AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਪੇਂਡੂ ਖੇਤਰਾਂ ਵਿੱਚ 45 ਦਿਨ ‘ਚ ਮਿਲੇਗਾ ਸਿਲੰਡਰ, ਗੈਸ ਸੰਕਟ ਵਿਚਾਲੇ ਸਰਕਾਰ ਦਾ ਫੈਸਲਾ

LPG Gas Crisis : ਈਰਾਨ ਸੰਕਟ ਅਤੇ ਦੇਸ਼ ਭਰ ਵਿੱਚ ਐਲਪੀਜੀ ਸਿਲੰਡਰਾਂ ਦੀ ਘਾਟ ਕਾਰਨ ਲਗਾਤਾਰ ਵੱਧ ਰਹੀ ਮੰਗ ਦੇ ਕਾਰਨ, ਬੁਕਿੰਗ ਵਿੰਡੋ ਨੂੰ ਫਿਰ ਤੋਂ ਵਧਾ ਦਿੱਤਾ ਗਿਆ ਹੈ। ਪੇਂਡੂ ਖੇਤਰਾਂ ਵਿੱਚ ਐਲਪੀਜੀ ਸਿਲੰਡਰਾਂ ਦੀ ਬੁਕਿੰਗ ਵਿੰਡੋ ਨੂੰ ਹੁਣ 45 ਦਿਨਾਂ ਤੱਕ ਵਧਾ ਦਿੱਤਾ ਗਿਆ ਹੈ। ਪਹਿਲਾਂ, ਇਨ੍ਹਾਂ ਖੇਤਰਾਂ ਵਿੱਚ ਸਿਲੰਡਰ 25 ਦਿਨਾਂ ਦੇ ਅੰਦਰ ਮਿਲਦਾ ਸੀ। ਹਾਲਾਂਕਿ, ਸ਼ਹਿਰੀ ਖੇਤਰਾਂ ਵਿੱਚ ਸਿਲੰਡਰ ਬੁਕਿੰਗ ਸੰਬੰਧੀ ਕੋਈ ਨਵਾਂ ਆਦੇਸ਼ ਜਾਰੀ ਨਹੀਂ ਕੀਤਾ ਗਿਆ ਹੈ।

ਪੇਂਡੂ ਖੇਤਰਾਂ ਵਿੱਚ 45 ਦਿਨ 'ਚ ਮਿਲੇਗਾ ਸਿਲੰਡਰ, ਗੈਸ ਸੰਕਟ ਵਿਚਾਲੇ ਸਰਕਾਰ ਦਾ ਫੈਸਲਾ
ਫਾਈਲ ਫੋਟੋ
piyush-pandey
| Updated On: 12 Mar 2026 15:08 PM IST
Share

ਈਰਾਨ ਸੰਕਟ ਅਤੇ ਦੇਸ਼ ਭਰ ਵਿੱਚ ਐਲਪੀਜੀ ਸਿਲੰਡਰਾਂ ਦੀ ਘਾਟ ਕਾਰਨ ਲਗਾਤਾਰ ਵੱਧ ਰਹੀ ਮੰਗ ਦੇ ਕਾਰਨ, ਬੁਕਿੰਗ ਵਿੰਡੋ ਨੂੰ ਫਿਰ ਤੋਂ ਵਧਾ ਦਿੱਤਾ ਗਿਆ ਹੈ। ਪੇਂਡੂ ਖੇਤਰਾਂ ਵਿੱਚ ਐਲਪੀਜੀ ਸਿਲੰਡਰਾਂ ਦੀ ਬੁਕਿੰਗ ਵਿੰਡੋ ਨੂੰ ਹੁਣ 45 ਦਿਨਾਂ ਤੱਕ ਵਧਾ ਦਿੱਤਾ ਗਿਆ ਹੈ। ਪਹਿਲਾਂ, ਇਨ੍ਹਾਂ ਖੇਤਰਾਂ ਵਿੱਚ ਸਿਲੰਡਰ 25 ਦਿਨਾਂ ਦੇ ਅੰਦਰ ਮਿਲਦਾ ਸੀ। ਹਾਲਾਂਕਿ, ਸ਼ਹਿਰੀ ਖੇਤਰਾਂ ਵਿੱਚ ਸਿਲੰਡਰ ਬੁਕਿੰਗ ਸੰਬੰਧੀ ਕੋਈ ਨਵਾਂ ਆਦੇਸ਼ ਜਾਰੀ ਨਹੀਂ ਕੀਤਾ ਗਿਆ ਹੈ।

ਪੇਂਡੂ ਖੇਤਰਾਂ ਵਿੱਚ ਗੈਸ ਬੁਕਿੰਗ ਜਿੱਥੇ ਹੁਣ 45 ਦਿਨਾਂ ਦੇ ਅੰਦਰ ਕੀਤੀ ਜਾ ਸਕਦੀ ਹੈ, ਉੱਥੇ ਹੀ ਸ਼ਹਿਰੀ ਖੇਤਰਾਂ ਵਿੱਚ ਸਿਲੰਡਰ 25 ਦਿਨਾਂ ਦੇ ਅੰਦਰ ਮਿਲੇਗਾ। ਇਹ ਮੰਨਿਆ ਜਾਂਦਾ ਹੈ ਕਿ ਔਸਤ ਪੇਂਡੂ ਗਾਹਕ ਸਿਰਫ਼ ਪੰਜ ਸਿਲੰਡਰਾਂ ਦੀ ਵਰਤੋਂ ਹੀ ਕਰਦੇ ਹਨ, ਅਤੇ ਗੈਸ ਦੀ ਘਾਟ ਦੀਆਂ ਅਫਵਾਹਾਂ ਨੂੰ ਵੇਖਦਿਆਂ ਲੋਕ ਛੇਤੀ-ਛੇਤੀ ਸਿਲੰਡਰ ਭਰਵਾ ਰਹੇ ਹਨ।

ਸਿਲੰਡਰ ਬੁਕਿੰਗ ਨਿਯਮਾਂ ਵਿੱਚ ਸੋਧ

ਦੋ ਦਿਨ ਪਹਿਲਾਂ, ਕੇਂਦਰ ਸਰਕਾਰ ਨੇ ਜਮ੍ਹਾਂਖੋਰੀ ਨੂੰ ਰੋਕਣ ਲਈ ਐਲਪੀਜੀ ਸਿਲੰਡਰ ਬੁਕਿੰਗ ਨਿਯਮਾਂ ਵਿੱਚ ਸੋਧ ਕੀਤੀ ਸੀ। ਐਲਪੀਜੀ ਗੈਸ ਸਿਲੰਡਰਾਂ ਦੀ ਬੁਕਿੰਗ ਮਿਆਦ 21 ਦਿਨਾਂ ਤੋਂ ਵਧਾ ਕੇ 25 ਦਿਨ ਕਰ ਦਿੱਤੀ ਗਈ ਸੀ। ਇਸ ਵਾਧੇ ਦਾ ਕਾਰਨ ਮੱਧ ਏਸ਼ੀਆ ਵਿੱਚ ਚੱਲ ਰਹੇ ਯੁੱਧ ਦੌਰਾਨ ਹੋਰਮੁਜ਼ ਸਟ੍ਰੇਟ ਜਦੇ ਬੰਦ ਹੋਣ ਨਾਲ ਐਲਪੀਜੀ ਗੈਸ ਸਪਲਾਈ ਪ੍ਰਭਾਵਿਤ ਹੋਈ ਹੈ।

ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਇਹ ਫੈਸਲਾ ਇਸ ਗੱਲ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਲਿਆ ਕਿ ਘਰੇਲੂ ਗਾਹਕ ਪਿਛਲੇ 55 ਦਿਨਾਂ ਦੀ ਮਿਆਦ ਦੇ ਮੁਕਾਬਲੇ ਸਿਰਫ਼ 15 ਦਿਨਾਂ ਦੇ ਅੰਤਰਾਲ ਤੋਂ ਬਾਅਦ ਐਲਪੀਜੀ ਸਿਲੰਡਰ ਬੁੱਕ ਕਰ ਰਹੇ ਸਨ। ਇਹ ਗੱਲ ਸਾਹਮਣੇ ਆਈ ਕਿ ਜੋ ਲੋਕ ਪਹਿਲਾਂ 55 ਦਿਨਾਂ ਵਿੱਚ ਸਿਲੰਡਰ ਬੁੱਕ ਕਰਦੇ ਸਨ, ਉਨ੍ਹਾਂ ਨੇ ਹੁਣ 15 ਦਿਨਾਂ ਵਿੱਚ ਸਿਲੰਡਰ ਬੁੱਕ ਕਰਨਾ ਸ਼ੁਰੂ ਕਰ ਦਿੱਤਾ ਹੈ।

ਕਮਰਸ਼ੀਅਲ ਸਿਲੰਡਰ ਦੀ ਦੁਗਣੀ ਹੋਈ ਕੀਮਤ

ਕਮਰਸ਼ੀਅਲ ਸਿਲੰਡਰ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਲੋਕ ਬਲੈਕ ਵਿੱਚ ਸਿਲੰਡਰ ਖਰੀਦਣ ਲਈ ਮਜਬੂਰ ਹਨ। 1600 ਰੁਪਏ ਵਿੱਚ ਵਿਕਣ ਵਾਲੇ ਇੱਕ ਕਮਰਸ਼ੀਅਲ ਸਿਲੰਡਰ ਦੀ ਕੀਮਤ ਹੁਣ 3,500 ਤੱਕ ਪਹੁੰਚ ਗਈ ਹੈ। ਪਹਿਲਾਂ ਘਰੇਲੂ ਸਿਲੰਡਰ ਦੀ ਘਰਾਂ ਵਿੱਚ ਡਿਲੀਵਰੀ ਕੀਤੀ ਜਾਂਦੀ ਸੀ , ਹੁਣ ਸਥਿਤੀ ਅਜਿਹੀ ਹੋ ਗਈ ਹੈ ਕਿ ਲੋਕ ਸਿਲੰਡਰ ਹੱਥਾਂ ਵਿੱਚ ਲੈ ਕੇ ਏਜੰਸੀਆਂ ਸਾਹਮਣੇ ਲਾਈਨਾਂ ਵਿੱਚ ਖੜ੍ਹੇ ਹਨ।

ਜਮ੍ਹਾਖੋਰਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ – ਸੀਐਮ ਮਾਨ

ਉੱਧਰ, ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਪੋਸਟ ਸ਼ੇਅਰ ਕਰਦਿਆਂ ਸੂਬੇ ਦੇ ਲੋਕਾਂ ਨੂੰ ਭਰੋਸਾ ਦੁਆਇਆ ਹੈ ਕਿ ਕਿਸੇ ਨੂੰ ਵੀ ਗੈਸ ਦੀ ਘਾਟ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਪੰਜਾਬ ਵਿੱਚ ਕਿਧਰੇ ਵੀ ਐਲਪੀਜੀ ਗੈਸ ਦੀ ਕਮੀ ਨਾ ਹੋਵੇ। ਸਿਲੰਡਰ ਜਮ੍ਹਾ ਕਰਨ ਜਾਂ ਕਾਲਾ ਵਿੱਚ ਵੇਚਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

Follow Us
US-Iran Deal ਨਾਲ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਆਮ ਆਦਮੀ ਨੂੰ ਮਿਲੇਗੀ ਰਾਹਤ!
US-Iran Deal ਨਾਲ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਆਮ ਆਦਮੀ ਨੂੰ ਮਿਲੇਗੀ ਰਾਹਤ!...
ਚੰਡੀਗੜ੍ਹ ਮੈਡੀਕਲ ਸਟੋਰ ਕਤਲਕਾਂਡ ਦੇ ਮੁਲਜ਼ਮਾਂ ਦਾ ਐਨਕਾਉਂਟਰ, ਦੋਵੇਂ ਜਖ਼ਮੀ
ਚੰਡੀਗੜ੍ਹ ਮੈਡੀਕਲ ਸਟੋਰ ਕਤਲਕਾਂਡ ਦੇ ਮੁਲਜ਼ਮਾਂ ਦਾ ਐਨਕਾਉਂਟਰ, ਦੋਵੇਂ ਜਖ਼ਮੀ...
ਪਰਿਵਾਰਾਂ ਦੀ ਬਦਨਾਮੀ ਕਰਵਾ ਰਹੇ ਨੌਜਵਾਨ, ਲਿਵ-ਇਨ ਰਿਲੇਸ਼ਨਸ਼ਿਪ 'ਤੇ ਹਾਈ ਕੋਰਟ ਦੀ ਸਖ਼ਤ ਟਿੱਪਣੀ
ਪਰਿਵਾਰਾਂ ਦੀ ਬਦਨਾਮੀ ਕਰਵਾ ਰਹੇ ਨੌਜਵਾਨ, ਲਿਵ-ਇਨ ਰਿਲੇਸ਼ਨਸ਼ਿਪ 'ਤੇ ਹਾਈ ਕੋਰਟ ਦੀ ਸਖ਼ਤ ਟਿੱਪਣੀ...
ਇੱਕ ਜੁਲਾਈ ਤੋਂ 'ਧੀਆਂ-ਭੈਣਾਂ' ਦੇ ਖਾਤਿਆਂ 'ਚ ਆ ਰਹੇ ਗੱਫੇ, ਸੀਐਮ ਮਾਨ ਨੇ ਕਰ ਦਿੱਤਾ ਐਲਾਨ
ਇੱਕ ਜੁਲਾਈ ਤੋਂ 'ਧੀਆਂ-ਭੈਣਾਂ' ਦੇ ਖਾਤਿਆਂ 'ਚ ਆ ਰਹੇ ਗੱਫੇ, ਸੀਐਮ ਮਾਨ ਨੇ ਕਰ ਦਿੱਤਾ ਐਲਾਨ...
ਹਿਮਾਚਲ 'ਚ ਸੈਲਾਨੀਆਂ ਦਾ ਹੜ੍ਹ, ਲੰਬਾ ਟ੍ਰੈਫਿਕ ਜਾਮ, ਹਾਈਕੋਰਟ ਦਾ ਸਖ਼ਤ ਰੁਖ
ਹਿਮਾਚਲ 'ਚ ਸੈਲਾਨੀਆਂ ਦਾ ਹੜ੍ਹ, ਲੰਬਾ ਟ੍ਰੈਫਿਕ ਜਾਮ, ਹਾਈਕੋਰਟ ਦਾ ਸਖ਼ਤ ਰੁਖ...
Weather Update: ਪੰਜਾਬ, ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ 17 ਰਾਜਾਂ ਵਿੱਚ ਮੌਸਮ ਦਾ ਅਲਰਟ
Weather Update: ਪੰਜਾਬ, ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ 17 ਰਾਜਾਂ ਵਿੱਚ ਮੌਸਮ ਦਾ ਅਲਰਟ...
ਛੋਟਾ ਭਰਾ ਹੁਣ ਵੱਡਾ ਹੋ ਗਿਆ....ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ 'ਤੇ ਬੀਜੇਪੀ ਦਾ ਬਿਆਨ
ਛੋਟਾ ਭਰਾ ਹੁਣ ਵੱਡਾ ਹੋ ਗਿਆ....ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ 'ਤੇ ਬੀਜੇਪੀ ਦਾ ਬਿਆਨ...
ਮੇਰੇ ਖਿਲਾਫ ਪ੍ਰੋਪੇਗੰਡਾ, ਬਦਨਾਮ ਕਰਨ ਦੀ ਕੋਝੀ ਕੋਸ਼ਿਸ਼...ਵਿਵਾਦਿਤ Video 'ਤੇ ਸੀਐਮ ਮਾਨ ਦਾ ਜਵਾਬ
ਮੇਰੇ ਖਿਲਾਫ ਪ੍ਰੋਪੇਗੰਡਾ, ਬਦਨਾਮ ਕਰਨ ਦੀ ਕੋਝੀ ਕੋਸ਼ਿਸ਼...ਵਿਵਾਦਿਤ Video 'ਤੇ ਸੀਐਮ ਮਾਨ ਦਾ ਜਵਾਬ...
Ethanol Fuel Replace Petrol : E-100 ਫਿਊਲ ਵਰਦਾਨ ਜਾਂ ਸਰਾਪ?
Ethanol Fuel Replace Petrol : E-100 ਫਿਊਲ ਵਰਦਾਨ ਜਾਂ ਸਰਾਪ?...