AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Royal Enfield ਦੇ ਫੈਨਸ ਲਈ ਖੁਸ਼ਖਬਰੀ! ਇਸੇ ਮਹੀਨੇ ਆ ਰਹੀ ਨਵੀਂ ਜਬਰਦਸਤ ਬਾਈਕ, ਦੇਖਦਿਆਂ ਹੀ ਕਰੇਗਾ ਖਰੀਦਣ ਦਾ ਮਨ

Royal Enfield ਵੱਲੋਂ ਮਾਰਚ 2026 ਦੇ ਅੰਤ ਤੱਕ ਆਪਣੀ ਗੁਰੀਲਾ 450 ਮੋਟਰਸਾਈਕਲ ਦਾ ਇੱਕ ਅਪਡੇਟੇਡ ਵਰਜਨ ਲਾਂਚ ਕਰਨ ਦੀ ਉਮੀਦ ਹੈ। ਇਸ ਅਪਡੇਟ ਵਿੱਚ ਗਿਅਰਬਾਕਸ ਸੁਧਾਰ, ਨਵੇਂ ਕਲਰ ਆਪਸ਼ਨ ਅਤੇ ਬਿਹਤਰ ਰਾਈਡਿੰਗ ਅਨੁਭਵ ਮਿਲਣ ਦੀ ਉਮੀਦ ਹੈ। ਬਾਈਕ 452cc ਸ਼ੇਰਪਾ ਇੰਜਣ, 40hp ਪਾਵਰ, 6-ਸਪੀਡ ਗਿਅਰਬਾਕਸ, ਅਤੇ ਡੁਅਲ-ਚੈਨਲ ABS ਨਾਲ ਲੈਸ ਹੈ।

Royal Enfield ਦੇ ਫੈਨਸ ਲਈ ਖੁਸ਼ਖਬਰੀ! ਇਸੇ ਮਹੀਨੇ ਆ ਰਹੀ ਨਵੀਂ ਜਬਰਦਸਤ ਬਾਈਕ, ਦੇਖਦਿਆਂ ਹੀ ਕਰੇਗਾ ਖਰੀਦਣ ਦਾ ਮਨ
ਇਸੇ ਮਹੀਨੇ ਆ ਰਹੀ ਨਵੀਂ ਜਬਰਦਸਤ ਬਾਈਕ
tv9-punjabi
| Updated On: 06 Mar 2026 18:17 PM IST

ਰਾਇਲ ਐਨਫੀਲਡ ਦੀ 450cc ਲਾਈਨਅੱਪ ਵਿੱਚ ਹਿਮਾਲੀਅਨ 450 ਅਤੇ ਗੁਰੀਲਾ 450 ਸ਼ਾਮਲ ਹਨ। ਗੁਰੀਲਾ 450 ਪਹਿਲੀ ਵਾਰ 2024 ਵਿੱਚ ਲਾਂਚ ਕੀਤੀ ਗਈ ਸੀ, ਅਤੇ ਕੰਪਨੀ ਹੁਣ ਇਸ ਮੋਟਰਸਾਈਕਲ ਦਾ ਅਪਡੇਟੇਡ ਵਰਜਨ ਦੇਸ਼ ਵਿੱਚ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਵੱਲੋਂ ਮਾਰਚ 2026 ਦੇ ਅੰਤ ਤੱਕ ਇਸ ਮੋਟਰਸਾਈਕਲ ਨੂੰ ਲਾਂਚ ਕਰਨ ਦੀ ਉਮੀਦ ਹੈ। ਮੋਟਰਸਾਈਕਲ ਦੇ ਲਾਂਚ ਤੋਂ ਬਾਅਦ ਇਹ ਪਹਿਲਾ ਅਪਡੇਟ ਹੋਵੇਗਾ ਅਤੇ ਇਸ ਵਿੱਚ ਕੁਝ ਮਹੱਤਵਪੂਰਨ ਬਦਲਾਅ ਸ਼ਾਮਲ ਹੋਣ ਦੀ ਉਮੀਦ ਹੈ।

ਫਿਲਹਾਲ, ਰਾਇਲ ਐਨਫੀਲਡ ਨੇ ਅਪਡੇਟ ਦੇ ਡਿਟੇਲ ਜਾਂ ਇਸ ਨਾਲ ਰਾਈਡਿੰਗ ਦੇ ਐਕਸਪੀਰਿਅੰਸ ਵਿੱਚ ਆਉਣ ਵਾਲੇ ਬਦਲਾਅ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ। ਬ੍ਰਾਂਡ ਦੇ ਪਿਛਲੇ ਪੈਟਰਨ ਨੂੰ ਦੇਖਦੇ ਹੋਏ ਇਹ ਸੰਭਾਵਨਾ ਹੈ ਕਿ ਗਿਅਰਬਾਕਸ ਵਿੱਚ ਕੁਝ ਬਦਲਾਅ ਕੀਤੇ ਜਾਣਗੇ। ਭਾਰਤ ਵਿੱਚ ਹੰਟਰ 350 ਦੇ ਅਪਡੇਟ ਕੀਤੇ ਸੰਸਕਰਣ ‘ਤੇ ਵੀ ਇਸੇ ਤਰ੍ਹਾਂ ਦੇ ਬਦਲਾਅ ਦੇਖੇ ਗਏ ਸਨ। ਇਹ ਬਦਲਾਅ ਸੰਭਾਵਤ ਤੌਰ ‘ਤੇ ਸਵਾਰੀ ਦੇ ਆਰਾਮ ਅਤੇ ਮੋਟਰਸਾਈਕਲ ਦੇ ਨਿਯੰਤਰਣ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਹਨ।

ਨਵੇਂ ਕਲਰ ਆਪਸ਼ਨ

ਇਸੇ ਤਰ੍ਹਾਂ, ਕੰਪਨੀ ਕੁਝ ਕਲਰ ਆਪਸ਼ਨ ਜੋੜ ਕੇ ਵੀ ਬਾਈਕ ਦੇ ਲੁੱਕ ਨੂੰ ਬਿਹਤਰ ਬਣਾ ਸਕਦੀ ਹੈ। ਹਾਲ ਹੀ ਦੇ ਸਮੇਂ ਵਿੱਚ, ਬਾਈਕ ਬ੍ਰਾਵਾ ਬਲੂ, ਸ਼ੈਡੋ ਐਸ਼, ਪੇਇਕਸ ਬ੍ਰਾਂਜ, ਸਮੋਕ ਸਿਲਵਰ, ਪਲਾਇਆ ਬਲੈਕ ਅਤੇ ਗੋਲਡ ਡਿਪ ਕਲਰ ਵਿੱਚ ਆਉਂਦੀ ਹੈ। ਰਾਇਲ ਐਨਫੀਲਡ ਗੁਰੀਲਾ 450 ਦੀ ਸ਼ੁਰੂਆਤੀ ਕੀਮਤ 2.56 ਲੱਖ (ਐਕਸ-ਸ਼ੋਰੂਮ) ਹੈ।

ਇਹ ਸ਼ੇਰਪਾ ਇੰਜਣ ਲੱਗਿਆ ਹੈ, ਜੋ ਕਿ ਹਿਮਾਲੀਅਨ 450 ਵਿੱਚ ਵੀ ਵਰਤਿਆ ਜਾਂਦਾ ਹੈ। ਇਹ ਇੱਕ 452cc, ਲਿਕਵਿਡ-ਕੂਲਡ, ਸਿੰਗਲ-ਸਿਲੰਡਰ ਇੰਜਣ ਹੈ ਜੋ 40 ਹਾਰਸਪਾਵਰ ਅਤੇ 40 Nm ਪੀਕ ਟਾਰਕ ਜੇਨਰੇਟ ਕਰਦਾ ਹੈ। ਇਹ ਛੇ-ਸਪੀਡ ਗਿਅਰਬਾਕਸ ਨਾਲ ਲੈਸ ਹੈ ਜਿਸ ਵਿੱਚ ਰਾਈਡ-ਬਾਈ-ਵਾਇਰ ਸਿਸਟਮ ਅਤੇ ਦੋ ਰਾਈਡਿੰਗ ਮੋਡ ਹਨ।

ਡੁਅਲ-ਚੈਨਲ ABS ਨਾਲ ਵੀ ਲੈਸ

ਇਸ ਮੋਟਰਸਾਈਕਲ ਵਿੱਚ 43mm ਟੈਲੀਸਕੋਪਿਕ ਫਰੰਟ ਫੋਰਕ ਹਨ ਜੋ 140mm ਵ੍ਹੀਲ ਟ੍ਰੈਵਲ ਪ੍ਰਦਾਨ ਕਰਦੇ ਹਨ, ਨਾਲ ਹੀ ਪਿਛਲੇ ਪਾਸੇ 150mm ਮੋਨੋ-ਸ਼ੌਕ ਸਸਪੈਂਸ਼ਨ ਵੀ ਹੈ। ਬ੍ਰੇਕਿੰਗ ਲਈ ਅਗਲੇ ਪਾਸੇ ਨੂੰ 310mm ਦਾ ਵੈਂਟੀਲੇਟੇ ਡਿਸਕ ਅਤੇ ਡੁਅਲ-ਪਿਸਟਨ ਕੈਲੀਪਰ ਦਿੱਤਾ ਗਿਆ ਹੈ, ਅਤੇ ਪਿਛਲੇ ਪਾਸੇ 270mm ਸਿੰਗਲ-ਪਿਸਟਨ ਡਿਸਕ ਬ੍ਰੇਕ ਹੈ। ਸੁਰੱਖਿਆ ਲਈ, ਡੁਅਲ-ਚੈਨਲ ABS ਵੀ ਸ਼ਾਮਲ ਹੈ। ਬਾਈਕ 17-ਇੰਚ ਦੇ ਪਹੀਏ ਲੱਗੇ ਹਨ।

Follow Us
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ...
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ...
Womens Reservation Bill: "543 ਸੀਟਾਂ 'ਤੇ 33% ਰਾਖਵਾਂਕਰਨ ਦੇਣ ਵਿੱਚ ਕੀ ਸਮੱਸਿਆ?" CM ਮਾਨ ਦਾ BJP ਤੇ ਹਮਲਾ
Womens Reservation Bill:
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ...
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ...
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ...
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...