ਵੱਡੇ ਮੀਡੀਆ ਅਦਾਰਿਆਂ ਨਾਲ ਬਤੌਰ ਰਿਪੋਰਟਰ12 ਸਾਲ ਕੰਮ ਕਰਨ ਦਾ ਤਜ਼ਰਬਾ। ਮੌਜੂਦਾ ਵੇਲ੍ਹੇ ਟੀਵੀ9 ਪੰਜਾਬੀ ਨਾਲ ਜੁੜਿਆ ਹੋਇਆ ਹਾਂ।
9 ਸਾਲਾਂ ‘ਚ 16 ਕੇਸ, ਟ੍ਰਿਪਲ ਮਰਡਰ ਦਾ ਮੁੱਖ ਮੁਲਜ਼ਮ, ਗੈਂਗਸਟਰ ਆਸ਼ੀਸ਼ ਚੋਪੜਾ ਦੀ ਹੁਸ਼ਿਆਰਪੁਰ ਜੇਲ੍ਹ ‘ਚ ਮੌਤ
ਫ਼ਿਰੋਜ਼ਪੁਰ ਦੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਾਈ ਦੌਰਾਨ ਝਗੜਿਆਂ ਅਤੇ ਬਦਮਾਸ਼ੀ ਕਾਰਨ ਚਰਚਾ ਵਿੱਚ ਆਇਆ ਭੁਵਨੇਸ਼ ਉਰਫ਼ ਆਸ਼ੀਸ਼ ਚੋਪੜਾ, ਜਿਸ ਨੇ ਮਹਿਜ਼ 20 ਵਰ੍ਹਿਆਂ ਦੀ ਉਮਰ ਵਿੱਚ ਜੁਰਮ ਦੀ ਦੁਨੀਆ ਵਿੱਚ ਕਦਮ ਧਰਿਆ ਸੀ, ਦੀ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਵਿੱਚ ਮੌਤ ਹੋ ਗਈ ਹੈ। ਆਸ਼ੀਸ਼ ਖ਼ਿਲਾਫ਼ ਮਹਿਜ਼ ਨੌਂ ਸਾਲਾਂ ਦੇ ਅਰਸੇ ਦੌਰਾਨ ਕਤਲ ਦੀ ਕੋਸ਼ਿਸ਼, ਨਸ਼ਾ ਤਸਕਰੀ, ਨਾਜਾਇਜ਼ ਅਸਲ੍ਹਾ ਅਤੇ ਡਕੈਤੀ ਵਰਗੇ 16 ਸੰਗੀਨ ਅਪਰਾਧਿਕ ਮਾਮਲੇ ਦਰਜ ਹੋ ਚੁੱਕੇ ਸਨ।
- Sunny Chopra
- Updated on: Oct 29, 2026
- 11:42 pm
ਫਿਰੋਜ਼ਪੁਰ ਦੇ ਕਿਸਾਨ ਨਸੀਬ ਸਿੰਘ ਦੀ ਅਨੋਖੀ ਪਹਿਲ, ਤਿੰਨ ਸਾਲਾਂ ਤੋਂ ਨਹੀਂ ਸਾੜੀ ਪਰਾਲੀ, ਬੇਲਰ ਤੋਂ ਬਣਵਾ ਰਹੇ ਗੰਢਾਂ
ਪਿਛਲੇ ਤਿੰਨ ਸਾਲਾਂ ਤੋਂ ਫਿਰੋਜ਼ਪੁਰ ਵਿੱਚ ਕਿਸਾਨ ਨਸੀਬ ਸਿੰਘ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਸਾੜਨ ਦੀ ਬਜਾਏ ਉਸ ਦਾ ਪ੍ਰਬੰਧਨ ਕਰ ਰਿਹਾ ਹੈ। ਉਹ ਪਰਾਲੀ ਨੂੰ ਗੰਢਾਂ ਵਿੱਚ ਬੰਨ੍ਹਣ ਅਤੇ ਖੇਤਾਂ ਵਿੱਚੋਂ ਹਟਾਉਣ ਲਈ ਇੱਕ ਬੇਲਰ ਮਸ਼ੀਨ ਦੀ ਵਰਤੋਂ ਕਰਦਾ ਹੈ। ਇਸ ਤਰ੍ਹਾਂ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਘਟਾਉਂਦਾ ਹੈ।
- Sunny Chopra
- Updated on: Oct 26, 2026
- 7:06 pm
ਫਿਰੋਜ਼ਪੁਰ ‘ਚ 15 ਕਿਲੋ ਹੈਰੋਇਨ ਬਰਾਮਦ, ਦੋ ਨੌਜਵਾਨ ਗ੍ਰਿਫ਼ਤਾਰ; ਮੋਟਰ ਸਾਈਕਲ ਤੋਂ ਸਪਲਾਈ ਦੇਣ ਜਾ ਰਹੇ ਸੀ ਤਸਕਰ
ਫਿਰੋਜ਼ਪੁਰ ਜ਼ਿਲ੍ਹੇ ਵਿੱਚ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਪੁਲਿਸ ਦੀ ਵਿਸ਼ੇਸ਼ ਟੀਮ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਕਰੀਬ 15 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਜਾਣਕਾਰੀ ਅਨੁਸਾਰ, ਇਸ ਕਾਰਵਾਈ ਦੌਰਾਨ ਨਸ਼ੀਲੇ ਪਦਾਰਥਾਂ ਦੇ 30 ਪੈਕੇਟ ਬਰਾਮਦ ਹੋਏ ਹਨ। ਇਸ ਤੋਂ ਇਲਾਵਾ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
- Sunny Chopra
- Updated on: Oct 24, 2026
- 10:28 am
ਕਾਂਗਰਸ ਦੇ ਸਾਬਕਾ MLA ਕੁਲਬੀਰ ਜ਼ੀਰਾ ਦਾ ਗੰਨਮੈਨ ਅਫ਼ੀਮ ਸਣੇ ਕਾਬੂ, BSF ਨੇ ਖਾਲੜਾ ਤੋਂ ਕੀਤਾ ਗ੍ਰਿਫ਼ਤਾਰ
ਕੁਲਬੀਰ ਸਿੰਘ ਜ਼ੀਰਾ ਦੇ ਗੰਨਮੈਨ ਨੂੰ ਅਫ਼ੀਮ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੇ ਗੰਨਮੈਨ ਦੀ ਗ੍ਰਿਫ਼ਤਾਰੀ ਨਾਲ ਸਬੰਧਤ ਮਾਮਲੇ ਵਿੱਚ ਬੀਐੱਸਐੱਫ ਜਾਂ ਪੁਲਿਸ ਵੱਲੋਂ ਕੋਈ ਵਿਸਥਾਰਤ ਅਧਿਕਾਰਤ ਬਿਆਨ ਸਾਹਮਣੇ ਆਉਣ ਤੇ ਹੀ ਬਰਾਮਦਗੀ ਅਤੇ ਅਗਲੀ ਕਾਨੂੰਨੀ ਕਾਰਵਾਈ ਬਾਰੇ ਹੋਰ ਜਾਣਕਾਰੀ ਸਪੱਸ਼ਟ ਹੋ ਸਕੇਗੀ।
- Sunny Chopra
- Updated on: Oct 20, 2026
- 10:17 pm
ਫਿਰੋਜ਼ਪੁਰ ‘ਚ 10 ਪੈਕੇਟ ਹੈਰੋਇਨ ਬਰਾਮਦ: ਡਰੋਨ ਰਾਹੀਂ ਪਾਕਿਸਤਾਨ ਤੋਂ ਭੇਜੀ, ਦੋ ਦਿਨਾਂ ਵਿੱਚ 21 ਕਿਲੋਗ੍ਰਾਮ ਬਰਾਮਦਗੀ
ਮੁੱਢਲੀ ਜਾਣਕਾਰੀ ਅਨੁਸਾਰ, ਫਿਰੋਜ਼ਪੁਰ ਵਿੱਚ ਕੰਮ ਕਰ ਰਹੇ ਭਾਰਤੀ ਤਸਕਰਾਂ ਨੇ ਹੈਰੋਇਨ ਦੀ ਇਹ ਖੇਪ ਪਾਕਿਸਤਾਨ ਤੋਂ ਖਰੀਦੀ ਸੀ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਬਰਾਮਦ ਕੀਤੀ ਗਈ ਹੈਰੋਇਨ ਨੂੰ ਜ਼ਬਤ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹ ਇਸ ਖੇਪ ਅਤੇ ਇਸ ਦੀ ਹੋਰ ਸਪਲਾਈ ਵਿੱਚ ਸ਼ਾਮਲ ਸ਼ੱਕੀਆਂ ਦੀ ਪਛਾਣ ਅਤੇ ਭਾਲ ਵੀ ਕਰ ਰਹੇ ਹਨ।
- Sunny Chopra
- Updated on: Oct 19, 2026
- 9:53 pm
ਫਿਰੋਜ਼ਪੁਰ ਪੁਲਿਸ ਅਤੇ BSF ਨੂੰ ਮਿਲੀ ਕਾਮਯਾਬੀ, ਕਰੀਬ 10 ਕਿਲੋ ਹੈਰੋਇਨ ਬਰਾਮਦ
ਫਿਰੋਜ਼ਪੁਰ ਪੁਲਿਸ ਅਤੇ BSF ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਅਤੇ ਬੀਐਸਐਫ ਦੇ ਸਾਂਝੇ ਆਪਰੇਸ਼ਨ ਵਿੱਚ ਕਰੀਬ 10 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਨਸ਼ੇ ਦੀ ਇਹ ਖੇਪ ਜੀਵਾਂ ਭੇਡੀਆ ਦੇ ਖੇਤਾਂ ਵਿੱਚ ਡਿੱਗਿਆ ਹੋਇਆ ਬਰਾਮਦ ਹੋਇਆ ਹੈ। ਦੱਸ ਦਈਏ ਕਿ ਪਾਕਿਸਤਾਨ ਦੇ ਨਸ਼ਾ ਤਸਕਰਾਂ ਵੱਲੋਂ ਡਰੋਨ ਰਾਹੀਂ ਨਸ਼ੇ ਦੀ ਇਹ ਖੇਪ ਪਹੁੰਚਾਈ ਗਈ ਸੀ।
- Sunny Chopra
- Updated on: Oct 18, 2026
- 3:42 pm
ਫਿਰੋਜ਼ਪੁਰ ‘ਚ ਦੋ ਗੁਟਾਂ ਵਿਚਾਲੇ ਗੋਲੀਬਾਰੀ, ਸਵਿਫਟ ਤੇ ਥਾਰ ਸਵਾਰ ਇੱਕ ਦੂਜੇ ‘ਤੇ ਚਲਾ ਰਹੇ ਸਨ ਗੋਲੀਆਂ; ਲੰਘ ਰਹੇ ਇੱਕ ਬਜ਼ੁਰਗ ਦੀ ਹੋਈ ਮੌਤ
ਜੀਰਾ ਵਿੱਚ ਇੱਕ ਥਾਰ ਅਤੇ ਇੱਕ ਸਵਿਫਟ ਕਾਰ ਵਿਚਕਾਰ ਹੋਈ ਜਨਤਕ ਗੋਲੀਬਾਰੀ ਵਿੱਚ ਇੱਕ ਬਜ਼ੁਰਗ ਪੈਦਲ ਯਾਤਰੀ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮੌਜੂਦ ਲੋਕਾਂ ਤੋਂ ਪੁੱਛਗਿੱਛ ਕੀਤੀ। ਬਜ਼ੁਰਗ ਵਿਅਕਤੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।
- Sunny Chopra
- Updated on: Oct 14, 2026
- 9:24 pm
ਤਰਨਤਾਰਨ ‘ਚ ASI ਦੀ ਗੋਲੀ ਮਾਰ ਕੇ ਹੱਤਿਆ, ਅਣਪਛਾਤੇ ਬਾਈਕ ਸਵਾਰਾਂ ਨੇ ਕੀਤਾ ਹਮਲਾ
ਤਰਨਤਾਰਨ 'ਚ ਐਤਵਾਰ ਦੇਰ ਸ਼ਾਮ ਅਣਪਛਾਤੇ ਹਮਲਾਵਰਾਂ ਨੇ ASI ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
- Sunny Chopra
- Updated on: Oct 11, 2026
- 9:05 pm
ਪੰਜਾਬ ‘ਚ ਬਦਲਿਆ ਮੌਸਮ: ਝੋਨੇ ਦੀ ਖਰੀਦ ‘ਤੇ ਮੀਂਹ ਦੀ ਮਾਰ, ਮੰਡੀਆਂ ‘ਚ ਭਰਿਆ ਪਾਣੀ; ਕਿਸਾਨਾਂ ਦੀ ਵਧੀ ਚਿੰਤਾ
ਫਿਰੋਜ਼ਪੁਰ ਸ਼ਹਿਰ ਦੀ ਅਨਾਜ ਮੰਡੀ ਵਿੱਚ ਐਤਵਾਰ ਸਵੇਰ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਖੁੱਲ੍ਹੇ ਵਿੱਚ ਪਿਆ ਝੋਨਾ ਗਿੱਲਾ ਹੋ ਰਿਹਾ ਹੈ। ਮੰਡੀ ਵਿੱਚ ਝੋਨੇ ਦੀ ਫਸਲ ਨੂੰ ਤਰਪਾਲਾਂ ਨਾਲ ਢੱਕ ਕੇ ਬਚਾਉਣ ਦੇ ਯਤਨ ਕੀਤੇ ਗਏ ਹਨ, ਪਰ ਇਸ ਦੇ ਬਾਵਜੂਦ ਕਈ ਥਾਵਾਂ 'ਤੇ ਮੀਂਹ ਦਾ ਪਾਣੀ ਝੋਨੇ ਤੱਕ ਪਹੁੰਚ ਗਿਆ। ਜਿਸ ਨਾਲ ਫਸਲ ਪ੍ਰਭਾਵਿਤ ਹੋਈ।
- Sunny Chopra
- Updated on: Oct 11, 2026
- 5:30 pm
ਫਿਰੋਜ਼ਪੁਰ ‘ਚ 20 ਕਿਲੋ 298 ਗ੍ਰਾਮ ਹੈਰੋਇਨ ਬਰਾਮਦ, ਸਰਹੱਦ ਪਾਰੋਂ ਡਰੋਨ ਰਾਹੀਂ ਨਸ਼ੇ ਦੀ ਖੇਪ; ਪੈਕੇਟ ‘ਚ ਭੇਜਿਆਂ ਕਸੂਰੀ ਪੰਜੇਬਾਂ
ਪੁਲਿਸ ਨੇ 3 ਜੋੜੀਆਂ ਪਾਕਿਸਤਾਨੀ ਪੰਜੇਬਾਂ, 12 ਬਲਿੰਕਿੰਗ ਸਟਿਕਸ, 2 ਮੋਟਰਸਾਈਕਲ, 1 ਪਲਾਸ ਅਤੇ 2 ਲੋਹੇ ਦੀਆਂ ਤਾਰਾਂ ਵੀ ਬਰਾਮਦ ਕੀਤੀਆਂ ਹਨ। ਪੁਲਿਸ ਮੁਤਾਬਕ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਵਾਲੇ ਪਾਸੇ ਤੋਂ ਹੈਰੋਇਨ ਦੀ ਖੇਪ ਦੇ ਨਾਲ ਪੰਜੇਬਾਂ ਵੀ ਭੇਜੀਆਂ ਗਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਪੰਜੇਬਾਂ ਕਸੂਰ ਤੋਂ ਬਣੀਆਂ ਹਨ।
- Sunny Chopra
- Updated on: Oct 8, 2026
- 7:57 pm
ਫਿਰੋਜ਼ਪੁਰ ‘ਚ ਅਨੋਖਾ ਰੋਸ ਪ੍ਰਦਰਸ਼ਨ, ਫੂਡ ਇੰਸਪੈਕਟਰ ਅਭਿਨਵ ਖੋਸਲਾ ਦੀ ਵਾਪਸੀ ਲਈ ਨੈਸ਼ਨਲ ਹਾਈਵੇ ਜਾਮ
ਆਗੂਆਂ ਨੇ ਕਿਹਾ ਕਿ ਇੱਕ ਅਜਿਹੇ ਅਧਿਕਾਰੀ, ਜੋ ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਕਰ ਰਿਹਾ ਸੀ, ਦਾ ਤਬਾਦਲਾ ਕਰਨਾ ਤੇ ਉਸ ਖ਼ਿਲਾਫ਼ ਕਾਰਵਾਈ ਕਰਨਾ ਠੀਕ ਨਹੀਂ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਅਭਿਨਵ ਖੋਸਲਾ ਨੂੰ ਮੁੜ ਫਿਰੋਜ਼ਪੁਰ 'ਚ ਤਾਇਨਾਤ ਕੀਤਾ ਜਾਵੇ ਤੇ ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਨੂੰ ਹੋਰ ਤੇਜ਼ ਕੀਤਾ ਜਾਵੇ।
- Sunny Chopra
- Updated on: Oct 8, 2026
- 3:19 pm
ਫਿਰੋਜ਼ਪੁਰ ‘ਚ 20 ਕਿਲੋ ਹੈਰੋਇਨ ਬਰਾਮਦ, ਡਰੋਨ ਰਾਹੀਂ ਸਰਹੱਦ ਪਾਰੋਂ ਆਈ ਸੀ ਖੇਪ
ਬੀਐੱਸਐੱਫ ਅਤੇ ਪੁਲਿਸ ਵੱਲੋਂ ਡਰੋਨ ਅਤੇ ਨਸ਼ੇ ਦੀ ਖੇਪ ਦੀ ਭਾਲ ਲਈ ਖੇਤਾਂ ਵਿੱਚ ਸਰਚ ਆਪਰੇਸ਼ਨ ਜਾਰੀ ਰੱਖੇ ਜਾਣ ਦੀ ਜਾਣਕਾਰੀ ਹੈ। ਹਾਲਾਂਕਿ, ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਅਧਿਕਾਰੀ ਵੱਲੋਂ ਹੈਰੋਇਨ ਦੀ ਬਰਾਮਦਗੀ ਜਾਂ ਇਸ ਦੀ ਕੀਮਤ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਅਧਿਕਾਰੀਆਂ ਵੱਲੋਂ ਮੀਡੀਆ ਨਾਲ ਵੀ ਇਸ ਮਾਮਲੇ 'ਤੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
- Sunny Chopra
- Updated on: Oct 7, 2026
- 6:37 pm