ਸੀਟ ਜਿੱਤ ਕੇ ਦਿੱਤੀ, ਨਹੀਂ ਦਿੱਤਾ ਵੱਡਾ ਅਹੁਦਾ, ਪਰਿਵਾਰ ਦੀ ਪਾਰਟੀ ਬਣ ਗਈ ਕਾਂਗਰਸ, ਬਿੱਟੂ ਦੇ ਰਾਹੁਲ ‘ਤੇ ਤਿੱਖੇ ਹਮਲੇ
Rahul Bittu Controversy: ਦਰਅਸਲ, ਬੁੱਧਵਾਰ ਨੂੰ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਕਾਰ ਉਸ ਸਮੇਂ ਗਰਮਾ-ਗਰਮ ਬਹਿਸ ਹੋਈ, ਜਦੋਂ ਕਾਂਗਰਸ ਨੇਤਾ ਨੇ ਸੰਸਦ ਕੰਪਲੈਕਸ ਚ ਉਨ੍ਹਾਂ ਨੂੰ ਗੱਦਾਰ ਕਿਹਾ, ਤੇ ਬਿੱਟੂ ਨੇ ਜਵਾਬ ਚ ਕਾਂਗਰਸੀ ਨੇਤਾ ਨੂੰ ਦੇਸ਼ ਦਾ ਦੁਸ਼ਮਣ ਕਿਹਾ। ਇਹ ਘਟਨਾ ਸੰਸਦ ਦੇ ਗੇਟ ਨੇੜੇ ਵਾਪਰੀ।
ਬੀਤੇ ਦਿਨ ਸੰਸਦ ਕੰਪਲੈਕਸ ਚ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਕਾਰ ਬਹਿਸ ਤੋਂ ਬਾਅਦ ਵਾਰ-ਪਲ’ਵਾਰ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਰਾਹੁਲ ਗਾਂਧੀ ਨੇ ਸੰਸਦ ਕੰਪਲੈਕਸ ਵਿੱਚ ਜਿੱਥੇ ਰਵਨੀਤ ਬਿੱਟੂ ਨੂੰ ਗੱਦਾਰ ਦੋਸਤ ਕਿਹਾ ਸੀ। ਉੱਥੇ ਹੀ, ਬਿੱਟੂ ਨੇ ਉਨ੍ਹਾਂ ਨੂੰ ਦੇਸ਼ ਦਾ ਦੁਸ਼ਮਣ ਕਿਹਾ ਸੀ। ਇਸ ਪੂਰੇ ਮਾਮਲੇ ‘ਤੇ ਰਵਨੀਤ ਬਿੱਟੂ ਨੇ ਆਪਣਾ ਪੱਖ ਰੱਖਿਆ ਹੈ। ਬਿੱਟੂ ਨੇ ਕਿਹਾ ਕਿ ਉਨ੍ਹਾਂ ਨੇ ਤਿੰਨ-ਤਿੰਨ ਵਾਰ ਕਾਂਗਰਸ ਨੂੰ ਲੋਕਸਭਾ ਸੀਟ ਜਿੱਤ ਕੇ ਦਿੱਤੀ, ਪਰ ਉਨ੍ਹਾਂ ਨਾਲ ਹਮੇਸ਼ਾ ਵਿਤਕਰਾ ਕੀਤਾ ਗਿਆ। ਉਨ੍ਹਾਂ ਨੂੰ ਕਦੇ ਵੀ ਪਾਰਟੀ ਨੇ ਬਣਦਾ ਸਨਮਾਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਉੱਤੇ ਕੋਈ ਅਹਿਸਾਨ ਨਹੀਂ ਕੀਤਾ ਹੈ। ਬਿੱਟੂ ਨੇ ਹੋਰ ਵੀ ਬਹੁਤ ਕੁਝ ਕਿਹਾ ਹੈ, ਜਾਣਨ ਲਈ ਵੇਖੋ ਵੀਡੀਓ…
Published on: Feb 05, 2026 01:48 PM
Follow Us
Latest Videos
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ