AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਜਲੰਧਰ ‘ਚ ਭਾਜਪਾ ਦਾ ਵੱਡਾ ਪ੍ਰਦਰਸ਼ਨ, ਕਾਂਗਰਸ ਭਵਨ ਦੇ ਬਾਹਰ ਫੂਕਿਆ ਰਾਹੁਲ ਗਾਂਧੀ ਦਾ ਪੁਤਲਾ, ਜਾਣੋ ਕੀ ਹੈ ਪੂਰਾ ਮਾਮਲਾ

Jalandhar BJP Protest: ਜਲੰਧਰ ਜ਼ਿਲ੍ਹੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਕਾਂਗਰਸ ਦੇ ਖ਼ਿਲਾਫ਼ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਅਗਵਾਈ ਹੇਠ ਭਾਜਪਾ ਯੁਵਾ ਮੋਰਚਾ ਵੱਲੋਂ ਕਾਂਗਰਸ ਭਵਨ ਦੇ ਬਾਹਰ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਗਿਆ।

ਜਲੰਧਰ 'ਚ ਭਾਜਪਾ ਦਾ ਵੱਡਾ ਪ੍ਰਦਰਸ਼ਨ, ਕਾਂਗਰਸ ਭਵਨ ਦੇ ਬਾਹਰ ਫੂਕਿਆ ਰਾਹੁਲ ਗਾਂਧੀ ਦਾ ਪੁਤਲਾ, ਜਾਣੋ ਕੀ ਹੈ ਪੂਰਾ ਮਾਮਲਾ
ਜਲੰਧਰ: ਕਾਂਗਰਸ ਭਵਨ ਦੇ ਬਾਹਰ ਭਾਜਪਾ ਦਾ ਪ੍ਰਦਰਸ਼ਨ, ਫੂਕਿਆ ਰਾਹੁਲ ਗਾਂਧੀ ਦਾ ਪੁਤਲਾ
davinder-kumar-jalandhar
| Updated On: 23 Feb 2026 10:49 AM IST
Share

ਜਲੰਧਰ ਜ਼ਿਲ੍ਹੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਕਾਂਗਰਸ ਦੇ ਖ਼ਿਲਾਫ਼ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਅਗਵਾਈ ਹੇਠ ਭਾਜਪਾ ਯੁਵਾ ਮੋਰਚਾ ਵੱਲੋਂ ਕਾਂਗਰਸ ਭਵਨ ਦੇ ਬਾਹਰ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਗਿਆ। ਇਹ ਪ੍ਰਦਰਸ਼ਨ ਦਿੱਲੀ ਵਿੱਚ ਆਯੋਜਿਤ ‘AI ਸਮਿਟ’ ਦੌਰਾਨ ਕਾਂਗਰਸੀ ਆਗੂਆਂ ਵੱਲੋਂ ਕੀਤੇ ਗਏ ਕਥਿਤ ਹੰਗਾਮੇ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਦੇ ਅਕਸ ਨੂੰ ਢਾਹ ਲਾਉਣ ਵਾਲੀਆਂ ਗਤੀਵਿਧੀਆਂ ਦੇ ਵਿਰੋਧ ਵਿੱਚ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਸਾਬਕਾ ਵਿਧਾਇਕ ਕੇ.ਡੀ. ਭੰਡਾਰੀ, ਭਾਜਪਾ ਆਗੂ ਅਸ਼ੋਕ ਸਰੀਨ ਹਿੱਕੀ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

ਕਾਂਗਰਸ ਦਾ ਚਿਹਰਾ ਹੋਇਆ ਬੇਨਕਾਬ: ਸ਼ੀਤਲ ਅੰਗੁਰਾਲ

ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਪ੍ਰਦਰਸ਼ਨ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਹੋਈ ਘਟਨਾ ਨੇ ਹਰ ਭਾਰਤੀ ਦੇ ਮਨ ਨੂੰ ਡੂੰਘੀ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਏ.ਆਈ. ਸਮਿਟ ਦੌਰਾਨ ਕਾਂਗਰਸੀ ਵਰਕਰਾਂ ਨੇ ਜੋ ‘ਖੇਡ’ ਰਚੀ ਸੀ, ਉਸ ਦਾ ਹੁਣ ਪਰਦਾਫਾਸ਼ ਹੋ ਚੁੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੀ ‘ਗੰਦੀ ਸੋਚ ਅਤੇ ਨੀਅਤ’ ਸਭ ਦੇ ਸਾਹਮਣੇ ਆ ਚੁੱਕੀ ਹੈ ਅਤੇ ਪਾਰਟੀ ਦਾ ਅਸਲ ਚਿਹਰਾ ਬੇਨਕਾਬ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਜਪਾ ਯੁਵਾ ਮੋਰਚਾ ਦੇ ਆਗੂਆਂ ਦੀ ਅਗਵਾਈ ਵਿੱਚ ਕਾਂਗਰਸ ਭਵਨ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਰਾਹੁਲ ਗਾਂਧੀ ਦਾ ਪੁਤਲਾ ਫੂਕ ਕੇ ਆਪਣਾ ਰੋਸ ਦਰਜ ਕਰਵਾਇਆ ਗਿਆ।

‘ਦੇਸ਼ ਦੇ ਸਨਮਾਨ ਨਾਲ ਹੋਈ ਖਿਲਵਾੜ’

ਅੰਗੁਰਾਲ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਮਿਟ ਕਿਸੇ ਇੱਕ ਪਾਰਟੀ ਯਾਨੀ ਭਾਜਪਾ ਦੀ ਨਹੀਂ ਸੀ, ਸਗੋਂ ਇਹ ਪੂਰੇ ਭਾਰਤ ਦਾ ਪ੍ਰੋਗਰਾਮ ਸੀ। ਉਨ੍ਹਾਂ ਕਿਹਾ, “ਇਸ ਸੰਮੇਲਨ ਵਿੱਚ ਸੱਤ ਦੇਸ਼ਾਂ ਦੇ ਪ੍ਰਮੁੱਖ ਲੋਕ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਅਜਿਹੇ ਮੌਕੇ ‘ਤੇ ਕਾਂਗਰਸ ਦੇ ਨੌਜਵਾਨ ਆਗੂਆਂ ਨੇ ਜੋ ਹਰਕਤ ਕੀਤੀ ਹੈ, ਉਸ ਦੀ ਪੂਰੀ ਦੁਨੀਆ ਵਿੱਚ ਨਿੰਦਾ ਹੋ ਰਹੀ ਹੈ।” ਉਨ੍ਹਾਂ ਅੱਗੇ ਕਿਹਾ ਕਿ ਰਾਹੁਲ ਗਾਂਧੀ ਆਏ ਦਿਨ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਨੇਤਾ (LOP) ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।

ਭਾਜਪਾ ਆਗੂਆਂ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਭਾਰਤ ਦਾ ਗ੍ਰਾਫ ਡਿੱਗਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਕਾਂਗਰਸ ਦੀ ਇਸ ਘਟੀਆ ਸੋਚ ਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ। ਪ੍ਰਦਰਸ਼ਨ ਦੌਰਾਨ ਭਾਜਪਾ ਵਰਕਰਾਂ ਨੇ ਕਾਂਗਰਸ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਦੇਸ਼ ਦੇ ਮਾਣ-ਸਨਮਾਨ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਜਨਤਾ ਕਦੇ ਮੁਆਫ਼ ਨਹੀਂ ਕਰੇਗੀ।

Follow Us
ਮੇਰੇ ਖਿਲਾਫ ਪ੍ਰੋਪੇਗੰਡਾ, ਬਦਨਾਮ ਕਰਨ ਦੀ ਕੋਝੀ ਕੋਸ਼ਿਸ਼...ਵਿਵਾਦਿਤ Video 'ਤੇ ਸੀਐਮ ਮਾਨ ਦਾ ਜਵਾਬ
ਮੇਰੇ ਖਿਲਾਫ ਪ੍ਰੋਪੇਗੰਡਾ, ਬਦਨਾਮ ਕਰਨ ਦੀ ਕੋਝੀ ਕੋਸ਼ਿਸ਼...ਵਿਵਾਦਿਤ Video 'ਤੇ ਸੀਐਮ ਮਾਨ ਦਾ ਜਵਾਬ...
Ethanol Fuel Replace Petrol : E-100 ਫਿਊਲ ਵਰਦਾਨ ਜਾਂ ਸਰਾਪ?
Ethanol Fuel Replace Petrol : E-100 ਫਿਊਲ ਵਰਦਾਨ ਜਾਂ ਸਰਾਪ?...
ਕੋਟਕਪੂਰਾ 'ਚ ਲੋਕਾਂ ਨੇ ਲਾਏ 'ਘਰ ਵਿਕਾਊ ਹੈ' ਦੇ ਪੋਸਟਰ, ਜਾਣੋ ਪੂਰਾ ਮਾਮਲਾ
ਕੋਟਕਪੂਰਾ 'ਚ ਲੋਕਾਂ ਨੇ ਲਾਏ 'ਘਰ ਵਿਕਾਊ ਹੈ' ਦੇ ਪੋਸਟਰ, ਜਾਣੋ ਪੂਰਾ ਮਾਮਲਾ...
ਬਿੱਟੂ SC ਕਮਿਸ਼ਨ ਅੱਗੇ ਨਹੀਂ ਹੋਏ ਪੇਸ਼, ਵਕੀਲਾਂ ਨੇ ਦਿੱਤਾ ਰੁਝੇਵਿਆਂ ਦਾ ਹਵਾਲਾ, 24 ਜੂਨ ਨੂੰ ਮੁੜ ਤਲਬ
ਬਿੱਟੂ SC ਕਮਿਸ਼ਨ ਅੱਗੇ ਨਹੀਂ ਹੋਏ ਪੇਸ਼, ਵਕੀਲਾਂ ਨੇ ਦਿੱਤਾ ਰੁਝੇਵਿਆਂ ਦਾ ਹਵਾਲਾ, 24 ਜੂਨ ਨੂੰ ਮੁੜ ਤਲਬ...
E30 ਈਥਾਨੌਲ ਫਿਊਲ 'ਤੇ ਸਰਕਾਰ ਦਾ ਅਹਿਮ ਫੈਸਲਾ, ਕੀ ਸਸਤਾ ਹੋਵੇਗਾ ਪੈਟਰੋਲ?
E30 ਈਥਾਨੌਲ ਫਿਊਲ 'ਤੇ ਸਰਕਾਰ ਦਾ ਅਹਿਮ ਫੈਸਲਾ, ਕੀ ਸਸਤਾ ਹੋਵੇਗਾ ਪੈਟਰੋਲ?...
ਅਮਰੀਕਾ-ਈਰਾਨ ਸਮਝੌਤੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ, ਆਮ ਆਦਮੀ ਨੂੰ ਮਿਲੇਗੀ ਰਾਹਤ
ਅਮਰੀਕਾ-ਈਰਾਨ ਸਮਝੌਤੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ, ਆਮ ਆਦਮੀ ਨੂੰ ਮਿਲੇਗੀ ਰਾਹਤ...
ਅਯੁੱਧਿਆ ਰਾਮ ਮੰਦਰ ਦੇ ਚੜ੍ਹਾਵੇ 'ਚ ਗੜਬੜੀ ਦੇ ਇਲਜ਼ਾਮ, SIT ਜਾਂਚ ਦੀ ਮੰਗ
ਅਯੁੱਧਿਆ ਰਾਮ ਮੰਦਰ ਦੇ ਚੜ੍ਹਾਵੇ 'ਚ ਗੜਬੜੀ ਦੇ ਇਲਜ਼ਾਮ, SIT ਜਾਂਚ ਦੀ ਮੰਗ...
ਜਲੰਧਰ 'ਚ ਲੇਡੀ ਡਾਕਟਰ ਨੇ ਕੀਤਾ ਸੁਸਾਈਡ ਜਾਂ ਹੋਇਆ ਕਤਲ....? ਜਾਣੋ Inside Story
ਜਲੰਧਰ 'ਚ ਲੇਡੀ ਡਾਕਟਰ ਨੇ ਕੀਤਾ ਸੁਸਾਈਡ ਜਾਂ ਹੋਇਆ ਕਤਲ....? ਜਾਣੋ Inside Story...
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ...