ਪੰਜਾਬ ਬੀਜੇਪੀ
ਪੰਜਾਬ ਬੀਜੇਪੀ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਵੱਡੀ ਜਿੱਤ ਦਰਜ ਕਰਨ ਲਈ ਪੱਬਾ ਭਾਰ ਹੋ ਰਹੀ ਹੈ। ਪਾਰਟੀ ਪ੍ਰਧਾਨ ਸੁਨੀਲ ਜਾਖੜ ਲਗਾਤਾਰ ਸਿਆਸੀ ਸਰਗਰਮੀਆਂ ਵਿੱਚ ਰੁੱਝੇ ਹੋਏ ਹਨ। ਨਾਲ ਹੀ ਉਹ ਵਿਰੋਧੀ ਪਾਰਟੀਆਂ ਦੇ ਆਗੂਆਂ ਤੇ ਵੀ ਤਿੱਖੇ ਹਮਲੇ ਬੋਲ ਰਹੇ ਹਨ। ਬੀਜੇਪੀ ਪੰਜਾਬ ਦੀ ਜਨਤਾ ਲਈ ਹੁਣ ਨਵੀ ਯੋਜਨਾ ਲੈ ਕੇ ਆਈ ਹੈ। ਸੂਬੇ ਦੇ 3 ਲੱਖ ਲੋਕਾਂ ਨੂੰ ਮੁਫ਼ਤ ਅਯੁੱਧਿਆ ਯਾਤਰਾ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅਯੁੱਧਿਆ ਲਈ ਪਹਿਲੀ ਟਰੇਨ 9 ਫਰਵਰੀ ਨੂੰ ਪਠਾਨਕੋਟ ਤੋਂ ਰਵਾਨਾ ਹੋਵੇਗੀ।
ਲੁਧਿਆਣਾ ਵਿੱਚ ਬਣਨਗੇ ਦੋ ਅੰਡਰਪਾਸ, ਬਿੱਟੂ ਨੇ ਕਿਹਾ- ਕੈਲਾਸ਼ ਨਗਰ ਅਤੇ ਜੱਸੀਆਂ ਵਿਚਕਾਰ ਕੁਨੈਕਟਵਿਟੀ ਹੋਵੇਗੀ ਬੇਹਤਰ
ਕੈਲਾਸ਼ ਨਗਰ ਦੇ ਨੇੜੇ ਆਉਣ-ਜਾਣ ਵਾਲੇ ਆਵਾਜਾਈ ਲਈ ਦੋ 15-ਮੀਟਰ ਅੰਡਰਪਾਸ ਬਣਾਏ ਜਾਣਗੇ। ਇਸ ਨਾਲ ਭੀੜ ਘੱਟ ਹੋਵੇਗੀ ਅਤੇ ਸੰਪਰਕ ਵਿੱਚ ਸੁਧਾਰ ਹੋਵੇਗਾ। ਇਸੇ ਤਰ੍ਹਾਂ, ਜੱਸੀਆਂ ਰੋਡ ਹਾਈਵੇਅ ਦੇ ਨੇੜੇ ਇੱਕ ਜ਼ਰੂਰੀ ਅੰਡਰਪਾਸ ਬਣਾਇਆ ਜਾਵੇਗਾ, ਜਿਸ ਨਾਲ ਆਵਾਜਾਈ ਦੀ ਭੀੜ ਘੱਟ ਹੋਵੇਗੀ।
- TV9 Punjabi
- Updated on: Dec 4, 2025
- 7:01 pm
BJP-SAD Alliance: ਅਕਾਲੀ ਦਲ ਨਾਲ ਗਠਜੋੜ ‘ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ ‘ਚ ਆਏ ਆਗੂ? ਜਾਣੋ…
ਉਨ੍ਹਾਂ ਨੇ ਕਿਹਾ ਸੀ ਇਹ ਕੈਪਟਨ ਦਾ ਨਿੱਜੀ ਬਿਆਨ ਹੈ। ਪਾਰਟੀ ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ ਤੇ ਇਕੱਲੇ ਹੀ ਲੜਨ ਦੀ ਤਿਆਰੀ ਕਰ ਰਹੀ ਹੈ।
- Amanpreet Kaur
- Updated on: Dec 3, 2025
- 1:22 pm
ਅਕਾਲੀ-ਭਾਜਪਾ ਗਠਜੋੜ ‘ਤੇ ਖਿੱਚੋਤਾਣ! ਹਰਸਿਮਰਤ ਤੇ ਕੈਪਟਨ ਇੱਕੋ ਰਾਏ, ਪਰ ਭਾਜਪਾ ਲੀਡਰਸ਼ਿਪ ਨਹੀਂ ਸਹਿਮਤ; ਕਾਂਗਰਸ ਨੇ ਦਿਖਾਇਆ ਸ਼ੀਸ਼ਾ
ਕੈਪਟਨ ਅਮਰਿੰਦਰ ਸਿੰਘ ਦੇ ਬਿਆਨ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਕਿਹਾ ਸੀ ਕਿ ਭਾਜਪਾ ਇਕੱਲੇ ਕਦੇ ਵੀ ਪੰਜਾਬ 'ਚ ਸਰਕਾਰ ਨਹੀਂ ਬਣਾ ਸਕੇਗੀ। ਇਨ੍ਹਾਂ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਹੀ ਜ਼ਮੀਨੀ ਸੱਚਾਈ ਜਾਣਦੇ ਹਨ।
- TV9 Punjabi
- Updated on: Dec 3, 2025
- 9:56 am
ਕੈਪਟਨ ਅਮਰਿੰਦਰ ਦੇ ਬਿਆਨ ‘ਤੇ ਗਰਮਾਈ ਸਿਆਸਤ, BJP-ਅਕਾਲੀ ਦਲ ਗਠਜੋੜ ਬਾਰੇ ਕੀ ਬੋਲੇ ਪ੍ਰਗਟ ਸਿੰਘ?
ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਜਪਾ-ਅਕਾਲੀ ਦਲ ਗਠਜੋੜ ਬਾਰੇ ਦਿੱਤੇ ਬਿਆਨਾਂ 'ਤੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਗਟ ਸਿੰਘ ਨੇ ਕੈਪਟਨ 'ਤੇ ਸੱਟੇਬਾਜ਼ੀ ਅਤੇ ਸੱਤਾ ਦੀ ਲਾਲਸਾ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਪਹਿਲਾਂ ਬੇਅਦਬੀ ਮਾਮਲਿਆਂ 'ਚ ਕੁਝ ਨਹੀਂ ਕੀਤਾ ਅਤੇ ਰਾਹੁਲ ਗਾਂਧੀ ਵੀ ਉਨ੍ਹਾਂ ਦੇ ਅਸਤੀਫੇ ਦੇ ਹੱਕ ਵਿੱਚ ਸਨ।
- Davinder Kumar
- Updated on: Dec 2, 2025
- 11:22 am
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ
ਉਨ੍ਹਾਂ ਨੇ ਕਿਹਾ ਹੈ ਕਿ ਭਾਜਪਾ ਨੇ ਕਿਸੇ ਗਠਜੋੜ ਦੀ ਲੋੜ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਭਾਜਪਾ ਨੂੰ ਜੇਕਰ ਪੰਜਾਬ ਚ ਸਰਕਾਰ ਬਣਾਉਣੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਰ ਲੈਣਾ ਚਾਹੀਦਾ ਹੈ।
- Amanpreet Kaur
- Updated on: Dec 2, 2025
- 8:39 am
ਕੈਪਟਨ ਨਾਲ ਸਹਿਮਤ ਨਹੀਂ ਅਸ਼ਵਨੀ ਸ਼ਰਮਾ, ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਕਹੀ ਇਹ ਗੱਲ
Punjab BJP Alliance With SAD: ਕੈਪਟਨ ਅਮਰਿੰਦਰ ਸਿੰਘ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਭਾਜਪਾ ਨੂੰ ਜੇਕਰ ਪੰਜਾਬ 'ਚ ਸਰਕਾਰ ਬਣਾਉਣੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਰ ਲੈਣਾ ਚਾਹੀਦਾ ਹੈ। ਨਹੀਂ ਤਾਂ 2027 ਤਾਂ ਕਿ 2032 ਤੇ 2037 ਵੀ ਭੁੱਲ ਜਾਓ। ਹਾਲਾਂਕਿ, ਹੁਣ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਇਹ ਕੈਪਟਨ ਦੀ ਨਿੱਜੀ ਰਾਏ ਹੈ।
- Amanpreet Kaur
- Updated on: Dec 2, 2025
- 8:29 am
Live Updates: ਛੱਤੀਸਗੜ੍ਹ: ਦਾਂਤੇਵਾੜਾ ਵਿੱਚ 12 ਔਰਤਾਂ ਸਮੇਤ 37 ਨਕਸਲੀਆਂ ਨੇ ਕੀਤਾ ਆਤਮ ਸਮਰਪਣ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
- TV9 Punjabi
- Updated on: Dec 1, 2025
- 3:30 am
Live Updates: ਦਿੱਲੀ ਵਿੱਚ ਪੰਜ ਸਾਲਾਂ ਵਿੱਚ ਨਵੰਬਰ ਸਭ ਤੋਂ ਠੰਡਾ ਮਹੀਨਾ ਰਿਹਾ: IMD
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
- Abhishek Thakur
- Updated on: Nov 30, 2025
- 1:46 am
PU ‘ਚ ਮੁੜ ਪ੍ਰਦਰਸ਼ਨ ਦਾ ਸੱਦਾ: 26 ਨਵੰਬਰ ਨੂੰ ਬੰਦ ਦਾ ਐਲਾਨ, ਬੀਜੇਪੀ ਦੇ ਸੂਬਾ ਤੇ ਜ਼ਿਲ੍ਹਾ ਦਫ਼ਤਰਾਂ ਦਾ ਹੋਵੇਗਾ ਘਿਰਾਓ
Punjab University Protest 26th November: ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਨੇ 26 ਨਵੰਬਰ ਨੂੰ ਯੂਨੀਵਰਸਿਟੀ ਬੰਦ ਕਰਕੇ ਵੱਡੇ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। ਸੈਨੇਟ ਚੋਣਾਂ ਦੀ ਤਾਰੀਖ ਦੇ ਐਲਾਨ ਦੀ ਮੰਗ 'ਤੇ BJP ਦੇ ਸੂਬਾ ਅਤੇ ਜ਼ਿਲ੍ਹਾ ਦਫ਼ਤਰਾਂ ਦਾ ਘਿਰਾਓ ਵੀ ਕੀਤਾ ਜਾਵੇਗਾ। ਜੇ 25 ਨਵੰਬਰ ਤੱਕ ਮੰਗ ਨਾ ਮੰਨੀ ਗਈ ਤਾਂ ਵਿਦਿਆਰਥੀ ਸੰਗਠਨਾਂ ਸਮੇਤ ਕਲਾਸਾਂ ਬੰਦ ਕਰ ਦਿੱਤੀਆਂ ਜਾਣਗੀਆਂ।
- TV9 Punjabi
- Updated on: Nov 20, 2025
- 1:44 pm
ਮੋਦੀ ਮਾੜੇ ਲੱਗਦੇ ਤਾਂ ਆਪਣੇ 2-2 ਹਜ਼ਾਰ ਰੁਪਏ ਮੋੜ ਦਿਓ, ਭਾਜਪਾ ਆਗੂ ਦੇ ਬਿਆਨ ‘ਤੇ ਵਿਵਾਦ
ਭਾਜਪਾ ਆਗੂ ਗੇਜਾ ਰਾਮ ਮੀਡੀਆ ਨਾਲ ਗੱਲ ਕਰ ਰਹੇ ਸਨ। ਇਸ ਦੌਰਾਨ, ਉਨ੍ਹਾਂ ਨੇ ਕਿਹਾ ਕਿ ਇਹ ਮੋਦੀ ਸਾਹਬ ਹਨ, ਜੋ ਇੱਕ-ਇੱਕ ਬੰਦੇ ਦੇ ਖਾਤੇ 'ਚ 2-2 ਹਜ਼ਾਰ ਰੁਪਏ ਪਾ ਰਹੇ ਹਨ। ਜੇ ਤੁਹਾਨੂੰ ਇੰਨਾਂ ਹੀ ਮਾੜਾ ਲੱਗਦਾ ਹੈ ਤਾਂ ਫਿਰ ਆਪਣਾ 2-2 ਹਜ਼ਾਰ ਰੁਪਈਆ ਵਾਪਸ ਮੋੜੋ। ਕਿਉਂ ਲੈ ਰਹੇ ਹੋ ਮੋਦੀ ਸਾਹਬ ਦੇ ਪੈਸੇ, ਆਟਾ-ਦਾਲ ਸਕੀਮ ਕਿਉਂ ਲੈ ਰਹੇ ਹੋ, ਮਨਰੇਗਾ ਸਕੀਮ ਕਿਉਂ ਲੈ ਰਹੇ ਹੋ ਤੇ ਮਕਾਨ ਕਿਉਂ ਬਣਾ ਰਹੇ ਹੋ। ਇਹ ਮੋਦੀ ਸਾਹਬ ਦੇ ਪੈਸੇ ਹਨ।
- TV9 Punjabi
- Updated on: Nov 20, 2025
- 6:18 am
Live Updates: ਪ੍ਰਦੂਸ਼ਣ ਵਿਰੁੱਧ ‘ਆਪ’ ਵਿਧਾਇਕ ਕੱਲ੍ਹ ਕਰਨਗੇ ਪ੍ਰਦਰਸ਼ਨ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
- TV9 Punjabi
- Updated on: Nov 16, 2025
- 5:49 pm
Tarn Taran By Election Result: ‘ਆਪ’ ਦੇ ਹਰਮੀਤ ਸੰਧੂ ਦੀ 12 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ
Tarn Taran By Election Result Live:ਤਰਨਤਾਰਨ ਜ਼ਿਮਨੀ ਚੋਣ ਲਈ ਕੁੱਲ 15 ਉਮੀਦਵਾਰ ਮੈਦਾਨ ਚ ਹਨ। ਇਹ ਸੀਟ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਸੀ। ਤਰਨਤਾਰਨ ਜ਼ਿਮਨੀ ਚੋਣ ਨੂੰ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ, ਕਿਉਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਆਖਿਰੀ ਜ਼ਿਮਨੀ ਚੋਣ ਹੋਵੇਗੀ। ਇਸ ਕਾਰਨ ਸਾਰੀਆਂ ਹੀ ਪਾਰਟੀਆਂ ਨੇ ਇਸ ਚੋਣ ਚ ਜਿੱਤ ਹਾਸਲ ਕਰਨ ਲਈ ਵਾਹ ਲਗਾ ਦਿੱਤੀ ਹੈ। ਇਹ ਜਿੱਤ ਕਿਸੇ ਵੀ ਪਾਰਟੀ ਲਈ ਵੱਡੀ ਸਾਬਤ ਹੋਵੇਗੀ।
- TV9 Punjabi
- Updated on: Nov 14, 2025
- 9:54 am
Tarn Taran By Election Result 2025 LIVE: AAP ਦੇ ਹਰਮੀਤ ਸੰਧੂ ਨੇ ਮਾਰੀ ਬਾਜ਼ੀ, 12 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ
Tarn Taran Punjab Assembly By Election Result 2025 LIVE: ਅੱਜ ਤਰਨ ਤਾਰਨ ਜ਼ਿਮਨੀ ਚੋਣ ਦੇ ਨਤੀਜੇ ਆਉਣਗੇ। ਇਸ ਜ਼ਿਮਨੀ ਚੋਣ ਲਈ 11 ਨਵੰਬਰ ਨੂੰ ਵੋਟਿੰਗ ਹੋਈ ਸੀ। ਅੱਜ ਵੋਟਾਂ ਦੀ ਗਿਣਤੀ ਦਾ ਦਿਨ ਹੈ। ਈਵੀਐਮ ਗਿਣਤੀ ਲਈ ਚੌਦਾਂ ਕਾਊਂਟਰ ਸਥਾਪਤ ਕੀਤੇ ਗਏ ਹਨ, ਜਦੋਂ ਕਿ ਪੋਸਟਲ ਬੈਲਟ ਦੀ ਗਿਣਤੀ ਲਈ ਸੱਤ ਟੇਬਲਾਂ ਦਾ ਪ੍ਰਬੰਧ ਕੀਤਾ ਗਿਆ ਹੈ।
- Ramandeep Singh
- Updated on: Nov 14, 2025
- 9:46 am
Delhi Red Fort Blast: ‘ਧਮਾਕਾ ਕਰਨ ਪਿੱਛੇ ਪਾਕਿਸਤਾਨ ਦਾ ਹੱਥ…ਦਿੱਤਾ ਜਾਵੇਗਾ ਢੁਕਵਾਂ ਜਵਾਬ’…ਦਿੱਲੀ ਧਮਾਕੇ ‘ਤੇ ਬੋਲੇ ਬਿੱਟੂ
ਇਸ ਵਿਚਾਲੇ ਚੰਡੀਗੜ੍ਹ ਪਹੁੰਚੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਮੀਡੀਆ ਨਾਲ ਗੱਲਬਾਤ ਦੌਰਾਨ ਧਮਾਕਾ ਕਰਨ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਮਾਸੂਮਾਂ ਦੀਆਂ ਜਾਨਾਂ ਲੈਣ ਵਾਲੇ ਮੁਲਜ਼ਮਾਂ ਦੀਆਂ ਪੀੜੀਆਂ ਤੱਕ ਦਾ ਨਾਮੋ-ਨਿਸ਼ਾਨ ਮਿੱਟ ਜਾਵੇਗਾ।
- Amanpreet Kaur
- Updated on: Nov 12, 2025
- 11:58 am
ਕੇਂਦਰੀ ਮੰਤਰੀ ਦਾ ਵਿਵਾਦ ਬਿਆਨ, ਪ੍ਰਦਰਸ਼ਨਕਾਰੀਆਂ ਦਾ PU ਨਾਲ ਕੋਈ ਲੈਣਾ ਦੇਣਾ ਨਹੀਂ, ਸਿਰਫ਼ ਅੱਗ ਲਗਾਉਣ ਲਈ ਆਏ ਨੇ
ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਸੈਨੇਟ ਬਾਰੇ ਕੇਂਦਰ ਸਰਕਾਰ ਦਾ ਫੈਸਲਾ ਯੂਨੀਵਰਸਿਟੀ ਦੇ ਹਿੱਤ ਵਿੱਚ ਸੀ। ਹੁਣ ਜੋ ਹੋ ਰਿਹਾ ਹੈ ਉਹ ਇਹ ਹੈ ਕਿ ਪ੍ਰੋਫੈਸਰਾਂ ਦੀ ਨਿਯੁਕਤੀ ਨਹੀਂ ਕੀਤੀ ਜਾ ਰਹੀ ਹੈ, ਅਤੇ ਕੁਝ ਵੀ ਨਹੀਂ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਫੰਡ ਵੀ ਨਹੀਂ ਦੇ ਰਹੀ ਹੈ। ਕੇਂਦਰ ਸਰਕਾਰ ਨੇ ਇਸ ਨੂੰ ਹੱਲ ਕਰਨ ਦਾ ਫੈਸਲਾ ਕੀਤਾ ਸੀ, ਪਰ ਹੁਣ ਜਦੋਂ ਵਿਦਿਆਰਥੀ ਅੱਗੇ ਆਏ ਹਨ, ਤਾਂ ਉਨ੍ਹਾਂ ਨੇ ਆਪਣਾ ਵਿਰੋਧ ਵਾਪਸ ਲੈ ਲਿਆ ਹੈ।
- TV9 Punjabi
- Updated on: Nov 12, 2025
- 11:42 am