Air India ਦੀ ਫਲਾਈਟ ਵਿੱਚ ਘਿਣਾਉਣੀ ਹਰਕਤ, ਇੱਕ ਪੈਸੇਂਜਰ ਨੇ ਦੂਜੇ ‘ਤੇ ਕੀਤਾ ਪਿਸ਼ਾਬ ਕੀਤਾ, DGCA ਲਵੇਗਾ ਐਕਸ਼ਨ
Air India Flight Incident: ਦਿੱਲੀ ਤੋਂ ਬੈਂਕਾਕ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਵਿੱਚ ਇੱਕ ਪੈਸੇਂਜਰ ਨੇ ਘਿਣਾਉਣੀ ਹਰਕਤ ਕੀਤੀ। ਉਸਨੇ ਦੂਜੇ ਪੈਸੇਂਜਰ 'ਤੇ ਪਿਸ਼ਾਬ ਕਰ ਦਿੱਤਾ। ਏਅਰ ਇੰਡੀਆ ਨੇ ਇਸ ਮਾਮਲੇ ਬਾਰੇ ਡੀਜੀਸੀਏ ਨੂੰ ਸੂਚਿਤ ਕਰ ਦਿੱਤਾ ਹੈ। ਇਸ ਬਾਰੇ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮ ਮੋਹਨ ਨਾਇਡੂ ਦਾ ਵੀ ਬਿਆਨ ਸਾਹਮਣੇ ਆਇਆ ਹੈ।

ਬੁੱਧਵਾਰ ਨੂੰ ਦਿੱਲੀ ਤੋਂ ਬੈਂਕਾਕ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਵਿੱਚ ਇੱਕ ਪੈਸੇਂਜਰ ਨੇ ਕਥਿਤ ਤੌਰ ‘ਤੇ ਦੂਜੇ ਪੈਸੇਂਜਰ’ਤੇ ਪਿਸ਼ਾਬ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਏਅਰ ਇੰਡੀਆ ਨੇ ਇਸ ਘਟਨਾ ਬਾਰੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੂੰ ਸੂਚਿਤ ਕਰ ਦਿੱਤਾ ਹੈ। ਇਸ ਘਟਨਾ ਬਾਰੇ ਪੁੱਛੇ ਜਾਣ ‘ਤੇ, ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮ ਮੋਹਨ ਨਾਇਡੂ ਨੇ ਕਿਹਾ ਕਿ ਮੰਤਰਾਲਾ ਇਸ ਘਟਨਾ ਦਾ ਨੋਟਿਸ ਲਵੇਗਾ ਅਤੇ ਹਵਾਬਾਜ਼ੀ ਕੰਪਨੀ ਨਾਲ ਗੱਲ ਕਰੇਗਾ। ਨਾਇਡੂ ਨੇ ਦਿੱਲੀ ਵਿੱਚ ਇੱਕ ਸਮਾਗਮ ਦੌਰਾਨ ਕਿਹਾ ਕਿ ਜੇਕਰ ਕੁਝ ਗਲਤ ਹੋਇਆ ਹੈ, ਤਾਂ ਅਸੀਂ ਲੋੜੀਂਦੀ ਕਾਰਵਾਈ ਕਰਾਂਗੇ।
ਇਸ ਘਟਨਾ ਨੇ ਲਗਭਗ 3 ਸਾਲ ਪਹਿਲਾਂ ਵਾਪਰੇ ਇਸੇ ਤਰ੍ਹਾਂ ਦੇ ਇੱਕ ਮਾਮਲੇ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਇਹ ਘਟਨਾ 26 ਨਵੰਬਰ 2022 ਦੀ ਹੈ। ਏਅਰ ਇੰਡੀਆ ਦੀ ਉਡਾਣ (AI-102) ਨਿਊਯਾਰਕ ਤੋਂ ਦਿੱਲੀ ਆ ਰਹੀ ਸੀ। ਬਿਜ਼ਨਸ ਕਲਾਸ ਵਿੱਚ ਯਾਤਰਾ ਕਰ ਰਹੇ ਸ਼ੰਕਰ ਮਿਸ਼ਰਾ ਨੇ ਸ਼ਰਾਬ ਦੇ ਨਸ਼ੇ ਦੀ ਹਾਲਤ ਵਿੱਚ ਇੱਕ ਬਜ਼ੁਰਗ ਮਹਿਲਾ ਯਾਤਰੀ ‘ਤੇ ਪਿਸ਼ਾਬ ਕਰ ਦਿੱਤਾ ਸੀ। ਇਹ ਮਾਮਲਾ ਉਦੋਂ ਸੁਰਖੀਆਂ ਵਿੱਚ ਆਇਆ ਜਦੋਂ ਔਰਤ ਨੇ ਘਟਨਾ ਦੇ ਲਗਭਗ ਇੱਕ ਮਹੀਨੇ ਬਾਅਦ ਏਅਰ ਇੰਡੀਆ ਅਤੇ ਡੀਜੀਸੀਏ ਕੋਲ ਸ਼ਿਕਾਇਤ ਦਰਜ ਕਰਵਾਈ ਸੀ।
ਏਅਰਲਾਈਨ ਤੇ ਵੀ ਲੱਗਿਆ ਸੀ ਜੁਰਮਾਨਾ
ਇਸ ਤੋਂ ਬਾਅਦ ਮਾਮਲਾ ਭੱਖ ਗਿਆ। ਫਿਰ ਜਨਵਰੀ 2023 ਵਿੱਚ, ਸ਼ੰਕਰ ਮਿਸ਼ਰਾ ਨੂੰ ਗ੍ਰਿਫਤਾਰ ਕੀਤਾ ਗਿਆ। ਇੰਨਾ ਹੀ ਨਹੀਂ, ਇਸ ਮਾਮਲੇ ਵਿੱਚ ਏਅਰ ਇੰਡੀਆ ਤੇ ਵੀ ਬਦਨਾਮੀ ਦੇ ਦਾਗ ਲੱਗੇ ਸਨ। ਏਅਰ ਇੰਡੀਆ ‘ਤੇ ਲਾਪਰਵਾਹੀ ਦਾ ਆਰੋਪ ਲਗਾਇਆ ਗਿਆ ਸੀ। ਇਸ ‘ਤੇ ਐਕਸ਼ਨ ਲੈਂਦੇ ਹੋਏ, ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਏਅਰਲਾਈਨ ‘ਤੇ ਜੁਰਮਾਨਾ ਵੀ ਲਗਾਇਆ ਸੀ।
ਉਦੋਂ ਕੰਪਨੀ ਦੇ ਸੀਈਓ ਨੇ ਕੀ ਕਿਹਾ ਸੀ?
ਇਸ ਮਾਮਲੇ ਵਿੱਚ, ਕਰਮਚਾਰੀਆਂ ਨੂੰ ਕੰਪਨੀ ਦੇ ਸੀਈਓ ਦੇ ਗੁੱਸੇ ਦਾ ਵੀ ਸਾਹਮਣਾ ਕਰਨਾ ਪਿਆ ਸੀ। ਸੀਈਓ ਨੇ ਕਰਮਚਾਰੀਆਂ ਨੂੰ ਇੱਕ ਈਮੇਲ ਭੇਜਿਆ ਸੀ। ਇਸ ਵਿੱਚ ਕਿਹਾ ਗਿਆ ਸੀ, ਜਿਸ ਹਿਸਾਬ ਨਾਲ ਮਾਮਲਾ ਨੂੰ ਪੇਸ਼ ਕੀਤਾ ਗਿਆ, ਉਹ ਉਸਤੋਂ ਵੀ ਵੱਡਾ ਸੀ। ਕਿਸੇ ਵੀ ਗਲਤ ਗਤੀਵਿਧੀ ਨਾਲ ਸਹੀ ਢੰਗ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਸੀਈਓ ਦਾ ਇਹ ਮੇਲ ਡੀਜੀਸੀਆਈ ਵੱਲੋਂ ਏਅਰ ਇੰਡੀਆ ਨੂੰ ਇਸ ਮਾਮਲੇ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਨ ਵਾਲੇ ਪੱਤਰ ਲਿਖਣ ਤੋਂ ਬਾਅਦ ਆਇਆ ਸੀ।
ਮੁਲਜ਼ਮ ਦਾ ਇਕਬਾਲੀਆ ਬਿਆਨ
ਆਰੋਪੀ ਵੱਲੋਂ ਇਹ ਘਿਣਾਉਣਾ ਕੰਮ ਕਰਨ ਤੋਂ ਬਾਅਦ, ਚਾਲਕ ਦਲ ਨੇ ਉਸਨੂੰ ਔਰਤ ਤੋਂ ਮੁਆਫੀ ਮੰਗਣ ਲਈ ਕਿਹਾ ਸੀ। ਉਸਨੇ ਫਲਾਈਟ ਦੇ ਉਤਰਨ ਤੋਂ ਬਾਅਦ ਇਸ ਲਈ ਮੁਆਫੀ ਮੰਗੀ ਸੀ। ਨਾਲ ਹੀ ਉਸਨੇ ਪੁਲਿਸ ਕੋਲ ਸ਼ਿਕਾਇਤ ਨਾ ਕਰਨ ਲਈ ਵੀ ਕਿਹਾ ਸੀ। ਜਦਕਿ, ਏਅਰ ਇੰਡੀਆ ਨੇ 28 ਦਸੰਬਰ ਨੂੰ ਇਸ ਮਾਮਲੇ ਵਿੱਚ ਕੇਸ ਦਰਜ ਕਰਵਾਇਆ ਸੀ। ਦੂਜੇ ਪਾਸੇ, ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ ਨੇ ਏਅਰ ਇੰਡੀਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਦੋ ਹਫ਼ਤਿਆਂ ਦੇ ਅੰਦਰ ਜਵਾਬ ਮੰਗਿਆ ਸੀ।