ਸਰਦੀਆਂ 'ਚ ਫਟਦੇ ਬੁੱਲ੍ਹਾਂ ਤੋਂ ਕਿਵੇਂ ਪਾਈਏ ਛੁਟਕਾਰਾ?

23-11- 2026

TV9 Punjabi

Author: Pritpal Singh 

ਸਰਦੀਆਂ ਵਿੱਚ ਸੁੱਕੇ ਬੁੱਲ੍ਹ

ਸਰਦੀਆਂ ਦੀਆਂ ਠੰਢੀਆਂ ਹਵਾਵਾਂ ਕਾਰਨ ਬੁੱਲ੍ਹ ਬਹੁਤ ਜਲਦੀ ਸੁੱਕਣ ਲੱਗਦੇ ਹਨ। ਕੁਝ ਲੋਕਾਂ ਦੇ ਬੁੱਲ੍ਹਾਂ ਦੀ ਸਕਿਨ 'ਤੇ ਤਰੇੜਾਂ ਵੀ ਪੈ ਜਾਂਦੀਆਂ ਹਨ। ਸਰਦੀਆਂ ਵਿੱਚ ਵੀ ਨਰਮ ਅਤੇ ਮੁਲਾਇਮ ਬੁੱਲ੍ਹ ਪਾਉਣ ਅਤੇ ਖੁਸ਼ਕ ਸਕਿਨ ਤੋਂ ਬਚਣ ਲਈ ਇਹ ਟਿਪਸ ਅਪਣਾਓ।

ਜੇਕਰ ਤੁਹਾਡੇ ਬੁੱਲ੍ਹਾਂ ਦੀ ਸਕਿਨ ਸੁੱਕ ਗਈ ਹੈ, ਤਾਂ ਸਭ ਤੋਂ ਪਹਿਲਾਂ ਡੈੱਡ ਸਕਿਨ ਨੂੰ ਹਟਾਓ। ਇਸ ਲਈ ਕੋਸੇ ਪਾਣੀ ਵਿੱਚ ਟਿਸ਼ੂ ਭਿਓਂ ਕੇ ਕੁਝ ਦੇਰ ਬੁੱਲ੍ਹਾਂ 'ਤੇ ਰੱਖੋ। ਇਸ ਤੋਂ ਬਾਅਦ ਹੌਲੀ-ਹੌਲੀ ਸਕ੍ਰਬ ਕਰੋ।

ਹੌਲੀ-ਹੌਲੀ ਸਕ੍ਰਬ ਕਰੋ

ਬੁੱਲ੍ਹਾਂ ਨੂੰ ਨਰਮ ਬਣਾਉਣ ਲਈ ਸ਼ੁੱਧ ਸ਼ਹਿਦ ਦੀ ਇੱਕ ਮੋਟੀ ਪਰਤ ਲਗਾਓ ਅਤੇ ਕੁਝ ਦੇਰ ਇਸੇ ਤਰ੍ਹਾਂ ਰਹਿਣ ਦਿਓ। ਇਸ ਤੋਂ ਬਾਅਦ ਹਲਕੀ ਮਾਲਿਸ਼ ਕਰੋ ਅਤੇ ਦੁੱਧ ਵਿੱਚ ਭਿਓਂਏ ਕਾਟਨ ਨਾਲ ਬੁੱਲ੍ਹਾਂ ਨੂੰ ਸਾਫ਼ ਕਰ ਲਓ।

ਸ਼ਹਿਦ ਆਵੇਗਾ ਕੰਮ

ਫਟੇ ਅਤੇ ਸੁੱਕੇ ਬੁੱਲ੍ਹਾਂ 'ਤੇ ਦੇਸੀ ਘਿਓ ਵੀ ਚੰਗਾ ਅਸਰ ਦਿਖਾਉਂਦਾ ਹੈ। ਤੁਸੀਂ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਬੁੱਲ੍ਹਾਂ 'ਤੇ ਦੇਸੀ ਘਿਓ ਲਗਾ ਸਕਦੇ ਹੋ।

ਦੇਸੀ ਘਿਓ ਲਗਾਓ

ਫਟੇ ਬੁੱਲ੍ਹਾਂ ਦੀ ਦੇਖਭਾਲ ਲਈ ਐਲੋਵੇਰਾ, ਗਲਿਸਰੀਨ ਅਤੇ ਵਿਟਾਮਿਨ E ਦੇ ਕੈਪਸੂਲ ਮਿਲਾ ਕੇ ਮਿਸ਼ਰਣ ਤਿਆਰ ਕਰ ਸਕਦੇ ਹੋ। ਇਸ ਨੂੰ ਹਰ ਰੋਜ਼ ਬੁੱਲ੍ਹਾਂ 'ਤੇ ਲਗਾਓ।

ਐਲੋਵੇਰਾ ਅਤੇ ਵਿਟਾਮਿਨ E

ਫਟੇ ਬੁੱਲ੍ਹਾਂ ਨੂੰ ਨਰਮ ਬਣਾਉਣ ਅਤੇ ਸਕਿਨ ਨੂੰ ਨਮੀ ਦੇਣ ਲਈ ਬਦਾਮ ਦਾ ਤੇਲ ਲਗਾਉਣਾ ਵੀ ਇੱਕ ਚੰਗਾ ਵਿਕਲਪ ਹੈ। ਇਸ ਵਿੱਚ ਵਿਟਾਮਿਨ E ਹੁੰਦਾ ਹੈ, ਜੋ ਸਕਿਨ ਨੂੰ ਹਾਈਡ੍ਰੇਟ ਰੱਖਣ ਵਿੱਚ ਮਦਦ ਕਰਦਾ ਹੈ।

ਬਦਾਮ ਦਾ ਤੇਲ

ਬੁੱਲ੍ਹਾਂ ਅਤੇ ਸਕਿਨ ਨੂੰ ਖੁਸ਼ਕ ਹੋਣ ਤੋਂ ਬਚਾਉਣ ਲਈ ਹਰ ਰੋਜ਼ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਂਦੇ ਰਹੋ। ਇਸ ਦੇ ਨਾਲ ਹੀ ਸਨਸਕ੍ਰੀਨ ਅਤੇ ਮਾਇਸਚਰਾਈਜ਼ਰ ਦੀ ਵਰਤੋਂ ਕਰਨਾ ਨਾ ਭੁੱਲੋ। ਬੁੱਲ੍ਹਾਂ ਨੂੰ ਵਾਰ-ਵਾਰ ਜੀਭ ਨਾਲ ਚੱਟਣ ਤੋਂ ਵੀ ਬਚੋ, ਕਿਉਂਕਿ ਇਸ ਨਾਲ ਬੁੱਲ੍ਹ ਹੋਰ ਸੁੱਕ ਸਕਦੇ ਹਨ।

ਭਰਪੂਰ ਮਾਤਰਾ ਵਿੱਚ ਪਾਣੀ ਪੀਓ