Delhi Assembly Election Result LIVE Counting Date: ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਕਦੋਂ ਅਤੇ ਕਿੰਨੇ ਵਜੇ, ਇੱਥੇ ਜਾਣੋ ਕਿਵੇਂ ਵੇਖੀਏ ਲਾਈਵ ਰਿਜ਼ਲਟ?
Delhi Election Result 2025 LIVE Counting Streaming Date and Time: ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਸ਼ਨੀਵਾਰ (8 ਫਰਵਰੀ) ਨੂੰ ਐਲਾਨੇ ਜਾਣਗੇ। 5 ਫਰਵਰੀ ਨੂੰ ਕੁੱਲ 70 ਵਿਧਾਨ ਸਭਾ ਸੀਟਾਂ ਲਈ 60.44 ਪ੍ਰਤੀਸ਼ਤ ਲੋਕਾਂ ਨੇ ਵੋਟ ਪਾਈ। ਆਓ ਜਾਣਦੇ ਹਾਂ ਕਿ ਤੁਸੀਂ ਇਹ ਨਤੀਜਾ ਕਿੱਥੇ ਦੇਖ ਸਕਦੇ ਹੋ।

ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਸ਼ਨੀਵਾਰ, 8 ਫਰਵਰੀ ਨੂੰ ਐਲਾਨੇ ਜਾਣਗੇ। ਚੋਣ ਕਮਿਸ਼ਨ ਦੇ ਲਗਭਗ 5 ਹਜ਼ਾਰ ਕਰਮਚਾਰੀ ਵੋਟਾਂ ਦੀ ਗਿਣਤੀ ਵਿੱਚ ਸ਼ਾਮਲ ਹੋਣਗੇ। ਵੋਟਾਂ ਦੀ ਗਿਣਤੀ ਸਵੇਰੇ 7 ਵਜੇ ਸ਼ੁਰੂ ਹੋਵੇਗੀ। ਸਵੇਰੇ 9 ਜਾਂ 10 ਵਜੇ ਤੱਕ, ਤੁਹਾਨੂੰ ਇੱਕ ਰੁਝਾਨ ਮਿਲਣਾ ਸ਼ੁਰੂ ਹੋ ਜਾਵੇਗਾ ਕਿ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਕੌਣ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਚੋਣ ਨਤੀਜੇ 11 ਤੋਂ 12 ਵਜੇ ਦੇ ਵਿਚਕਾਰ ਸਾਰਿਆਂ ਦੇ ਸਾਹਮਣੇ ਆ ਜਾਣਗੇ। ਇਸ ਚੋਣ ਲਈ ਵੋਟਿੰਗ 5 ਫਰਵਰੀ ਨੂੰ ਹੋਈ ਸੀ, ਜਿਸ ਵਿੱਚ ਰਾਜ ਦੀਆਂ ਕੁੱਲ 70 ਵਿਧਾਨ ਸਭਾ ਸੀਟਾਂ ਲਈ 60.44 ਪ੍ਰਤੀਸ਼ਤ ਲੋਕਾਂ ਨੇ ਵੋਟ ਪਾਈ ਸੀ।
ਸਭ ਤੋਂ ਵੱਧ ਵੋਟਾਂ ਉੱਤਰ ਪੂਰਬੀ ਦਿੱਲੀ ਵਿੱਚ ਪਈਆਂ। ਇੱਥੇ 66.25 ਪ੍ਰਤੀਸ਼ਤ ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ ਸੀ। ਉੱਥੇ ਹੀ, ਸਭ ਤੋਂ ਘੱਟ ਵੋਟਾਂ ਦੱਖਣ-ਪੂਰਬੀ ਦਿੱਲੀ ਵਿੱਚ ਪਈਆਂ। ਇੱਥੇ ਸਿਰਫ਼ 56.31 ਪ੍ਰਤੀਸ਼ਤ ਲੋਕ ਵੋਟ ਪਾਉਣ ਲਈ ਘਰਾਂ ਤੋਂ ਬਾਹਰ ਆਏ। ਹੁਣ ਹਰ ਕੋਈ ਨਤੀਜੇ ਦੀ ਉਡੀਕ ਕਰ ਰਿਹਾ ਹੈ। ਹਰ ਕੋਈ ਇਸ ਸਵਾਲ ਦਾ ਜਵਾਬ ਜਾਣਨ ਦੀ ਉਡੀਕ ਕਰ ਰਿਹਾ ਹੈ ਕਿ ਕੀ ਅਰਵਿੰਦ ਕੇਜਰੀਵਾਲ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣਗੇ ਜਾਂ ਭਾਰਤੀ ਜਨਤਾ ਪਾਰਟੀ 27 ਸਾਲਾਂ ਦੇ ਵਨਵਾਸ ਤੋਂ ਬਾਅਦ ਵਾਪਸੀ ਕਰੇਗੀ।
ਕਿੱਥੇ ਦੇਖੋ ਦਿੱਲੀ ਚੋਣ ਨਤੀਜੇ
ਤੁਸੀਂ TV9 ਪੰਜਾਬੀ ਦੀ ਵੈੱਬਸਾਈਟ ‘ਤੇ ਕਲਿੱਕ ਕਰਕੇ Live ਚੋਣ ਨਤੀਜੇ ਪੜ੍ਹ ਸਕਦੇ ਹੋ। ਲਿੰਕ https://tv9punjabi.com/
ਐਗਜ਼ਿਟ ਪੋਲ ਵਿੱਚ ਭਾਜਪਾ ਅੱਗੇ
ਚੋਣ ਨਤੀਜਿਆਂ ਤੋਂ ਪਹਿਲਾਂ ਹੀ, ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ ‘ਤੇ ਉਨ੍ਹਾਂ ਦੇ 16 ਉਮੀਦਵਾਰਾਂ ਨੂੰ ਤੋੜਨ ਦੀ ਕੋਸ਼ਿਸ਼ ਕਰਨ ਦਾ ਆਰੋਪ ਲਗਾਇਆ ਹੈ। ਕੇਜਰੀਵਾਲ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਇਨ੍ਹਾਂ ਉਮੀਦਵਾਰਾਂ ਨੂੰ ਮੰਤਰੀ ਬਣਾਉਣ ਦੇ ਵਾਅਦਾ ਦਿੱਤਾ ਹੈ। ਉਨ੍ਹਾਂ ਵਿੱਚੋਂ ਹਰੇਕ ਨੂੰ 15 ਕਰੋੜ ਰੁਪਏ ਦੇਣ ਦਾ ਵਾਅਦਾ ਵੀ ਹੈ। ਇਹ ਸਾਰੇ ਅਰਵਿੰਦ ਕੇਜਰੀਵਾਲ ਦੇ ਦਾਅਵੇ ਹਨ। ਦਿੱਲੀ ਵਿਧਾਨ ਸਭਾ ਚੋਣਾਂ ਸੰਬੰਧੀ ਸਾਹਮਣੇ ਆਏ ਜ਼ਿਆਦਾਤਰ ਐਗਜ਼ਿਟ ਪੋਲਾਂ ਵਿੱਚ, ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਮਿਲਦਾ ਦਿਖਾਇਆ ਗਿਆ ਹੈ।
ਵੋਟਰਾਂ ਦੀ ਗਿਣਤੀ: ਮਰਦ ਅਤੇ ਔਰਤਾਂ
ਦਿੱਲੀ ਵਿੱਚ ਕੁੱਲ 1 ਕਰੋੜ 55 ਲੱਖ 37 ਹਜ਼ਾਰ 634 ਵੋਟਰ ਸਨ। ਉੱਥੇ ਹੀ, ਰਾਜ ਵਿੱਚ ਸਥਾਪਿਤ 13,766 ਪੋਲਿੰਗ ਸਟੇਸ਼ਨਾਂ ‘ਤੇ 699 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਇਆ। ਵੋਟਿੰਗ ਵਾਲੇ ਦਿਨ ਦਿੱਲੀ ਪੁਲਿਸ ਦੇ 42 ਹਜ਼ਾਰ ਕਰਮਚਾਰੀ, ਕੇਂਦਰੀ ਹਥਿਆਰਬੰਦ ਪੁਲਿਸ ਬਲ ਦੀਆਂ 220 ਕੰਪਨੀਆਂ ਅਤੇ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਰਾਜਧਾਨੀ ਦਿੱਲੀ ਦੇ ਲਗਭਗ 19 ਹਜ਼ਾਰ ਹੋਮ ਗਾਰਡ ਤਾਇਨਾਤ ਕੀਤੇ ਗਏ ਸਨ। ਇਸ ਚੋਣ ਵਿੱਚ ਹਿੱਸਾ ਲੈਣ ਵਾਲੇ ਕੁੱਲ ਵੋਟਰਾਂ ਵਿੱਚੋਂ ਲਗਭਗ 83 ਲੱਖ 76 ਹਜ਼ਾਰ ਪੁਰਸ਼ ਸਨ। ਲਗਭਗ 72 ਲੱਖ 36 ਔਰਤਾਂ ਅਤੇ 1 ਹਜ਼ਾਰ 267 ਤੀਜੇ ਲਿੰਗ ਦੇ ਵੋਟਰ ਸਨ।
ਇਹ ਵੀ ਪੜ੍ਹੋ
ਕਿਹੜੇ ਵੱਡੇ ਚਿਹਰਿਆਂ ਦੀ ਕਿਸਮਤ ਦਾ ਫੈਸਲਾ
ਜੇਕਰ ਅਸੀਂ ਮੁੱਖ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਸਨ। ਇੱਥੇ ਉਹ ਭਾਰਤੀ ਜਨਤਾ ਪਾਰਟੀ ਦੇ ਪਰਵੇਸ਼ ਸਿੰਘ ਵਰਮਾ ਅਤੇ ਕਾਂਗਰਸ ਦੇ ਸੰਦੀਪ ਦੀਕਸ਼ਿਤ ਦੇ ਵਿਰੁੱਧ ਚੋਣ ਲੜ ਰਹੇ ਸਨ। ਸੰਦੀਪ ਦੀਕਸ਼ਿਤ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਪੁੱਤਰ ਹਨ। ਜਦੋਂ ਕਿ, ਪਰਵੇਸ਼ ਵਰਮਾ ਦਿੱਲੀ ਦੇ ਮੁੱਖ ਮੰਤਰੀ ਰਹੇ ਸਾਹਿਬ ਸਿੰਘ ਵਰਮਾ ਦੇ ਪੁੱਤਰ ਹਨ। ਇਸ ਵਾਰ ਪਟਪੜਗੰਜ ਸੀਟ ਤੋਂ ਮਨੀਸ਼ ਸਿਸੋਦੀਆ ਦੀ ਟਿਕਟ ਕੱਦ ਕਰਕੇ ਅਵਧ ਓਝਾ ਨੂੰ ਦੇ ਦਿੱਤੀ ਗਈ ਸੀ।
ਦਿੱਲੀ ਦੇ ਮੌਜੂਦਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਆਤਿਸ਼ੀ ਕਾਲਕਾਜੀ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਸਨ। ਇੱਥੇ ਉਨ੍ਹਾਂ ਦਾ ਸਾਹਮਣਾ ਕਾਂਗਰਸ ਦੀ ਅਲਕਾ ਲਾਂਬਾ ਅਤੇ ਭਾਜਪਾ ਦੇ ਰਮੇਸ਼ ਬਿਧੂੜੀ ਨਾਲ ਹੋਇਆ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਜੰਗਪੁਰਾ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਮਨੀਸ਼ ਸਿਸੋਦੀਆ ਭਾਜਪਾ ਦੇ ਤਰਵਿੰਦਰ ਸਿੰਘ ਮਾਰਵਾਹ ਅਤੇ ਕਾਂਗਰਸ ਦੇ ਫਰਹਾਦ ਸੂਰੀ ਦੇ ਖਿਲਾਫ ਮੈਦਾਨ ਵਿੱਚ ਸਨ। ਇਸ ਦੇ ਨਾਲ ਹੀ, ‘ਆਪ’ ਦੇ ਸਤੇਂਦਰ ਜੈਨ ਸ਼ਕੂਰ ਬਸਤੀ ਸੀਟ ਤੋਂ ਭਾਜਪਾ ਦੇ ਕਰਨੈਲ ਸਿੰਘ ਦੇ ਖਿਲਾਫ ਚੋਣ ਲੜ ਰਹੇ ਸਨ।