AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਗੁਰਦਾਸਪੁਰ ‘ਚ ਦਿਨ-ਦਿਹਾੜੇ ਸਰਪੰਚ ਦੇ ਭਰਾ ਨੂੰ ਮਾਰੀ ਗੋਲੀ, ਗੈਂਗਸਟਰ ਜ਼ੋਰਾ ਨੇ ਲਈ ਜ਼ਿੰਮੇਵਾਰੀ

Gurdaspur Firing: ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਪੱਡਾ ਵਿੱਚ ਮੌਜੂਦ ਸਰਪੰਚ ਨਵਦੀਪ ਸਿੰਘ ਦੇ ਛੋਟੇ ਭਰਾ ਸੁੱਖਰਾਜ ਸਿੰਘ ਉਰਫ਼ ਕਾਕਾ ਪੱਡਾ 'ਤੇ ਕੁਝ ਲੋਕਾਂ ਨੇ ਪਿੰਡ ਸ਼ਾਹਪੂਰ ਵਿੱਚ ਉਸ 'ਤੇ ਗੋਲੀਬਾਰੀ ਕੀਤੀ। ਜਿਸ ਤੋਂ ਬਾਅਦ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ਼ ਦੇ ਲਈ ਸਭ ਤੋਂ ਪਹਿਲਾਂ ਫਤਿਹਗੜ੍ਹ ਚੂੜੀਆਂ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿਥੋਂ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ।

ਗੁਰਦਾਸਪੁਰ 'ਚ ਦਿਨ-ਦਿਹਾੜੇ ਸਰਪੰਚ ਦੇ ਭਰਾ ਨੂੰ ਮਾਰੀ ਗੋਲੀ, ਗੈਂਗਸਟਰ ਜ਼ੋਰਾ ਨੇ ਲਈ ਜ਼ਿੰਮੇਵਾਰੀ
avtar-singh
| Updated On: 25 Mar 2026 18:44 PM IST

ਗੁਰਦਾਸਪੁਰ ਵਿੱਚ ਬੁੱਧਵਾਰ ਨੂੰ ਸਰਪੰਚ ਦੇ ਭਰਾ ‘ਤੇ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੀ ਬਾਂਹ ਤੇ ਪਿੱਠ ‘ਤੇ ਗੋਲੀ ਲਗੀ ਹੈ। ਜਿਸ ਤੋਂ ਬਾਅਦ ਉਸ ਨੂੰ ਫਤਿਹਗੜ੍ਹ ਚੁੜਿਆਂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਨੌਜਵਾਨ ਦੀ ਗੰਭੀਰ ਹਾਲਾਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ।

6 ਤੋਂ 7 ਰਾਊਂਡ ਫਾਇਰਿੰਗ

ਸੁਖਰਾਜ ਸਿੰਘ ਨੇ ਦੱਸਿਆ ਕਿ ਪਿੱਛੇ ਤੋਂ ਆ ਕੇ ਉਨ੍ਹਾਂ ਤੇ ਹਮਲਾ ਕੀਤਾ ਗਿਆ। ਉਸ ਤੇ 6 ਤੋਂ 7 ਰਾਊਂਡ ਫਾਇਰ ਕੀਤੇ ਗਏ ਹਨ। ਉਨ੍ਹਾਂ ਨੂੰ 2 ਗੋਲੀਆਂ ਲਗੀਆਂ। ਮੁਲਜ਼ਮ 2 ਬਾਈਕਾਂ ‘ਤੇ ਆਏ ਸਨ। ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ।

ਗੈਂਗਸਟਰ ਨੇ ਲਈ ਗੋਲੀਬਾਰੀ ਦੀ ਜ਼ਿੰਮੇਵਾਰੀ

ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਗੈਂਗਸਟਰ ਜ਼ੋਰਾ ਨੇ ਲਈ ਹੈ। ਇਸ ਗੋਲੀਬਾਰੀ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਪੋਸਟ ਪਾਈ ਹੈ। ਹਲਾਂਕਿ, ਟੀਵੀ9 ਪੰਜਾਬੀ ਇਸ ਪੋਸਟ ਦੀ ਜ਼ਿੰਮੇਵਾਰੀ ਨਹੀਂ ਲੈਂਦਾ। ਵਾਇਰਲ ਹੋ ਰਹੀ ਇਸ ਪੋਸਟ ਵਿੱਚ ਗੈਂਗਸਟਰ ਨੇ ਲਿਖਿਆ ਕਿ ਇਹ ਭਰਾਵਾਂ ਦਾ ਨੁਕਸਾਨ ਕਰਨਾ ਚਾਹੁੰਦਾ ਸੀ। ਇਹ ਘਟਨਾ ਬੁੱਧਵਾਰ 25 ਨੂੰ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਹਪੂਰ ਵਿੱਚ ਹੋਈ।

ਜਾਣਕਾਰੀ ਦਿੰਦਿਆਂ ਸਰਪੰਚ ਨਵਦੀਪ ਸਿੰਘ ਨੇ ਦੱਸਿਆ ਕਿ ਸੁਖਰਾਜ ਸਿੰਘ ਕਾਕਾ ਪੱਡਾ ਕਿਸੇ ਨਿੱਜੀ ਕੰਮ ਤੋਂ ਆਪਣੇ ਪਿੰਡ ਪੱਡਾ ਤੋਂ ਨੇੜਲੇ ਪਿੰਡ ਸ਼ਾਹਪੂਰ ਗਿਆ ਸੀ। ਪਹਿਲਾਂ ਤੋਂ ਚਾਰ ਨੌਜਵਾਨ ਮੂੰਹ ਢਕੇ ਹੋਏ ਇੰਤਜ਼ਾਰ ਕਰ ਰਹੇ ਸਨ। ਜਿਵੇਂ ਹੀ ਸੁਖਰਾਜ਼ ਉਨ੍ਹਾਂ ਕੋਲ ਪਹੁੰਚਿਆ, ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।

Follow Us
ਈਰਾਨ ਵਿੱਚ ਅਮਰੀਕੀ ਹਮਲੇ ਦਾ ਅਸਰ, ਕੋਮ ਤੋਂ ਸਾਹਮਣੇ ਆਇਆ ਸੱਚ, Ground Report
ਈਰਾਨ ਵਿੱਚ ਅਮਰੀਕੀ ਹਮਲੇ ਦਾ ਅਸਰ, ਕੋਮ ਤੋਂ ਸਾਹਮਣੇ ਆਇਆ ਸੱਚ, Ground Report...
ਕਾਂਗਰਸ 'ਚ 8 ਚੋਂ 9 ਮੁੱਖ ਮੰਤਰੀ, ਸੀਐਮ ਭਗਵੰਤ ਮਾਨ ਨੇ ਸ਼ਾਇਰਾਨਾ ਅੰਦਾਜ 'ਚ ਲਈ ਸਾਰਿਆਂ ਦੀ ਕਲਾਸ
ਕਾਂਗਰਸ 'ਚ 8 ਚੋਂ 9 ਮੁੱਖ ਮੰਤਰੀ, ਸੀਐਮ ਭਗਵੰਤ ਮਾਨ ਨੇ ਸ਼ਾਇਰਾਨਾ ਅੰਦਾਜ 'ਚ ਲਈ ਸਾਰਿਆਂ ਦੀ ਕਲਾਸ...
ਦਿੱਲੀ BJP ਦਫ਼ਤਰ ਵਿਖੇ ਉੱਤਸਵ ਦੀਆਂ ਤਿਆਰੀਆਂ, ਕੀ ਇਹ ਜਿੱਤ ਦਾ ਜਸ਼ਨ ਹੈ?
ਦਿੱਲੀ BJP ਦਫ਼ਤਰ ਵਿਖੇ ਉੱਤਸਵ ਦੀਆਂ ਤਿਆਰੀਆਂ, ਕੀ ਇਹ ਜਿੱਤ ਦਾ ਜਸ਼ਨ ਹੈ?...
Bengal Election Results:ਮੁਸਲਿਮ ਬਹੁਲਤਾ ਵਾਲੇ ਬੂਥਾਂ 'ਤੇ BJP ਦੇ ਵਾਧੇ ਦਾ ਦਾਅਵਾ, ਸੁਵੇਂਦੂ ਅਧਿਕਾਰੀ ਦਾ ਬਿਆਨ
Bengal Election Results:ਮੁਸਲਿਮ ਬਹੁਲਤਾ ਵਾਲੇ ਬੂਥਾਂ 'ਤੇ BJP ਦੇ ਵਾਧੇ ਦਾ ਦਾਅਵਾ, ਸੁਵੇਂਦੂ ਅਧਿਕਾਰੀ ਦਾ ਬਿਆਨ...
Delhi Vivek Vihar Fire: ਦਿੱਲੀ ਦੇ ਵਿਵੇਕ ਵਿਹਾਰ 'ਚ ਭਿਆਨਕ ਅੱਗ, AC ਧਮਾਕੇ ਵਿੱਚ ਕਈ ਲੋਕਾਂ ਦੀ ਮੌਤ
Delhi Vivek Vihar Fire: ਦਿੱਲੀ ਦੇ ਵਿਵੇਕ ਵਿਹਾਰ 'ਚ ਭਿਆਨਕ ਅੱਗ, AC ਧਮਾਕੇ ਵਿੱਚ ਕਈ ਲੋਕਾਂ ਦੀ ਮੌਤ...
ਤਹਿਰਾਨ ਤੋਂ ਸੁਮੈਰਾ ਖਾਨ ਦੀ ਗਰਾਉਂਡ ਰਿਪੋਰਟ, ਜਾਣੋ ਪ੍ਰਦਰਸ਼ਨਕਾਰੀ ਔਰਤਾਂ ਨੇ TV9 ਨੂੰ ਕੀ ਦੱਸਿਆ?
ਤਹਿਰਾਨ ਤੋਂ ਸੁਮੈਰਾ ਖਾਨ ਦੀ ਗਰਾਉਂਡ ਰਿਪੋਰਟ, ਜਾਣੋ ਪ੍ਰਦਰਸ਼ਨਕਾਰੀ ਔਰਤਾਂ ਨੇ TV9 ਨੂੰ ਕੀ ਦੱਸਿਆ?...
ਵਿਸ਼ੇਸ਼ ਇਜਲਾਸ ਤੇ ਸਵਾਲ ਚੁੱਕਣ ਵਾਲਿਆਂ ਨੂੰ ਸੀਐਮ ਮਾਨ ਦੀਆਂ ਖਰੀਆਂ-ਖਰੀਆਂ
ਵਿਸ਼ੇਸ਼ ਇਜਲਾਸ ਤੇ ਸਵਾਲ ਚੁੱਕਣ ਵਾਲਿਆਂ ਨੂੰ ਸੀਐਮ ਮਾਨ ਦੀਆਂ ਖਰੀਆਂ-ਖਰੀਆਂ...
ਕਰਿਸ਼ਮਾ ਕਪੂਰ ਦੇ ਬੱਚਿਆਂ ਲਈ ਰਾਹਤ, ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀਆਂ ਜਾਇਦਾਦਾਂ ਨੂੰ ਕੀਤਾ ਫ੍ਰੀਜ਼
ਕਰਿਸ਼ਮਾ ਕਪੂਰ ਦੇ ਬੱਚਿਆਂ ਲਈ ਰਾਹਤ, ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀਆਂ ਜਾਇਦਾਦਾਂ ਨੂੰ ਕੀਤਾ ਫ੍ਰੀਜ਼...
ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਟ੍ਰੈਵਲ ਏਜੰਟਾਂ ਦੀ ਖੈਰ ਨਹੀਂ, ਐਕਟਿਵ ਹੋਇਆ ਹਿਊਮਨ ਰਾਈਟਸ ਕਮਿਸ਼ਨ
ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਟ੍ਰੈਵਲ ਏਜੰਟਾਂ ਦੀ ਖੈਰ ਨਹੀਂ, ਐਕਟਿਵ ਹੋਇਆ ਹਿਊਮਨ ਰਾਈਟਸ ਕਮਿਸ਼ਨ...