ਐਗਜ਼ਿਟ ਪੋਲ
ਐਗਜ਼ਿਟ ਪੋਲ ਇਹ ਦੱਸਦਾ ਹੈ ਕਿ ਸੂਬੇ ਜਾਂ ਦੇਸ਼ ਵਿਚ ਕਿਸ ਦੀ ਸਰਕਾਰ ਬਣੇਗੀ। ਜੇਕਰ ਸਰਲ ਭਾਸ਼ਾ ਵਿੱਚ ਸਮਝਿਆ ਜਾਵੇ ਤਾਂ Exit ਦਾ ਅਰਥ, ਪੋਲਿੰਗ ਸਟੇਸ਼ਨ ਤੋਂ ਵੋਟ ਭੁਗਤਾ ਚੁੱਕੇ ਵੋਟਰ ਨਾਲ ਜੁੜਿਆ ਹੈ। ਐਗਜ਼ਿਟ ਪੋਲ, ਇਨ੍ਹਾਂ ਦੀ ਰਾਏ ਦੇ ਤਿਆਰ ਕੀਤਾ ਜਾਂਦਾ ਹੈ।
ਇਸ ਨੂੰ ਤਿਆਰ ਕਰਨ ਲਈ ਸਰਵੇਖਣ ਏਜੰਸੀ ਦੀ ਇੱਕ ਪੂਰੀ ਟੀਮ ਹੈ, ਜੋ ਵੋਟ ਪਾਉਣ ਵਾਲੇ ਵੋਟਰਾਂ ਤੋਂ ਸਵਾਲ-ਜਵਾਬ ਪੁੱਛ ਕੇ ਇਸ ਨੂੰ ਤਿਆਰ ਕਰਦੀ ਹੈ। ਇਨ੍ਹਾਂ ਸਵਾਲਾਂ-ਜਵਾਬਾਂ ਦੇ ਆਧਾਰ ‘ਤੇ ਐਗਜ਼ਿਟ ਪੋਲ ਤਿਆਰ ਕੀਤਾ ਜਾਂਦਾ ਹੈ। ਇਹ ਉਦੋਂ ਤੱਕ ਨਹੀਂ ਕੀਤਾ ਜਾਂਦਾ, ਜਦੋਂ ਤੱਕ ਕਿ ਵੋਟਿੰਗ ਖਤਮ ਨਹੀਂ ਹੋ ਜਾਂਦੀ।। ਵੋਟਿੰਗ ਪੂਰੀ ਤਰ੍ਹਾਂ ਖਤਮ ਹੋਣ ਤੋਂ 30 ਮਿੰਟ ਬਾਅਦ ਸਰਵੇਖਣ ਏਜੰਸੀਆਂ ਇਸ ਨੂੰ ਜਾਰੀ ਕਰਦੀਆਂ ਹਨ।
ਦੇਸ਼ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਹਨ ਜੋ ਐਗਜ਼ਿਟ ਪੋਲ ਤਿਆਰ ਕਰਦੀਆਂ ਹਨ। ਪੋਲ ਰਾਹੀਂ ਦੱਸਿਆ ਜਾਂਦਾ ਹੈ ਕਿ ਸੂਬੇ ਵਿੱਚ ਕਿਸ ਪਾਰਟੀ ਦੀ ਸਰਕਾਰ ਬਣਨ ਦੀ ਸਭ ਤੋਂ ਵੱਧ ਸੰਭਾਵਨਾ ਹੈ। ਕਈ ਵਾਰ ਇਹ ਸਹੀ ਸਾਬਤ ਹੁੰਦੇ ਹਨ ਅਤੇ ਕਈ ਵਾਰ ਨਤੀਜੇ ਦੇ ਉਲਟ ਸਾਬਤ ਹੁੰਦੇ ਹਨ।