AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਨੈਂਸੀ ਗਰੇਵਾਲ ਦਾ ਕੈਨੇਡਾ ‘ਚ ਕਤਲ, ਵਿਵਾਦਤ ਵੀਡੀਓਜ਼ ਕਰਕੇ ਬਣੀ ਰਹਿੰਦੀ ਸੀ ਚਰਚਾ ਦਾ ਵਿਸ਼ਾ

Nancy Grewal Murder: ਕਨੇਡੀਅਨ ਮੀਡੀਆ ਦੀ ਰਿਪੋਰਟ ਮੁਤਾਬਕ, ਮੰਗਲਵਾਰ ਦੀ ਰਾਤ ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਵਿੰਡਸਰ 'ਚ ਰਹਿਣ ਵਾਲੀ ਨੈਂਸੀ ਗਰੇਵਾਲ ਨੂੰ ਹਮਲਾਵਰ ਨੇ ਚਾਕੂ ਮਾਰ ਕੇ ਜਖ਼ਮੀ ਕਰ ਦਿੱਤਾ ਹੈ। ਇਸ ਤੋਂ ਬਾਅਦ ਨੈਂਸੀ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ। ਹਾਲਾਂਕਿ, ਗੰਭੀਰ ਜ਼ਖ਼ਮੀ ਹੋਣ ਕਾਰਨ ਉਸ ਦੀ ਇਲਾਜ਼ ਦੌਰਾਨ ਮੌਤ ਹੋ ਗਈ।

ਨੈਂਸੀ ਗਰੇਵਾਲ ਦਾ ਕੈਨੇਡਾ 'ਚ ਕਤਲ, ਵਿਵਾਦਤ ਵੀਡੀਓਜ਼ ਕਰਕੇ ਬਣੀ ਰਹਿੰਦੀ ਸੀ ਚਰਚਾ ਦਾ ਵਿਸ਼ਾ
ਨੈਨਸੀ ਗਰੇਵਾਲ ਦਾ ਕੈਨੇਡਾ ‘ਚ ਕਤਲ (Pic: Instagram/realnancygrewal)
tv9-punjabi
| Updated On: 05 Mar 2026 13:08 PM IST

ਸੋਸ਼ਲ ਮੀਡੀਆ ਇਨਫਲੂਐਂਸਰ ਨੈਂਸੀ ਗਰੇਵਾਲ ਦਾ ਕੈਨੇਡਾ ‘ਚ ਕਤਲ ਕਰ ਦਿੱਤਾ ਗਿਆ ਹੈ। ਕੈਨੇਡਾ ਦੀ ਲਾਸਾਲੇ (LaSalle) ਪੁਲਿਸ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਪੁਲਿਸ ਨੇ ਦੱਸਿਆ ਹੈ ਕਿ 45 ਸਾਲਾਂ ਨੈਂਸੀ ਗਰੇਵਾਲ ਦਾ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕੀਤਾ ਗਿਆ ਹੈ। ਮੰਗਲਵਾਰ ਦੀ ਰਾਤ ਕਰੀਬ 9:30 ਵਜੇ ਉਨ੍ਹਾਂ ਘਰ ਅੰਦਰ ਵੜ ਕੇ ਕਾਤਲ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ।

ਕਨੇਡੀਅਨ ਮੀਡੀਆ ਦੀ ਰਿਪੋਰਟ ਮੁਤਾਬਕ, ਮੰਗਲਵਾਰ ਦੀ ਰਾਤ ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਵਿੰਡਸਰ ‘ਚ ਰਹਿਣ ਵਾਲੀ ਨੈਂਸੀ ਗਰੇਵਾਲ ਨੂੰ ਹਮਲਾਵਰ ਨੇ ਚਾਕੂ ਮਾਰ ਕੇ ਜਖ਼ਮੀ ਕਰ ਦਿੱਤਾ ਹੈ। ਇਸ ਤੋਂ ਬਾਅਦ ਨੈਂਸੀ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ। ਹਾਲਾਂਕਿ, ਗੰਭੀਰ ਜ਼ਖ਼ਮੀ ਹੋਣ ਕਾਰਨ ਉਸ ਦੀ ਇਲਾਜ਼ ਦੌਰਾਨ ਮੌਤ ਹੋ ਗਈ।

ਕੈਨੇਡਾ ਪੁਲਿਸ ਮੁਤਾਬਕ ਉਨ੍ਹਾਂ ਨੂੰ 3 ਮਾਰਚ ਦੀ ਰਾਤ ਨੂੰ ਘਟਨਾ ਦੀ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਤੇ ਪੈਰਾਮੈਡੀਕਲ ਟੀਮ ਮੌਕੇ ‘ਤੇ ਪਹੁੰਚੀ। ਉਨ੍ਹਾਂ ਨੇ ਜ਼ਖ਼ਮੀ ਨੈਂਸੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੇ ਦਮ ਤੋੜ੍ਹ ਦਿੱਤਾ। ਪੁਲਿਸ ਘਟਨਾ ਦੇ ਸਬੂਤ ਇਕੱਠੇ ਕਰ ਰਹੀ ਹੈ ਤੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਵਿਵਾਦਾਂ ‘ਚ ਰਹਿੰਦੀ ਸੀ ਨੈਂਸੀ ਗਰੇਵਾਲ

ਦੱਸ ਦੇਈਏ ਕਿ ਸ਼ੋਸ਼ਲ ਮੀਡੀਆ ਇਨਫਲੂਐਂਸਰ ਨੈਂਸੀ ਗਰੇਵਾਲ ਆਪਣੇ ਕੰਟੇਟ (ਵੀਡੀਓਜ਼) ਕਰਕੇ ਕਾਫੀ ਵਿਵਾਦਾਂ ‘ਚ ਰਹਿੰਦੀ ਸੀ। ਉਹ ਆਪਣੀ ਵੀਡੀਓਜ਼ ‘ਚ ਦੂਸਰਿਆਂ ‘ਤੇ ਟਿੱਪਣੀਆਂ ਕਰਦੀ ਸੀ। ਉਹ ਪੰਜਾਬ ਦੇ ਕਈ ਆਗੂਆਂ ਨੂੰ ਵੀ ਘੇਰਦੀ ਰਹਿੰਦੀ ਸੀ। ਇਸ ਦੇ ਨਾਲ ਹੀ ਉਹ ਖਾਲਿਸਤਾਨ ਤੇ ਡੇਰਾ ਬਿਆਸ ਤੇ ਕਈ ਬਾਬਿਆਂ ਦੇ ਵਿਰੋਧ ‘ਚ ਵੀ ਕੰਟੇਟ ਬਣਾਉਂਦੀ ਸੀ।

ਨੈਂਸੀ ਗਰੇਵਾਲ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੇ ਬਿਆਸ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ‘ਤੇ ਵਿਵਾਦਿਤ ਟਿੱਪਣੀਆਂ ਕਰ ਚੁੱਕੀ ਸੀ।

Follow Us
Fuel Crisis: ਫਿਊਲ ਸੰਕਟ 'ਤੇ ਨਿਰਮਲਾ ਸੀਤਾਰਮਨ ਦਾ ਬਿਆਨ, ਪੈਟਰੋਲ-ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਿੱਚ ਕਟੌਤੀ
Fuel Crisis: ਫਿਊਲ ਸੰਕਟ 'ਤੇ ਨਿਰਮਲਾ ਸੀਤਾਰਮਨ ਦਾ ਬਿਆਨ, ਪੈਟਰੋਲ-ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਿੱਚ ਕਟੌਤੀ...
ਜੰਗ ਤੋਂ ਲੈ ਕੇ ਮਹਿੰਗਾਈ ਤੱਕ... TV9 ਦੇ ਮੰਚ ਤੋਂ ਸੀਐਮ ਭਗਵੰਤ ਮਾਨ ਦਾ ਵੱਡਾ ਬਿਆਨ
ਜੰਗ ਤੋਂ ਲੈ ਕੇ ਮਹਿੰਗਾਈ ਤੱਕ... TV9 ਦੇ ਮੰਚ ਤੋਂ ਸੀਐਮ ਭਗਵੰਤ ਮਾਨ ਦਾ ਵੱਡਾ ਬਿਆਨ...
ਪੈਟਰੋਲ ਖ਼ਤਮ ਜਾਂ ਅਫਵਾਹ? ਹੁਸ਼ਿਆਰਪੁਰ 'ਚ ਦੇਰ ਰਾਤ ਪੰਪਾਂ 'ਤੇ ਲੱਗੀਆਂ ਲੰਬੀਆਂ ਲਾਈਨਾਂ
ਪੈਟਰੋਲ ਖ਼ਤਮ ਜਾਂ ਅਫਵਾਹ? ਹੁਸ਼ਿਆਰਪੁਰ 'ਚ ਦੇਰ ਰਾਤ ਪੰਪਾਂ 'ਤੇ ਲੱਗੀਆਂ ਲੰਬੀਆਂ ਲਾਈਨਾਂ...
WITT ਸੰਮੇਲਨ 2026 'ਚ ਸੀਐਮ ਭਗਵੰਤ ਮਾਨ ਨੇ ਸਾਂਝੇ ਕੀਤੇ ਕਾਲਜ ਦੇ ਤਜਰਬੇ
WITT ਸੰਮੇਲਨ 2026 'ਚ ਸੀਐਮ ਭਗਵੰਤ ਮਾਨ ਨੇ ਸਾਂਝੇ ਕੀਤੇ ਕਾਲਜ ਦੇ ਤਜਰਬੇ...
CM ਮਾਨ ਨੇ ਸਰਕਾਰੀ ਸਕੂਲਾਂ, ਰਾਜਪਾਲਾਂ ਅਤੇ ਕੇਂਦਰ-ਰਾਜ ਸਬੰਧਾਂ 'ਤੇ ਚੁੱਕੇ ਸਵਾਲ
CM ਮਾਨ ਨੇ ਸਰਕਾਰੀ ਸਕੂਲਾਂ, ਰਾਜਪਾਲਾਂ ਅਤੇ ਕੇਂਦਰ-ਰਾਜ ਸਬੰਧਾਂ 'ਤੇ ਚੁੱਕੇ ਸਵਾਲ...
TV9 Satta Sammelan 2026: ਮੁੱਖ ਮੰਤਰੀ ਮਾਨ ਨੇ ਗਿਣਾਈਆਂ ਮੁਫ਼ਤ ਬਿਜਲੀ, ਨੌਕਰੀਆਂ ਅਤੇ ਸੜਕ ਸੁਰੱਖਿਆ ਦੀਆਂ ਪ੍ਰਾਪਤੀਆਂ
TV9 Satta Sammelan 2026: ਮੁੱਖ ਮੰਤਰੀ ਮਾਨ ਨੇ ਗਿਣਾਈਆਂ ਮੁਫ਼ਤ ਬਿਜਲੀ, ਨੌਕਰੀਆਂ ਅਤੇ ਸੜਕ ਸੁਰੱਖਿਆ ਦੀਆਂ ਪ੍ਰਾਪਤੀਆਂ...
ਖੁਦ ਜਿਨ੍ਹਾਂ ਦੀ ਗਰੰਟੀ ਨਹੀਂ, ਉਹ ਭਾਜਪਾ ਦੀ ਗਰੰਟੀ ਕੀ ਦੇਣਗੇ? ਪ੍ਰਸ਼ਾਂਤ ਕਿਸ਼ੋਰ 'ਤੇ ਬੋਲੀ ਸਮ੍ਰਿਤੀ ਈਰਾਨੀ
ਖੁਦ ਜਿਨ੍ਹਾਂ ਦੀ ਗਰੰਟੀ ਨਹੀਂ, ਉਹ ਭਾਜਪਾ ਦੀ ਗਰੰਟੀ ਕੀ ਦੇਣਗੇ? ਪ੍ਰਸ਼ਾਂਤ ਕਿਸ਼ੋਰ 'ਤੇ ਬੋਲੀ ਸਮ੍ਰਿਤੀ ਈਰਾਨੀ...
ਅਖਿਲੇਸ਼ ਯਾਦਵ ਦੀਆਂ ਸੋਸ਼ਲ ਮੀਡੀਆ ਪੋਸਟਾਂ ਕੌਣ ਲਿਖਦਾ ਹੈ? ਜਾਣਨ ਲਈ ਦੇਖੋ ਵੀਡੀਓ
ਅਖਿਲੇਸ਼ ਯਾਦਵ ਦੀਆਂ ਸੋਸ਼ਲ ਮੀਡੀਆ ਪੋਸਟਾਂ ਕੌਣ ਲਿਖਦਾ ਹੈ? ਜਾਣਨ ਲਈ ਦੇਖੋ ਵੀਡੀਓ...
ਅਨੁਲੋਮ-ਵਿਲੋਮ ਕਰਨਾ ਚਾਹੀਦਾ ਹੈ, ਗਾਂ ਦਾ ਘਿਓ ਖਾਉਣ... ਬਾਬਾ ਰਾਮਦੇਵ ਦੀ ਟਰੰਪ ਨੂੰ ਸਲਾਹ
ਅਨੁਲੋਮ-ਵਿਲੋਮ ਕਰਨਾ ਚਾਹੀਦਾ ਹੈ, ਗਾਂ ਦਾ ਘਿਓ ਖਾਉਣ... ਬਾਬਾ ਰਾਮਦੇਵ ਦੀ ਟਰੰਪ ਨੂੰ ਸਲਾਹ...