated on: Sep 19, 2026
- 3:02 am
2 ਸਾਲ ‘ਚ ਖ਼ਤਮ ਕਰਾਂਗੇ ਨਸ਼ੇ ਦਾ ਕੋਹੜ, BJP ਪ੍ਰਧਾਨ ਢਿੱਲੋਂ ਦਾ ਦਾਅਵਾ
ਭਾਰਤੀ ਜਨਤਾ ਪਾਰਟੀ (BJP) ਨੇ ਸ਼ੁੱਕਰਵਾਰ ਤੋਂ ਆਪਣੀ ਪੰਜਾਬ ਨਸ਼ਾ ਮੁਕਤ ਯਾਤਰਾ ਦਾ ਆਗਾਜ਼ ਕਰ ਦਿੱਤੀ। ਬੀਜੇਪੀ ਦੇ ਆਗੂ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੀ ਸਰਕਾਰ ਬਣਨ ਤੇ 2 ਸਾਲ ਦੇ ਅੰਦਰ ਨਸ਼ੇ ਦੇ ਕੋਹੜ ਨੂੰ ਜੜੋ ਪੁੱਟ ਦਿੱਤਾ ਜਾਵੇਗਾ। ਪੰਜਾਬ ਬੀਜੇਪੀ ਪ੍ਰਧਾਨ ਕੇਵਲ ਢਿੱਲੋਂ ਨੇ ਟੀਵੀ9ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।
- Amanpreet Kaur
- Updated on: Sep 18, 2026
- 11:29 am
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ…SAD ਦੀ ਰੈਲੀ…ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਪੰਜਾਬ ਵਿਧਾਨਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ। ਸਿਆਸੀ ਪਾਰਟੀਆਂ ਵੱਡੇ-ਵੱਡੇ ਪ੍ਰੋਗਰਾਮ ਉਲੀਕ ਰਹੀਆਂ ਹਨ। ਇੱਕ ਪਾਸੇ ਜਿੱਥੇ ਸ਼ੁੱਕਰਵਾਰ ਨੂੰ ਬੀਜੇਪੀ ਨੇ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਸ਼ੁਰੂਆਤ ਕਰ ਦਿੱਤੀ ਤਾਂ ਆਮ ਆਦਮੀ ਪਾਰਟੀ ਨੇ ਵੀ 19 ਸਤੰਬਰ ਤੋਂ ਇਲੈਕਸ਼ਨ ਕੈਂਪੇਨ ਦਾ ਐਲਾਨ ਕਰ ਦਿੱਤਾ। ਉੱਧਰ, ਅਕਾਲੀ ਦਲ ਦੀ ਵੀ ਅੱਜ ਵੱਡੀ ਰੈਲੀ ਸੀ। ਉੱਧਰ, ਕਾਂਗਰਸ ਵੀ ਪੁਰੀ ਤਰ੍ਹਾਂ ਨਾਲ ਕਮਰ ਕੱਸ ਚੁੱਕੀ ਹੈ। ਵੇਖੋ ਵੀਡੀਓ...
- Amanpreet Kaur
- Updated on: Sep 18, 2026
- 10:55 am
BJP ਦਾ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਸ਼ੁਰੂਆਤ, 117 ਹਲਕਿਆਂ ‘ਚ ਘੁੰਮਣਗੇ 15 ਰੱਥ
BJP Nasha Mukt Yatra: ਸ਼ੁੱਕਰਵਾਰ ਯਾਨੀ 18 ਸਤੰਬਰ ਤੋਂ ਭਾਜਪਾ ਸੂਬੇ ਭਰ ਵਿੱਚ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਰਸਮੀ ਆਗਾਜ਼ ਕਰੇਗੀ। ਇਹ ਵਿਸ਼ਾਲ ਯਾਤਰਾ 18 ਤੋਂ 30 ਸਤੰਬਰ ਤੱਕ ਕੁੱਲ 13 ਦਿਨ ਨਿਰੰਤਰ ਜਾਰੀ ਰਹੇਗੀ। ਇਸ ਮੁਹਿੰਮ ਤਹਿਤ ਚਾਰ ਵੱਖ-ਵੱਖ ਯਾਤਰਾਵਾਂ ਕੱਢੀਆਂ ਜਾਣਗੀਆਂ, ਜੋ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਦਿਆਂ ਲਗਭਗ 4,000 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੀਆਂ।
- Mukesh Saini
- Updated on: Sep 18, 2026
- 9:54 am
AAP ਦਾ ਪੰਜਾਬ ‘ਚ ਚੋਣ ਬਿਗੁਲ: CM ਮਾਨ ਕੱਲ੍ਹ ਲੁਧਿਆਣਾ ਤੋ ਲਾਂਚ ਕਰਨਗੇ ਕੈਂਪੇਨ; ਵਰਕਰ ਘਰ-ਘਰ ਪਹੁੰਚਾਉਣਗੇ ਰਿਪੋਰਟ ਕਾਰਡ
ਪੰਜਾਬ ਦੀਆਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਜ਼ਮੀਨੀ ਪੱਧਰ 'ਤੇ ਆਪਣੀ ਚੋਣ ਮੁਹਿੰਮ ਵਿੱਢਣ ਦੀ ਪੂਰੀ ਤਿਆਰੀ ਕਰ ਲਈ ਹੈ। ਪਾਰਟੀ ਵੱਲੋਂ ਕੱਲ੍ਹ ਯਾਨੀ 19 ਸਤੰਬਰ ਨੂੰ ਪੰਜਾਬ ਭਰ ਵਿੱਚ ਆਪਣੀ ਚੋਣ ਮੁਹਿੰਮ ਦਾ ਰਸਮੀ ਐਲਾਨ ਕੀਤਾ ਜਾਵੇਗਾ।
- TV9 Punjabi
- Updated on: Sep 18, 2026
- 10:21 am
ਭੁੱਚੋ ਮੰਡੀ ਸੀਟ ਲਈ ਸਥਾਨਕ ਮੁੱਦੇ ਹੋਣਗੇ ਹਾਵੀ, ਪਾਰਟੀਆਂ ਲਈ ਵੱਡੀ ਚੁਣੌਤੀ
2002 ਵਿੱਚ ਭੁੱਚੋ ਮੰਡੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਗੁਰਾ ਸਿੰਘ ਨੇ ਜਿੱਤ ਪ੍ਰਾਪਤ ਕੀਤੀ। ਇਸ ਤੋਂ ਬਾਅਦ, 2007 ਵਿੱਚ ਕਾਂਗਰਸ ਦੇ ਅਜਾਇਬ ਸਿੰਘ ਭੱਟੀ ਨੇ ਜਿੱਤ ਪ੍ਰਾਪਤ ਕੀਤੀ। 2012 ਵਿੱਚ ਭੁੱਚੋ ਨੂੰ ਵਿਧਾਨ ਸਭਾ ਹਲਕਾ ਬਣਾਏ ਜਾਣ ਤੋਂ ਬਾਅਦ ਵੀ, ਅਜਾਇਬ ਸਿੰਘ ਭੱਟੀ ਦੂਜੀ ਵਾਰ ਜਿੱਤੇ।
- TV9 Punjabi
- Updated on: Sep 17, 2026
- 6:10 pm
ਤਰੁਣ ਚੁੱਘ ਨੇ ਦਰਬਾਰ ਸਾਹਿਬ ‘ਚ ਨਿਭਾਈ ਜੋੜਿਆਂ ਦੀ ਸੇਵਾ
ਭਾਜਪਾ ਨੇਤਾ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਪਹੁੰਚੇ ਅਤੇ ਜੋੜਿਆਂ ਦੀ ਸੇਵਾ ਨਿਭਾਈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਲੰਬੀ ਉਮਰ, ਚੰਗੀ ਸਿਹਤ ਅਤੇ ਦੇਸ਼ ਦੀ ਤਰੱਕੀ ਲਈ ਅਰਦਾਸ ਕੀਤੀ। ਉਨ੍ਹਾਂ ਨੇ ਨਸ਼ਾ ਮੁਕਤ ਪੰਜਾਬ ਅਤੇ ਰਾਜ ਨੂੰ ਗੈਂਗਸਟਰਵਾਦ ਦੇ ਮਾਹੌਲ ਤੋਂ ਮੁਕਤ ਕਰਨ ਲਈ ਵੀ ਦੁਆ ਕੀਤੀ।
- Lalit Sharma
- Updated on: Sep 17, 2026
- 11:36 am
ਸਚਿਨ ਪਾਇਲਟ ਪੰਜਾਬ ‘ਚ ਯੁਵਾ ਆਗੂਆਂ ਦੀ ਬਣਾਉਣਗੇ ਟੀਮ, ਹਰੇਕ ਵਿਧਾਨ ਸਭਾ ਹਲਕੇ ਦੀ ਕਰਨਗੇ ਸਮੀਖਿਆ
ਪਾਇਲਟ ਇੱਕ ਪੂਰੀ ਰਣਨੀਤੀ ਤਿਆਰ ਕਰਨਗੇ ਤੇ ਨੌਜਵਾਨ ਆਗੂਆਂ ਦੀ ਇੱਕ ਟੀਮ ਨਾਲ ਨਿੱਜੀ ਤੌਰ 'ਤੇ ਮੈਦਾਨ ਵਿੱਚ ਉਤਰਨਗੇ। ਪਾਇਲਟ ਨੂੰ ਹਾਈਕਮਾਨ, ਯਾਨੀ ਰਾਹੁਲ ਗਾਂਧੀ ਤੋਂ ਇਸ ਲਈ ਹਰੀ ਝੰਡੀ ਮਿਲ ਗਈ ਹੈ। ਸੂਤਰਾਂ ਅਨੁਸਾਰ ਰਾਹੁਲ ਗਾਂਧੀ ਨੇ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਸੰਬੰਧੀ ਹਰ ਫੈਸਲੇ 'ਤੇ ਪੂਰਾ ਅਧਿਕਾਰ ਦਿੱਤਾ ਹੈ।
- TV9 Punjabi
- Updated on: Sep 17, 2026
- 1:26 pm
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ ‘ਤੇ 2 ਸਾਲਾਂ ‘ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਅਬੋਹਰ ਵਿੱਚ ਇੱਕ ਘਟਨਾ ਦਾ ਹਵਾਲਾ ਦਿੰਦੇ ਹੋਏ ਜਾਖੜ ਨੇ ਕਿਹਾ ਕਿ ਇੱਕ ਲੜਕੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿੱਚ ਉਸਨੇ ਦੱਸਿਆ ਸੀ ਕਿ ਉਸਦਾ ਭਰਾ ਨਸ਼ਾ ਕਰਦਾ ਹੈ ਅਤੇ ਉਸਨੂੰ ਇਹ ਕਿੱਥੋਂ ਮਿਲ ਰਿਹਾ ਹੈ। ਇਸ ਤੋਂ ਬਾਅਦ, ਪਰਿਵਾਰ ਨੂੰ ਕਥਿਤ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ।
- Kusum Chopra
- Updated on: Sep 17, 2026
- 10:42 am
ਮਾਲਵੇ ਦੀ ਕਿਸਾਨੀ, ਮਾਝੇ ਦਾ ਬਾਰਡਰ ਤੇ ਦੋਆਬੇ ਦਾ NRI ਫੈਕਟਰ… 2027 ‘ਚ ਕੀ ਰਹੇਗਾ ਸਿਆਸੀ ਏਜੰਡਾ?
ਪੰਜਾਬ ਦੀਆਂ ਕੁੱਲ 117 ਵਿਧਾਨ ਸਭਾ ਸੀਟਾਂ 'ਚੋਂ ਮਾਲਵਾ ਖੇਤਰ 'ਚ 69, ਮਾਝੇ 'ਚ 25 ਤੇ ਦੋਆਬੇ 'ਚ 23 ਸੀਟਾਂ ਆਉਂਦੀਆਂ ਹਨ। 2022 ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਨੇ 117 'ਚੋਂ 92 ਸੀਟਾਂ ਜਿੱਤੀਆਂ ਸਨ। ਮਾਲਵੇ ਦੀਆਂ 69 'ਚੋਂ 66, ਮਾਝੇ ਦੀਆਂ 25 'ਚੋਂ 16 ਤੇ ਦੋਆਬੇ ਦੀਆਂ 23 'ਚੋਂ 10 ਸੀਟਾਂ 'ਤੇ 'ਆਪ' ਉਮੀਦਵਾਰ ਜੇਤੂ ਰਹੇ ਸਨ।
- TV9 Punjabi
- Updated on: Sep 17, 2026
- 9:47 am
ਨਸ਼ੇ ਖਿਲਾਫ ਕੱਲ੍ਹ ਤੋਂ ਜਨ ਅੰਦੋਲਨ ਸ਼ੁਰੂ ਕਰਨ ਜਾ ਰਹੀ ਬੀਜੇਪੀ, ਪੀੜਤ ਮਾਪਿਆਂ ਨੂੰ ਕੀਤਾ ਇੱਕਜੁੱਟ
Punjab BJP Yatra: ਪਹਿਲੀ ਯਾਤਰਾ ਪਠਾਨਕੋਟ ਦੇ ਮਾਧੋਪੁਰ ਤੋਂ ਆਰੰਭ ਹੋਵੇਗੀ, ਦੂਜੀ ਯਾਤਰਾ ਇਤਿਹਾਸਕ ਧਰਤੀ ਫ਼ਤਿਹਗੜ੍ਹ ਸਾਹਿਬ ਤੋਂ, ਤੀਜੀ ਸਰਹੱਦੀ ਜ਼ਿਲ੍ਹੇ ਫ਼ਾਜ਼ਿਲਕਾ ਤੋਂ ਅਤੇ ਚੌਥੀ ਪਵਿੱਤਰ ਅਸਥਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਕੀਤੀ ਜਾਵੇਗੀ। ਇਹ ਚਾਰੇ ਯਾਤਰਾਵਾਂ ਲਗਾਤਾਰ 13 ਦਿਨਾਂ ਤੱਕ ਵੱਖ-ਵੱਖ ਪੜਾਵਾਂ ਵਿੱਚੋਂ ਲੰਘਦੀਆਂ ਹੋਈਆਂ ਅੰਤ ਵਿੱਚ ਜਲੰਧਰ ਵਿਖੇ ਸੰਪੰਨ ਹੋਣਗੀਆਂ।
- TV9 Punjabi
- Updated on: Sep 17, 2026
- 9:34 am
ਖੇਡ ਦੇ ਮੈਦਾਨ ਤੋਂ ਸਿਆਸੀ ਮੰਚ ਤੱਕ… ਪੰਜਾਬ ‘ਚ ਖਿਡਾਰੀਆਂ ਦਾ ਸਿਆਸਤ ਵੱਲ ਵਧਦਾ ਰੁਝਾਨ
2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਖਿਡਾਰੀਆਂ ਦੀ ਸਿਆਸੀ ਭੂਮਿਕਾ ਮੁੜ ਚਰਚਾ 'ਚ ਆ ਗਈ ਹੈ। ਪਿਛਲੇ ਕੁਝ ਸਾਲਾਂ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਖੇਡ ਜਗਤ ਦੇ ਚਿਹਰਿਆਂ ਦੀ ਸ਼ਮੂਲੀਅਤ ਵਧੀ ਹੈ। ਹਾਲਾਂਕਿ, ਹਰ ਖਿਡਾਰੀ ਦਾ ਸਿਆਸੀ ਸਫ਼ਰ ਇੱਕੋ ਜਿਹਾ ਨਹੀਂ ਰਿਹਾ।
- TV9 Punjabi
- Updated on: Sep 17, 2026
- 7:49 am
ਪਿੰਡ ਹਰੀ ਨੌਂ ਦੇ ਲੋਕਾਂ ਦਾ ਵੱਡਾ ਫੈਸਲਾ, ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਪ੍ਰਚਾਰ ‘ਤੇ ਲਾਈ ਰੋਕ; ਪੋਸਟਰ ਵੀ ਉਤਾਰੇ
ਪਿੰਡ ਹਰੀ ਨੌਂ ਦੇ ਲੋਕਾਂ ਵੱਲੋਂ ਹੁਣ 'ਅਕਾਲੀ ਦਲ ਵਾਰਿਸ ਪੰਜਾਬ ਦੇ' ਪ੍ਰਚਾਰ 'ਤੇ ਰੋਕ ਲਗਾਉਣ ਤੋਂ ਬਾਅਦ, ਪਿੰਡ 'ਚ ਪਾਰਟੀ ਨਾਲ ਸਬੰਧਤ ਲਗਾਏ ਗਏ ਪੋਸਟਰ ਵੀ ਉਤਾਰ ਦਿੱਤੇ ਗਏ ਹਨ। ਪਰਿਵਾਰ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗੁਰਪ੍ਰੀਤ ਸਿੰਘ ਹਰੀ ਨੌਂ ਦੇ ਕਤਲ ਮਾਮਲੇ ਨੂੰ ਲੈ ਕੇ ਉਹ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਨਾਲ ਸਬੰਧਤ ਸਿਆਸੀ ਪਾਰਟੀ ਦਾ ਵਿਰੋਧ ਕਰ ਰਹੇ ਹਨ।
- Sukhjinder Sahota
- Updated on: Sep 17, 2026
- 9:28 am