ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ

IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ

tv9-punjabi
TV9 Punjabi | Updated On: 04 Dec 2025 13:29 PM IST

ਬਹੁਤ ਸਾਰੀਆਂ ਉਡਾਣਾਂ ਜਾਂ ਤਾਂ ਦੇਰੀ ਨਾਲਜਾਂ ਰੱਦ ਹੋ ਗਈਆਂ ਹਨ। ਇਸ ਸੰਕਟ ਨੇ ਇੰਡੀਗੋ ਆਨ ਟਾਈਮ ਪਰਫਾਰਮੈਂ, (OTP) ਨੂੰ ਲਗਭਗ 67% ਪ੍ਰਭਾਵਿਤ ਕੀਤਾ ਹੈ। ਇੰਡੀਗੋ ਨੇ ਦੇਰੀ ਲਈ ਯਾਤਰੀਆਂ ਤੋਂ ਮੁਆਫੀ ਮੰਗੀ ਹੈ ਅਤੇ ਉਨ੍ਹਾਂ ਨੂੰ ਆਪਣੇ ਫਲਾਈਟ ਸਟੇਟਸ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ।

Why IndiGo Flights Cancelled : ਇੰਡੀਗੋ ਏਅਰਲਾਈਨਜ਼ ਇਸ ਸਮੇਂ ਗੰਭੀਰ ਉਡਾਣ ਸੰਕਟ ਦਾ ਸਾਹਮਣਾ ਕਰ ਰਹੀ ਹੈ। ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਕੁੱਲ 1,232 ਇੰਡੀਗੋ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 755 ਉਡਾਣਾਂ ਚਾਲਕ ਦਲ ਅਤੇ ਫਲਾਈਟ ਡਿਊਟੀ ਸਮਾਂ ਸੀਮਾ (FDTL) ਨਿਯਮਾਂ ਵਿੱਚ ਬਦਲਾਅ ਕਾਰਨ ਰੱਦ ਕੀਤੀਆਂ ਗਈਆਂ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਯਾਤਰੀਆਂ ਨੂੰ ਕਾਫ਼ੀ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਬਹੁਤ ਸਾਰੀਆਂ ਉਡਾਣਾਂ ਜਾਂ ਤਾਂ ਦੇਰੀ ਨਾਲਜਾਂ ਰੱਦ ਹੋ ਗਈਆਂ ਹਨ। ਇਸ ਸੰਕਟ ਨੇ ਇੰਡੀਗੋ ਆਨ ਟਾਈਮ ਪਰਫਾਰਮੈਂ, (OTP) ਨੂੰ ਲਗਭਗ 67% ਪ੍ਰਭਾਵਿਤ ਕੀਤਾ ਹੈ। ਇੰਡੀਗੋ ਨੇ ਦੇਰੀ ਲਈ ਯਾਤਰੀਆਂ ਤੋਂ ਮੁਆਫੀ ਮੰਗੀ ਹੈ ਅਤੇ ਉਨ੍ਹਾਂ ਨੂੰ ਆਪਣੇ ਫਲਾਈਟ ਸਟੇਟਸ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ। DGCA ਨੇ ਇਸ ਰੁਕਾਵਟ ਦੇ ਕਾਰਨ ਦੀ ਜਾਂਚ ਕਰਨ ਅਤੇ ਹੱਲ ਕਰਨ ਲਈ ਇੰਡੀਗੋ ਨੂੰ ਤਲਬ ਕੀਤਾ ਹੈ। ਦੇਖੋ ਵੀਡੀਓ

Published on: Dec 04, 2025 01:27 PM