Exit Poll Result Live 2025: 8 ਐਗਜ਼ਿਟ ਪੋਲ ‘ਚ ਭਾਜਪਾ ਨੂੰ ਬਹੁਮਤ, AAP ਨੂੰ ਝਟਕਾ
Delhi Exit Poll Results 2025 Live Updates:ਐਗਜ਼ਿਟ ਪੋਲ ਸਰਵੇਖਣ ਨਾਲ ਦਿੱਲੀ ਦੀ ਸਿਆਸੀ ਤਸਵੀਰ ਸਾਫ ਹੋ ਜਾਵੇਗੀ ਕਿ 8 ਫਰਵਰੀ ਨੂੰ ਆਉਣ ਵਾਲੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਕੌਣ ਜਿੱਤ ਰਿਹਾ ਹੈ। ਇਸ ਸਰਵੇਖਣ ਵਿੱਚ ਕਿਸਦੇ ਜਿੱਤਣ ਦੀ ਸੰਭਾਵਨਾ ਲੱਗ ਰਹੀ ਹੈ?

Delhi Exit Poll Results 2025 Live Updates: ਦਿੱਲੀ ਵਿਧਾਨ ਸਭਾ ਦੀਆਂ ਕੁੱਲ 70 ਸੀਟਾਂ ਲਈ ਚੋਣ ਲੜ ਰਹੇ 699 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਈਵੀਐਮ ਵਿੱਚ ਕੈਦ ਹੋ ਗਿਆ ਹੈ। ਦਿੱਲੀ ਚੋਣਾਂ ਦੇ ਨਤੀਜੇ 8 ਫਰਵਰੀ ਨੂੰ ਆਉਣਗੇ, ਪਰ ਹਰ ਕਿਸੇ ਦੇ ਮਨ ਵਿੱਚ ਇਹ ਸਵਾਲ ਉੱਠ ਰਿਹਾ ਹੈ ਕਿ ਇਸ ਵਾਰ ਦਿੱਲੀ ਵਿੱਚ ਸਰਕਾਰ ਕੌਣ ਬਣਾਏਗਾ। ਇਸ ਲਈ, ਵੋਟ ਪਾਉਣ ਤੋਂ ਬਾਅਦ, ਬੁੱਧਵਾਰ ਸ਼ਾਮ 6.30 ਵਜੇ ਤੋਂ ਤੁਸੀਂ ਟੀਵੀਪੰਜਾਬੀ.ਕਾਮ ਤੇ ਸਟੀਕ ਅਨੁਮਾਨ ਦੇਖ ਅਤੇ ਪੜ੍ਹ ਸਕਦੇ ਹੋ।
LIVE NEWS & UPDATES
-
Mind Brink ਸਰਵੇਖਣ ਵਿੱਚ AAP ਨੂੰ ਬਹੁਮਤ
Mind Brink ਸਰਵੇਖਣ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਦਾ ਦਿਖਾਈ ਦੇ ਰਿਹਾ ਹੈ।
ਆਮ ਆਦਮੀ ਪਾਰਟੀ: 44-49
ਭਾਰਤੀ ਜਨਤਾ ਪਾਰਟੀ: 21-25
ਕਾਂਗਰਸ: 0-1
ਹੋਰ: 0 -
WeePreside ਸਰਵੇਖਣ ਵਿੱਚ AAP ਸਰਕਾਰ ਬਣਨ ਦਾ ਅਨੁਮਾਨ
WeePreside ਸਰਵੇਖਣ ਵਿੱਚ, ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਬਣਾਏਗੀ। ਇਸ ਵਿੱਚ ਭਾਜਪਾ ਨੂੰ ਝਟਕਾ ਲੱਗਦਾ ਹੈ।
ਆਮ ਆਦਮੀ ਪਾਰਟੀ: 46-52
ਭਾਰਤੀ ਜਨਤਾ ਪਾਰਟੀ: 18-23
ਕਾਂਗਰਸ: 0-1 -
Peoples Pluse ਸਰਵੇਖਣ ਵਿੱਚ BJP ਨੂੰ ਫਾਈਦਾ
Peoples Pluse ਸਰਵੇਖਣ ਵਿੱਚ ਭਾਜਪਾ ਦਿੱਲੀ ਵਿੱਚ ਵੱਡੀ ਵਾਪਸੀ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੂੰ ਵੱਡਾ ਨੁਕਸਾਨ ਹੁੰਦਾ ਦਿਖਾਈ ਦੇ ਰਿਹਾ ਹੈ।
ਆਮ ਆਦਮੀ ਪਾਰਟੀ: 10-19
ਭਾਰਤੀ ਜਨਤਾ ਪਾਰਟੀ: 51-60
ਕਾਂਗਰਸ: 0-1 -
P MARQ ਸਰਵੇਖਣ ਮੁਤਾਬਕ ਦਿੱਲੀ ਵਿੱਚ ਭਾਜਪਾ ਸਰਕਾਰ
P MARQ ਸਰਵੇਖਣ ਮੁਤਾਬਕ ਭਾਜਪਾ ਦਿੱਲੀ ਵਿੱਚ ਸਰਕਾਰ ਬਣਾਏਗੀ। ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗ ਰਿਹਾ ਹੈ।
ਆਮ ਆਦਮੀ ਪਾਰਟੀ: 21-31
ਭਾਰਤੀ ਜਨਤਾ ਪਾਰਟੀ: 39-49
ਕਾਂਗਰਸ: 0-1 -
ਪੋਲ ਡਾਇਰੀ ਸਰਵੇਖਣ ਵਿੱਚ ਦਿੱਲੀ ਵਿੱਚ ਵੱਡਾ ਬਦਲਾਅ
ਪੋਲ ਡਾਇਰੀ ਸਰਵੇਖਣ ਵਿੱਚ ਵੀ ਦਿੱਲੀ ਵਿੱਚ ਇੱਕ ਵੱਡਾ ਬਦਲਾਅ ਦਿਖਾਈ ਦੇ ਰਿਹਾ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਸੱਤਾ ਤੋਂ ਬਾਹਰ ਹੋ ਰਹੀ ਹੈ ਅਤੇ ਭਾਜਪਾ ਵਾਪਸੀ ਕਰ ਰਹੀ ਹੈ।
ਆਪ: 18-25 ਸੀਟਾਂ
ਭਾਜਪਾ: 42-50 ਸੀਟਾਂ
ਕਾਂਗਰਸ: 0-2 ਸੀਟਾਂ -
MATRIZE ਸਰਵੇਖਣ ਵਿੱਚ ਭਾਜਪਾ ਅਤੇ AAP ਵਿਚਕਾਰ ਟੱਕਰ
MATRIZE ਸਰਵੇਖਣ ਵਿੱਚ ਭਾਜਪਾ ਅਤੇ AAP ਵਿਚਕਾਰ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।
AAP: 32-37 ਸੀਟਾਂ
ਭਾਜਪਾ: 35-40 ਸੀਟਾਂ
ਕਾਂਗਰਸ: ਇੱਕ ਸੀਟ -
Chanakya Strategies ਦੇ ਸਰਵੇਖਣ ਵਿੱਚ AAP ਨੂੰ ਝਟਕਾ
Chanakya Strategies ਦੇ ਸਰਵੇਖਣ ਵਿੱਚ ਵੀ ਭਾਜਪਾ ਨੂੰ ਫਾਇਦਾ ਹੁੰਦਾ ਦਿਖਾਈ ਦੇ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਨਾਲ ਪਿਛਲੀਆਂ ਦੋ ਚੋਣਾਂ ਦੇ ਮੁਕਾਬਲੇ ਇਸ ਵਾਰ ਕਾਂਗਰਸ ਨੂੰ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ।
ਆਮ ਆਦਮੀ ਪਾਰਟੀ: 25-28
ਭਾਜਪਾ: 39-44
ਕਾਂਗਰਸ: 2-3 -
JVC ਸਰਵੇਖਣ ਵਿੱਚ ਭਾਜਪਾ ਨੂੰ ਫਾਇਦਾ
JVC ਸਰਵੇਖਣ ਵਿੱਚ ਵੀ ਭਾਜਪਾ ਨੂੰ ਫਾਇਦਾ ਹੁੰਦਾ ਦਿਖਾਈ ਦੇ ਰਿਹਾ ਹੈ। ਸਰਵੇਖਣ ਮੁਤਾਬਕ ਭਾਜਪਾ ਨੂੰ ਦਿੱਲੀ ਵਿੱਚ 39 ਤੋਂ 45 ਸੀਟਾਂ ਮਿਲ ਸਕਦੀਆਂ ਹਨ ਅਤੇ ਆਮ ਆਦਮੀ ਪਾਰਟੀ ਨੂੰ ਸਿਰਫ਼ 22 ਤੋਂ 31 ਸੀਟਾਂ ਨਾਲ ਸੰਤੁਸ਼ਟ ਹੋਣਾ ਪੈ ਸਕਦਾ ਹੈ।
ਭਾਜਪਾ: 39-45
ਆਪ: 22-31 -
ਡੀਵੀ ਰਿਸਰਚ ਦੇ ਸਰਵੇਖਣ ‘ਚ ਭਾਜਪਾ ਨੂੰ ਬਹੁਮਤ ਮਿਲਿਆ
ਦਿੱਲੀ ਵਿਧਾਨ ਸਭਾ ਚੋਣਾਂ ਲਈ ਐਗਜ਼ਿਟ ਪੋਲ ਆਉਣੇ ਸ਼ੁਰੂ ਹੋ ਗਏ ਹਨ। ਇਸ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਦਾ ਜਾ ਰਿਹਾ ਹੈ। ਡੀਵੀ ਰਿਸਰਚ ਦੇ ਸਰਵੇਖਣ ਵਿੱਚ ਭਾਜਪਾ ਨੂੰ ਬਹੁਮਤ ਮਿਲ ਦਾ ਦਿਖਾਈ ਦੇ ਰਿਹਾ ਹੈ।
-
PEOPLEs INSIGHT ਦੇ ਸਰਵੇਖਣ ਵਿੱਚ ਭਾਜਪਾ ਨੂੰ ਫਾਇਦਾ
PEOPLEs INSIGHT ਦੇ ਸਰਵੇਖਣ ਵਿੱਚ ਵੀ ਭਾਜਪਾ ਨੂੰ ਫਾਇਦਾ ਹੁੰਦਾ ਅਤੇ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੁੰਦਾ ਦੇਖਿਆ ਜਾ ਰਿਹਾ ਹੈ।
BJP: 40-44
AAP: 25-29ਪੀਪਲਜ਼ ਇਨਸਾਈਟ ਸਰਵੇਖਣ ਚ ਦਿੱਲੀ ਵਿੱਚ BJP ਨੂੰ ਬਹੁਮਤ , ਆਪ ਨੂੰ ਲੱਗ ਸਕਦਾ ਹੈ ਝਟਕਾ
-
ਐਗਜ਼ਿਟ ਪੋਲ ਨਾਲਦਿੱਲੀ ਦੀ ਰਾਜਨੀਤਿਕ ਤਸਵੀਰ ਸਾਫ ਹੋ ਜਾਵੇਗੀ
ਐਗਜ਼ਿਟ ਪੋਲ ਦਿੱਲੀ ਦੀ ਰਾਜਨੀਤਿਕ ਤਸਵੀਰ ਦਾ ਸਪੱਸ਼ਟ ਅੰਦਾਜ਼ਾ ਦੇਣਗੇ ਅਤੇ 8 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕੌਣ ਜੇਤੂ ਬਣ ਕੇ ਉਭਰੇਗਾ। ਸਾਡੀ ਵੈੱਬਸਾਈਟ tv9punjabi.com ਤੋਂ ਇਲਾਵਾ, ਤੁਸੀਂ ਇਸ ਨੂੰ ਸਾਡੇ ਯੂਟਿਊਬ ਚੈਨਲ ਅਤੇ ਟੀਵੀ-9 ਪੰਜਾਬੀ ਦੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵੀ ਦੇਖ ਸਕਦੇ ਹੋ।
-
ਦਿੱਲੀ ਦਾ ਪੂਰਾ ਰਾਜਨੀਤਿਕ ਸਮੀਕਰਨ
ਦਿੱਲੀ ਵਿੱਚ ਕੁੱਲ 70 ਵਿਧਾਨ ਸਭਾ ਸੀਟਾਂ ਹਨ, ਜਿਨ੍ਹਾਂ ‘ਤੇ 699 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ਵਾਰ 96 ਮਹਿਲਾ ਉਮੀਦਵਾਰ ਚੋਣਾਂ ਲੜ ਰਹੀਆਂ ਹਨ। ਦਿੱਲੀ ਵਿੱਚ ਕੁੱਲ 1,56,14,000 ਵੋਟਰ ਹਨ, ਜਿਨ੍ਹਾਂ ਵਿੱਚੋਂ 83,76,173 ਪੁਰਸ਼ ਅਤੇ 72,36,560 ਔਰਤਾਂ ਹਨ, ਜਦੋਂ ਕਿ 1,267 ਹੋਰ ਤੀਜੇ ਲਿੰਗ ਦੇ ਵੋਟਰ ਹਨ। ਦਿੱਲੀ ਵਿੱਚ, ਆਮ ਆਦਮੀ ਪਾਰਟੀ ਅਤੇ ਕਾਂਗਰਸ ਸਾਰੀਆਂ 70 ਸੀਟਾਂ ‘ਤੇ ਚੋਣ ਲੜ ਰਹੀਆਂ ਹਨ, ਜਦੋਂ ਕਿ ਭਾਜਪਾ 68 ਸੀਟਾਂ ‘ਤੇ ਆਪਣੀ ਕਿਸਮਤ ਅਜ਼ਮਾ ਰਹੀ ਹੈ। ਭਾਜਪਾ ਨੇ ਆਪਣੇ ਸਹਿਯੋਗੀਆਂ ਲਈ ਦੋ ਸੀਟਾਂ ਛੱਡੀਆਂ ਸਨ, ਜਿਨ੍ਹਾਂ ਵਿੱਚ ਐਲਜੇਪੀ ਦਿਓਲੀ ਸੀਟ ਤੋਂ ਚੋਣ ਲੜ ਰਹੀ ਹੈ ਅਤੇ ਜੇਡੀਯੂ ਬੁਰਾੜੀ ਸੀਟ ਤੋਂ ਚੋਣ ਲੜ ਰਹੀ ਹੈ।