ਆਈਪੀਐਲ
ਇੰਡੀਅਨ ਪ੍ਰੀਮੀਅਰ ਲੀਗ 2024 ਦੇ ਸ਼ੈਡਿਊਲ ਦਾ ਐਲਾਨ ਹੋ ਗਿਆ ਹੈ, IPL 22 ਮਾਰਚ ਤੋਂ ਸ਼ੁਰੂ ਹੋਵੇਗਾ। ਪਹਿਲਾ ਮੈਚ ਚੇਨਈ ਵਿੱਚ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ। ਵੀਰਵਾਰ ਨੂੰ 21 ਮੈਚਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ, ਲੋਕ ਸਭਾ ਚੋਣਾਂ ਕਾਰਨ ਬਾਕੀ ਮੈਚਾਂ ਦਾ ਸ਼ੈਡਿਊਲ ਬਾਅਦ ‘ਚ ਜਾਰੀ ਕੀਤਾ ਜਾਵੇਗਾ। ਆਈਪੀਐਲ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗਾ, ਜਦਕਿ ਡਬਲ ਹੈਡਰ ਮੈਚ ਸ਼ਨੀਵਾਰ ਅਤੇ ਐਤਵਾਰ ਨੂੰ ਹੀ ਖੇਡੇ ਜਾਣਗੇ।