AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਨਵੇਂ ਅਵਤਾਰ ਵਿੱਚ ਆਵੇਗੀ ਟਾਟਾ ਦੀ ਸਭ ਤੋਂ ਕਿਫਾਇਤੀ ਇਲੈਕਟ੍ਰਿਕ ਕਾਰ, ਹੁਣ ਮਿਲੇਗੀ ਜਿਆਦਾ ਰੇਂਜ

Tata Tiago EV in New Avtar: ਟਾਟਾ ਮੋਟਰਜ਼ ਆਪਣੇ ਇਲੈਕਟ੍ਰਿਕ ਵਹੀਕਲ ਪੋਰਟਫੋਲੀਓ ਨੂੰ ਮਜ਼ਬੂਤ ​​ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਹਾਲ ਹੀ ਵਿੱਚ ਪੰਚ ਈਵੀ ਨੂੰ ਅਪਡੇਟ ਕਰਨ ਤੋਂ ਬਾਅਦ, ਟਿਆਗੋ ਈਵੀ ਨਵੇਂ ਅਵਤਾਰ ਵਿੱਚ ਲਾਂਚ ਹੋਣ ਲਈ ਤਿਆਰ ਹੈ।

ਨਵੇਂ ਅਵਤਾਰ ਵਿੱਚ ਆਵੇਗੀ ਟਾਟਾ ਦੀ ਸਭ ਤੋਂ ਕਿਫਾਇਤੀ ਇਲੈਕਟ੍ਰਿਕ ਕਾਰ, ਹੁਣ ਮਿਲੇਗੀ ਜਿਆਦਾ ਰੇਂਜ
Image Credit source: Tata Motors
tv9-punjabi
| Updated On: 05 Mar 2026 18:17 PM IST

ਜੇਕਰ ਤੁਸੀਂ ਆਉਣ ਵਾਲੇ ਸਮੇਂ ਵਿੱਚ ਇੱਕ ਨਵੀਂ ਇਲੈਕਟ੍ਰਿਕ ਕਾਰ ਖਰੀਦਣ ਬਾਰੇ ਵਿਚਾਰ ਕਰ ਰਹੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਟਾਟਾ ਮੋਟਰਜ਼ ਆਪਣੀ ਪ੍ਰਸਿੱਧ ਇਲੈਕਟ੍ਰਿਕ ਹੈਚਬੈਕ, ਟਾਟਾ ਟਿਆਗੋ ਈਵੀ ਨੂੰ ਇੱਕ ਨਵੇਂ ਅਤੇ ਬਿਹਤਰ ਅਵਤਾਰ ਵਿੱਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਹਾਲ ਹੀ ਵਿੱਚ, ਇਸ ਕਾਰ ਦਾ ਇੱਕ ਅਪਡੇਟੇਡ ਮਾਡਲ ਟੈਸਟਿੰਗ ਦੌਰਾਨ ਕਵਰ ਦੇ ਨਾਲ ਦੇਖਿਆ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਨਵਾਂ ਮਾਡਲ 2026 ਦੇ ਦੂਜੇ ਅੱਧ ਵਿੱਚ ਮਾਰਕੀਟ ਵਿੱਚ ਆ ਸਕਦਾ ਹੈ। ਇਸ ਵਾਰ, ਕੰਪਨੀ ਕਾਰ ਨੂੰ ਹੋਰ ਮਾਡਰਨ ਬਣਾਉਣ ਅਤੇ ਰੇਂਜ ਵਧਾਉਣ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ।

ਨਵੀਂ Tiago EV ਦਾ ਡਿਜ਼ਾਈਨ ਪਹਿਲਾਂ ਨਾਲੋਂ ਜਿਆਦਾ ਆਕਰਸ਼ਕ ਅਤੇ ਆਧੁਨਿਕ ਹੋਵੇਗਾ। ਸਾਹਮਣੇ, ਇਸ ਵਿੱਚ ਪਤਲੀ ਅਤੇ ਸ਼ਾਰਪ ਹੈੱਡਲਾਈਟਸ ਮਿਲ ਸਕਦੀ ਹੈ। ਸਭ ਤੋਂ ਮਹੱਤਵਪੂਰਨ ਬਦਲਾਅ LED DRLs ਵਿੱਚ ਹੋਣਗੇ, ਜੋ ਹੁਣ ਬੰਪਰ ਦੀ ਬਜਾਏ ਹੈੱਡਲਾਈਟ ਦੇ ਅੰਦਰ ਦਿੱਤੇ ਜਾ ਸਕਦੇ ਹਨ। ਫਰੰਟ ਗ੍ਰਿਲ ਅਤੇ ਬੰਪਰ ਨੂੰ ਵੀ ਦੁਬਾਰਾ ਡਿਜ਼ਾਈਨ ਕੀਤਾ ਜਾਵੇਗਾ, ਜਿਸ ਨਾਲ ਕਾਰ ਨੂੰ ਵਧੇਰੇ ਸਟਾਈਲਿਸ਼ ਲੁੱਕ ਮਿਲੇਗਾ।

ਡਿਜ਼ਾਈਨ ਵਿੱਚ ਮਿਲਣੇ ਇਹ ਅਪਡੇਟ

ਕਾਰ ਦੇ ਸਾਈਡ ਅਤੇ ਪਿਛਲੇ ਹਿੱਸੇ ਵਿੱਚ ਵੀ ਬਦਲਾਅ ਹੋਣਗੇ। ਟੈਸਟਿੰਗ ਮਾਡਲ ਵਿੱਚ ਕਾਰ ਦੀ ਰੇਂਜ ਨੂੰ ਬਿਹਤਰ ਬਣਾਉਣ ਲਈ ਨਵੇਂ ਡਿਜ਼ਾਈਨ ਕੀਤੇ ਅਲੌਏ ਵ੍ਹੀਲ ਦਿਖਾਈ ਦਿੱਤੇ ਹਨ । ਪਿੱਛਲੇ ਪਾਸੇ ਕਨੈਕਟੇਡ ਟੇਲ ਲੈਂਪ ਮਿਲਣ ਦੀ ਸੰਭਾਵਨਾ ਹੈ, ਇਹ ਟ੍ਰੇਂਡ ਨਵੀਆਂ ਕਾਰਾਂ ਵਿੱਚ ਵੱਧਦਾ ਜਾ ਰਿਹਾ ਹੈ। ਟੇਲਗੇਟ ਅਤੇ ਰੀਅਰ ਬੰਪਰ ਨੂੰ ਵੀ ਨਵਾਂ ਆਕਾਰ ਦਿੱਤਾ ਜਾ ਸਕਦਾ ਹੈ, ਜਿਸ ਨਾਲ ਕਾਰ ਰਾਤ ਨੂੰ ਵਧੇਰੇ ਪ੍ਰੀਮੀਅਮ ਅਤੇ ਸਪੋਰਟੀ ਲੱਗੇਗੀ।

ਹੁਣ ਮਿਲੇਗੀ ਜਿਆਦਾ ਰੇਂਜ ਵਾਲੀ ਬੈਟਰੀ

ਪਾਵਰ ਅਤੇ ਬੈਟਰੀ ਲਾਈਫ ਦੀ ਗੱਲ ਕਰੀਏ ਤਾਂ ਕੰਪਨੀ ਨਵੀਂ 6-ਇਨ-1 ਇਲੈਕਟ੍ਰਿਕ ਡਰਾਈਵ ਤਕਨਾਲੋਜੀ ਦੀ ਵਰਤੋਂ ਕਰ ਸਕਦੀ ਹੈ। ਇਹ ਸਿਸਟਮ ਕਾਰ ਦੇ ਵਜਨ ਨੂੰ ਘਟਾਉਣ ਅਤੇ ਪਰਫਾਰਮੈਂਸ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ। ਵਰਤਮਾਨ ਵਿੱਚ, Tiago EV 19.2kWh ਅਤੇ 24kWh ਬੈਟਰੀ ਪੈਕ ਦੇ ਨਾਲ ਆਉਂਦਾ ਹੈ, ਪਰ ਨਵੇਂ ਮਾਡਲ ਵਿੱਚ ਵੱਡੀਆਂ ਜਾਂ ਵਧੇਰੇ ਸ਼ਕਤੀਸ਼ਾਲੀ ਬੈਟਰੀਆਂ ਹੋ ਸਕਦੀਆਂ ਹਨ, ਜੋ ਇੱਕ ਵਾਰ ਚਾਰਜ ਕਰਨ ‘ਤੇ ਜਿਆਦਾ ਰੇਂਜ ਦੇਣਗੀਆਂ।

Follow Us
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ...
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ...
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ...
ਜਸਟਿਸ ਸਵਰਨਕਾਂਤਾ ਸਾਹਮਣੇ ਪੇਸ਼ ਨਹੀਂ ਹੋਣਗੇ ਅਰਵਿੰਦ ਕੇਜਰੀਵਾਲ, ਕੀ ਕਿਹਾ, ਵੋਖੋ VIDEO
ਜਸਟਿਸ ਸਵਰਨਕਾਂਤਾ ਸਾਹਮਣੇ ਪੇਸ਼ ਨਹੀਂ ਹੋਣਗੇ ਅਰਵਿੰਦ ਕੇਜਰੀਵਾਲ, ਕੀ ਕਿਹਾ, ਵੋਖੋ VIDEO...
Trump Dinner Firing: ਟਰੰਪ ਦੇ ਵਾਸ਼ਿੰਗਟਨ ਹਿਲਟਨ ਡਿਨਰ ਦੌਰਾਨ ਗੋਲੀਬਾਰੀ, ਹਮਲਾਵਰ ਕੋਲ ਥਾਮਸ ਐਲਨ ਗ੍ਰਿਫ਼ਤਾਰ
Trump Dinner Firing: ਟਰੰਪ ਦੇ ਵਾਸ਼ਿੰਗਟਨ ਹਿਲਟਨ ਡਿਨਰ ਦੌਰਾਨ ਗੋਲੀਬਾਰੀ, ਹਮਲਾਵਰ ਕੋਲ ਥਾਮਸ ਐਲਨ ਗ੍ਰਿਫ਼ਤਾਰ...
ਬੀਜੇਪੀ ਸਾਡੇ ਕੰਮਾਂ ਤੋਂ ਡਰੀ... 7 ਰਾਜਸਭਾ MPs ਦੇ BJP 'ਚ ਜਾਣ 'ਤੇ ਬੋਲੇ CM ਮਾਨ
ਬੀਜੇਪੀ ਸਾਡੇ ਕੰਮਾਂ ਤੋਂ ਡਰੀ... 7 ਰਾਜਸਭਾ MPs ਦੇ BJP 'ਚ ਜਾਣ 'ਤੇ ਬੋਲੇ CM ਮਾਨ...
"ਗੱਦਾਰਾਂ ਨੂੰ ਮੁਆਫ਼ ਨਹੀਂ ਕਰਨਗੇ ਪੰਜਾਬ ਦੇ ਲੋਕ," ਬਗਾਵਤ 'ਤੇ ਸੰਜੇ ਸਿੰਘ ਦਾ ਤਿੱਖਾ ਹਮਲਾ
'ਲਾਰੈਂਸ ਆਫ਼ ਪੰਜਾਬ' Docu Series 'ਤੇ ਰੋਕ, ਕੋਰਟ ਨੇ ਕੀ-ਕੀ ਕਿਹਾ? ਜਾਣੋ...
'ਲਾਰੈਂਸ ਆਫ਼ ਪੰਜਾਬ' Docu Series 'ਤੇ ਰੋਕ, ਕੋਰਟ ਨੇ ਕੀ-ਕੀ ਕਿਹਾ? ਜਾਣੋ......
Weather Update: Heatwave ਤੋਂ ਲੈ ਕੇ Monsoon ਤੱਕ, ਇਸ ਸਾਲ ਕਿਵੇਂ ਦੀ ਰਹੇਗੀ ਗਰਮੀ? ਮੌਸਮ ਮਾਹਰ ਤੋਂ ਜਾਣੋਂ
Weather Update: Heatwave ਤੋਂ ਲੈ ਕੇ Monsoon ਤੱਕ, ਇਸ ਸਾਲ ਕਿਵੇਂ ਦੀ ਰਹੇਗੀ ਗਰਮੀ? ਮੌਸਮ ਮਾਹਰ ਤੋਂ ਜਾਣੋਂ...