ਭਾਰਤੀ ਜਨਤਾ ਪਾਰਟੀ
ਭਾਰਤੀ ਜਨਤਾ ਪਾਰਟੀ (BJP) ਇੱਕ ਰਾਜਨੀਤਿਕ ਪਾਰਟੀ ਹੈ। ਇਸ ਵੇਲੇ ਭਾਜਪਾ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ। ਭਾਜਪਾ 2014 ਤੋਂ ਕੇਂਦਰ ਵਿੱਚ ਸੱਤਾ ਵਿੱਚ ਹੈ। ਇਸ ਤੋਂ ਇਲਾਵਾ, ਇਹ ਪਾਰਟੀ ਦੇਸ਼ ਦੇ ਕਈ ਰਾਜਾਂ ਵਿੱਚ ਵੀ ਸੱਤਾ ਵਿੱਚ ਹੈ।
ਭਾਜਪਾ 1980 ਵਿੱਚ ਬਣੀ ਸੀ। 1984 ਵਿੱਚ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਸਿਰਫ਼ 2 ਸੀਟਾਂ ਮਿਲੀਆਂ ਸਨ। ਬਾਅਦ ਵਿੱਚ, ਰਾਮ ਮੰਦਰ ਲਈ ਅੰਦੋਲਨ ਕਾਰਨ ਪਾਰਟੀ ਦਾ ਕਾਫ਼ੀ ਉਭਾਰ ਹੋਇਆ। 1996 ਵਿੱਚ, ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ। ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ ਕਈ ਪਾਰਟੀਆਂ ਨਾਲ ਮਿਲ ਕੇ ਐਨਡੀਏ ਬਣਾਇਆ ਗਿਆ ਸੀ ਅਤੇ ਭਾਜਪਾ 2004 ਤੱਕ ਕੇਂਦਰ ਵਿੱਚ ਸੱਤਾ ਵਿੱਚ ਰਹੀ। ਇਸ ਤੋਂ ਬਾਅਦ, ਭਾਜਪਾ 10 ਸਾਲ ਕੇਂਦਰ ਵਿੱਚ ਸੱਤਾ ਤੋਂ ਦੂਰ ਰਹੀ, ਪਰ ਮੁੱਖ ਵਿਰੋਧੀ ਪਾਰਟੀ ਬਣੀ ਰਹੀ।
2014 ਵਿੱਚ, ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਨੂੰ ਬਹੁਮਤ ਮਿਲਿਆ। ਇਸ ਤੋਂ ਬਾਅਦ, ਉਸਨੇ 2019 ਵਿੱਚ ਹੋਰ ਵੀ ਵੱਡੀ ਜਿੱਤ ਪ੍ਰਾਪਤ ਕੀਤੀ। ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ, ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣਾ ਅਤੇ ਯੂਨੀਫਾਰਮ ਸਿਵਲ ਕੋਡ ਆਦਿ ਭਾਜਪਾ ਦੇ ਮੁੱਖ ਏਜੰਡੇ ਹਨ। ਧਿਆਨਯੋਗ ਹੈ ਕਿ ਪਾਰਟੀ ਨੇ ਕਈ ਮੁੱਦਿਆਂ ‘ਤੇ ਸਫਲਤਾ ਪ੍ਰਾਪਤ ਕੀਤੀ ਹੈ। ਅਯੁੱਧਿਆ ਵਿੱਚ ਇੱਕ ਵਿਸ਼ਾਲ ਰਾਮ ਮੰਦਰ ਬਣਾਇਆ ਜਾ ਰਿਹਾ ਹੈ, ਜਦੋਂ ਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾ ਦਿੱਤੀ ਗਈ ਹੈ। ਭਾਜਪਾ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ।
ਮਨਰੇਗਾ ਯੋਜਨਾ ਦਾ ਨਾਮ ਬਦਲ ਸਕਦੀ ਹੈ ਮੋਦੀ ਸਰਕਾਰ; ਕੈਬਨਿਟ ਮੀਟਿੰਗ ਵਿੱਚ ਹੋਵੇਗਾ ਫੈਸਲਾ
ਅੱਜ ਦੀ ਕੇਂਦਰੀ ਕੈਬਨਿਟ ਮੀਟਿੰਗ ਵਿੱਚ ਮਨਰੇਗਾ ਦਾ ਨਾਮ ਬਦਲ ਕੇ "ਪੂਜਿਆ ਬਾਪੂ ਗ੍ਰਾਮੀਣ ਯੋਜਨਾ" ਰੱਖਣ 'ਤੇ ਵਿਚਾਰ ਕੀਤੇ ਜਾਣ ਦੀ ਉਮੀਦ ਹੈ। ਇਸ ਫੈਸਲੇ ਨੂੰ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ। ਪੂਜਿਆ ਬਾਪੂ ਗ੍ਰਾਮੀਣ ਰੁਜ਼ਗਾਰ ਗਰੰਟੀ ਬਿੱਲ 2025, ਪਰਮਾਣੂ ਊਰਜਾ ਬਿੱਲ, ਅਤੇ ਵਿਕਾਸਿਤ ਭਾਰਤ ਸਿੱਖਿਆ ਅਧਿਕਾਰ ਬਿੱਲ 2025 'ਤੇ ਵੀ ਮਹੱਤਵਪੂਰਨ ਫੈਸਲੇ ਲਏ ਜਾ ਸਕਦੇ ਹਨ।
- Amod Rai
- Updated on: Dec 12, 2025
- 9:39 am
ਨਹਿਰੂ ਤੋਂ ਘੁਸਪੈਠੀਆਂ ਤੱਕ… ਲੋਕ ਸਭਾ ‘ਚ ਚੋਣ ਸੁਧਾਰ ਨੂੰ ਲੈ ਕੇ ਅਮਿਤ ਸ਼ਾਹ ਦੇ ਵਿਰੋਧੀ ਧਿਰ ‘ਤੇ 11 ਵੱਡੇ ਹਮਲੇ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ 'ਚ ਰਾਹੁਲ ਗਾਂਧੀ ਦੇ ਚੋਣ ਸੁਧਾਰ ਤੇ ਵੋਟ ਚੋਰੀ ਦੇ ਦੋਸ਼ਾਂ ਦਾ ਜਵਾਬ ਦਿੱਤਾ। ਉਨ੍ਹਾਂ ਨੇ ਘੁਸਪੈਠੀਆਂ ਲਈ SIR ਨੂੰ ਜ਼ਰੂਰੀ ਦੱਸਿਆ ਤੇ ਕਾਂਗਰਸ 'ਤੇ ਆਪਣੀ ਹਾਰ ਲਈ EVM ਨੂੰਹ ਹਾਰ ਦਾ ਬਹਾਨਾ ਬਣਾਉਣ ਦਾ ਇਲਜ਼ਾਮ ਲਗਾਇਆ। ਉਨ੍ਹਾਂ ਨੇ 'ਵੋਟ ਚੋਰੀ' ਸੰਬੰਧੀ ਇਤਿਹਾਸ ਦੇ ਪੰਨੇ ਪਲਟ ਕੇ ਕਾਂਗਰਸ 'ਤੇ ਵੀ ਹਮਲਾ ਕੀਤਾ। ਸ਼ਾਹ ਨੇ ਵਿਰੋਧੀ ਧਿਰ 'ਤੇ ਲੋਕਤੰਤਰ ਦੀ ਛਵੀ ਨੂੰ ਖਰਾਬ ਕਰਨ ਦਾ ਦੋਸ਼ ਲਗਾਇਆ।
- TV9 Punjabi
- Updated on: Dec 11, 2025
- 1:27 am
ਐਮਪੀ ਬਾਂਸੁਰੀ ਦੇ ਪਿਤਾ ਸਵਰਾਜ ਕੌਸ਼ਲ ਦਾ ਦੇਹਾਂਤ, ਮਿਜ਼ੋਰਮ ਦੇ ਰਹਿ ਚੁੱਕੇ ਹਨ ਰਾਜਪਾਲ
ਨਵੀਂ ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਬਾਂਸਰੀ ਸਵਰਾਜ ਦੇ ਪਿਤਾ, ਮਿਜ਼ੋਰਮ ਦੇ ਸਾਬਕਾ ਰਾਜਪਾਲ ਅਤੇ ਸੀਨੀਅਰ ਵਕੀਲ, ਸਵਰਾਜ ਕੌਸ਼ਲ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। ਉਹ 73 ਸਾਲ ਦੇ ਸਨ ਅਤੇ ਕੁਝ ਸਮੇਂ ਤੋਂ ਬਿਮਾਰ ਸਨ। ਦਿੱਲੀ ਭਾਜਪਾ ਨੇ ਆਪਣੇ ਐਕਸ ਹੈਂਡਲ 'ਤੇ ਇੱਕ ਪੋਸਟ ਵਿੱਚ ਸਵਰਾਜ ਕੌਸ਼ਲ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ। ਅੰਤਿਮ ਸੰਸਕਾਰ 5 ਦਸੰਬਰ ਨੂੰ ਸ਼ਾਮ 4:30 ਵਜੇ ਲੋਧੀ ਰੋਡ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।
- TV9 Punjabi
- Updated on: Dec 4, 2025
- 12:23 pm
ਪ੍ਰਧਾਨ ਮੰਤਰੀ ਦਫ਼ਤਰ ਦਾ ਬਦਲਿਆ ਨਾਮ, ‘ਸੇਵਾ ਤੀਰਥ’ ਵਜੋਂ ਜਾਣਿਆ ਜਾਵੇਗਾ PMO
PMO Known as Sewa Tirath: ਪ੍ਰਧਾਨ ਮੰਤਰੀ ਦਫ਼ਤਰ ਦਾ ਨਾਮ ਬਦਲ ਦਿੱਤਾ ਗਿਆ ਹੈ। ਇਸਨੂੰ ਹੁਣ 'ਸੇਵਾ ਤੀਰਥ' ਵਜੋਂ ਜਾਣਿਆ ਜਾਵੇਗਾ। ਕੇਂਦਰੀ ਸਕੱਤਰੇਤ ਦਾ ਨਾਮ ਵੀ "ਕਰਤਾਵਿਆ ਭਵਨ" ਰੱਖਿਆ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਬਦਲਾਅ ਸਿਰਫ਼ ਨਾਮ ਤੱਕ ਸੀਮਿਤ ਨਹੀਂ ਹਨ, ਸਗੋਂ ਇਹ ਸੰਦੇਸ਼ ਦੇਣ ਲਈ ਹਨ ਕਿ ਸਰਕਾਰ ਲੋਕਾਂ ਦੀ ਸੇਵਾ ਕਰਨ ਲਈ ਹੈ
- Amod Rai
- Updated on: Dec 2, 2025
- 11:14 am
Nitish Kumar Oath Taking Ceremony: ਨਿਤੀਸ਼ ਕੁਮਾਰ ਰਿਕਾਰਡ 10ਵੀਂ ਵਾਰ ਬਣੇ ਮੁੱਖ ਮੰਤਰੀ, ਜਾਣੋ ਨਵੀਂ ਕੈਬਨਿਟ ਬਾਰੇ
ਬਿਹਾਰ ਵਿੱਚ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਨਵੀਂ ਸਰਕਾਰ ਨੇ ਸਹੁੰ ਚੁੱਕ ਲਈ ਹੈ। ਨਵੀਂ ਐਨਡੀਏ ਸਰਕਾਰ ਵਿੱਚ ਭਾਜਪਾ ਕੋਲ ਸਭ ਤੋਂ ਵੱਧ ਮੰਤਰੀ ਅਹੁਦੇ ਹੋਣ ਦੀ ਉਮੀਦ ਹੈ, ਜਦੋਂ ਕਿ ਜੇਡੀਯੂ ਕੋਟੇ ਵਿੱਚ ਜ਼ਿਆਦਾਤਰ ਪੁਰਾਣੇ ਚਿਹਰਿਆਂ ਨੂੰ ਬਰਕਰਾਰ ਰੱਖਣ ਦੀ ਉਮੀਦ ਹੈ।
- TV9 Punjabi
- Updated on: Nov 20, 2025
- 7:09 am
ਬਿਹਾਰ ‘ਚ 10ਵੀਂ ਵਾਰ ਨਿਤੀਸ਼ ਸਰਕਾਰ, ਅੱਜ ਸਹੁੰ ਚੁੱਕ ਪ੍ਰੋਗਰਾਮ… ਕਿਸ ਪਾਰਟੀ ਦੇ ਕਿੰਨੇ ਆਗੂ ਬਣ ਰਹੇ ਮੰਤਰੀ?
ਨਿਤੀਸ਼ ਕੁਮਾਰ 10ਵੀਂ ਵਾਰ ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਲਈ ਤਿਆਰ ਹਨ। ਉਹ 20 ਨਵੰਬਰ ਯਾਨੀ ਅੱਜ 10ਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਦੇ ਨਾਲ ਵੀਹ ਮੰਤਰੀਆਂ ਦੇ ਵੀ ਸਹੁੰ ਚੁੱਕਣ ਦੀ ਉਮੀਦ ਹੈ। ਬਿਹਾਰ 'ਚ ਇੱਕ ਨਵੀਂ ਸਰਕਾਰ ਬਣ ਰਹੀ ਹੈ।
- TV9 Punjabi
- Updated on: Nov 20, 2025
- 5:48 am
ਚਾਂਦਨੀ ਚੌਕ ਦਾ ਨਾਮ ਬਦਲ ਕੇ ਰੱਖਿਆ ਜਾਵੇਗਾ ‘ਸੀਸ ਗੰਜ’? ਭਾਜਪਾ ਆਗੂ ਨੇ ਸੀਐਮ ਰੇਖਾ ਗੁਪਤਾ ਨੂੰ ਲਿਖੀ ਚਿੱਠੀ
Chandni Chowk Rename Demand: ਪ੍ਰਿਤਪਾਲ ਬਲਿਆਵਾਲ ਨੇ ਆਪਣੇ ਪੱਤਰ 'ਚ ਲਿਖਿਆ ਹੈ ਕਿ ਉਹ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਰਾਸ਼ ਪੁਰਵ ਦੇ ਇਸ ਪਵਿੱਤਰ ਮੌਕੇ 'ਤੇ 'ਹਿੰਦ ਦੀ ਚਾਦਰ'ਗੁਰੂ ਤੇਗ ਬਹਾਦਰ ਦੇ ਬਲਿਦਾਨ ਨੂੰ ਯਾਦ ਕਰਨ ਦੇ ਲਈ ਇੱਕ ਸਿੱਖ ਤੇ ਇੱਕ ਭਾਰਤੀ ਦੋਵਾਂ ਰੂਪਾਂ 'ਚ ਗਹਿਰੀ ਸ਼ਰਥਾ ਨਾਲ ਇਹ ਪੱਤਰ ਲਿੱਖ ਰਹੇ ਹਨ। ਗੁਰੂ ਤੇਗ ਬਹਾਦਰ ਨੇ ਧਾਰਮਿਕ ਸੁਤੰਤਰਤਾ ਤੇ ਅਧਿਕਾਰੀ ਦੀ ਰੱਖਿਆ ਕੀਤੀ ਤੇ ਮਨੁੱਖਤਾ ਦੀ ਅੰਤਰ ਆਤਮਾ ਦੀ ਰੱਖਿਆ ਲਈ ਬਲਿਦਾਨ ਦਿੱਤਾ।
- TV9 Punjabi
- Updated on: Nov 6, 2025
- 5:18 am
ਇੱਕ ਕਰੋੜ ਨੌਕਰੀਆਂ, ਗਰੀਬਾਂ ਲਈ ਮੁਫ਼ਤ ਬਿਜਲੀ; ਬਿਹਾਰ ਲਈ NDA ਦਾ ਮੈਨੀਫੈਸਟੋ ਜਾਰੀ
ਆਪਣੇ ਮੈਨੀਫੈਸਟੋ 'ਚ, ਐਨਡੀਏ ਨੇ ਬਿਹਾਰ ਦੇ ਲੋਕਾਂ ਲਈ ਮੁਫ਼ਤ ਰਾਸ਼ਨ, 125 ਯੂਨਿਟ ਮੁਫ਼ਤ ਬਿਜਲੀ, 5 ਲੱਖ ਰੁਪਏ ਤੱਕ ਦਾ ਮੁਫ਼ਤ ਡਾਕਟਰੀ ਇਲਾਜ, 50 ਲੱਖ ਨਵੇਂ ਪੱਕੇ ਘਰ ਤੇ ਸਮਾਜਿਕ ਸੁਰੱਖਿਆ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਹੈ। ਇਸ 'ਚ ਬੱਚਿਆਂ ਲਈ ਕੇਜੀ ਤੋਂ ਪੀਜੀ ਤੱਕ ਮੁਫ਼ਤ ਗੁਣਵੱਤਾ ਵਾਲੀ ਸਿੱਖਿਆ ਦਾ ਵੀ ਐਲਾਨ ਕੀਤਾ ਗਿਆ ਹੈ।
- TV9 Punjabi
- Updated on: Oct 31, 2025
- 6:11 am
ਜਲੰਧਰ ‘ਚ ਰਨ ਫਾਰ ਯੂਨਿਟੀ ਮੈਰਾਥਨ, ਭਾਜਪਾ ਆਗੂਆਂ ਨੇ ਕੀਤੀ ਸ਼ਿਰਕਤ; ਇੱਕਜੁੱਟ ਹੋਣ ਦੀ ਕੀਤੀ ਅਪੀਲ
Jalandhar Run for Unity: ਮਨੋਰੰਜਨ ਕਾਲੀਆ ਨੇ ਕਿਹਾ ਰਨ ਫਾਰ ਯੂਨਿਟੀ ਮੈਰਾਥਨ ਦੌੜ ਦਾ ਅਰਥ ਹੈ ਕਿ ਅਸੀਂ ਭਾਰਤ ਦੇ ਲੋਕ ਇੱਕ ਹਾਂ। ਦੇਸ਼ 'ਚ ਹਿੰਦੂ, ਮੁਸਲਮਾਨ, ਸਿੱਖ, ਸਾਈ, ਸਾਰੇ ਇੱਕਜੁੱਟ ਹਨ। ਪੰਜਾਬ ਦੇ ਹਰ ਜ਼ਿਲ੍ਹੇ 'ਚ ਰਨ ਫਾਰ ਯੂਨਿਟੀ ਮੈਰਾਥਨ ਦੌੜ ਦਾ ਆਯੋਜਨ ਕੀਤਾ ਜਾ ਰਿਹਾ ਹੈ ਤੇ ਜਲੰਧਰ 'ਚ ਵੀ ਰਨ ਫਾਰ ਯੂਨਿਟੀ ਮੈਰਾਥਨ ਦੌੜ ਦਾ ਆਯੋਜਨ ਕਰਕੇ, ਅਸੀਂ ਸਾਰੇ ਸਰਦਾਰ ਵੱਲਭ ਭਾਈ ਪਟੇਲ ਨੂੰ ਸ਼ਰਧਾਂਜਲੀ ਦਿੰਦੇ ਹਾਂ।
- Davinder Kumar
- Updated on: Oct 31, 2025
- 4:39 am
ਮੈਂ ਮੈਦਾਨ ‘ਚ ਆ ਗਿਆ ਹਾਂ, ਭਾਜਪਾ ਦੀ ਖੁੱਲ੍ਹ ਕੇ ਮਦਦ ਕਰਾਂਗਾ… ਕੈਪਟਨ ਅਮਰਿੰਦਰ ਸਿੰਘ ਪਹੁੰਚੇ ਮੋਗਾ
Captain Amrinder Singh in Moge: ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਅੱਜ ਬਹੁਤ ਦਿਨਾਂ ਬਾਅਦ ਬਾਹਰ ਆਇਆ ਹਾਂ। ਮੇਰੀ ਸਰੀਰਕ ਦਿੱਕਤ ਚੱਲ ਰਹੀ ਸੀ। ਫੌਜ ਦੀ ਨੌਕਰੀ ਦੌਰਾਨ ਮੇਰੀ ਰੀੜ੍ਹ ਦੀ ਹੱਡੀ 'ਤੇ ਸੱਟ ਲੱਗ ਗਈ ਸੀ, ਇਸ ਦਾ ਇਲਾਜ਼ ਚੱਲ ਰਿਹਾ ਸੀ। ਪਰ ਹੁਣ ਮੈਂ ਮੈਦਾਨ 'ਚ ਉੱਤਰ ਆਇਆ ਹਾਂ, ਹੁਣ ਮੈਦਾਨ ਫਤਹਿ ਕਰਕੇ ਛੱਡਾਂਗੇ।
- Munish Jindal
- Updated on: Oct 30, 2025
- 10:10 am
Bihar Elections: 30 ਅਕਤੂਬਰ ਨੂੰ ਜਾਰੀ ਹੋ ਸਕਦਾ ਹੈ ਭਾਜਪਾ ਦਾ ਮੈਨੀਫੈਸਟੋ, ਦਿੱਤਾ ਜਾ ਰਿਹਾ ਅੰਤਿਮ ਰੂਪ
BJP Manifesto for Bihar Elections: ਬਿਹਾਰ ਲਈ ਭਾਜਪਾ ਦਾ ਮੈਨੀਫੈਸਟੋ 30 ਅਕਤੂਬਰ ਨੂੰ ਜਾਰੀ ਹੋ ਸਕਦਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਇਸਨੂੰ ਜਾਰੀ ਕਰ ਸਕਦੇ ਹਨ। ਮੈਨੀਫੈਸਟੋ ਕਮੇਟੀ ਮੈਨੀਫੈਸਟੋ ਨੂੰ ਅੰਤਿਮ ਰੂਪ ਦੇ ਰਹੀ ਹੈ। ਅੱਜ ਪਟਨਾ ਵਿੱਚ ਇੱਕ ਮੀਟਿੰਗ ਵੀ ਹੋਵੇਗੀ।
- Amod Rai
- Updated on: Oct 28, 2025
- 11:05 am
TV9 Festival of India 2025: ਪਰਿਵਾਰ ਨਾਲ TV9 ਫੈਸਟੀਵਲ ਵਿੱਚ ਸ਼ਾਮਲ ਹੋਏ ਸੁਧਾਂਸ਼ੂ ਤ੍ਰਿਵੇਦੀ
ਇਹ ਸ਼ਾਨਦਾਰ ਸਮਾਗਮ ਭਾਰਤੀ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਸਮਰਪਿਤ ਹੈ। ਇਸ ਸਮਾਗਮ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਆਏ ਲੋਕਾਂ ਵੱਲੋਂ 250 ਤੋਂ ਵੱਧ ਸਟਾਲ ਲੱਗਾਏ ਗਏ ਹਨ, ਜੋ ਵੱਖ-ਵੱਖ ਉਤਪਾਦਾਂ ਅਤੇ ਕਲਾਕ੍ਰਿਤੀਆਂ ਨੂੰ ਪ੍ਰਦਰਸ਼ਿਤ ਕਰ ਰਹੇ ਹਨ। ਇਹ ਸਮਾਗਮ 2 ਅਕਤੂਬਰ ਤੱਕ ਜਾਰੀ ਰਹੇਗਾ ਅਤੇ ਇਸ ਵਿੱਚ ਪ੍ਰਵੇਸ਼ ਮੁਫ਼ਤ ਹੈ। ਕੇਂਦਰੀ ਮੰਤਰੀ ਪੀਯੂਸ਼ ਗੋਇਲ ਅਤੇ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਵਰਗੀਆਂ ਪ੍ਰਮੁੱਖ ਹਸਤੀਆਂ ਨੇ ਵੀ ਕੱਲ੍ਹ ਸ਼ਿਰਕਤ ਕੀਤੀ ਸੀ।
- TV9 Punjabi
- Updated on: Sep 29, 2025
- 12:12 pm
ਦੀਵਾਲੀ ਤੋਂ ਪਹਿਲਾਂ ਰੇਲਵੇ ਕਰਮਚਾਰੀਆਂ ਸਰਕਾਰ ਦਾ ਤੋਹਫ਼ਾ, 1,866 ਕਰੋੜ ਰੁਪਏ ਦਾ ਬੋਨਸ ਮਨਜੂਰ
ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਛੇ ਅਹਿਮ ਫੈਸਲਿਆਂ ਨੂੰ ਮਨਜ਼ੂਰੀ ਦਿੱਤੀ, ਜਿਸ ਵਿੱਚ ਕੁੱਲ 94,916 ਕਰੋੜ ਰੁਪਏ ਦੀ ਵੰਡ ਨੂੰ ਮਨਜ਼ੂਰੀ ਦਿੱਤੀ ਗਈ। ਇਸ ਵਿੱਚ ਲਗਭਗ 10.90 ਲੱਖ ਰੇਲਵੇ ਕਰਮਚਾਰੀਆਂ ਨੂੰ 78 ਦਿਨਾਂ ਦੇ ਪ੍ਰੋਡਕਟਿਵਿਟੀ-ਲਿੰਕਡ ਬੋਨਸ ਵਜੋਂ 1,866 ਕਰੋੜ ਰੁਪਏ ਦਾ ਭੁਗਤਾਨ ਵੀ ਸ਼ਾਮਲ ਹੈ। ਇਸ ਨਾਲ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਕਰਮਚਾਰੀਆਂ ਨੂੰ ਰਾਹਤ ਮਿਲੇਗੀ।
- Anand Prakash
- Updated on: Sep 24, 2025
- 11:29 am
ਪੀਐਮ ਮੋਦੀ ਨੂੰ ਮਿਲੇ 1,300 ਤੋਂ ਵੱਧ ਤੋਹਫ਼ਿਆਂ ਦੀ ਹੋਵੇਗੀ ਨਿਲਾਮੀ, 2 ਅਕਤੂਬਰ ਤੱਕ ਲੱਗੇਗੀ ਬੋਲੀ
PM Mementos: ਇਸ ਸਾਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਤੋਹਫ਼ਿਆਂ ਦੀ ਨਿਲਾਮੀ ਵਿੱਚ ਕਈ ਵਿਲੱਖਣ ਤੋਹਫ਼ੇ ਸ਼ਾਮਲ ਕੀਤੇ ਗਏ ਹਨ। ਸਭ ਤੋਂ ਮਹਿੰਗਾ ਤੋਹਫ਼ਾ ਇੱਕ ਮੂਰਤੀ ਹੈ, ਜਿਸਦੀ ਕੀਮਤ ₹10,39,500 ਹੈ। ਇਹ ਨਿਲਾਮੀ 17 ਸਤੰਬਰ, 2025 ਤੋਂ 2 ਅਕਤੂਬਰ, 2025 ਤੱਕ ਚੱਲੇਗੀ।
- Kumar Kundan
- Updated on: Sep 17, 2025
- 8:13 am
ਮੈਂ ਭਗਵਾਨ ਸ਼ਿਵ ਦਾ ਭਗਤ ਹਾਂ, ਮੈਂ ਸਾਰਾ ਜ਼ਹਿਰ ਨਿਗਲ ਲੈਂਦਾ ਹਾਂ… ਪ੍ਰਧਾਨ ਮੰਤਰੀ ਮੋਦੀ ਨੇ ਅਸਾਮ ਵਿੱਚ ਇਹ ਕਿਉਂ ਕਿਹਾ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸਾਮ ਵਿੱਚ ਕਾਂਗਰਸ 'ਤੇ ਨਿਸ਼ਾਨਾ ਸਾਧਿਆ। ਭੂਪੇਨ ਹਜ਼ਾਰਿਕਾ ਦਾ ਜ਼ਿਕਰ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸ ਦੇ ਲੋਕ ਭੂਪੇਨ ਦਾ ਦਾ ਅਪਮਾਨ ਕਰਦੇ ਹਨ। ਉਨ੍ਹਾਂ ਅੱਗੇ ਕਿਹਾ, ਭਾਵੇਂ ਮੈਨੂੰ ਕਿੰਨੀਆਂ ਵੀ ਗਾਲ੍ਹਾਂ ਦੇਣ, ਮੈਂ ਭਗਵਾਨ ਸ਼ਿਵ ਦਾ ਭਗਤ ਹਾਂ, ਸਾਰਾ ਜ਼ਹਿਰ ਨਿਗਲ ਲੈਂਦਾ ਹਾਂ। ਪਰ, ਜਦੋਂ ਕਿਸੇ ਹੋਰ ਦਾ ਅਪਮਾਨ ਹੁੰਦਾ ਹੈ, ਤਾਂ ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ।
- TV9 Punjabi
- Updated on: Sep 15, 2025
- 7:46 am