ਆਸਟ੍ਰੇਲੀਆ ਤੋਂ ਡਿਪੋਰਟ ਹੋਏ 15 ਭਾਰਤੀਆਂ ‘ਚੋਂ 11 ਪੰਜਾਬੀ, ਅੱਜ ਪਹੁੰਚਣਗੇ ਦਿੱਲੀ ਏਅਰਪੋਰਟ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਆਸਟ੍ਰੇਲੀਆ ਤੋਂ 15 ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਉਨ੍ਹਾਂ 'ਚੋਂ 11 ਪੰਜਾਬੀ ਹਨ, ਜਿਨ੍ਹਾਂ 'ਚੋਂ 10 ਪੁਰਸ਼ ਹਨ ਤੇ 1 ਮਹਿਲਾ ਹੈ। ਸੀਐਮ ਮਾਨ ਨੇ ਕਿਹਾ ਕਿ ਅਸੀਂ ਉਨ੍ਹਾਂ ਦੀ ਕਾਗਜ਼ੀ ਕਾਰਵਾਈ ਪੂਰੀ ਕਰਾਂਗੇ ਤੇ ਉਨ੍ਹਾਂ ਨੂੰ ਰਿਸੀਵ ਕਰਾਂਗੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਅਹਿਮ ਕਾਨਫਰੰਸ ਕਰਦੇ ਹੋਏ, ਝੋਨੇ ਦੀ ਸੀਜ਼ਨ ਦਾ ਸ਼ਡਿਊਲ ਜਾਰੀ ਕੀਤਾ। ਇਸ ਦੌਰਾਨ ਉਨ੍ਹਾਂ ਨੇ 15 ਭਾਰਤੀਆਂ ਦੇ ਆਸਟ੍ਰੇਲੀਆ ਤੋਂ ਡਿਪੋਰਟ ਹੋਣ ਦੀ ਜਾਣਕਾਰੀ ਸਾਂਝੀ ਕੀਤੀ। ਇਨ੍ਹਾਂ 15 ਭਾਰਤੀਆਂ ‘ਚੋਂ 11 ਪੰਜਾਬ ਨਾਲ ਸਬੰਧ ਰੱਖਦੇ ਹਨ। ਪੰਜਾਬ ਸਰਕਾਰ ਵੱਲੋਂ ਅੱਜ ਉਨ੍ਹਾਂ ਦਾ ਪੇਪਰ ਵਰਕ (ਕਾਗਜ਼ੀ ਕਾਰਵਾਈ) ਪੂਰਾ ਕਰਕੇ ਰਿਸੀਵ ਕੀਤਾ ਜਾਵੇਗਾ। ਸੀਐਮ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਆਸਟ੍ਰੇਲੀਆ ਤੋਂ 15 ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਉਨ੍ਹਾਂ ‘ਚੋਂ 11 ਪੰਜਾਬੀ ਹਨ, ਜਿਨ੍ਹਾਂ ‘ਚੋਂ 10 ਪੁਰਸ਼ ਹਨ ਤੇ 1 ਮਹਿਲਾ ਹੈ। ਸੀਐਮ ਮਾਨ ਨੇ ਕਿਹਾ ਕਿ ਅਸੀਂ ਉਨ੍ਹਾਂ ਦੀ ਕਾਗਜ਼ੀ ਕਾਰਵਾਈ ਪੂਰੀ ਕਰਾਂਗੇ ਤੇ ਉਨ੍ਹਾਂ ਨੂੰ ਰਿਸੀਵ ਕਰਾਂਗੇ।
ਮੁੱਖ ਮੰਤਰੀ ਨੇ ਡਿਪੋਰਟ ਹੋਏ ਪੰਜਾਬੀਆਂ ਨੂੰ ਹੌਂਸਲਾ ਦਿੰਦੇ ਹੋਏ ਕਿਹਾ ਕਿ ਇਹ ਸਾਰੇ ਸਾਡੇ ਆਪਣੇ ਹੀ ਹਨ। ਹੋ ਸਕਦਾ ਹੈ ਕਿ ਉਹ ਕਿਸੇ ਏਜੰਟ ਦੇ ਹੱਥੇ ਚੜ੍ਹ ਗਏ ਹੋਣਗੇ ਜਾਂ ਫਿਰ ਉਨ੍ਹਾਂ ਦੀ ਕੋਈ ਨਾ ਕੋਈ ਮਜ਼ਬੂਰ ਰਹੀ ਹੋਵੇਗੀ। ਹਰ ਕੋਈ ਵਿਦੇਸ਼ ਸੁਪਨਾ ਲੈ ਕੇ ਜਾਂਦਾ ਹੈ, ਪਰ ਮੈਨੂੰ ਉਮੀਦ ਹੈ ਕਿ ਸਾਨੂੰ ਅਜਿਹੀਆਂ ਲਿਸਟਾਂ ਦਾ ਜ਼ਿਕਰ ਨਾ ਕਰਨਾ ਪਵੇ। ਸੀਐਮ ਮਾਨ ਨੇ ਕਿਹਾ ਕਿ ਸਾਨੂੰ ਜ਼ਰੂਰਤ ਹੀ ਨਾ ਪਵੇ ਕਿ ਅਸੀਂ ਵਿਦੇਸ਼ ਜਾਈਏ ਤੇ ਸਾਨੂੰ ਇੱਥੇ ਹੀ ਕੰਮ-ਕਾਜ ਤੇ ਰੁਜ਼ਗਾਰ ਮਿਲ ਜਾਵੇ।
ਹਾਲਾਂਕਿ, ਇਹ ਡਿਪੋਰਟ ਹੋਏ ਪੰਜਾਬੀ ਕਿਹੜੇ-ਕਿਹੜੇ ਜ਼ਿਲ੍ਹੇ ਨਾਲ ਸਬੰਧਤ ਹਨ, ਇਸ ਦਾ ਜ਼ਿਕਰ ਲਿਸਟ ‘ਚ ਨਹੀਂ ਕੀਤਾ ਗਿਆ ਹੈ। ਸੀਐਮ ਨੇ ਦੱਸਿਆਂ ਕਿ ਬਾਕੀ ਚਾਰ ਭਾਰਤੀਆਂ ‘ਚੋਂ 2 ਤੇਲੰਗਾਨਾ, 1 ਉੱਤਰਾਖੰਡ ਤੇ 1 ਹੀ ਹਰਿਆਣਾ ਤੋਂ ਹੈ। ਮੁੱਖ ਮੰਤਰੀ ਮਾਨ ਨੇ ਭਰੋਸਾ ਦਿੱਤਾ ਕਿ ਇਨ੍ਹਾਂ ਨੌਜਵਾਨਾਂ ਤੋਂ ਪੁੱਛ-ਗਿੱਛ ਕੀਤੀ ਜਾਵੇਗੀ ਕਿ ਉਨ੍ਹਾਂ ਦਾ ਕਿ ਦੁੱਖ ਰਿਹਾ ਤੇ ਜੇਕਰ ਕਿਸੇ ਕਾਰਵਾਈ ਲਈ ਵਿਦੇਸ਼ ਮਾਮਲੇ ਦੇ ਮੰਤਰਾਲੇ ਨਾਲ ਸੰਪਰਕ ਕਰਨਾ ਪਿਆ ਤੋਂ ਉਹ ਵੀ ਕੀਤਾ ਜਾਵੇਗਾ।