ਕੈਨੇਡਾ ‘ਚ ਹਰ ਸਾਲ 3.80 ਲੱਖ PR ਦਾ ਟੀਚਾ, ਕੀ ਅਗਲੇ ਸਾਲ 4 ਲੱਖ ਤੋਂ ਪਾਰ ਪਹੁੰਚੇਗੀ ਗਿਣਤੀ? ਜਾਣੋ ਪੂਰੀ ਡਿਟੇਲ
Canada PR: ਕੈਨੇਡਾ ਵਿੱਚ ਹਰ ਸਾਲ 4 ਲੱਖ ਜਾਂ ਇਸ ਤੋਂ ਵੱਧ ਪ੍ਰਵਾਸੀਆਂ ਨੂੰ ਸਥਾਈ ਨਿਵਾਸ (PR) ਦੇਣ ਦਾ ਸੰਭਾਵਿਤ ਟੀਚਾ ਹੈ। ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਸੁਧਾਰ ਦੀਆਂ ਕੋਸ਼ਿਸ਼ਾਂ ਨਾਲ ਸਹਿਯੋਗ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ।
- TV9 Punjabi
- Updated on: Oct 19, 2026
- 9:33 am
ਚਰਨਜੀਤ ਸਿੰਘ ਚੰਨੀ ਨੂੰ ਦੁਬਈ ‘ਚ ਮਿਲਿਆ ਅੰਤਰਰਾਸ਼ਟਰੀ ਸਨਮਾਨ, ‘ਪੰਜਾਬ ਪਾਲਿਟਿਕਸ ਐਮਿਨੈਂਸ ਐਵਾਰਡ’ ਨਾਲ ਨਿਵਾਜਿਆ ਗਿਆ
Charanjit Singh Channi: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਦੁਬਈ ਵਿੱਚ ਕਰਵਾਏ ਗਏ ਇੱਕ ਅੰਤਰਰਾਸ਼ਟਰੀ ਸਮਾਗਮ ਦੌਰਾਨ ਪੰਜਾਬ ਪਾਲਿਟਿਕਸ ਐਮਿਨੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
- TV9 Punjabi
- Updated on: Oct 19, 2026
- 9:34 am
ਅਮਰੀਕਾ ਦੇ ਬਹੁ-ਕਰੋੜੀ ਫੂਡ ਘੁਟਾਲੇ ਦਾ ਭਗੌੜਾ ਮਨਜੀਤ ਬੇਦੀ ਜਲੰਧਰ ਤੋਂ ਕਾਬੂ, FBI ਦੇ ਕੀਤਾ ਹਵਾਲੇ
ਅਮਰੀਕਾ ਵਿੱਚ ਗ਼ਰੀਬ ਪਰਿਵਾਰਾਂ ਲਈ ਚਲਾਈ ਜਾਂਦੀ ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ (SNAP) ਸਕੀਮ ਤਹਿਤ 6 ਲੱਖ ਅਮਰੀਕੀ ਡਾਲਰ (ਕਰੀਬ 5.6 ਕਰੋੜ ਰੁਪਏ) ਦੇ ਵੱਡੇ ਫ਼ਰਜ਼ੀਵਾੜੇ ਵਿੱਚ ਲੋੜੀਂਦੇ ਮੁੱਖ ਮੁਲਜ਼ਮ ਮਨਜੀਤ ਸਿੰਘ ਬੇਦੀ ਨੂੰ ਪੰਜਾਬ ਪੁਲਿਸ ਨੇ ਕੌਮਾਂਤਰੀ ਜਾਂਚ ਏਜੰਸੀਆਂ ਦੇ ਸਹਿਯੋਗ ਨਾਲ ਗ੍ਰਿਫ਼ਤਾਰ ਕਰਕੇ ਅਮਰੀਕਾ ਹਵਾਲੇ ਕਰ ਦਿੱਤਾ ਹੈ।
- Shubham Anand
- Updated on: Oct 16, 2026
- 8:49 am
ਅਮਰੀਕਾ ਲਈ ਕਿੰਨਾ ਅਹਿਮ H-1B ਵੀਜ਼ਾ… JD ਵੈਂਸ ਨੇ ਭਾਰਤੀ ਕਾਮਿਆਂ ਬਾਰੇ ਅਜਿਹਾ ਕੀ ਕਿਹਾ, ਛਿੜ ਗਈ ਬਹਿਸ?
ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ H-1B ਵੀਜ਼ਾ 'ਤੇ ਕੰਮ ਕਰਨ ਵਾਲੇ ਵਿਦੇਸ਼ੀ ਕਾਮਿਆਂ ਦੀ ਤੁਲਨਾ ਬੰਧੂਆ ਮਜ਼ਦੂਰਾਂ ਨਾਲ ਕੀਤੀ, ਜਿਸ ਬਹਿਸ ਤੇਜ ਹੋ ਗਈ। ਸਵਾਲ ਇਹ ਉੱਠਦਾ ਹੈ: ਕੀ ਵਿਦੇਸ਼ੀ ਪ੍ਰਤਿਭਾ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ? ਵੈਂਸ ਦੀ ਪਤਨੀ, ਊਸ਼ਾ ਵੈਂਸ, ਭਾਰਤੀ ਮੂਲ ਦੇ ਪਰਿਵਾਰ ਤੋਂ ਹਨ।
- TV9 Punjabi
- Updated on: Oct 12, 2026
- 7:32 am
ਪਹਿਲੀ ਵਾਰ ਸਟੇਜ ‘ਤੇ ਨਜ਼ਰ ਆਏ ਛੋਟੇ ਸਿੱਧੂ, ਪੱਟ ‘ਤੇ ਥਾਪੀ ਮਾਰ ਕੇ ਕੀਤੀ ਸਾਈਨਡ ਟੂ ਗੋਡ ਟੂਰ ਦੀ ਸ਼ੁਰੂਆਤ
ਵੀਡੀਓ ਵਿੱਚ ਗਾਇਕ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਜਿਨ੍ਹਾਂ ਵਿੱਚ ਉਨ੍ਹਾਂ ਦੀ ਮਾਤਾ, ਪਿਤਾ ਅਤੇ ਛੋਟਾ ਭਰਾ ਸ਼ਾਮਲ ਹਨ। ਉਨ੍ਹਾਂ ਨੂੰ ਵੀ ਦਿਖਾਇਆ ਗਿਆ ਹੈ। ਪਰਿਵਾਰ ਨਾਲ ਜੁੜੇ ਦ੍ਰਿਸ਼ਾਂ ਨੇ ਇਸ ਵੀਡੀਓ ਨੂੰ ਹੋਰ ਭਾਵੁਕ ਬਣਾ ਦਿੱਤਾ ਹੈ। ਛੋਟੇ ਸਿੱਧੂ ਨੇ ਸਟੇਜ 'ਤੇ ਆਪਣਾ SWAG ਦਿਖਾਇਆ। ਉਸ ਨੇ ਆਪਣੇ ਵੱਡੀ ਵੀਰ ਦੀ ਤਰ੍ਹਾਂ ਪੱਟ 'ਤੇ ਥਾਪੀ ਮਾਰੀ।
- TV9 Punjabi
- Updated on: Oct 10, 2026
- 3:05 pm
ਗੋਲਡੀ ਬਰਾੜ FBI ਦੀ ਟੌਪ 10 ਮੋਸਟ ਵਾਂਟੇਡ ਲਿਸਟ ‘ਚ ਸ਼ਾਮਲ, 10 ਕਰੋੜ ਰੁਪਏ ਦੇ ਇਨਾਮ ਦਾ ਐਲਾਨ
FBI ਲਾਸ ਏਂਜਲਸ ਦੇ ਅਸਿਸਟੈਂਟ ਡਾਇਰੈਕਟਰ ਪੈਟ੍ਰਿਕ ਗ੍ਰਾਂਡੀ ਨੇ ਕਿਹਾ ਕਿ FBI ਦੀ ਟੌਪ 10 ਵਾਂਟੇਡ ਲਿਸਟ 'ਚ ਬਰਾੜ ਦਾ ਨਾਮ ਸ਼ਾਮਲ ਹੋਣਾ ਅਮਰੀਕਾ ਤੇ ਕੈਨੇਡਾ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਚਾਲੇ ਸਹਿਯੋਗ ਨੂੰ ਦਰਸਾਉਂਦਾ ਹੈ।
- TV9 Punjabi
- Updated on: Sep 29, 2026
- 2:10 am
ਸਾਊਦੀ ਅਰਬ ‘ਚ ਪੰਜਾਬੀ ਡਰਾਈਵਰ ਨੂੰ ਮੌਤ ਦੀ ਸਜ਼ਾ, ਬਚਾਉਣ ਲਈ ਮੈਦਾਨ ‘ਚ ਨਿੱਤਰੇ ਦਿ ਗ੍ਰੇਟ ਖਲੀ ਤੇ ਦਿਲਜੀਤ ਦੋਸਾਂਝ
ਸਾਊਦੀ ਅਰਬ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪੰਜਾਬੀ ਟਰੱਕ ਡਰਾਈਵਰ ਬਲਜਿੰਦਰ ਸਿੰਘ ਦੀ ਮਦਦ ਲਈ ਦਿ ਗ੍ਰੇਟ ਖਲੀ, ਦਿਲਜੀਤ ਦੋਸਾਂਝ ਅਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕੇਂਦਰ ਸਰਕਾਰ ਅੱਗੇ ਗੁਹਾਰ ਲਗਾਈ ਹੈ।
- Mukesh Saini
- Updated on: Sep 25, 2026
- 8:21 am
ਜਲੰਧਰ ਦਾ ਰਕੇਸ਼ ਕੀਨੀਆ ‘ਚ ਕਿਡਨੈਪ, ਭਾਰਤ ਸਰਕਾਰ ਦੀ ਮਦਦ ਨਾਲ ਹੋਈ ਵਾਪਸੀ, ਏਜੰਟ ਖਿਲਾਫ਼ FIR
ਜਲੰਧਰ ਦੇ ਨੌਜਵਾਨ ਰਕੇਸ਼ ਦਾ ਇਟਲੀ ਜਾਣ ਦਾ ਸੁਪਨਾ ਕੀਨੀਆ 'ਚ ਕਿਡਨੈਪਿੰਗ ਦੇ ਡਰਾਉਣੇ ਸੱਚ ਵਿੱਚ ਬਦਲ ਗਿਆ। ਉਸ ਨੂੰ ਬੰਧਕ ਬਣਾ ਕੇ ਪਰਿਵਾਰ ਤੋਂ $70,000 ਮੰਗੇ ਗਏ। ਸਮਾਜਸੇਵੀ ਕੁਲਵਿੰਦਰ ਸਿੰਘ ਫਰਾਂਸ ਅਤੇ ਭਾਰਤ ਸਰਕਾਰ ਦੀ ਦਖਲਅੰਦਾਜ਼ੀ ਸਦਕਾ ਰਕੇਸ਼ ਨੂੰ ਬਚਾਇਆ ਗਿਆ ਅਤੇ ਉਹ ਸੁਰੱਖਿਅਤ ਵਾਪਸ ਘਰ ਪਰਤਿਆ।
- Davinder Kumar
- Updated on: Sep 20, 2026
- 3:33 pm
ਅਮਰੀਕਾ ਸਰਕਾਰ ਵੱਲੋਂ ਪੋਟਸਰ ‘ਚ ਸਿੱਖਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ, ਸ਼੍ਰੋਮਣੀ ਕਮੇਟੀ ਵੱਲੋ ਸਖ਼ਤ ਇਤਰਾਜ਼
SGPC ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਅਮਰੀਕਾ ਦੇ ਵਿਕਾਸ ਅਤੇ ਆਰਥਿਕ ਤਰੱਕੀ ਵਿੱਚ ਪੰਜਾਬੀਆਂ ਨੇ ਆਪਣੀ ਮਿਹਨਤ, ਇਮਾਨਦਾਰੀ ਅਤੇ ਹੁਨਰ ਨਾਲ ਮਹੱਤਵਪੂਰਨ ਯੋਗਦਾਨ ਪਾਇਆ ਹੈ। ਟਰੱਕ ਚਾਲਨ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸਿੱਖ ਤੇ ਪੰਜਾਬੀ ਆਪਣੀ ਮਿਹਨਤ ਨਾਲ ਅੱਗੇ ਵਧੇ ਹਨ ਅਤੇ ਅਮਰੀਕੀ ਸਮਾਜ ਦੀ ਸੇਵਾ ਕਰ ਰਹੇ ਹਨ।
- Lalit Sharma
- Updated on: Sep 11, 2026
- 9:54 am
ਕੈਨੇਡਾ ‘ਚ ਐਮੀ ਵਿਰਕ ਦੇ ਕਾਫ਼ਲੇ ‘ਤੇ ਤਾਬੜਤੋੜ ਫਾਇਰਿੰਗ, ਪ੍ਰੋਗਰਾਮ ਤੋਂ ਪਰਤਦੇ ਸਮੇਂ ਹੋਇਆ ਹਮਲਾ
Firing on Ammy Virk Car: ਐਬਟਸਫੋਰਡ ਪੁਲਿਸ ਨੇ ਮੈਕਕਲਮ ਰੋਡ ਦੇ 2500-ਬਲਾਕ 'ਚ ਹੋਈ ਗੋਲੀਬਾਰੀ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ ਰਾਤ ਕਰੀਬ 11 ਵਜੇ ਤੋਂ ਬਾਅਦ ਇੱਕ ਐਸਯੂਵੀ 'ਚ ਸਵਾਰ ਲੋਕਾਂ ਨੇ ਇੱਕ ਹੋਰ ਵਾਹਨ'ਤੇ ਕਈ ਗੋਲੀਆਂ ਚਲਾਈਆਂ। ਇਸ ਘਟਨਾ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਹਾਲਾਂਕਿ, ਪੁਲਿਸ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਕਿ ਗੋਲੀਬਾਰੀ ਦਾ ਨਿਸ਼ਾਨਾ ਕੌਣ ਸੀ ਤੇ ਕੀ ਐਮੀ ਵਿਰਕ ਉਸ ਵਾਹਨ 'ਚ ਮੌਜੂਦ ਸਨ ਜਾਂ ਨਹੀਂ।
- TV9 Punjabi
- Updated on: Sep 9, 2026
- 9:59 am
ਕੈਨੇਡਾ: ਵਸੂਲੀ ਤੇ ਗੋਲੀਬਾਰੀ ਮਾਮਲੇ ‘ਚ ਕੈਲਗਰੀ ਪੁਲਿਸ ਦੀ ਕਾਰਵਾਈ, 15 ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ; ਜ਼ਿਆਦਾਤਰ ਪੰਜਾਬੀ
ਕੈਲਗਰੀ ਪੁਲਿਸ ਸਰਵਿਸ (CPS) ਦੀ "ਸੰਗਠਿਤ ਅਪਰਾਧ ਯੂਨਿਟ" ਮੁਤਾਬਕ ਇਸ ਜਾਂਚ ਤਹਿਤ 16 ਵਿਅਕਤੀਆਂ ਖ਼ਿਲਾਫ਼ ਕੁੱਲ 56 ਚਾਰਜ ਲਗਾਏ ਗਏ ਹਨ। ਇਨ੍ਹਾਂ 'ਚੋਂ ਇੱਕ ਵਿਅਕਤੀ ਹਿਰਾਸਤ 'ਚ ਹੈ, ਜਦਕਿ ਬਾਕੀ 15 ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਜਾ ਚੁੱਕਾ ਹੈ। ਪੁਲਿਸ ਮੁਤਾਬਕ ਪੁਲਿਸ ਬ੍ਰੀਫਿੰਗ ਤੇ ਮੀਡੀਆ ਰਿਪੋਰਟਾਂ ਮੁਤਾਬਕ ਜ਼ਿਆਦਾਤਰ ਮੁਲਜ਼ਮ ਭਾਰਤੀ ਨਾਗਰਿਕ ਹਨ ਤੇ ਉਨ੍ਹਾਂ 'ਚੋਂ ਕਈ ਪੰਜਾਬੀ ਮੂਲ ਦੇ ਦੱਸੇ ਜਾ ਰਹੇ ਹਨ।
- TV9 Punjabi
- Updated on: Sep 8, 2026
- 7:33 am
ਗ੍ਰੀਨ ਕਾਰਡ ਲਈ ਕਰਨਾ ਪਵੇਗਾ 179 ਸਾਲ ਇੰਤਜ਼ਾਰ, ਅਮਰੀਕਾ ਦੀ ਨਾਗਰਿਕਤਾ ਦਾ ਸੁਪਨਾ ਦੇਖ ਰਹੇ ਭਾਰਤੀਆਂ ਨੂੰ ਲੈ ਕੇ ਸਾਹਮਣੇ ਆਈ ਇਹ ਰਿਪੋਰਟ
ਅਮਰੀਕਾ 'ਚ ਭਾਰਤੀ ਪੇਸ਼ੇਵਰਾਂ ਲਈ ਸਥਾਈ ਨਾਗਰਿਕਤਾ (ਗ੍ਰੀਨ ਕਾਰਡ) ਦਾ ਇੰਤਜ਼ਾਰ ਲੰਬਾ ਹੋ ਗਿਆ ਹੈ। NFAP ਦੀ ਰਿਪੋਰਟ ਅਨੁਸਾਰ, EB-2 ਸ਼੍ਰੇਣੀ 'ਚ ਨਵੇਂ ਭਾਰਤੀ ਬਿਨੈਕਾਰਾਂ ਨੂੰ 179 ਸਾਲ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ।
- TV9 Punjabi
- Updated on: Sep 2, 2026
- 5:41 am
ਜਬਰ-ਜਨਾਹ ਦੇ ਦੋਸ਼ੀ ਭਾਰਤੀ ਮੂਲ ਦੇ ਗੁਰਮੀਤ ਸਿੰਘ ਦੀ US ਨਾਗਰਿਕਤਾ ਰੱਦ, ਕੱਟ ਰਿਹਾ 20 ਸਾਲ ਦੀ ਸਜ਼ਾ
ਨਿਊਯਾਰਕ ਦੀ ਜ਼ਿਲ੍ਹਾ ਅਦਾਲਤ ਨੇ ਭਾਰਤੀ ਮੂਲ ਦੇ ਇੱਕ ਵਿਅਕਤੀ ਗੁਰਮੀਤ ਸਿੰਘ ਦੀ ਅਮਰੀਕੀ ਨਾਗਰਿਕਤਾ ਰੱਦ ਕਰਨ ਦਾ ਫੈਸਲਾ ਸੁਣਾਇਆ ਹੈ। ਗੁਰਮੀਤ ਸਿੰਘ ਜਬਰ-ਜਨਾਹ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ।
- TV9 Punjabi
- Updated on: Sep 1, 2026
- 5:20 am
ਅਮਰੀਕਾ ‘ਚ ਕਪੂਰਥਲਾ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਪੀਜ਼ਾ ਡਿਲੀਵਰੀ ਕਰਦੇ ਸਮੇਂ ਬਣਾਇਆ ਨਿਸ਼ਾਨਾ
ਗੁਰਦੀਪ ਸਿੰਘ ਕਰੀਬ 13 ਸਾਲ ਪਹਿਲਾਂ ਰੋਜ਼ੀ-ਰੋਟੀ ਤੇ ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਦੀ ਆਸ 'ਚ ਅਮਰੀਕਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਨਿਊਯਾਰਕ ਸਿਟੀ 'ਚ ਰਿਚਮੰਡ ਸਟਰੀਟ ਇਲਾਕੇ 'ਚ ਉਸ ਦਾ ਕਤਲ ਕਰ ਦਿੱਤਾ ਗਿਆ।
- Davinder Kumar
- Updated on: Aug 23, 2026
- 6:17 am
ਨਿੱਝਰ ਨੂੰ ਅਸੀਂ ਟਾਰਗੇਟ ਕੀਤਾ… ਗੋਲਡੀ ਬਰਾੜ ਦੀ ਕਥਿਤ ਆਡੀਓ ਵਾਇਰਲ
ਗੋਲਡੀ ਬਰਾੜ ਕਥਿਤ ਆਡੀਓ 'ਚ ਕਹਿ ਰਿਹਾ ਹੈ ਕਿ ਨਿੱਝਰ ਇਸ ਲਈ ਟਾਰਗੇਟ ਹੋਇਆ ਸੀ ਕਿਉਂਕਿ ਜਦੋਂ ਸਾਡਾ ਭਰਾ ਮਰਿਆ ਸੀ ਤਾਂ ਸੁੱਖਾ ਦੁਨੇਕੇ ਤੇ ਅਰਸ਼ ਡਾਲਾ ਇਸ ਨਿੱਝਰ ਦੀ ਕੋਠੀ 'ਚ ਰਹਿੰਦੇ ਸਨ। ਇਸ ਲਈ ਸਾਡਾ ਖ਼ੂਨ ਮਚਦਾ ਸੀ ਕਿ ਜਿਸ ਕੋਠੀਆਂ 'ਚ ਬੈਠ ਕੇ ਫ਼ੋਨ ਕਰਕੇ ਸਾਡੇ ਭਰਾ ਮਰਵਾਏ ਸਨ, ਉਹ ਕੋਠੀਆਂ ਇਨ੍ਹਾਂ ਦੀਆਂ ਸਨ ਤੇ ਇਸ ਲਈ ਅਸੀਂ ਛੱਡ ਨਹੀਂ ਸਕਦੇ।
- TV9 Punjabi
- Updated on: Aug 23, 2026
- 5:02 am