ਦਿੱਲੀ ਬਲਾਸਟ
10 ਨਵੰਬਰ, 2025 ਦੀ ਸ਼ਾਮ ਨੂੰ, ਦਿੱਲੀ ਦੇ ਲਾਲ ਕਿਲ੍ਹੇ ਦੇ ਨੇੜੇ ਇੱਕ ਕਾਰ ਵਿੱਚ ਧਮਾਕਾ ਹੋਇਆ। ਧਮਾਕੇ ਸਮੇਂ ਨੇੜੇ ਹੀ ਹੋਰ ਵਾਹਨ ਵੀ ਸਨ, ਜੋ ਇਸਦੀ ਲਪੇਟ ਵਿੱਚ ਆ ਗਏ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਇਸ ਨਾਲ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਅਤੇ ਆਸ ਪਾਸ ਦੇ ਕਈ ਲੋਕਾਂ ਦੀ ਮੌਤ ਹੋ ਗਈ। ਜਿਸ ਕਾਰ ਵਿੱਚ ਧਮਾਕਾ ਹੋਇਆ ਸੀ, ਉਹ ਲਾਲ ਕਿਲ੍ਹਾ ਖੇਤਰ ਵਿੱਚ ਤਿੰਨ ਘੰਟਿਆਂ ਤੋਂ ਖੜ੍ਹੀ ਸੀ। ਪਾਰਕਿੰਗ ਤੋਂ ਬਾਹਰ ਨਿਕਲਣ ਤੋਂ ਬਾਅਦ ਸ਼ਾਮ 6:52 ਵਜੇ ਦੇ ਕਰੀਬ ਧਮਾਕਾ ਹੋਇਆ, ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ।
Delhi Blast: ਹਮਾਸ ਵਰਗੇ ਡਰੋਨ ਹਮਲੇ ਦੀ ਸੀ ਸਾਜ਼ਿਸ਼, ਅੱਤਵਾਦੀ ਦਾਨਿਸ਼ ਦੇ ਫੋਨ ਤੋਂ ਖੁੱਲ੍ਹੇ ਭੇਦ
Delhi Blast: ਦਿੱਲੀ ਧਮਾਕੇ ਦੀ ਜਾਂਚ ਨੇ ਅੱਤਵਾਦੀ ਦਾਨਿਸ਼ ਦੇ ਫੋਨ ਤੋਂ ਕਈ ਰਾਜ਼ ਪ੍ਰਗਟ ਕੀਤੇ ਹਨ। ਐਨਆਈਏ ਨੂੰ ਉਸ ਦੇ ਡਿਲੀਟ ਕੀਤੀ ਹਿਸਟਰੀ 'ਚ ਦਰਜਨਾਂ ਹਮਾਸ ਸ਼ੈਲੀ ਦੀਆਂ ਡਰੋਨ ਤਸਵੀਰਾਂ ਮਿਲੀਆਂ ਹਨ, ਜੋ ਦੇਸ਼ 'ਚ ਡਰੋਨ ਹਮਲੇ ਕਰਨ ਦੀ ਸਾਜ਼ਿਸ਼ ਦਾ ਸੰਕੇਤ ਦਿੰਦੀਆਂ ਹਨ।
- TV9 Punjabi
- Updated on: Dec 2, 2025
- 5:18 am
ਦਿੱਲੀ ਹਮਲੇ ਵਿੱਚ NIA ਦੀ ਵੱਡੀ ਕਾਰਵਾਈ, ਅੱਤਵਾਦੀ ਉਮਰ ਨੂੰ ਪਨਾਹ ਦੇਣ ਵਾਲਾ ਗ੍ਰਿਫ਼ਤਾਰ; ਹੁਣ ਤੱਕ 7 ਗ੍ਰਿਫ਼ਤਾਰ
Delhi Blast Update: NIA ਨੇ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਕਾਰ ਧਮਾਕੇ ਦੇ ਮਾਮਲੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਏਜੰਸੀ ਨੇ ਸੱਤਵੇਂ ਮੁਲਜਮ ਸ਼ੋਇਬ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸਨੇ 10 ਨਵੰਬਰ ਦੇ ਧਮਾਕੇ ਤੋਂ ਪਹਿਲਾਂ ਮੁੱਖ ਅੱਤਵਾਦੀ ਉਮਰ ਉਨ ਨਬੀ ਨੂੰ ਪਨਾਹ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕੀਤੀ ਸੀ।
- Jitendra Sharma
- Updated on: Nov 26, 2025
- 5:57 am
Delhi Blast Probe: ਦਿੱਲੀ ਵਿੱਚ ਪਾਕਿਸਤਾਨ ਤੋਂ ਹਥਿਆਰ ਜ਼ਬਤ, ISI ਦੀ ਵੱਡੀ ਸਾਜ਼ਿਸ਼ ਦਾ ਪਰਦਾਫਾਸ਼
ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਚਾਰ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਤੋਂ 10 ਤੁਰਕੀ ਅਤੇ ਚੀਨੀ ਬਣੇ ਪਿਸਤੌਲ ਅਤੇ 97 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਹ ਖੁਲਾਸਾ ਦਿੱਲੀ ਧਮਾਕਿਆਂ ਦੀ ਜਾਂਚ ਦੌਰਾਨ ਹੋਇਆ ਹੈ। ਮੁੱਢਲੀ ਜਾਂਚ ਦੇ ਅਨੁਸਾਰ, ਇਹ ਹਥਿਆਰ ਡਰੋਨ ਰਾਹੀਂ ਪਾਕਿਸਤਾਨ ਤੋਂ ਪੰਜਾਬ ਭੇਜੇ ਗਏ ਸਨ ਅਤੇ ਉੱਥੋਂ ਦਿੱਲੀ ਲਿਆਂਦੇ ਗਏ ਸਨ।
- TV9 Punjabi
- Updated on: Nov 22, 2025
- 11:25 am
ਅੱਤਵਾਦੀ ਡਾ. ਆਦਿਲ ਦਾ ਸਹਾਰਨਪੁਰ ਮਾਸਟਰ ਪਲਾਨ… ਬਣਾਉਣਾ ਚਾਹੁੰਦਾ ਸੀ ਮਿੰਨੀ ‘ਅਲ-ਫਲਾਹ’
ਅੱਤਵਾਦੀਆਂ ਵੱਲੋਂ ਸਹਾਰਨਪੁਰ ਦੀ ਮਿੱਟੀ ਦੀ ਵਰਤੋਂ ਕਰਨਾ ਕੋਈ ਨਵੀਂ ਗੱਲ ਨਹੀਂ ਹੈ। ਇੱਥੇ ਪਹਿਲਾਂ ਵੀ ਕਈ ਸਮੂਹ ਸਰਗਰਮ ਰਹੇ ਹਨ। ਸਹਾਰਨਪੁਰ ਤੋਂ ਇਹ ਅੱਤਵਾਦੀ ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ, ਉਤਰਾਖੰਡ ਅਤੇ ਹਿਮਾਚਲ ਨੂੰ ਨਿਸ਼ਾਨਾ ਬਣਾ ਸਕਦੇ ਹਨ।
- TV9 Punjabi
- Updated on: Nov 19, 2025
- 5:23 pm
ਦਿੱਲੀ ਬਲਾਸਟ ‘ਚ ਬੰਗਲਾਦੇਸ਼ ਕਨੈਕਸ਼ਨ ਦਾ ਪਰਦਾਫਾਸ਼, ਸੁਰੱਖਿਆ ਤੇ ਜਾਂਚ ਏਜੰਸੀਆਂ ਦਾ ਹੁਣ ਬਾਰਡਰ ਜ਼ਿਲ੍ਹਿਆਂ ‘ਤੇ ਫੋਕਸ
Delhi Blast: ਦਿੱਲੀ 'ਚ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਦੀ ਜਾਂਚ 'ਚ ਇੱਕ ਬੰਗਲਾਦੇਸ਼ੀ ਲਿੰਕ ਦਾ ਖੁਲਾਸਾ ਹੋਇਆ ਹੈ। ਪਾਬੰਦੀਸ਼ੁਦਾ ਏਬੀਟੀ ਨਾਲ ਜੁੜੇ ਇਖਤਿਆਰ ਦੀ ਗ੍ਰਿਫਤਾਰੀ ਤੇ ਪਾਕਿਸਤਾਨੀ ਲਸ਼ਕਰ-ਏ-ਤੋਇਬਾ ਦੀ ਭੂਮਿਕਾ ਨੇ ਇੱਕ 'ਹਾਈਬ੍ਰਿਡ ਅੱਤਵਾਦੀ' ਮਾਡਲ ਦਾ ਖੁਲਾਸਾ ਕੀਤਾ ਹੈ। ਆਈਐਸਆਈ ਦੀ ਅਗਵਾਈ ਹੇਠ, ਇਹ ਨੈੱਟਵਰਕ ਭਾਰਤ ਦੀ ਆਰਥਿਕਤਾ ਤੇ ਤਕਨਾਲੋਜੀ ਨੂੰ ਨਿਸ਼ਾਨਾ ਬਣਾ ਰਿਹਾ ਹੈ।
- TV9 Punjabi
- Updated on: Nov 19, 2025
- 1:18 am
ਅਲ-ਫਲਾਹ ਯੂਨੀਵਰਸਿਟੀ ‘ਤੇ ED ਦਾ ਐਕਸ਼ਨ, ਚੈਰੀਟੇਬਲ ਟਰੱਸਟ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ‘ਚ ਜਾਵੇਦ ਅਹਿਮਦ ਸਿੱਦੀਕੀ ਗ੍ਰਿਫ਼ਤਾਰ
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅਲ ਫਲਾਹ ਗਰੁੱਪ ਦੇ ਚੇਅਰਮੈਨ ਫਾਊਂਡਰ ਅਹਿਮਦ ਸਿੱਦੀਕੀ ਨੂੰ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਈਡੀ ਨੇ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਵੱਲੋਂ ਦਰਜ ਕੀਤੀ ਗਈ ਇੱਕ ਐਫਆਈਆਰ ਦੇ ਆਧਾਰ 'ਤੇ ਜਾਂਚ ਸ਼ੁਰੂ ਕੀਤੀ। ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਅਲ ਫਲਾਹ ਯੂਨੀਵਰਸਿਟੀ ਨੇ NAAC ਮਾਨਤਾ ਦਾ ਝੂਠਾ ਦਾਅਵਾ ਕੀਤਾ ਹੈ।
- Jitendra Sharma
- Updated on: Nov 18, 2025
- 4:41 pm
Delhi Blast: ਅਲ-ਫਲਾਹ ਦੇ ਡਾਕਟਰ ਕਿਵੇਂ ਬਣੇ ਜੈਸ਼ ਦੇ ਬਲਾਸਟ ਇੰਜੀਨੀਅਰ ? ਸਾਹਮਣੇ ਆਇਆ ਹਰ ਕਿਰਦਾਰ ਦਾ ਕਾਲਾ ਚਿੱਠਾ
Delhi Blast Case: ਦਿੱਲੀ ਧਮਾਕਾ ਮਾਮਲੇ ਦੀ ਜਾਂਚ ਵਿੱਚ, ਏਜੰਸੀਆਂ ਨੇ "ਡਾਕਟਰ ਟੈਰਰ ਮਾਡਿਊਲ" ਵਿੱਚ ਹਰ ਭੂਮਿਕਾ ਦਾ ਪਰਦਾਫਾਸ਼ ਕੀਤਾ ਹੈ। ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਮੌਲਵੀ ਇਰਫਾਨ ਨੇ ਡਾਕਟਰਾਂ ਨੂੰ ਕਿਵੇਂ ਇਕੱਠਾ ਕੀਤਾ ਅਤੇ ਉਨ੍ਹਾਂ ਨੇ ਮਿਲ ਕੇ ਡਰੋਨ ਬੰਬ ਧਮਾਕੇ ਤੱਕ ਦੀ ਸਾਜ਼ਿਸ਼ ਰਚੀ। ਕਿਵੇਂ ਡਾ. ਸ਼ਾਹੀਨ ਨੇ ਮਾਡਿਊਲ ਲਈ ਫੰਡ ਇਕੱਠਾ ਕਰਨ ਦਾ ਕੰਮ ਕੀਤਾ ਅਤੇ ਸਾਜ਼ਿਸ਼ ਵਿੱਚ ਗਰੀਬ ਔਰਤਾਂ ਅਤੇ ਕੁੜੀਆਂ ਨੂੰ ਸ਼ਾਮਲ ਕੀਤਾ।
- Jitendra Sharma
- Updated on: Nov 18, 2025
- 11:22 am
ਦਿਨ ਵੇਲੇ ਡਾਕਟਰ, ਰਾਤ ਨੂੰ ਅੱਤਵਾਦੀ ਸਾਜ਼ਿਸ਼… ਮੈਡਮ ਸਰਜਨ ਦਾ ‘ਵੁਲਫ ਕੋਡ’ ਤੇ ਮੁਨੀਰ ਦੇ ਹੱਥਾਂ ‘ਚ ਰਿਮੋਟ!
ਦਿੱਲੀ ਬਲਾਸਟ ਦੀ ਜਾਂਚ ਵਿੱਚ ਐਨਆਈਏ ਨੇ "ਵੁਲਫ ਕੋਡ" ਅਤੇ ਡਾ. ਸ਼ਾਹੀਨ ਦੀ ਅੱਤਵਾਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ, ਜੋ ਪਾਕਿਸਤਾਨ ਨਾਲ ਜੁੜੀ ਹੋਈ ਹੈ। "ਵੁਲਫ ਪੈਕ" ਸਮੂਹ ਜੋ ਰਾਤ 11 ਵਜੇ ਤੋਂ 2 ਵਜੇ ਤੱਕ "ਵੁਲਫ ਆਵਰ" ਦੌਰਾਨ ਸਰਗਰਮ ਸੀ, ਨੇ ਭਾਰਤ ਨੂੰ ਦਹਿਸ਼ਤਜ਼ਦਾ ਕਰਨ ਦੀ ਸਾਜ਼ਿਸ਼ ਰਚੀ। ਡਾ. ਸ਼ਾਹੀਨ, ਜੈਸ਼ ਦੇ ਇਸ਼ਾਰੇ 'ਤੇ ਮਹਿਲਾ ਅੱਤਵਾਦੀਆਂ ਦਾ ਇੱਕ ਨੈੱਟਵਰਕ ਬਣਾ ਰਹੀ ਸੀ। ਜਿਸ ਨੂੰ "ਮੈਡਮ ਸਰਜਨ" ਕਿਹਾ ਜਾਂਦਾ ਸੀ।
- TV9 Punjabi
- Updated on: Nov 17, 2025
- 6:42 pm
ਅਲ ਫਲਾਹ ਯੂਨੀਵਰਸਿਟੀ ਦੇ ਸੰਸਥਾਪਕ ਨੂੰ ਨੋਟਿਸ, ਦਿੱਲੀ ਕ੍ਰਾਈਮ ਬ੍ਰਾਂਚ ਕਰੇਗੀ ਪੁੱਛਗਿੱਛ
ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਅਲ ਫਲਾਹ ਯੂਨੀਵਰਸਿਟੀ ਦੇ ਸੰਸਥਾਪਕ ਜਵਾਦ ਫਾਰੂਕੀ ਨੂੰ ਨੋਟਿਸ ਜਾਰੀ ਕੀਤਾ ਹੈ। ਪਹਿਲਾਂ ਇਹ ਰਿਪੋਰਟ ਆਈ ਸੀ ਕਿ ਦਿੱਲੀ ਬੰਬ ਧਮਾਕਿਆਂ ਵਿੱਚ ਅਲ ਫਲਾਹ ਯੂਨੀਵਰਸਿਟੀ ਦਾ ਨਾਮ ਆਉਣ ਤੋਂ ਬਾਅਦ ਜਵਾਦ ਫਾਰੂਕੀ ਫਰਾਰ ਹੋ ਗਿਆ ਸੀ। ਕੁਝ ਲੋਕਾਂ ਨੇ ਤਾਂ ਇਹ ਵੀ ਸੁਝਾਅ ਦਿੱਤਾ ਸੀ ਕਿ ਉਹ ਵਿਦੇਸ਼ ਭੱਜ ਗਿਆ ਹੈ।
- TV9 Punjabi
- Updated on: Nov 17, 2025
- 2:19 pm
ਸਖ਼ਤ ਸੁਰੱਖਿਆ ਵਿਚਕਾਰ ਅੱਤਵਾਦੀ ਉਮਰ ਦੇ ਕਰੀਬੀ ਸਾਥੀ ਆਮਿਰ ਦੀ ਕੋਰਟ ਚ ਪੇਸ਼ੀ
ਪਣੇ ਆਪ ਨੂੰ ਉਡਾ ਲਿਆ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਮਲੇ ਵਿੱਚ ਵਰਤੀ ਗਈ ਆਈ-20 ਕਾਰ ਆਮਿਰ ਦੇ ਨਾਮ 'ਤੇ ਰਜਿਸਟਰਡ ਸੀ। ਆਮਿਰ 'ਤੇ ਅੱਤਵਾਦੀ ਉਮਰ ਨੂੰ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਅਤੇ ਵੱਖ-ਵੱਖ ਬੰਬ ਧਮਾਕਿਆਂ ਲਈ ਵਾਹਨਾਂ ਦਾ ਪ੍ਰਬੰਧ ਕਰਨ ਦਾ ਆਰੋਪ ਹੈ। ਪਟਿਆਲਾ ਹਾਊਸ ਕੋਰਟ ਵਿੱਚ ਰੈਪਿਡ ਐਕਸ਼ਨ ਫੋਰਸ ਸਮੇਤ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।
- TV9 Punjabi
- Updated on: Nov 17, 2025
- 8:58 am
Delhi Bomb Blast: ਜਾਂਚ ਲਈ ਲੁਧਿਆਣਾ ਪਹੁੰਚੀ NIA ਟੀਮ, ਡਾਕਟਰ ਤੋਂ ਪੁੱਛ-ਪੜਤਾਲ
ਡਾਕਟਰ ਜਾਨ ਨਿਸਾਰ ਆਲਮ ਦੇ ਪਿਤਾ ਤੌਹਿਦ ਖਾਨ ਦਾ ਕਹਿਣਾ ਹੈ ਕਿ ਐਨਆਈਏ ਦੀ ਟੀਮ ਉਨ੍ਹਾਂ ਦੇ ਘਰ ਆਈ ਸੀ। ਉਨ੍ਹਾਂ ਨੇ ਪੁੱਛ-ਗਿੱਛ ਕੀਤੀ ਤੇ ਚਲੇ ਗਏ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਸਾਲ 2020 'ਚ ਐਮਬੀਬੀਐਸ 'ਚ ਦਾਖ਼ਲਾ ਲਿਆ ਸੀ। 2025 'ਚ ਐਮਬੀਬੀਐਸ ਪੂਰੀ ਕਰਕੇ ਇੰਟਰਨਸ਼ਿਪ ਪੂਰੀ ਕੀਤੀ। ਹੁਣ ਉਹ ਲੁਧਿਆਣਾ 'ਚ ਕਲੀਨਿਕ ਚਲਾ ਰਿਹਾ ਹੈ।
- Rajinder Arora
- Updated on: Nov 17, 2025
- 3:20 am
Delhi Blast CCTV: ਦਿੱਲੀ ਧਮਾਕੇ ਦਾ ਨਵਾਂ CCTV ਆਈਆ ਸਾਹਮਣੇ, 40 ਫੁੱਟ ਹੇਠਾਂ ਤੱਕ ਹਿੱਲੀ ਜ਼ਮੀਨ
Delhi Blast New CCTV Footage: ਦਿੱਲੀ ਧਮਾਕੇ ਦੀ ਨਵੀਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਜਿਸ ਨਾਲ ਘਟਨਾ ਦੀ ਭਿਆਨਕਤਾ ਦਾ ਖੁਲਾਸਾ ਹੋਇਆ ਹੈ। ਇਹ ਫੁਟੇਜ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਬੇਸਮੈਂਟ ਦੇ ਅੰਦਰ ਦੀ ਹੈ। ਜਿੱਥੇ ਧਮਾਕੇ ਦੀ ਆਵਾਜ਼ ਅਤੇ ਕੰਪਨ ਸਾਫ਼-ਸਾਫ਼ ਮਹਿਸੂਸ ਕੀਤੇ ਜਾ ਸਕਦੇ ਹਨ।
- TV9 Punjabi
- Updated on: Nov 15, 2025
- 8:12 am
Delhi Blast: ਪਠਾਨਕੋਟ ਤੋਂ ਡਾ. ਰਾਈਸ ਅਹਿਮਦ ਕਾਬੂ, ਅਲ ਫਲਾਹ ਯੂਨੀਵਰਸਿਟੀ ‘ਚ ਕਰ ਚੁੱਕਿਆ ਹੈ ਕੰਮ- ਸੂਤਰ
Delhi Blast Doctor Raees Ahmed: ਪਠਾਨਕੋਟ ਤੋਂ ਫੜੇ ਗਏ ਡਾ. ਰਾਈਸ ਅਹਿਮਦ ਨੂੰ ਸੁਰੱਖਿਆ ਏਜੰਸੀ ਨੇ ਪੁੱਛਗਿੱਛ ਲਈ ਆਪਣੇ ਨਾਲ ਲੈ ਲਿਆ ਹੈ। ਗ੍ਰਿਫ਼ਤਾਰ ਕੀਤਾ ਗਿਆ ਡਾਕਟਰ ਜੰਮੂ- ਕਸ਼ਮੀਰ ਦੇ ਅਨੰਤਨਾਗ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
- Mukesh Saini
- Updated on: Nov 15, 2025
- 5:11 am
ਜੰਮੂ-ਕਸ਼ਮੀਰ: ਪੁਲਿਸ ਨੇ ਅੱਤਵਾਦੀ ਉਮਰ ਦੇ ਘਰ ਨੂੰ ਢਾਹਿਆ, ਦਿੱਲੀ ਧਮਾਕੇ ਤੋਂ ਬਾਅਦ ਕੀਤੀ ਗਈ ਕਾਰਵਾਈ
ਪੁਲਵਾਮਾ ਦੇ ਰਹਿਣ ਵਾਲੇ ਡਾਕਟਰ ਉਮਰ ਮੁਹੰਮਦ ਦਾ ਨਾਮ ਦਿੱਲੀ ਧਮਾਕੇ ਦੀ ਜਾਂਚ 'ਚ ਸ਼ਾਮਲ ਸੀ, ਜਿਸ ਨੇ ਜੈਸ਼-ਏ-ਮੁਹੰਮਦ ਨਾਲ ਸਾਜ਼ਿਸ਼ ਰਚੀ ਸੀ। ਧਮਾਕੇ 'ਚ 13 ਲੋਕ ਮਾਰੇ ਗਏ ਸਨ, ਜਿਸ 'ਚ ਖੁਦ ਉਮਰ ਵੀ ਮਾਰਿਆ ਗਿਆ। ਜਾਂਚ ਏਜੰਸੀਆਂ ਨੇ ਇੱਕ ਲੰਬੇ ਸਮੇਂ ਦੀ ਯੋਜਨਾ ਦਾ ਖੁਲਾਸਾ ਹੋਏ, ਅੱਤਵਾਦੀ ਉਮਰ ਦੇ ਘਰ ਨੂੰ ਵੀ ਢਾਹ ਦਿੱਤਾ ਹੈ।
- TV9 Punjabi
- Updated on: Nov 14, 2025
- 2:30 am
ਨਹੀਂ ਬਖਸੇ ਜਾਣਗੇ ਦੋਸ਼ੀ, ਅਜਿਹੀ ਸਜ਼ਾ ਮਿਲੇਗੀ ਜੋ ਮਿਸਾਲ ਹੋਵੇਗੀ, ਦਿੱਲੀ ਧਮਾਕੇ ‘ਤੇ ਅਮਿਤ ਸ਼ਾਹ ਦਾ ਵੱਡਾ ਬਿਆਨ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਧਮਾਕੇ ਬਾਰੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਧਮਾਕੇ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ। ਇਹ ਸਜ਼ਾ ਦੁਨੀਆ ਨੂੰ ਇੱਕ ਸੁਨੇਹਾ ਦੇਵੇਗੀ ਕਿ ਕੋਈ ਵੀ ਦੁਬਾਰਾ ਅਜਿਹਾ ਹਮਲਾ ਕਰਨ ਦੀ ਹਿੰਮਤ ਨਹੀਂ ਕਰੇਗਾ।
- TV9 Punjabi
- Updated on: Nov 13, 2025
- 2:38 pm