ਪਰਾਲੀ ਪ੍ਰਦੂਸ਼ਣ
ਅਕਤੂਬਰ ਦਾ ਮਹੀਨਾ ਖ਼ਤਮ ਹੁੰਦਿਆਂ ਹੀ ਦਿੱਲੀ ਵਿੱਚ ਪ੍ਰਦੂਸ਼ਨ ਦਾ ਪੱਧਰ ਵੀ ਵੱਧਣ ਲੱਗਦਾ ਹੈ। ਤੇ ਨਾਲ ਹੀ ਵੱਧਣ ਲੱਗਦਾ ਹੈ ਸਿਆਸੀ ਇਲਜ਼ਾਮ ਤਰਾਸ਼ੀਆਂ ਦਾ ਵੀ ਸਿਲਸਿਲਾ। ਇਸ ਵਾਰ ਮੁੜ ਤੋਂ ਕਿਸਾਨਾਂ ਵੱਲੋਂ ਪਰਾਲੀ ਸਾੜਣ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਇੱਕ ਪਾਸੇ ਜਿੱਥੇ ਕਿਸਾਨ ਆਪਣੀ ਮਜਬੂਰੀ ਦੱਸ ਰਹੇ ਹਨ ਤਾਂ ਦੂਜੇ ਪਾਸੇ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਇੱਕ ਦੂਜੇ ਨੂੰ ਪ੍ਰਦੂਸ਼ਣ ਫੈਲਾਉਣ ਲਈ ਜ਼ਿੰਮੇਦਾਰ ਠਹਿਰਾ ਰਹੇ ਹਨ। ਪਰ ਇਸ ਵਿਚਾਲੇ ਜਿਸਨੂੰ ਇਸਦਾ ਭੁਗਤਾਨ ਭੁਗਤਣਾ ਪੈ ਰਿਹਾ ਹੈ…ਉਹ ਹੈ ਆਮ ਆਦਮੀ. ਫੇਰ ਭਾਵੇਂ ਉਹ ਕਿਸੇ ਵੀ ਸੂਬੇ ਦਾ ਕਿਉਂ ਨਾ ਹੋਵੇ।
ਪੰਜਾਬ-ਹਰਿਆਣਾ ‘ਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਆਈ ਕਮੀ, ਫਿਰ ਕਿਉਂ ਘੁਟ ਰਿਹਾ ਦਿੱਲੀ ਦਾ ਦਮ!
CAQM ਦੇ ਅੰਕੜਿਆਂ ਅਨੁਸਾਰ, ਗੁਆਂਢੀ ਹਰਿਆਣਾ ਅਤੇ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਕਮੀ ਆਈ ਹੈ। ਦੋਵਾਂ ਸੂਬਿਆਂ ਨੇ ਖਾਸ ਕਾਰਜ ਯੋਜਨਾਵਾਂ ਲਾਗੂ ਕੀਤੀਆਂ ਹਨ। ਹਾਲਾਂਕਿ, ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਬਹੁਤ ਜ਼ਿਆਦਾ ਰਹਿੰਦਾ ਹੈ, ਭਾਵੇਂ ਪਰਾਲੀ ਸਾੜਨ ਨੂੰ ਪ੍ਰਦੂਸ਼ਣ ਦਾ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਹੈ।
- TV9 Punjabi
- Updated on: Dec 1, 2025
- 9:48 pm
ਦਿੱਲੀ-NCR ਵਾਸੀਆਂ ਨੂੰ ਪ੍ਰਦੂਸ਼ਣ ਤੋਂ ਮਿਲੀ ਰਾਹਤ! GRAP ਸਟੇਜ-III ਹਟਾਇਆ; ਜਾਣੋ AQI
Delhi Air Pollution Grape Stage three removed: ਪਿਛਲੇ ਕੁਝ ਦਿਨਾਂ ਵਿੱਚ ਦਿੱਲੀ-ਐਨਸੀਆਰ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਦੇ ਮੱਦੇਨਜ਼ਰ, ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (CAQM) ਨੇ ਬੁੱਧਵਾਰ ਨੂੰ GRAP ਦੇ ਪੜਾਅ-III (Severe Category) ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਿਆ।
- TV9 Punjabi
- Updated on: Nov 26, 2025
- 4:06 pm
ਕੀ ਪੰਜਾਬ ਦੀ ਪਰਾਲੀ ਦਿੱਲੀ ਦੇ ਪ੍ਰਦੂਸ਼ਣ ਦਾ ਹੈ ਕਾਰਨ? ਮੁੱਖ ਮੰਤਰੀ ਮਾਨ ਨੇ ਸੱਚ ਤੋਂ ਕਰਵਾਇਆ ਜਾਣੂ
ਉਨ੍ਹਾਂ ਦੱਸਿਆ ਕਿ ਇਸ ਵਾਰ ਜਿਆਦਾ ਮੀਂਹ ਅਤੇ ਹੜ੍ਹਾਂ ਕਰਕੇ ਪੰਜਾਬ ਵਿੱਚ ਝੋਨੇ ਦੀ ਕਟਾਈ ਕਾਫੀ ਦੇਰ ਨਾਲ ਸ਼ੁਰੂ ਹੋਈ ਹੈ, ਪਰ ਦਿੱਲੀ ਵਿੱਚ ਵੱਧੇ ਪ੍ਰਦੂਸ਼ਣ ਨੂੰ ਲੈ ਕੇ ਫਿਰ ਵੀ ਪੰਜਾਬ ਨੂੰ ਹੀ ਜਿੰਮੇਦਾਰ ਠਹਿਰਾਇਆ ਜਾ ਰਿਹਾ ਹੈ
- TV9 Punjabi
- Updated on: Nov 18, 2025
- 11:45 am
ਜਾਣੇ ਆਣਜਾਣੇ: ਦਿੱਲੀ ਦੀ ਹਵਾ ਖ਼ਰਾਬ ਕਰਨ ਲਈ ਪਾਕਿਸਤਾਨ ਵੀ ਜ਼ਿੰਮੇਵਾਰ, 16 KM ਪ੍ਰਤੀ ਘੰਟਾ ਦੀ ਰਫਤਾਰ ਨਾਲ ਆ ਰਿਹਾ ਧੂੰਆਂ
ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ ਵੀ ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜਨ 'ਤੇ ਸਖ਼ਤ ਰੁਖ਼ ਅਪਣਾਇਆ ਹੈ। ਕਮਿਸ਼ਨ ਨੇ ਪੰਜਾਬ ਅਤੇ ਹਰਿਆਣਾ ਨੂੰ ਫਟਕਾਰ ਲਗਾਈ ਹੈ। ਦਿੱਲੀ ਦਾ ਔਸਤ ਹਵਾ ਗੁਣਵੱਤਾ ਸੂਚਕਾਂਕ (AQI) ਵੀਰਵਾਰ ਨੂੰ 404 ਦਰਜ ਕੀਤਾ ਗਿਆ, ਜੋ ਗੰਭੀਰ ਸ਼੍ਰੇਣੀ ਵਿੱਚ ਪਹੁੰਚ ਗਿਆ। ਸਰਕਾਰ ਨੇ ਪਰਾਲੀ ਸਾੜਨ ਨਾਲ ਸਬੰਧਤ ਡਿਊਟੀ ਵਿੱਚ ਲਾਪਰਵਾਹੀ ਲਈ 1,185 ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ।
- TV9 Punjabi
- Updated on: Nov 14, 2025
- 12:12 pm
ਪੰਜਾਬ ‘ਚ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ: ਨੋਡਲ ਅਫਸਰ ਨਿਯੁਕਤ, ਫਿਰ ਵੀ ਕਿਸਾਨ ਲਗਾ ਰਹੇ ਅੱਗ
Punjab Stubble Burning Cases: ਲੁਧਿਆਣਾ ਜ਼ਿਲ੍ਹੇ ਵਿੱਚ 13 ਥਾਵਾਂ 'ਤੇ ਪਰਾਲੀ ਸਾੜਨ ਦੇ ਸਰਗਰਮ ਮਾਮਲੇ ਸਾਹਮਣੇ ਆਏ ਹਨ। ਪ੍ਰਸ਼ਾਸਨ ਸੈਟੇਲਾਈਟ ਰਾਹੀਂ ਪਰਾਲੀ ਸਾੜਨ ਵਾਲਿਆਂ ਦੀ ਨਿਗਰਾਨੀ ਕਰ ਰਿਹਾ ਹੈ। ਪਰਾਲੀ ਸਾੜਨ ਦੀਆਂ ਰਿਪੋਰਟਾਂ ਤੁਰੰਤ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪੀਆਂ ਜਾਂਦੀਆਂ ਹਨ। ਪਰਾਲੀ ਸਾੜਨ ਨਾਲ ਸ਼ਹਿਰ ਵਿੱਚ ਪ੍ਰਦੂਸ਼ਣ ਵਧ ਰਿਹਾ ਹੈ।
- TV9 Punjabi
- Updated on: Nov 2, 2025
- 5:06 am
ਪੰਜਾਬ ਵਿੱਚ ਵਧੇ ਪਰਾਲੀ ਸਾੜਨ ਦੇ ਮਾਮਲੇ , ਜਾਣੋ ਕਿੰਨੀਆਂ ਹੋਈਆਂ FIR?
ਕਿਸਾਨ ਝੋਨੇ ਦੀ ਫਸਲ ਦੀ ਕਟਾਈ ਤੋਂ ਬਾਅਦ ਬਚੀ ਰਹਿੰਦ-ਖੂੰਹਦ ਨੂੰ ਲਗਾਤਾਰ ਅੱਗ ਲਗਾ ਰਹੇ ਹਨ, ਜਿਸਨੂੰ ਪਰਾਲੀ ਵੀ ਕਿਹਾ ਜਾਂਦਾ ਹੈ। ਜਦੋਂ ਟੀਵੀ9 ਭਾਰਤਵਰਸ਼ ਟੀਮ ਚੰਡੀਗੜ੍ਹ ਤੋਂ ਲਗਭਗ 20 ਕਿਲੋਮੀਟਰ ਦੂਰ ਮੋਹਾਲੀ ਜ਼ਿਲ੍ਹੇ ਦੇ ਡੇਰਾਬਸੀ ਇਲਾਕੇ ਵਿੱਚ ਪਹੁੰਚੀ
- Mohit Malhotra
- Updated on: Oct 31, 2025
- 9:45 am
Parali News: ਪੰਜਾਬ ਵਿੱਚ ਖੁੱਲ੍ਹੇਆਮ ਸਾੜੀ ਜਾ ਰਹੀ ਪਰਾਲੀ, TV9 ਦੀ ਜ਼ਮੀਨੀ ਰਿਪੋਰਟ
ਪੰਜਾਬ-ਹਰਿਆਣਾ ਸਰਹੱਦ ਦੇ ਨੇੜੇ ਲਾਲਡੂ ਵਰਗੇ ਇਲਾਕਿਆਂ ਵਿੱਚ ਵੀ ਖੁੱਲ੍ਹੇਆਮ ਪਰਾਲੀ ਸਾੜੀ ਜਾ ਰਹੀ ਹੈ, ਜਿਸ ਨੂੰ ਰੋਕਣ ਵਾਲਾ ਕੋਈ ਨਹੀਂ ਹੈ। ਪਰਾਲੀ ਸਾੜਨ ਕਾਰਨ, ਪੰਜਾਬ ਦੇ ਕਈ ਸ਼ਹਿਰਾਂ ਵਿੱਚ ਹਰ ਸਵੇਰ ਅਤੇ ਸ਼ਾਮ ਨੂੰ ਧੂੰਏਂ ਦੀ ਚਾਦਰ ਛਾਈ ਹੋਈ ਹੈ
- TV9 Punjabi
- Updated on: Oct 30, 2025
- 7:45 am
ਐਫਆਈਆਰ, ਰੈੱਡ ਐਂਟਰੀਆਂ ਤੇ ਭਾਰੀ ਜੁਰਮਾਨੇ ਦੇ ਬਾਵਜੂਦ ਨਹੀਂ ਰੁਕ ਰਹੇ ਪਰਾਲੀ ਸਾੜਨ ਦੇ ਮਾਮਲੇ, ਹੁਣ ਤੱਕ ਦਰਜ ਕੀਤੀਆਂ ਗਈਆਂ 1,216 ਘਟਨਾਵਾਂ
Punjab Stubble Burning Cases: ਇਸ ਸਾਲ ਹੁਣ ਤੱਕ 1,216 ਮਾਮਲਿਆਂ 'ਚੋਂ ਸਭ ਤੋਂ ਵੱਧ ਪਰਾਲੀ ਸਾੜਨ ਦੀਆਂ ਘਟਨਾਵਾਂ ਤਰਨਤਾਰਨ 'ਚ ਦਰਜ ਹੋਈਆਂ ਹਨ। ਤਰਨਤਾਰਨ 'ਚ ਹੁਣ ਤੱਕ 296 ਘਟਨਾਵਾਂ ਸਾਹਮਣੇ ਆਈਆਂ ਹਨ। ਅੰਮ੍ਰਿਤਸਰ 173 ਮਾਮਲਿਆਂ ਨਾਲ ਦੂਜੇ ਸਥਾਨ 'ਤੇ ਹੈ। ਸੰਗਰੂਰ 170 ਘਟਨਾਵਾਂ ਨਾਲ ਤੀਜੇ ਸਥਾਨ 'ਤੇ ਹੈ।
- TV9 Punjabi
- Updated on: Oct 30, 2025
- 6:45 am
Stubble Burning: ਪੰਜਾਬ ‘ਚ ਪਰਾਲੀ ਸਾੜਨ ਦੇ 933 ਮਾਮਲੇ ਆਏ ਸਾਹਮਣੇ, 5 ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਸਭ ਤੋਂ ਖਰਾਬ
Stubble Burning: ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਸਖ਼ਤੀ ਦੇ ਬਾਵਜੂਦ ਵੀ ਲਗਾਤਾਰ ਜਾਰੀ ਹਨ। ਹੁਣ ਤੱਕ ਕੁੱਲ 933 ਮਾਮਲੇ ਸਾਹਮਣੇ ਆਏ ਹਨ। ਪੰਜ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਆਪਣੇ ਸਭ ਤੋਂ ਮਾੜੇ ਪੱਧਰ 'ਤੇ ਪਹੁੰਚ ਗਈ ਹੈ।
- TV9 Punjabi
- Updated on: Oct 29, 2025
- 12:34 pm
ਜਲੰਧਰ: ਪਰਾਲੀ ਸਾੜਨ ਦੀਆਂ ਘਟਨਾਵਾਂ ‘ਚ ਭਾਰੀ ਗਿਰਾਵਟ, ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਅਪੀਲ
Jalandhar Stubble Burn: ਜਲੰਧਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਠੋਸ ਯਤਨਾਂ ਸਦਕਾ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਭਾਰੀ ਕਮੀ ਆਈ ਹੈ। 2021 ਦੇ 275 ਮਾਮਲਿਆਂ ਦੇ ਮੁਕਾਬਲੇ ਇਸ ਸਾਲ ਸਿਰਫ 13 ਮਾਮਲੇ ਦਰਜ ਹੋਏ ਹਨ। ਇਹ ਕਮੀ ਜਾਗਰੂਕਤਾ ਮੁਹਿੰਮਾਂ ਸਖ਼ਤ ਕਾਰਵਾਈ ਅਤੇ ਫਸਲੀ ਰਹਿੰਦ-ਖੂੰਹਦ ਦੇ ਸਹੀ ਪ੍ਰਬੰਧਨ ਲਈ ਅਪਣਾਈ ਬਹੁ-ਪੱਖੀ ਰਣਨੀਤੀ ਦਾ ਨਤੀਜਾ ਹੈ।
- Davinder Kumar
- Updated on: Oct 28, 2025
- 4:24 pm
Delhi Cloud Seeding: ਦਿੱਲੀ ਵਿੱਚ ਪਹਿਲੀ ਵਾਰ ਕਲਾਉਡ ਸੀਡਿੰਗ, ਮੀਂਹ ਦੀ ਉਡੀਕ; ਜਹਾਜ਼ ਨੇ ਕਾਨਪੁਰ ਤੋਂ ਭਰੀ ਸੀ ਉਡਾਣ
Delhi Artificial Rain: ਦਿੱਲੀ ਵਿੱਚ ਕਲਾਉਡ ਸੀਡਿੰਗ ਦਾ ਕੰਮ ਪੂਰਾ ਹੋ ਗਿਆ ਹੈ। ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਉੱਤਰੀ ਦਿੱਲੀ ਅਤੇ ਬਾਹਰੀ ਦਿੱਲੀ ਵਿੱਚ ਕਲਾਉਡ ਸੀਡਿੰਗ ਹੋਈ ਹੈ। ਹੁਣ ਮੀਂਹ ਦੀ ਉਡੀਕ ਹੈ। ਇਸ ਨਾਲ ਹਵਾ ਪ੍ਰਦੂਸ਼ਣ ਵਿੱਚ ਸੁਧਾਰ ਹੋਣ ਦੀ ਉਮੀਦ ਹੈ। ਇਸ ਤਰ੍ਹਾਂ ਦਾ ਪ੍ਰਯੋਗ ਪਹਿਲੀ ਵਾਰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੀਤਾ ਜਾ ਰਿਹਾ ਹੈ।ਸੇਸਨਾ ਜਹਾਜ਼ ਨੇ ਅੱਜ ਕਾਨਪੁਰ ਤੋਂ ਉਡਾਣ ਭਰੀ ਸੀ ।
- Jitendra Bhati
- Updated on: Oct 28, 2025
- 10:49 am
ਇੱਕ ਦਿਨ ‘ਚ ਰਿਕਾਰਡ ਪਰਾਲੀ ਸਾੜਨ ਦੇ ਮਾਮਲੇ, ਹੁਣ ਤੱਕ 266 FIR ਦਰਜ
Punjab Stubble Burning Cases: ਪੰਜਾਬ 'ਚ ਸਭ ਤੋਂ ਵੱਧ ਪਰਾਲੀ ਤਰਨਤਾਰਨ ਜ਼ਿਲ੍ਹੇ 'ਚ ਸਾੜੀ ਗਈ। ਇੱਥੇ ਹੁਣ ਤੱਕ ਕੁੱਲ 249 ਮਾਮਲੇ ਦਰਜ ਕੀਤੇ ਗਏ ਹਨ। ਤਰਨਤਾਰਨ ਤੋਂ ਬਾਅਦ ਅੰਮ੍ਰਿਤਸਰ 'ਚ ਸਭ ਤੋਂ ਵੱਧ 169 ਮਾਮਲੇ ਦਰਜ ਕੀਤੇ ਗਏ।
- TV9 Punjabi
- Updated on: Oct 28, 2025
- 1:41 am
ਪੰਜਾਬ ‘ਚ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ, ਹੁਣ ਤੱਕ 266 FIR; 17 ਲੱਖ ਦਾ ਜੁਰਮਾਨਾ
Stubble Burning: ਸਰਕਾਰੀ ਸਖ਼ਤੀਆਂ ਦੇ ਬਾਵਜੂਦ ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸ ਸੀਜ਼ਨ 'ਚ ਹੁਣ ਤੱਕ ਕੁੱਲ 743 ਮਾਮਲੇ ਸਾਹਮਣੇ ਆਏ ਹਨ। ਤਰਨਤਾਰਨ ਜ਼ਿਲ੍ਹਾ ਸਭ ਤੋਂ ਅੱਗੇ ਹੈ, ਪੰਜਾਬ ਦੇ ਕਈ ਸ਼ਹਿਰਾਂ 'ਚ AQI ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
- Mohit Malhotra
- Updated on: Oct 27, 2025
- 3:09 am
ਪਰਾਲੀ ਅਜੇ ਸੜੀ ਨਹੀਂ, ਦਿੱਲੀ ਵਾਲਿਆਂ ਨੂੰ ਕੋਲ ਧੂੰਆਂ ਪਹਿਲਾਂ ਹੀ ਪਹੁੰਚ ਗਿਆ, ਤਰਨਤਾਰਨ ਵਿੱਚ ਬੋਲੇ ਮੁੱਖ ਮੰਤਰੀ ਮਾਨ
ਕਿਸਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਰਾਲੀ ਸਾੜਨ ਅਤੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਸਵਾਲ ਪੁੱਛਿਆ। ਇਸ ਤੋਂ ਬਾਅਦ, ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਮਾਨ ਨੇ ਕਿਹਾ ਕਿ ਪੰਜਾਬ ਵਿੱਚ ਅਜੇ ਤੱਕ ਪਰਾਲੀ ਸਾੜਨ ਦੀ ਘਟਨਾ ਨਹੀਂ ਹੋਈ ਹੈ, ਅਤੇ ਦਿੱਲੀ ਵਾਲੇ ਪੰਜਾਬ ਨੂੰ ਮੁਲਜ਼ਮ ਠਹਿਰਾ ਰਹੇ ਹਨ।
- TV9 Punjabi
- Updated on: Oct 28, 2025
- 8:30 am
ਪੰਜਾਬ ‘ਚ ਹੁਣ ਤੱਕ 70 ਫ਼ੀਸਦੀ ਘੱਟ ਸਾੜੀ ਗਈ ਪਰਾਲੀ, AQI ‘ਚ ਵੀ ਸੁਧਾਰ
ਪਰਾਲੀ ਸਾੜਨ ਦੇ ਮਾਮਲਿਆਂ 'ਚ ਕਮੀ ਦਾ ਅਸਰ ਸੂਬੇ ਦੇ ਔਸਤ AQI 'ਤੇ ਵੀ ਨਜ਼ਰ ਆਇਆ। ਪਿਛਲੇ ਸਾਲ, ਅਕਤੂਬਰ 2024 'ਚ ਅੰਮ੍ਰਿਤਸਰ ਦਾ ਔਸਤਨ AQI 133, ਲੁਧਿਆਣਾ ਦਾ 121, ਮੰਡੀ ਗੋਬਿੰਦਗੜ੍ਹ ਦਾ 154, ਪਟਿਆਲਾ ਦਾ 125, ਜਲੰਧਰ ਦਾ 118, ਖੰਨਾ ਦਾ 116 ਦਰਜ ਕੀਤਾ ਗਿਆ ਸੀ। ਉੱਥੇ ਹੀ, ਅਕਤੂਬਰ 2025 'ਚ ਅੰਮ੍ਰਿਤਸਰ ਦਾ ਔਸਤਨ AQI 96, ਲੁਧਿਆਣਾ ਦਾ 111, ਮੰਡੀ ਗੋਬਿੰਦਗੜ੍ਹ ਦਾ 130, ਪਟਿਆਲਾ ਦਾ 92, ਜਲੰਧਰ ਦਾ 110 ਤੇ ਖੰਨਾ ਦਾ 105 ਦਰਜ ਕੀਤਾ ਗਿਆ।
- Ramandeep Singh
- Updated on: Oct 25, 2025
- 2:18 am