
ਕ੍ਰਾਈਮ ਦੀਆਂ ਖ਼ਬਰਾਂ
ਪੰਜਾਬ ਇੱਕ ਸਰਹੱਦੀ ਸੂਬਾ ਹੈ। ਜਿਸ ਕਾਰਨ ਪੰਜਾਬ ਵਿੱਚ ਅਪਰਾਧ ਦੀ ਘਟਨਾਵਾਂ ਲਗਾਤਾਰ ਵੇਖਣ ਨੂੰ ਮਿਲਦੀਆਂ ਹਨ। ਪੰਜਾਬ ਵਿੱਚ ਕ੍ਰਾਈਮ ਲਗਾਤਾਰ ਵਧ ਰਿਹਾ ਹੈ। ਹਲਾਂਕਿ ਸੂਬਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਅਪਰਾਧ ਦੀਆਂ ਘਟਨਾਵਾਂ ‘ਤੇ ਠੱਲ ਪਾਉਣ ਲਈ ਹਮੇਸ਼ਾ ਮੁਸਤੈਦ ਰਹਿੰਦੀ ਹੈ। ਪੰਜਾਬ ਦੇ ਨਾਲ-ਨਾਲ ਤੁਸੀਂ ਅਪਰਾਧ ਜਗਤ ਦੀਆਂ ਖ਼ਬਰਾਂ ਦੇਖ ਸਕਦੇ ਹੋ।
ਜਲੰਧਰ ‘ਚ ਪੁਲਿਸ ਮੁਲਾਜ਼ਮਾਂ ‘ਤੇ ਪੱਥਰਬਾਜ਼ੀ, ਮੁਲਜ਼ਮ ਦੇ ਘਰ ‘ਚ ਛਾਪਾ ਮਾਰਨ ਗਈ ਸੀ ਟੀਮ
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੇ ਇੱਕ ਪ੍ਰਵਾਸੀ ਦਾ ਫ਼ੋਨ ਚੋਰੀ ਕੀਤਾ ਸੀ। ਉਸਦੀ ਸ਼ਿਕਾਇਤ 'ਤੇ, ਜਦੋਂ ਪੁਲਿਸ ਜਾਂਚ ਲਈ ਇਲਾਕੇ ਵਿੱਚ ਪਹੁੰਚੀ, ਤਾਂ ਤਿੰਨੋਂ ਨੌਜਵਾਨ ਉੱਥੋਂ ਭੱਜ ਗਏ। ਫਿਰ ਪੁਲਿਸ ਉਕਤ ਮੁਲਜ਼ਮ ਦੇ ਘਰ ਛਾਪੇਮਾਰੀ ਲਈ ਗਈ। ਇਸ ਦੌਰਾਨ ਪੁਲਿਸ ਪਾਰਟੀ 'ਤੇ ਜਾਨਲੇਵਾ ਹਮਲਾ ਕੀਤਾ ਗਿਆ।
- TV9 Punjabi
- Updated on: Apr 28, 2025
- 1:03 pm
ਬਾਰਡਰ ਨੇੜਿਓਂ 21 ਕਰੋੜ ਦੀ ਹੈਰੋਇਨ ਬਰਾਮਦ, ਪੁਲਿਸ ਨੇ ਤਸਕਰ ਨੂੰ ਵੀ ਕੀਤਾ ਕਾਬੂ, ਵਿਦੇਸ਼ੀ ਲਿੰਕ ਦੀ ਸੰਭਾਵਨਾ
ਅੰਮ੍ਰਿਤਸਰ ਦੇ ਕਾਊਂਟਰ ਇੰਟੈਲੀਜੈਂਸ ਨੇ ਅਟਾਰੀ ਇਲਾਕੇ 'ਚੋਂ 3 ਕਿਲੋ ਹੈਰੋਇਨ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਬਲਵੀਰ ਸਿੰਘ ਨਾਮ ਦੇ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਹੈਰੋਇਨ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਸੀ। ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਪਾਕਿਸਤਾਨੀ ਤਸਕਰ ਹਰਪ੍ਰੀਤ ਸਿੰਘ ਸਮੇਤ ਹੋਰਨਾਂ ਦੀ ਭਾਲ ਜਾਰੀ ਹੈ।
- Lalit Sharma
- Updated on: Apr 28, 2025
- 9:48 am
ਖੰਨਾ ‘ਚ ਮੰਤਰੀ ਦੇ ਗਨਮੈਨ ਦੀ ਮੌਤ, ਪੁਰਾਣੀ ਰੰਜਿਸ਼ ਦੇ ਚੱਲਦੇ ਗੋਲੀ ਮਾਰ ਕੇ ਕਤਲ ਕਰਨ ਦੇ ਇਲਜ਼ਾਮ
ਗੋਲਡੀ ਖੰਨਾ ਰਾਮਪੁਰ ਪਿੰਡ ਦਾ ਰਹਿਣ ਵਾਲਾ ਸੀ, ਜੋ ਕਿ ਦੋਰਾਹਾ ਥਾਣੇ ਅਧੀਨ ਆਉਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੋਲਡੀ ਅੱਜ ਆਪਣੇ ਪਿੰਡ ਵਿੱਚ ਕਿਸੇ ਦੇ ਘਰ ਗਿਆ ਹੋਇਆ ਸੀ। ਉੱਥੇ ਲੜਾਈ ਦੌਰਾਨ, ਉਸਦੀ ਸਰਵਿਸ ਪਿਸਤੌਲ ਤੋਂ ਇੱਕ ਗੋਲੀ ਚੱਲੀ ਅਤੇ ਇਹ ਗੋਲਡੀ ਨੂੰ ਲੱਗੀ।
- Rajinder Arora
- Updated on: Apr 28, 2025
- 4:56 am
ਪਟਿਆਲਾ ‘ਚ ਪਤਨੀ ਨੇ ਚੁੱਕਿਆ ਖ਼ਤਰਨਾਕ ਕਦਮ, ਸਿਰਹਾਣੇ ਨਾਲ ਦਮ ਘੁੱਟ ਕੀਤਾ ਪਤੀ ਦਾ ਕਤਲ
ਪੁਲਿਸ ਨੇ ਮ੍ਰਿਤਕ ਦੀ ਮਾਂ ਹਰਪਾਲ ਕੌਰ ਦੀ ਸ਼ਿਕਾਇਤ 'ਤੇ ਪਤਨੀ ਕਿਰਪਾਲ ਕੌਰ ਦੇ ਖਿਲਾਫ ਬੀਐਨ ਐਸ ਕੀਤਾ 103 ਦੇ ਤਹਿਤ ਮੁਕਦਮਾ ਦਰਜ ਕੀਤਾ ਹੈ। ਦੂਜੇ ਪਾਸੇ ਵੀਰਪਾਲ ਕੌਰ ਦੇ ਪੇਕੇ ਦੀ ਪੰਚਾਇਤ ਮੈਂਬਰ ਨੇ ਦੱਸਿਆ ਕਿ ਵੀਰਵਾਰ ਕੌਰ ਮਾਨਸਿਕ ਤੌਰ 'ਤੇ ਬਿਮਾਰ ਰਹਿੰਦੀ ਸੀ।
- Inderpal Singh
- Updated on: Apr 28, 2025
- 4:58 am
ਲੁਧਿਆਣਾ ਵਿੱਚ ਫਰਜੀ DSP ਕਾਬੂ, ਵਰਦੀ ਨਾਲ ਸ਼ੋਸਲ ਮੀਡੀਆ ਤੇ ਪਾਉਂਦਾ ਸੀ ਫੋਟੋਆਂ, ਸਮਾਨ ਹੋਇਆ ਬਰਾਮਦ
ਮੁਲਜ਼ਮ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਲਈ ਆਪਣੇ ਆਪ ਨੂੰ ਡੀਐਸਪੀ ਵਜੋਂ ਪੇਸ਼ ਕਰਦਾ ਹੈ ਅਤੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਡੀਐਸਪੀ ਵਰਦੀ ਪਹਿਨੇ ਫੋਟੋਆਂ ਵੀ ਅਪਲੋਡ ਕਰਦਾ ਹੈ। ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਟੀਮ ਨੇ ਛਾਪਾ ਮਾਰਿਆ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।
- Rajinder Arora
- Updated on: Apr 27, 2025
- 4:06 am
ਜਲਾਲਾਬਾਦ ਦੇ ਮੰਨੇਵਾਲਾ ਰੋਡ ‘ਤੇ ਪੁਲਿਸ ਨੇ ਕੀਤਾ ਐਨਕਾਉਂਟਰ, ਮੁਲਜ਼ਮ ਨੂੰ ਕੀਤਾ ਕਾਬੂ
Punjab Police Encounter : ਪੁਲਿਸ ਅਤੇ CIA ਸਟਾਫ ਨੇ ਜਲਾਲਾਬਾਦ ਦੇ ਮੰਨੇਵਾਲਾ ਰੋਡ 'ਤੇ ਇੱਕ ਐਨਕਾਊਂਟਰ ਕੀਤਾ ਹੈ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਦੌਰਾਨ ਇੱਕ ਗੋਲੀ ਮੁਲਜ਼ਮ ਦੇ ਗੋਡੇ ਵਿੱਚ ਲੱਗੀ। ਜਿਸ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
- TV9 Punjabi
- Updated on: Apr 26, 2025
- 4:08 pm
ਲੁਧਿਆਣਾ ਵਿੱਚ ਕਾਂਗਰਸੀ ਆਗੂ ਲੱਕੀ ਸੰਧੂ ਗ੍ਰਿਫ਼ਤਾਰ, ਕਾਰੋਬਾਰੀ ਨਾਲ ਕੁੱਟਮਾਰ ਕਰਨ ਦੇ ਲੱਗੇ ਹਨ ਆਰੋਪ
Congress Leader Arrested : ਲੁਧਿਆਣਾ ਤੋਂ ਕਾਂਗਰਸੀ ਆਗੂ ਸਰਵੋਤਮ ਸਿੰਘ ਉਰਫ਼ ਲੱਕੀ ਸੰਧੂ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਲੱਕੀ 'ਤੇ ਹੁਣ ਪੁਰਾਣੀ ਰੰਜਿਸ਼ ਕਾਰਨ ਸੜਕ ਦੇ ਵਿਚਾਲੇ ਇੱਕ ਵਪਾਰੀ ਦੀ ਕੁੱਟਮਾਰ ਕਰਨ ਦਾ ਆਰੋਪ ਲੱਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਲੱਕੀ ਸੰਧੂ ਨੂੰ ਗ੍ਰਿਫਤਾਰ ਕੀਤਾ ਹੈ।
- Rajinder Arora
- Updated on: Apr 26, 2025
- 2:49 pm
ਫਾਜ਼ਿਲਕਾ ‘ਚ ਨਸ਼ੇ ਲਈ ਮਾਮੇ ਨੇ ਵੇਚਿਆ ਬੱਚਾ!, ਆਸ਼ਾ ਵਰਕਰ ‘ਤੇ ਵੀ ਲੱਗੇ ਇਲਜ਼ਾਮ
ਫਾਜ਼ਿਲਕਾ ਦੇ ਡੀਐਸਪੀ ਤਰਸੇਮ ਮਸੀਹ ਨੇ ਕਿਹਾ ਕਿ ਇਸ ਮਾਮਲੇ ਵਿੱਚ ਬਾਲ ਭਲਾਈ ਕਮੇਟੀ ਦਾ ਪੱਤਰ ਪ੍ਰਾਪਤ ਹੋਇਆ ਹੈ। ਮਾਮਲੇ ਸਬੰਧੀ ਦੋਵਾਂ ਧਿਰਾਂ ਦੇ ਬਿਆਨ ਲਏ ਜਾ ਰਹੇ ਹਨ, ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਇਸ ਵਿੱਚ ਜੋ ਵੀ ਕਾਰਵਾਈ ਜ਼ਰੂਰੀ ਹੋਵੇਗੀ, ਉਹ ਕੀਤੀ ਜਾਵੇਗੀ।
- Arvinder Taneja
- Updated on: Apr 25, 2025
- 6:19 pm
ਪਾਕਿਸਤਾਨੀ ਤਸਰਕਾਂ ਦੀ ਕੋਸ਼ਿਸ਼ ਨਾਕਾਮ, ਸਰਹੱਦ ਨੇੜੇ ਬਾਰੂਦ ਦਾ ਜ਼ਖੀਰਾ ਬਰਾਮਦ
ਜਾਣਕਾਰੀ ਅਨੁਸਾਰ, ਫ਼ਸਲ ਦੀ ਕਟਾਈ ਦੌਰਾਨ ਇੱਕ ਵੱਡਾ ਪੈਕੇਟ ਮਿਲਿਆ ਸੀ, ਜਿਸ ਵਿੱਚੋਂ ਬਾਰੂਦ ਦਾ ਇਹ ਭੰਡਾਰ ਮਿਲਿਆ ਸੀ। ਪੁਲਿਸ ਅਤੇ ਬੀਐਸਐਫ ਵੱਲੋਂ ਆਲੇ ਦੁਆਲੇ ਦੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
- Lalit Sharma
- Updated on: Apr 25, 2025
- 6:28 pm
ਐਸਡੀਐਮ ਨੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਤੋਂ 107 ਨੌਜਵਾਨਾਂ ਨੂੰ ਛੁਡਾਇਆਾ
ਡੀਸੀ ਜਲੰਧਰ ਦੇ ਹੁਕਮਾਂ 'ਤੇ ਕਾਰਵਾਈ ਕਰਦੇ ਹੋਏ ਐਸਡੀਐਮ ਨੇ ਸਿਵਲ ਹਸਪਤਾਲ ਦੀ ਟੀਮ ਅਤੇ ਪੁਲਿਸ ਨਾਲ ਜੰਡਿਆਲਾ ਨੇੜੇ ਪਿੰਡ ਸਮਰਾਵਾਂ ਵਿੱਚ ਚਲਾਏ ਜਾ ਰਹੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ 'ਤੇ ਛਾਪਾ ਮਾਰਿਆ ਅਤੇ 107 ਨੌਜਵਾਨਾਂ ਨੂੰ ਬਚਾਇਆ। ਇਨ੍ਹਾਂ ਸਾਰਿਆਂ ਨੂੰ ਐਂਬੂਲੈਂਸਾਂ ਵਿੱਚ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਲਿਆਂਦਾ ਗਿਆ।
- Davinder Kumar
- Updated on: Apr 25, 2025
- 9:07 am
ਪੰਜਾਬ ਵਿੱਚ ਕਸ਼ਮੀਰੀ ਅਤੇ ਦੂਜੇ ਵਿਦਿਆਰਥੀਆਂ ਵਿਚਕਾਰ ਹੋਈ ਝੜਪ, SSP ਨੇ ਕਿਹਾ- ਮਾਹੌਲ ਖਰਾਬ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਆਵਾਂਗੇ
ਪੰਜਾਬ ਦੇ ਮੋਹਾਲੀ ਦੇ ਡੇਰਾਬੱਸੀ ਦੇ ਇੱਕ ਨਿੱਜੀ ਕਾਲਜ ਵਿੱਚ ਕ੍ਰਿਕਟ ਖੇਡਦੇ ਸਮੇਂ ਕਸ਼ਮੀਰੀ ਵਿਦਿਆਰਥੀਆਂ ਅਤੇ ਹੋਰ ਵਿਦਿਆਰਥੀਆਂ ਵਿਚਕਾਰ ਲੜਾਈ ਹੋ ਗਈ। ਦੋਵਾਂ ਧਿਰਾਂ ਵਿਚਕਾਰ ਜ਼ਬਰਦਸਤ ਹੱਥੋਪਾਈ ਹੋਈ। ਕੁਝ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਇਸਨੂੰ ਗਲਤ ਢੰਗ ਨਾਲ ਪੇਸ਼ ਕਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ।
- TV9 Punjabi
- Updated on: Apr 25, 2025
- 5:07 am
ਅੰਮ੍ਰਿਤਸਰ ‘ਚ ਹਥਿਆਰ ਬਰਾਮਦ ਕਰਨ ਲਈ ਲਿਆਂਦੇ ਮੁਲਜ਼ਮ ਨੇ ਚਲਾਈ ਗੋਲੀ, ਪੁਲਿਸ ਦੀ ਜਵਾਬੀ ਕਾਰਵਾਈ ‘ਚ ਹੋਇਆ ਜ਼ਖਮੀ
ਮੁਲਜ਼ਮ ਜਰਮਨਜੀਤ ਸਿੰਘ ਉਰਫ਼ ਜੰਮੂ ਨੂੰ ਗੋਲੀਬਾਰੀ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ 'ਤੇ ਮਹਿਤਾ ਚੌਕ ਸਥਿਤ ਮੇਜਰ ਸਪੇਅਰ ਪਾਰਟਸ ਦੇ ਮਾਲਕ ਬਲਦੇਵ ਸਿੰਘ 'ਤੇ ਹਮਲਾ ਕਰਨ ਦਾ ਇਲਜ਼ਾਮ ਸੀ। ਇਸ ਹਮਲੇ ਵਿੱਚ ਬਲਦੇਵ ਸਿੰਘ ਤੇ ਉਸ ਦਾ ਸਾਥੀ ਅਮਨਬੀਰ ਸਿੰਘ ਜ਼ਖਮੀ ਹੋ ਗਿਆ ਸੀ।
- TV9 Punjabi
- Updated on: Apr 24, 2025
- 7:47 pm
ਪਹਿਲਗਾਮ ਹਮਲੇ ਤੋਂ ਬਾਅਦ NIA ਦਾ ਐਕਸ਼ਨ, ਫਿਰੋਜ਼ਪੁਰ ਤੇ ਅੰਮ੍ਰਿਤਸਰ ‘ਚ ਕੀਤੀ ਰੇਡ
ਕਾਰਵਾਈ ਦੌਰਾਨ ਪੰਜਾਬ ਪੁਲਿਸ ਦੀ ਟੀਮ ਵੀ ਮੌਕੇ 'ਤੇ ਮੌਜੂਦ ਸੀ। ਪੁਲਿਸ ਨੇ ਬਾਹਰੋਂ ਸੁਰੱਖਿਆ ਪ੍ਰਬੰਧਾਂ ਨੂੰ ਸੰਭਾਲਿਆ, ਜਦੋਂ ਕਿ NIA ਨੇ ਅੰਦਰ ਜਾ ਕੇ ਛਾਪਾ ਮਾਰਿਆ ਹੈ। ਪੰਜਾਬ ਪੁਲਿਸ ਦੇ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਸਿਰਫ਼ ਮਦਦ ਲਈ ਬੁਲਾਇਆ ਗਿਆ ਹੈ।
- TV9 Punjabi
- Updated on: Apr 25, 2025
- 5:19 am
ਫਾਜ਼ਿਲਕਾ ‘ਚ ਚਲਾਇਆ ਗਿਆ ਆਪ੍ਰਸ਼ੇਨ ਕਾਸੋ, 13 ਘਰਾਂ ਦੀ ਲਈ ਗਈ ਤਲਾਸ਼ੀ
ਆਈਜੀ ਬਲਜੋਤ ਸਿੰਘ ਰਾਠੌਰ ਨੇ ਕਿਹਾ ਕਿ ਅੱਜ ਫਾਜ਼ਿਲਕਾ ਵਿੱਚ ਆਪ੍ਰੇਸ਼ਨ ਕੈਸੋ ਚਲਾਇਆ ਜਾ ਰਿਹਾ ਹੈ। ਜਿਸ ਵਿੱਚ ਜ਼ਿਲ੍ਹੇ ਵਿੱਚ ਕੁੱਲ 13 ਥਾਵਾਂ 'ਤੇ ਚੈਕਿੰਗ ਕੀਤੀ ਜਾ ਰਹੀ ਹੈ। ਜਿਸਦੀ ਅਗਵਾਈ ਐਸਪੀ ਅਤੇ ਡੀਐਸਪੀ ਰੈਂਕ ਦੇ ਅਧਿਕਾਰੀ ਕਰਦੇ ਹਨ। ਜਿਸ ਵਿੱਚ ਪੁਲਿਸ ਨਸ਼ਾ ਤਸਕਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ।
- Arvinder Taneja
- Updated on: Apr 24, 2025
- 10:03 am
Khalistani Terrorist Arrested : 25 ਹਜ਼ਾਰ ਦਾ ਇਨਾਮੀ ਖਾਲਿਸਤਾਨੀ ਅੱਤਵਾਦੀ ਮੰਗਤ ਸਿੰਘ ਅੰਮ੍ਰਿਤਸਰ ਤੋਂ ਹੋਇਆ ਗ੍ਰਿਫ਼ਤਾਰ
Khalistani Terrorist Arrested : ਉੱਤਰ ਪ੍ਰਦੇਸ਼ ਦੇ ਅੱਤਵਾਦ ਵਿਰੋਧੀ ਦਸਤੇ (ATS) ਅਤੇ ਸਾਹਿਬਾਬਾਦ ਪੁਲਿਸ ਦੀ ਸਾਂਝੀ ਟੀਮ ਨੇ ਅੰਮ੍ਰਿਤਸਰ ਵਿੱਚ ਛਾਪਾ ਮਾਰਿਆ ਅਤੇ 25 ਹਜ਼ਾਰ ਦੇ ਇਨਾਮੀ ਖਾਲ਼ਿਸਤਾਨੀ ਅੱਤਵਾਦੀ ਮੰਗਤ ਸਿੰਘ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ। ਅਤਵਾਦੀ ਯੂਪੀ ਪੁਲਿਸ ਨੂੰ ਕਈ ਮਾਮਲਿਆਂ ਵੀ ਲੋੜੀਂਦਾ ਸੀ।
- TV9 Punjabi
- Updated on: Apr 24, 2025
- 6:10 am