AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਹੋਰਮੁਜ਼ ਸਟ੍ਰੇਟ ਬੰਦ ਕਰਨ ਵਾਲੇ ਈਰਾਨੀ ਨੇਵੀ ਕਮਾਂਡਰ ਨੂੰ ਇਜ਼ਰਾਇਲ ਨੇ ਮਾਰ ਡਿਗਾਇਆ, ਕੀ ਹੁਣ ਖੁੱਲ੍ਹੇਗਾ ਦੁਨੀਆ ਲਈ ਤੇਲ ਦਾ ਰਸਤਾ?

ਪੱਛਮੀ ਏਸ਼ੀਆ ਵਿੱਚ ਜਾਰੀ ਭਿਆਨਕ ਜੰਗ ਦੇ ਵਿਚਕਾਰ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹੋਰਮੁਜ਼ ਸਟ੍ਰੇਟ ਨੂੰ ਬੰਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਇਰਾਨ ਦੇ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਦੇ ਸ਼ਕਤੀਸ਼ਾਲੀ ਕਮਾਂਡਰ ਅਲੀਰੇਜ਼ਾ ਤੰਗਸੀਰੀ ਦੀ ਹੱਤਿਆ ਕਰ ਦਿੱਤੀ ਗਈ ਹੈ।

ਹੋਰਮੁਜ਼ ਸਟ੍ਰੇਟ ਬੰਦ ਕਰਨ ਵਾਲੇ ਈਰਾਨੀ ਨੇਵੀ ਕਮਾਂਡਰ ਨੂੰ ਇਜ਼ਰਾਇਲ ਨੇ ਮਾਰ ਡਿਗਾਇਆ, ਕੀ ਹੁਣ ਖੁੱਲ੍ਹੇਗਾ ਦੁਨੀਆ ਲਈ ਤੇਲ ਦਾ ਰਸਤਾ?
(Photo- Fars News)
tv9-punjabi
| Updated On: 26 Mar 2026 17:40 PM IST

ਪੱਛਮੀ ਏਸ਼ੀਆ ਵਿੱਚ ਜਾਰੀ ਭਿਆਨਕ ਜੰਗ ਦੇ ਵਿਚਕਾਰ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹੋਰਮੁਜ਼ ਸਟ੍ਰੇਟ ਨੂੰ ਬੰਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਇਰਾਨ ਦੇ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਦੇ ਸ਼ਕਤੀਸ਼ਾਲੀ ਕਮਾਂਡਰ ਅਲੀਰੇਜ਼ਾ ਤੰਗਸੀਰੀ ਦੀ ਹੱਤਿਆ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਇਜ਼ਰਾਈਲ ਡਿਫੈਂਸ ਫੋਰਸਿਜ਼ ਵੱਲੋਂ ਸਾਂਝੀ ਕੀਤੀ ਗਈ ਹੈ।

ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਤੰਗਸੀਰੀ IRGC ਦੀ ਨੇਵੀ ਦੇ ਮੁਖੀ ਸਨ ਅਤੇ ਉਨ੍ਹਾਂ ਦੀ ਅਗਵਾਈ ਹੇਠ ਹੀ ਹੋਰਮੁਜ਼ ਸਟ੍ਰੇਟ ਨੂੰ ਲਗਭਗ ਬੰਦ ਰੱਖਿਆ ਗਿਆ ਸੀ। ਜ਼ਿਕਰਯੋਗ ਹੈ ਕਿ ਈਰਾਨ ਨਾਲ ਜੰਗ ਕਾਰਨ ਪਿਛਲੇ 20 ਦਿਨਾਂ ਤੋਂ ਇਹ ਸਮੁੰਦਰੀ ਰਸਤਾ ਬੰਦ ਹੈ, ਜਿਸ ਕਾਰਨ ਪੂਰੀ ਦੁਨੀਆ ਦੀ ਸਪਲਾਈ ਚੇਨ ਅਤੇ ਤੇਲ ਵਪਾਰ ਵਿੱਚ ਹਲਚਲ ਮਚੀ ਹੋਈ ਹੈ।

ਬੰਦਰ ਅੱਬਾਸ ‘ਚ ਹੋਇਆ ਹਮਲਾ

‘ਟਾਈਮਜ਼ ਆਫ ਇਜ਼ਰਾਈਲ’ ਦੀ ਰਿਪੋਰਟ ਅਨੁਸਾਰ, ਅਲੀਰੇਜ਼ਾ ਤੰਗਸੀਰੀ ਨੂੰ ਬੰਦਰ ਅੱਬਾਸ ‘ਤੇ ਕੀਤੇ ਗਏ ਇੱਕ ਸਟੀਕ ਹਮਲੇ ਵਿੱਚ ਨਿਸ਼ਾਨਾ ਬਣਾਇਆ ਗਿਆ। ਇਜ਼ਰਾਈਲ ਨੇ ਇਹ ਕਾਰਵਾਈ ਪੁਖ਼ਤਾ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕੀਤੀ ਸੀ। ਹਾਲਾਂਕਿ, ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਨੇ ਅਜੇ ਤੱਕ ਇਸ ਘਟਨਾ ‘ਤੇ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਕੀ ਹੁਣ ਖੁੱਲ੍ਹੇਗਾ ਹੋਰਮੁਜ਼ ਸਟ੍ਰੇਟ?

ਤੰਗਸੀਰੀ ਦੀ ਮੌਤ ਤੋਂ ਬਾਅਦ ਹੁਣ ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਹੁਣ ਹੋਰਮੁਜ਼ ਸਟ੍ਰੇਟ ਦਾ ਰਸਤਾ ਦੁਨੀਆ ਲਈ ਦੁਬਾਰਾ ਖੁੱਲ੍ਹ ਸਕੇਗਾ? ਤੰਗਸੀਰੀ ਨੂੰ ਇਸ ਰਸਤੇ ‘ਤੇ ਈਰਾਨੀ ਦਬਦਬਾ ਕਾਇਮ ਰੱਖਣ ਅਤੇ ਇਸ ਨੂੰ ਬੰਦ ਕਰਨ ਦਾ ਮੁੱਖ ਮਾਸਟਰਮਾਈਂਡ ਮੰਨਿਆ ਜਾਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਜਨਵਰੀ 2026 ਵਿੱਚ ਵੀ ਇਜ਼ਰਾਈਲ ਨੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਸਮੇਂ ਉਹ ਬਚ ਗਏ ਸਨ।

ਹੋਰਮੁਜ਼ ਸਟ੍ਰੇਟ ਇੱਕ ਬਹੁਤ ਹੀ ਤੰਗ ਪਰ ਰਣਨੀਤਕ ਤੌਰ ‘ਤੇ ਮਹੱਤਵਪੂਰਨ ਰਸਤਾ ਹੈ, ਜੋ ਫਾਰਸ ਦੀ ਖਾੜੀ ਨੂੰ ਓਮਾਨ ਦੀ ਖਾੜੀ ਨਾਲ ਜੋੜਦਾ ਹੈ। ਵਿਸ਼ਵ ਦੀ 20 ਪ੍ਰਤੀਸ਼ਤ ਤੋਂ ਵੱਧ ਤੇਲ ਦੀ ਸਪਲਾਈ ਇਸੇ ਰਸਤੇ ਰਾਹੀਂ ਹੁੰਦੀ ਹੈ, ਜਿਸ ਕਾਰਨ ਇਹ ਰਸਤਾ ਗਲੋਬਲ ਅਰਥਵਿਵਸਥਾ ਲਈ ਬੇਹੱਦ ਅਹਿਮ ਹੈ।

ਕੌਣ ਸਨ ਅਲੀਰੇਜ਼ਾ ਤੰਗਸੀਰੀ?

ਸੰਨ 1962 ਵਿੱਚ ਜਨਮੇ ਅਲੀਰੇਜ਼ਾ ਤੰਗਸੀਰੀ ਲੰਬੇ ਸਮੇਂ ਤੋਂ ਇਰਾਨ ਦੀ IRGC ਦੇ ਜਲ ਸੈਨਾ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ ਸਨ। ਉਨ੍ਹਾਂ ਨੂੰ 2018 ਵਿੱਚ ਨੇਵੀ ਕਮਾਂਡਰ ਵਜੋਂ ਨਿਯੁਕਤ ਕੀਤਾ ਗਿਆ ਸੀ। ਤੰਗਸੀਰੀ ਨੂੰ ਇਰਾਨ ਦੇ ਸਭ ਤੋਂ ਪ੍ਰਭਾਵਸ਼ਾਲੀ ਕਮਾਂਡਰ ਕਾਸਿਮ ਸੁਲੇਮਾਨੀ ਅਤੇ ਸਰਵਉੱਚ ਨੇਤਾ ਆਇਤੁੱਲਾ ਅਲੀ ਖਮੇਨੇਈ ਦੇ ਬੇਹੱਦ ਕਰੀਬੀ ਮੰਨਿਆ ਜਾਂਦਾ ਸੀ।

ਉਨ੍ਹਾਂ ਦਾ ਨਾਮ ਉਦੋਂ ਸੁਰਖੀਆਂ ਵਿੱਚ ਆਇਆ ਜਦੋਂ 2016 ਵਿੱਚ ਇਰਾਨ ਨੇ ਆਪਣੇ ਜਲ ਖੇਤਰ ਵਿੱਚ ਦਾਖਲ ਹੋਣ ਵਾਲੇ ਅਮਰੀਕਾ ਦੇ 10 ਨਾਵਿਕਾਂ ਨੂੰ ਹਿਰਾਸਤ ਵਿੱਚ ਲਿਆ ਸੀ। ਇਸ ਪੂਰੀ ਕਾਰਵਾਈ ਵਿੱਚ ਤੰਗਸੀਰੀ ਨੇ ਮੁੱਖ ਭੂਮਿਕਾ ਨਿਭਾਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕਮਾਂਡਰ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ ਸੀ।

Follow Us
ਹਾਦਸਾ ਜਾਂ ਖੁਦਕੁਸ਼ੀ! ਫਗਵਾੜਾ ਵਿੱਚ ਆਪਣੀ ਹੀ ਰਿਵਾਲਵਰ ਤੋਂ ਚੱਲੀ ਗੋਲੀ, DSP ਦੀ ਮੌਤ
ਹਾਦਸਾ ਜਾਂ ਖੁਦਕੁਸ਼ੀ! ਫਗਵਾੜਾ ਵਿੱਚ ਆਪਣੀ ਹੀ ਰਿਵਾਲਵਰ ਤੋਂ ਚੱਲੀ ਗੋਲੀ, DSP ਦੀ ਮੌਤ...
ਉੱਤਰੀ ਭਾਰਤ ਵਿੱਚ ਲੂ ਦਾ ਅਲਰਟ, ਦਿੱਲੀ ਦਾ ਪਾਰਾ 43°C ਤੱਕ ਪਹੁੰਚਣ ਦਾ ਅਨੁਮਾਨ
ਉੱਤਰੀ ਭਾਰਤ ਵਿੱਚ ਲੂ ਦਾ ਅਲਰਟ, ਦਿੱਲੀ ਦਾ ਪਾਰਾ 43°C ਤੱਕ ਪਹੁੰਚਣ ਦਾ ਅਨੁਮਾਨ...
Mohan Bhagwat ਨੇ ਮਾਈ ਹੋਮ ਇੰਡਸਟਰੀਜ਼ ਦੇ ਐਮਡੀ ਜੁਪੱਲੀ ਰਣਜੀਤ ਰਾਓ ਨੂੰ ਦਿੱਲੀ ਵਿੱਚ ਕੀਤਾ ਸਨਮਾਨਿਤ
Mohan Bhagwat ਨੇ ਮਾਈ ਹੋਮ ਇੰਡਸਟਰੀਜ਼ ਦੇ ਐਮਡੀ ਜੁਪੱਲੀ ਰਣਜੀਤ ਰਾਓ ਨੂੰ ਦਿੱਲੀ ਵਿੱਚ ਕੀਤਾ ਸਨਮਾਨਿਤ...
Jammu Accident: ਜੰਮੂ ਦੇ ਉਧਮਪੁਰ 'ਚ ਬੇਕਾਬੂ ਬੱਸ ਪਲਟੀ, 21 ਦੀ ਮੌਤ; 31 ਜ਼ਖਮੀ
Jammu Accident: ਜੰਮੂ ਦੇ ਉਧਮਪੁਰ 'ਚ ਬੇਕਾਬੂ ਬੱਸ ਪਲਟੀ, 21 ਦੀ ਮੌਤ; 31 ਜ਼ਖਮੀ...
ਅਮਰੀਕਾ ਵਿੱਚ ਅੰਨ੍ਹੇਵਾਹ ਗੋਲੀਬਾਰੀ, 8 ਬੱਚਿਆਂ ਸਮੇਤ 10 ਲੋਕਾਂ ਦੀ ਮੌਤ
ਅਮਰੀਕਾ ਵਿੱਚ ਅੰਨ੍ਹੇਵਾਹ ਗੋਲੀਬਾਰੀ, 8 ਬੱਚਿਆਂ ਸਮੇਤ 10 ਲੋਕਾਂ ਦੀ ਮੌਤ...
ਬੰਗਾਲ ਵਿੱਚ ਚੋਣ ਪ੍ਰਚਾਰ ਦੌਰਾਨ PM ਮੋਦੀ ਨੇ ਖਰੀਦੀ 10 ਰੁਪਏ ਦੀ ਝਾਲਮੁੜੀ, 24 ਘੰਟਿਆਂ ਚ ਮਿਲੇ 100 ਮਿਲੀਅਨ ਵਿਊਜ਼
ਬੰਗਾਲ ਵਿੱਚ ਚੋਣ ਪ੍ਰਚਾਰ ਦੌਰਾਨ PM ਮੋਦੀ ਨੇ ਖਰੀਦੀ 10 ਰੁਪਏ ਦੀ ਝਾਲਮੁੜੀ, 24 ਘੰਟਿਆਂ ਚ ਮਿਲੇ 100 ਮਿਲੀਅਨ ਵਿਊਜ਼...
ਵੱਢਿਆ ਜਾ ਰਿਹਾ ਲੋਕਤੰਤਰ ਦਾ ਗਲਾ, ਮੰਤਰੀ ਅਰੋੜਾ 'ਤੇ ED ਰੇਡ 'ਤੇ ਬੋਲੇ CM ਮਾਨ
ਵੱਢਿਆ ਜਾ ਰਿਹਾ ਲੋਕਤੰਤਰ ਦਾ ਗਲਾ, ਮੰਤਰੀ ਅਰੋੜਾ 'ਤੇ ED ਰੇਡ 'ਤੇ ਬੋਲੇ CM ਮਾਨ...
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ...
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ...