ਪੰਜਾਬ ਟੂਡੇ ਅਤੇ ਐਮਐਚ-1 ਨਾਲ 22 ਸਾਲ ਤੱਕ ਕੰਮ ਕਰਨ ਦਾ ਤਜਰਬਾ। ਹੁਣ ਟੀਵੀ9 ਭਾਰਤਵਰਸ਼ ਨਾਲ ਜੁੜਣ ਦਾ ਮੌਕਾ ਮਿਲਿਆ ਹੈ।
ਸਸਤੇ ਆਫਰ ਦੇ ਨਾਂ ਤੇ ਘੀ ਦੀ ਵਿਕਰੀ ਤੇ ਸਵਾਲ, ਫੂਡ ਸੇਫਟੀ ਵਿਭਾਗ ਨੇ 36 ਲੀਟਰ ਸਟਾਕ ਕੀਤਾ ਸੀਲ
ਫੂਡ ਸੇਫਟੀ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਸਬੰਧਤ ਬ੍ਰਾਂਡ ਦੇ ਲਾਇਸੈਂਸ ਨਾਲ ਜੁੜੀਆਂ ਕੁਝ ਅਨਿਯਮਿਤਤਾਵਾਂ ਸਾਹਮਣੇ ਆਈਆਂ। ਵਿਭਾਗ ਮੁਤਾਬਕ ਕੰਪਨੀ ਵੱਲੋਂ ਵੈਧ ਲਾਇਸੈਂਸ ਸਬੰਧੀ ਲੋੜੀਂਦੇ ਦਸਤਾਵੇਜ਼ ਪੇਸ਼ ਨਹੀਂ ਕੀਤੇ ਜਾ ਸਕੇ। ਇਸ ਤੋਂ ਬਾਅਦ 36 ਲੀਟਰ ਘੀ ਦਾ ਸਟਾਕ ਸੀਲ ਕੀਤਾ ਗਿਆ, ਜਦਕਿ ਹੋਰ ਸਬੰਧਤ ਸਟਾਕ ਦੀ ਵਿਕਰੀ ਵੀ ਜਾਂਚ ਪੂਰੀ ਹੋਣ ਤੱਕ ਰੋਕ ਦਿੱਤੀ ਗਈ ਹੈ।
- Pardeep Kumar
- Updated on: Sep 27, 2026
- 3:18 pm
ਗੁਲਾਬ ਸਿੱਧੂ ਗੋਲੀਬਾਰੀ ਮਾਮਲੇ ‘ਚ ਵੱਡਾ ਅਪਡੇਟ, ਸ਼ਗਨਪ੍ਰੀਤ ਦੇ ਪਿਤਾ ਸੌਦਾਗਰ ਸਿੰਘ ਨੂੰ 3 ਦਿਨਾਂ ਦੀ ਰਿਮਾਂਡ ‘ਤੇ ਭੇਜਿਆ
ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਜੱਦੀ ਪਿੰਡ ਫਰਵਾਹੀ ਵਿੱਚ ਘਰ ਦੇ ਬਾਹਰ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਇਸ ਘਟਨਾ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਦੇ ਪਿਤਾ ਸੌਦਾਗਰ ਸਿੰਘ ਨੂੰ ਅੱਜ ਬਰਨਾਲਾ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ।
- Pardeep Kumar
- Updated on: Sep 26, 2026
- 7:16 pm
ਬਰਨਾਲਾ ‘ਚ ਮਾਵਾਂ-ਧੀਆਂ ਸਤਿਕਾਰ ਯੋਜਨਾ ਦਾ ਫ਼ਾਰਮ ਭਰਨ ਵਾਲੀਆਂ ਸਖੀਆਂ ਦਾ ਵਿਸ਼ੇਸ਼ ਸਨਮਾਨ, MP ਮੀਤ ਹੇਅਰ ਰਹੇ ਮੌਜੂਦ
ਬਰਨਾਲਾ ਵਿਖੇ ਆਯੋਜਿਤ ਕੀਤੇ ਗਏ ਵਿਸ਼ੇਸ਼ ਮਹਿਲਾ ਸਨਮਾਨ-ਸਖੀ ਸਨਮਾਨ ਸਮਾਰੋਹ ਦੌਰਾਨ ਇਲਾਕੇ ਭਰ ਵਿੱਚੋਂ ਵੱਡੀ ਗਿਣਤੀ ਚ ਔਰਤਾਂ ਨੇ ਸ਼ਿਰਕਤ ਕੀਤੀ। ਇਸ ਪ੍ਰਭਾਵਸ਼ਾਲੀ ਪ੍ਰੋਗਰਾਮ ਦਾ ਮੁੱਖ ਮਕਸਦ ਪੰਜਾਬ ਸਰਕਾਰ ਦੀ ਅਹਿਮ ਮਾਵਾਂ-ਧੀਆਂ ਸਤਿਕਾਰ ਯੋਜਨਾ ਅਧੀਨ ਘਰ-ਘਰ ਜਾ ਕੇ ਯੋਗ ਮਹਿਲਾਵਾਂ ਦੇ ਫ਼ਾਰਮ ਭਰਨ ਵਾਲੀਆਂ ਸਖੀਆਂ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕਰਨਾ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਨਾ ਸੀ।
- Pardeep Kumar
- Updated on: Sep 26, 2026
- 1:38 pm
ਬਰਨਾਲਾ: ਧਨੌਲਾ ਥਾਣੇ ‘ਚ ਨੌਜਵਾਨ ਨੇ ਨਿਗਲਿਆ ਜ਼ਹਿਰੀਲਾ ਪਦਾਰਥ, ਪੁਲਿਸ ਮੁਲਾਜ਼ਮ ‘ਤੇ ਲਾਏ ਗੰਭੀਰ ਇਲਜ਼ਾਮ
ਇਸ ਮਾਮਲੇ ਨਾਲ ਜੁੜੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਜੋਬਨਪ੍ਰੀਤ ਸਿੰਘ ਵੱਲੋਂ ਧਨੌਲਾ ਥਾਣੇ ਦੇ ਮੁਨਸ਼ੀ 'ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ। ਹਾਲਾਂਕਿ, ਇਨ੍ਹਾਂ ਇਲਜ਼ਾਮਾਂ ਦੀ ਅਜੇ ਪੁਲਿਸ ਵੱਲੋਂ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।
- Pardeep Kumar
- Updated on: Sep 24, 2026
- 1:06 pm
ਬਰਨਾਲਾ: ਨਸ਼ੇੜੀਆਂ ਤੋਂ ਪਰੇਸ਼ਾਨ ਲੋਕਾਂ ਦਾ ਸੰਘਰਸ਼, ਬੋਲੇ- ਖ਼ੁਦ ਦੇਣਾ ਪੈ ਰਿਹਾ ਪਹਿਰਾ; ਇਲਾਕੇ ‘ਚ ਕੰਧ ਬਣਾਉਣ ਦੀ ਮੰਗ
ਸਥਾਨਕ ਲੋਕਾਂ ਦੀ ਮੁੱਖ ਮੰਗ ਹੈ ਕਿ ਨਸ਼ੇ ਦੀਆਂ ਕਥਿਤ ਗਤੀਵਿਧੀਆਂ ਵਾਲੇ ਇਲਾਕੇ 'ਚ ਕੰਧ ਬਣਾਈ ਜਾਵੇ, ਤਾਂ ਜੋ ਨਸ਼ੇੜੀਆਂ ਦੀ ਆਵਾਜਾਈ ਨੂੰ ਰੋਕਣ 'ਚ ਮਦਦ ਮਿਲ ਸਕੇ। ਲੋਕਾਂ ਦਾ ਇਲਜ਼ਾਮ ਹੈ ਕਿ ਨਸ਼ੇ ਦੀ ਸਮੱਸਿਆ ਕਾਰਨ ਇਲਾਕੇ 'ਚ ਔਰਤਾਂ ਤੇ ਬੱਚਿਆਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
- Pardeep Kumar
- Updated on: Sep 23, 2026
- 10:53 am
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਿਹਤ ਵਿਭਾਗ ਦਾ ਐਕਸ਼ਨ, ਬਰਨਾਲਾ ਵਿੱਚ 200 ਕਿਲੋ ਉੱਲੀ ਵਾਲੀ ਬਰਫ਼ੀ ਨਸ਼ਟ
ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਬਰਨਾਲਾ ਜ਼ਿਲ੍ਹਾ ਸਿਹਤ ਵਿਭਾਗ ਨੇ ਮਿਲਾਵਟਖੋਰਾਂ ਖਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਹੈ। ਸੋਮਵਾਰ ਨੂੰ, ਸਿਹਤ ਵਿਭਾਗ ਦੀ ਟੀਮ ਨੇ ਵੱਡੀ ਕਾਰਵਾਈ ਕਰਦਿਆਂ ਬਾਜਾਖਾਨਾ ਰੋਡ 'ਤੇ ਜੇਐਫਪੀ ਕੋਲਡ ਸਟੋਰ ਵਿੱਚ ਸਟੋਰ ਵਿੱਚ ਰੱਖੀ ਲਗਭਗ 200 ਕਿਲੋਗ੍ਰਾਮ ਉੱਲੀ ਵਾਲੀ ਖੋਆ ਬਰਫ਼ੀ ਨੂੰ ਨਸ਼ਟ ਕਰ ਦਿੱਤਾ।
- Pardeep Kumar
- Updated on: Sep 22, 2026
- 7:00 pm
ਤਿਉਹਾਰਾਂ ਤੋਂ ਪਹਿਲਾਂ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ, ਉੱਲੀ ਲੱਗੀ ਕਰੀਬ 200 ਕਿਲੋ ਖੋਆ ਬਰਫ਼ੀ ਬਰਾਮਦ
ਵਿਭਾਗ ਮੁਤਾਬਕ, ਬਰਾਮਦ ਕੀਤੀ ਗਈ ਬਰਫ਼ੀ ਦੀ ਹਾਲਤ ਬੇਹੱਦ ਖ਼ਰਾਬ ਸੀ ਤੇ ਇਸ 'ਤੇ ਉੱਲੀ (ਫਫੂੰਦ) ਲੱਗੀ ਹੋਈ ਸੀ। ਵਿਭਾਗ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਗਈ। ਅਧਿਕਾਰੀਆਂ ਅਨੁਸਾਰ ਇਹ ਮਿਠਾਈ ਅੱਗੇ ਵਿਕਰੀ ਲਈ ਕੋਲਡ ਸਟੋਰ 'ਚ ਰੱਖੀ ਗਈ ਸੀ।
- Pardeep Kumar
- Updated on: Sep 22, 2026
- 8:21 am
ਗੁਲਾਬ ਸਿੱਧੂ ਦੇ ਘਰ ‘ਤੇ ਫਾਇਰਿੰਗ ਮਾਮਲੇ ‘ਚ ਪੁਲਿਸ ਦਾ ਬਿਆਨ, ਹੁਣ ਤੱਕ ਜਾਂਚ ‘ਚ ਕੀ ਆਇਆ ਸਾਹਮਣੇ?
ਘਟਨਾ ਦੀ ਸੂਚਨਾ ਮਿਲਦੇ ਹੀ ਐਸਪੀਡੀ ਸੰਜੀਵ ਗੋਇਲ, ਸੀਆਈਏ ਇੰਸਪੈਕਟਰ ਬਲਜੀਤ ਸਿੰਘ ਅਤੇ ਸਬੰਧਤ ਥਾਣੇ ਦੇ ਐਸਐਚਓ ਸਮੇਤ ਭਾਰੀ ਪੁਲਿਸ ਫੋਰਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਮੌਕੇ ਤੋਂ 6 ਖਾਲੀ ਖੋਲ ਬਰਾਮਦ ਕੀਤੇ ਹਨ। ਘਰ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ 'ਚ ਲੈ ਲਈ ਗਈ ਹੈ।
- Pardeep Kumar
- Updated on: Sep 13, 2026
- 2:25 pm
ਬਰਨਾਲਾ: ਤਾਲਾਬ ‘ਚ ਡੁੱਬਣ ਨਾਲ 30 ਸਾਲਾ ਨੌਜਵਾਨ ਦੀ ਮੌਤ, ਸਿਲੰਡਰ ਕੱਢਣ ਲਈ ਗਿਆ ਸੀ ਅੰਦਰ
ਮ੍ਰਿਤਕ ਦੀ ਪਛਾਣ ਪਿੰਡ ਕਾਲੇਕੇ ਵਾਸੀ ਹਰਦੀਪ ਸਿੰਘ ਪੁੱਤਰ ਕਾਲਾ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਰਦੀਪ ਸਿੰਘ ਆਪਣੇ ਚਾਚੇ ਨਾਲ ਕੰਮ 'ਤੇ ਜਾ ਰਿਹਾ ਸੀ। ਇਸ ਦੌਰਾਨ ਉਸ ਨੂੰ ਪਿੰਡ ਦੇ ਤਾਲਾਬ 'ਚ ਇੱਕ ਗੈਸ ਸਿਲੰਡਰ ਤੈਰਦਾ ਹੋਇਆ ਦਿਖਾਈ ਦਿੱਤਾ। ਸਿਲੰਡਰ ਨੂੰ ਬਾਹਰ ਕੱਢਣ ਲਈ ਉਹ ਤਾਲਾਬ 'ਚ ਉਤਰ ਗਿਆ।
- Pardeep Kumar
- Updated on: Sep 6, 2026
- 3:13 pm
ਬਰਨਾਲਾ ‘ਚ 600 ਕਿਲੋ ਮਿਲਾਵਟੀ ਅਤੇ ਨਕਲੀ ਪਨੀਰ ਬਰਾਮਦ, ਸਾਂਝੇ ਆਪ੍ਰੇਸ਼ਨ ਵਿੱਚ ਇੱਕ ਗ੍ਰਿਫ਼ਤਾਰ
ਜਾਣਕਾਰੀ ਦਿੰਦਿਆਂ ਸੀ. ਸਟਾਫ ਅਫਸਰ ਗੁਰਤੇਜ ਸਿੰਘ ਨੇ ਦੱਸਿਆ ਕਿ ਫੂਡ ਸੇਫਟੀ ਅਫਸਰ ਚਰਨਜੀਤ ਸਿੰਘ ਸਮੇਤ ਪੁਲਿਸ ਟੀਮ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ, ਗੁਰਵਿੰਦਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਬਖੋਰਾ ਕਲਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ 600 ਕਿਲੋਗ੍ਰਾਮ ਪਨੀਰ ਬਰਾਮਦ ਹੋਇਆ।
- Pardeep Kumar
- Updated on: Sep 5, 2026
- 5:56 pm
ਪੰਜਾਬ ਦੇ 3 ਜ਼ਿਲ੍ਹਿਆਂ ਦੇ ਪ੍ਰਾਈਵੇਟ ਸਕੂਲ ਅੱਜ ਬੰਦ, ਬੱਸ ਡਰਾਈਵਰਾਂ ਦੀ ਹੜਤਾਲ; ਬਠਿੰਡਾ ‘ਚ ਕਰਨਗੇ ਇਕੱਠ
ਸਕੂਲ ਬੱਸ ਡਰਾਈਵਰਾਂ ਦਾ ਕਹਿਣਾ ਹੈ ਕਿ ਅੱਜ ਵਧਦੀ ਮਹਿੰਗਾਈ ਦੇ ਦੌਰ 'ਚ ਉਨ੍ਹਾਂ ਲਈ ਪਰਿਵਾਰ ਦਾ ਪਾਲਣ-ਪੋਸ਼ਣ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਇੱਕ ਪਾਸੇ ਡੀਜ਼ਲ-ਪੈਟਰੋਲ ਦੀਆਂ ਵਧਦੀਆਂ ਕੀਮਤਾਂ ਹਨ, ਜਦਕਿ ਦੂਜੇ ਪਾਸੇ ਮਹਿੰਗੇ ਵਾਹਨਾਂ ਤੇ ਉਨ੍ਹਾਂ ਦੀਆਂ ਲੋਨ ਦੀਆਂ ਕਿਸ਼ਤਾਂ ਦਾ ਬੋਝ ਵੀ ਲਗਾਤਾਰ ਵਧ ਰਿਹਾ ਹੈ।
- Pardeep Kumar
- Updated on: Sep 3, 2026
- 10:02 am
ਕਰਜ਼ਾ ਮੁਆਫ਼ੀ, FTA ਤੇ WTO ਸਮਝੌਤੇ ਸਮੇਤ 13 ਮੰਗਾਂ ਨੂੰ ਲੈ ਕੇ ਪੱਕੇ ਮੋਰਚੇ, BKU ਉਗਰਾਹਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਕੀਤਾ ਸ਼ੁਰੂ
ਕਿਸਾਨ ਆਗੂਆਂ ਮੁਤਾਬਕ ਇਹ ਪੱਕੇ ਮੋਰਚੇ ਅਮਰੀਕਾ ਨਾਲ ਟ੍ਰੇਡ ਸਮਝੌਤੇ (ਫ੍ਰੀ ਟ੍ਰੇਡ ਐਗ੍ਰੀਮੈਂਟ- FTA), ਪਾਣੀਆਂ ਦੇ ਮੁੱਦੇ ਤੇ ਕਿਸਾਨਾਂ ਨਾਲ ਜੁੜੀਆਂ ਹੋਰ ਮੰਗਾਂ ਨੂੰ ਲੈ ਕੇ ਲਗਾਏ ਗਏ ਹਨ। ਕਿਸਾਨਾਂ ਨੇ ਕਰਜ਼ਾ ਮੁਆਫ਼ੀ ਅਤੇ WTO ਸਮਝੌਤਾ ਰੱਦ ਕਰਨ ਦੀ ਮੰਗ ਵੀ ਕੀਤੀ ਹੈ।
- Pardeep Kumar
- Updated on: Aug 30, 2026
- 1:14 pm