ਦਿੱਲੀ
ਦਿੱਲੀ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਹੈ। ਬਹੁਤ ਸਾਰੇ ਲੋਕ ਦਿੱਲੀ ਅਤੇ ਨਵੀਂ ਦਿੱਲੀ ਨੂੰ ਇੱਕੋ ਹੀ ਮੰਨਦੇ ਹਨ, ਪਰ ਇਹ ਦੋਵੇਂ ਥਾਵਾਂ ਬਿਲਕੁਲ ਵੱਖਰੀਆਂ ਹਨ। ਜਦੋਂ 20ਵੀਂ ਸਦੀ ਦੇ ਸ਼ੁਰੂ ਵਿੱਚ ਭਾਰਤ ਦੀ ਰਾਜਧਾਨੀ ਨੂੰ ਦਿੱਲੀ ਸ਼ਿਫਟ ਕੀਤਾ ਗਿਆ ਸੀ ਉਦੋਂ ਨਵੀਂ ਦਿੱਲੀ ਨੂੰ ਡਿਜ਼ਾਇਨ ਕੀਤਾ ਗਿਆ ਸੀ । ਰਾਜਧਾਨੀ ਹੋਣ ਦੇ ਨਾਤੇ, ਕੇਂਦਰ ਸਰਕਾਰ ਦੀਆਂ ਤਿੰਨੋਂ ਇਕਾਈਆਂ – ਕਾਰਜਪਾਲਿਕਾ, ਸੰਸਦ ਅਤੇ ਨਿਆਂਪਾਲਿਕਾ ਦੇ ਮੁੱਖ ਦਫਤਰ ਨਵੀਂ ਦਿੱਲੀ ਵਿੱਚ ਸਥਾਪਿਤ ਹਨ। 1483 ਵਰਗ ਕਿਲੋਮੀਟਰ ਵਿੱਚ ਫੈਲਿਆ, ਦਿੱਲੀ ਆਬਾਦੀ ਦੇ ਲਿਹਾਜ਼ ਨਾਲ ਭਾਰਤ ਦਾ ਦੂਜਾ ਸਭ ਤੋਂ ਵੱਡਾ ਮਹਾਂਨਗਰ ਹੈ। ਇਸ ਦੇ ਦੱਖਣ-ਪੱਛਮ ਵਿਚ ਅਰਾਵਲੀ ਦੀਆਂ ਪਹਾੜੀਆਂ ਅਤੇ ਪੂਰਬ ਵਿਚ ਯਮੁਨਾ ਨਦੀ ਹੈ, ਜਿਸ ਦੇ ਕੰਢੇ ਇਹ ਸ਼ਹਿਰ ਵਸਿਆ ਹੋਇਆ ਹੈ। ਦਿੱਲੀ ਦੇ ਇਤਿਹਾਸ ਦੀ ਸ਼ੁਰੂਆਤ ਸਿੰਧੂ ਘਾਟੀ ਦੀ ਸਭਿਅਤਾ ਨਾਲ ਜੁੜੀ ਹੋਈ ਹੈ। ਮਹਾਭਾਰਤ ਕਾਲ ਦੌਰਾਨ ਇਸ ਦਾ ਨਾਂ ਇੰਦਰਪ੍ਰਸਥ ਸੀ। ਮਹਾਭਾਰਤ ਕਾਲ ਦੌਰਾਨ ਇੰਦਰਪ੍ਰਸਥ ਪਾਂਡਵਾਂ ਦੀ ਰਾਜਧਾਨੀ ਸੀ। 18ਵੀਂ ਅਤੇ 19ਵੀਂ ਸਦੀ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਲਗਭਗ ਪੂਰੇ ਭਾਰਤ ਉੱਤੇ ਕਬਜ਼ਾ ਕਰ ਲਿਆ ਸੀ।