AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਮਜੀਠੀਆ ਦੀ ਡਿਸਚਾਰਜ ਐਪਲੀਕੇਸ਼ਨ ‘ਤੇ 12 ਮਾਰਚ ਨੂੰ ਫੈਸਲਾ,5 ਸਾਲ ਪੁਰਾਣੇ ਮਾਮਲੇ ਬਾਰੇ ਜਾਣੋ

ਮਜੀਠੀਆ ਦੇ ਵਕੀਲ ਰਾਜੇਸ਼ ਕੁਮਾਰ ਨੇ ਅਰਜ਼ੀ ਵਿੱਚ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਦੇ ਨਾਲ ਹੋਰ ਮੁਲਜ਼ਮ ਮਹੇਸ਼ ਇੰਦਰ ਗਰੇਵਾਲ ਅਤੇ ਦਲਜੀਤ ਸਿੰਘ ਚੀਮਾ ਨੂੰ ਪੰਜਾਬ ਹਰਿਆਣਾ ਕੋਰਟ ਤੋਂ ਰਾਹਤ ਮਿਲ ਚੁਕੀ ਹੈ। ਹਾਈਕੋਰਟ ਨੇ ਉਨ੍ਹਾਂ ਦੇ ਖਿਲਾਫ ਦਰਜ ਐਫਆਈਆਰ ਨੂੰ ਰੱਦ ਕਰ ਦਿੱਤਾ ਹੈ। ਇਸ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਸਾਰੇ ਮੁਲਜ਼ਮਾਂ ਨੂੰ ਸਮਾਨ ਹਾਲਾਤਾਂ ਵਿੱਚ ਰਾਹਤ ਮਿਲ ਚੁੱਕੀ ਹੈ ਅਤੇ ਮੀਜੀਠਆ ਮਾਮਲੇ ਵਿੱਚ ਵੀ ਇਹ ਨਿਯਮ ਲਾਗੂ ਹੋਣਾ ਚਾਹੀਦਾ ਹੈ।

ਮਜੀਠੀਆ ਦੀ ਡਿਸਚਾਰਜ ਐਪਲੀਕੇਸ਼ਨ 'ਤੇ 12 ਮਾਰਚ ਨੂੰ ਫੈਸਲਾ,5 ਸਾਲ ਪੁਰਾਣੇ ਮਾਮਲੇ ਬਾਰੇ ਜਾਣੋ
tv9-punjabi
| Updated On: 05 Mar 2026 22:57 PM IST

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਪੰਜ ਸਾਲ ਪੁਰਾਣੇ ਅਪਰਾਧਿਕ ਮਾਮਲੇ ਵਿੱਚ ਖੁਦ ਨੂੰ ਮੁਲਜ਼ਮ ਸੂਚੀ ਤੋਂ ਬਾਹਰ ਕੀਤੇ ਜਾਣ ਦੀ ਮੰਗ ਕੀਤੀ ਹੈ। ਜਿਸ ਵਿੱਚ ਚੰਡੀਗੜ੍ਹ ਜਿਲ੍ਹਾ ਅਦਾਲਤ ਵਿੱਚ ਡਿਸਚਾਰਜ ਐਪਲੀਕੇਸ਼ਨ ਨੂੰ ਲੈ ਕੇ ਵੀਰਵਾਰ ਨੂੰ ਸੁਣਵਾਈ ਹੋਈ। ਇਸ ਮਾਮਲੇ ਦੀ ਅਗਲੀ ਸੁਣਵਾਈ 12 ਮਾਰਚ ਨੂੰ ਹੋਵਗੀ। ਮਾਮਲਾ ਫੈਸਲੇ ‘ਤੇ ਆ ਚੁੱਕਿਆ ਹੈ।

ਮਜੀਠੀਆ ਸਣੇ ਕਈ ਆਗੂਆਂ ਦੇ ਖਿਲਾਫ ਹਿੰਸਾ, ਪੁਲਿਸ ਨਾਲ ਝੜਪ ਅਤੇ ਸਰਕਾਰੀ ਹੁਕਮਾਂ ਦੀ ਉਲੰਘਣਾ ਦੇ ਇਲਜ਼ਾਮਾਂ ਦਾ ਮਾਮਲਾ ਚਲ ਰਿਹਾ ਹੈ। ਹੁਣ ਮਜੀਠੀਆ ਨੇ ਕੋਰਟ ਤੋਂ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਕੇਸ ਵਿੱਚੋਂ ਫ੍ਰੀ ਕੀਤਾ ਜਾਵੇ। ਕਿਉਂਕਿ ਉਨ੍ਹਾਂ ਖਿਲਾਫ ਕੋਈ ਵੀ ਠੋਸ ਸਬੂਤ ਨਹੀਂ ਹਨ।

ਕੋਰਟ ਦੇ ਹੁਕਮਾਂ ਦਾ ਹਵਾਲਾ

ਮਜੀਠੀਆ ਦੇ ਵਕੀਲ ਰਾਜੇਸ਼ ਕੁਮਾਰ ਨੇ ਅਰਜ਼ੀ ਵਿੱਚ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਦੇ ਨਾਲ ਹੋਰ ਮੁਲਜ਼ਮ ਮਹੇਸ਼ ਇੰਦਰ ਗਰੇਵਾਲ ਅਤੇ ਦਲਜੀਤ ਸਿੰਘ ਚੀਮਾ ਨੂੰ ਪੰਜਾਬ ਹਰਿਆਣਾ ਕੋਰਟ ਤੋਂ ਰਾਹਤ ਮਿਲ ਚੁਕੀ ਹੈ। ਹਾਈਕੋਰਟ ਨੇ ਉਨ੍ਹਾਂ ਦੇ ਖਿਲਾਫ ਦਰਜ ਐਫਆਈਆਰ ਨੂੰ ਰੱਦ ਕਰ ਦਿੱਤਾ ਹੈ। ਇਸ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਸਾਰੇ ਮੁਲਜ਼ਮਾਂ ਨੂੰ ਸਮਾਨ ਹਾਲਾਤਾਂ ਵਿੱਚ ਰਾਹਤ ਮਿਲ ਚੁੱਕੀ ਹੈ ਅਤੇ ਮੀਜੀਠਆ ਮਾਮਲੇ ਵਿੱਚ ਵੀ ਇਹ ਨਿਯਮ ਲਾਗੂ ਹੋਣਾ ਚਾਹੀਦਾ ਹੈ।

ਐਡਵੋਕੇਟ ਰਾਜੇਸ਼ ਕੁਮਾਰ ਨੇ ਦਲੀਲ ਦਿੰਦਿਆਂ ਕਿਹਾ ਕਿ ਮਜਿਸਟ੍ਰੇਟ ਦੀ ਸ਼ਿਕਾਇਤ ‘ਤੇ ਸਿੱਧੇ ਐਫਆਈਆਰ ਦਰਜ ਨਹੀਂ ਕੀਤੀ ਜਾ ਸਕਦੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਅਪਰਾਧਿਕ ਪ੍ਰਕਿਰਿਆ ਸੰਹਿਤਾ ਦੀ ਧਾਰਾ 200 ਦੇ ਤਹਿਤ ਪਹਿਲਾਂ ਨਿੱਜੀ ਸ਼ਿਕਾਇਤ ਦਾਈਰ ਕੀਤੀ ਜਾਣੀ ਚਾਹਿੰਦੀ ਸੀ। ਇਸ ਦੇ ਬਾਅਦ ਵੀ ਅੱਗੇ ਦੀ ਕਾਰਵਾਈ ਸੰਭਵ ਸੀ। ਇਸ ਪਟੀਸ਼ਨ ਵਿੱਚ ਕਿਹਾ ਗਿਆ ਕਿ ਪੁਲਿਸ ਕੋਰ ਮੀਜੀਠਆ ਦੇ ਖਿਲਾਫ ਕੋਈ ਠੋਸ ਸਬੂਤ ਜਾਂ ਕੋਈ ਗਵਾਹ ਉਪਲਬਧ ਨਹੀਂ ਹੈ। ਅਜਿਹੇ ਵਿੱਚ ਉਨ੍ਹਾਂ ਖਿਲਾਫ ਕੇਸ ਬਣਦਾ ਹੀ ਨਹੀਂ ਹੈ।

ਜਾਣੋ ਕੀ ਹੈ ਪੂਰਾ ਮਾਮਲਾ?

2021 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਕਈ ਆਗੂਆਂ ਸਣੇ ਤਤਕਾਲੀ ਪੰਜਾਬ ਕਾਂਗਰਸ ਦੀ ਸਰਕਾਰ ਅਤੇ 1984 ਮਾਮਲੇ ਨੂੰ ਲੈ ਕੇ ਵਿਰੋਧ ਵਿੱਚ ਮੁੱਖ ਮੰਤਰੀ ਰਿਹਾਇਸ਼ ਚੰਡੀਗੜ ਦਾ ਘਿਰਾਉ ਕਰਨ ਜਾ ਰਹੇ ਸਨ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੇ ਲਈ ਯੂਟੀ ਪੁਲਿਸ ਵੱਲੋਂ ਬੈਰਿਕੇਟਿੰਗ ਕੀਤੀ ਗਈ ਸੀ। ਇਲਜ਼ਾਮ ਹੈ ਕਿ ਪ੍ਰਦਰਸ਼ਨ ਦੇ ਦੌਰਾਨ ਬੈਰਿਕੇਟ ਤੋੜ ਦਿੱਤੇ। ਪੁਲਿਸ ਦੇ ਕੰਮ ਵਿੱਚ ਰੁਕਾਵਟ ਪਾਈ ਗਈ ਅਤੇ ਸਰਕਾਰੀ ਹੁਕਮਾਂ ਦਾ ਉਲੰਘਣ ਕੀਤਾ ਗਿਆ। ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪ ਹੋਈ। ਜਿਸ ਵਿੱਚ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਸਨ।

ਇਸ ਤੋਂ ਬਾਅਦ ਸੈਕਟਰ-3 ਥਾਣਾ ਪੁਲਿਸ ਨੇ ਮਜੀਠੀਆ ਸਣੇ ਕਈ ਆਗੂਆਂ ਖਿਲਾਫ ਐਫਆਈਆਰ ਦਰਜ ਕੀਤੀ ਸੀ। ਹੁਣ ਅਦਾਲਤ ਵਿੱਚ ਦਾਖਲ ਡਿਸਚਾਰਜ ਅਰਜ਼ੀ ਤੇ ਹੋਣ ਵਾਲੀ ਸੁਣਵਾਈ ‘ਤੇ ਸਾਰੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

Follow Us
CM ਮਾਨ ਨੇ ਸਰਕਾਰੀ ਸਕੂਲਾਂ, ਰਾਜਪਾਲਾਂ ਅਤੇ ਕੇਂਦਰ-ਰਾਜ ਸਬੰਧਾਂ 'ਤੇ ਚੁੱਕੇ ਸਵਾਲ
CM ਮਾਨ ਨੇ ਸਰਕਾਰੀ ਸਕੂਲਾਂ, ਰਾਜਪਾਲਾਂ ਅਤੇ ਕੇਂਦਰ-ਰਾਜ ਸਬੰਧਾਂ 'ਤੇ ਚੁੱਕੇ ਸਵਾਲ...
TV9 Satta Sammelan 2026: ਮੁੱਖ ਮੰਤਰੀ ਮਾਨ ਨੇ ਗਿਣਾਈਆਂ ਮੁਫ਼ਤ ਬਿਜਲੀ, ਨੌਕਰੀਆਂ ਅਤੇ ਸੜਕ ਸੁਰੱਖਿਆ ਦੀਆਂ ਪ੍ਰਾਪਤੀਆਂ
TV9 Satta Sammelan 2026: ਮੁੱਖ ਮੰਤਰੀ ਮਾਨ ਨੇ ਗਿਣਾਈਆਂ ਮੁਫ਼ਤ ਬਿਜਲੀ, ਨੌਕਰੀਆਂ ਅਤੇ ਸੜਕ ਸੁਰੱਖਿਆ ਦੀਆਂ ਪ੍ਰਾਪਤੀਆਂ...
ਖੁਦ ਜਿਨ੍ਹਾਂ ਦੀ ਗਰੰਟੀ ਨਹੀਂ, ਉਹ ਭਾਜਪਾ ਦੀ ਗਰੰਟੀ ਕੀ ਦੇਣਗੇ? ਪ੍ਰਸ਼ਾਂਤ ਕਿਸ਼ੋਰ 'ਤੇ ਬੋਲੀ ਸਮ੍ਰਿਤੀ ਈਰਾਨੀ
ਖੁਦ ਜਿਨ੍ਹਾਂ ਦੀ ਗਰੰਟੀ ਨਹੀਂ, ਉਹ ਭਾਜਪਾ ਦੀ ਗਰੰਟੀ ਕੀ ਦੇਣਗੇ? ਪ੍ਰਸ਼ਾਂਤ ਕਿਸ਼ੋਰ 'ਤੇ ਬੋਲੀ ਸਮ੍ਰਿਤੀ ਈਰਾਨੀ...
ਅਖਿਲੇਸ਼ ਯਾਦਵ ਦੀਆਂ ਸੋਸ਼ਲ ਮੀਡੀਆ ਪੋਸਟਾਂ ਕੌਣ ਲਿਖਦਾ ਹੈ? ਜਾਣਨ ਲਈ ਦੇਖੋ ਵੀਡੀਓ
ਅਖਿਲੇਸ਼ ਯਾਦਵ ਦੀਆਂ ਸੋਸ਼ਲ ਮੀਡੀਆ ਪੋਸਟਾਂ ਕੌਣ ਲਿਖਦਾ ਹੈ? ਜਾਣਨ ਲਈ ਦੇਖੋ ਵੀਡੀਓ...
ਅਨੁਲੋਮ-ਵਿਲੋਮ ਕਰਨਾ ਚਾਹੀਦਾ ਹੈ, ਗਾਂ ਦਾ ਘਿਓ... ਬਾਬਾ ਰਾਮਦੇਵ ਨੇ ਟਰੰਪ ਨੂੰ ਦਿੱਤੀ ਸਲਾਹ
ਅਨੁਲੋਮ-ਵਿਲੋਮ ਕਰਨਾ ਚਾਹੀਦਾ ਹੈ, ਗਾਂ ਦਾ ਘਿਓ... ਬਾਬਾ ਰਾਮਦੇਵ ਨੇ ਟਰੰਪ ਨੂੰ ਦਿੱਤੀ ਸਲਾਹ...
TV9 WITT Summit 2026: PM ਮੋਦੀ ਦੀ ਅਗਵਾਈ ਹੇਠ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣੇਗਾ- ਰਾਮੂ ਰਾਓ ਜੁਪਾਲੀ
TV9 WITT Summit 2026: PM ਮੋਦੀ ਦੀ ਅਗਵਾਈ ਹੇਠ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣੇਗਾ- ਰਾਮੂ ਰਾਓ ਜੁਪਾਲੀ...
ਪ੍ਰਧਾਨ ਮੰਤਰੀ ਮੋਦੀ ਦੀ TV9 WITT ਸੰਮੇਲਨ 2026 'ਚ ਸ਼ਾਨਦਾਰ ਐਂਟਰੀ
ਪ੍ਰਧਾਨ ਮੰਤਰੀ ਮੋਦੀ ਦੀ TV9 WITT ਸੰਮੇਲਨ 2026 'ਚ ਸ਼ਾਨਦਾਰ ਐਂਟਰੀ...
Dhurandar 'ਚ ਰਣਵੀਰ ਅਤੇ ਅਕਸ਼ੇ ਖੰਨਾ ਦੇ ਸਿਰਾਂ 'ਤੇ ਸਜਾਈਆਂ ਬਲੋਚ ਪੱਗਾਂ, ਅੰਮ੍ਰਿਤਸਰ ਦੇ ਬਲਵਿੰਦਰ ਸਿੰਘ ਬਣਾ ਰਹੇ ਪਛਾਣ
Dhurandar 'ਚ ਰਣਵੀਰ ਅਤੇ ਅਕਸ਼ੇ ਖੰਨਾ ਦੇ ਸਿਰਾਂ 'ਤੇ ਸਜਾਈਆਂ ਬਲੋਚ ਪੱਗਾਂ, ਅੰਮ੍ਰਿਤਸਰ ਦੇ ਬਲਵਿੰਦਰ ਸਿੰਘ ਬਣਾ ਰਹੇ ਪਛਾਣ...
WITT ਸੰਮੇਲਨ 2026: ਅੱਜ ਪ੍ਰਧਾਨ ਮੰਤਰੀ ਮੋਦੀ ਕਰਨਗੇ ਸ਼ਿਰਕਤ
WITT ਸੰਮੇਲਨ 2026: ਅੱਜ ਪ੍ਰਧਾਨ ਮੰਤਰੀ ਮੋਦੀ ਕਰਨਗੇ ਸ਼ਿਰਕਤ...