AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਲਾਰੈਂਸ ਦੇ ਨਾਂਅ ‘ਤੇ ਚੰਡੀਗੜ੍ਹ ‘ਚ ਕਾਰੋਬਾਰੀ ਤੋਂ ਮੰਗੀ 20 ਕਰੋੜ ਦੀ ਫਿਰੌਤੀ, ਵਿਦੇਸ਼ੀ ਨੰਬਰ ਤੋਂ ਵੱਟਸਐਪ ਕਾਲ; ਖੁਦ ਨੂੰ ਦੱਸਿਆ ਹੈਰੀ ਬਾਕਸਰ

ਵਿਦੇਸ਼ੀ ਨੰਬਰਾਂ ਤੋਂ ਵੱਟਸਐਪ ਕਾਲ ਕਰ ਚੰਡੀਗੜ੍ਹ ਦੇ ਕਾਰੋਬਾਰੀ ਨੂੰ ਪੈਸੇ ਨਹੀਂ ਦੇਣ 'ਤੇ ਗੰਭੀਰ ਨਜੀਤੇ ਭੁਗਤਨ ਦੀ ਧਮਕੀ ਦਿੱਤੀ ਗਈ ਹੈ। ਇਸ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਸੈਕਟਰ-36 ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਲਾਰੈਂਸ ਦੇ ਨਾਂਅ 'ਤੇ ਚੰਡੀਗੜ੍ਹ 'ਚ ਕਾਰੋਬਾਰੀ ਤੋਂ ਮੰਗੀ 20 ਕਰੋੜ ਦੀ ਫਿਰੌਤੀ, ਵਿਦੇਸ਼ੀ ਨੰਬਰ ਤੋਂ ਵੱਟਸਐਪ ਕਾਲ; ਖੁਦ ਨੂੰ ਦੱਸਿਆ ਹੈਰੀ ਬਾਕਸਰ
tv9-punjabi
| Updated On: 06 Mar 2026 20:35 PM IST

ਚੰਡੀਗੜ੍ਹ ਸ਼ਹਿਰ ਦੇ ਕਾਰੋਬਾਰੀ ਇੱਕ ਵਾਰ ਫਿਰ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਹਨ। ਸੈਕਟਰ-36 ਡੀ ਦੇ ਰਹਿਣ ਵਾਲੇ ਇੱਕ ਕਾਰੋਬਾਰੀ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਮ ‘ਤੇ 20 ਕਰੋੜ ਰੁਪਏ ਦੀ ਫਿਰੌਤੀ ਦੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦੇਸ਼ੀ ਨੰਬਰਾਂ ਤੋਂ ਵੱਟਸਐਪ ਕਾਲ ਕਰ ਕਾਰੋਬਾਰੀ ਨੂੰ ਪੈਸੇ ਨਹੀਂ ਦੇਣ ‘ਤੇ ਗੰਭੀਰ ਨਜੀਤੇ ਭੁਗਤਨ ਦੀ ਧਮਕੀ ਦਿੱਤੀ ਗਈ ਹੈ। ਇਸ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਸੈਕਟਰ-36 ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਖੁਦ ਨੂੰ ਦੱਸਿਆ ਹੈਰੀ ਬਾਕਸਰ

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਾਰੋਬਾਰੀ ਲੋਹਿਤ ਬਾਂਸਲ ਨੇ ਦੱਸਿਆ ਕਿ 1 ਜਨਵਰੀ ਤੋਂ 14 ਫਰਵਰੀ ਦੇ ਵਿਚਕਾਰ ਉਨ੍ਹਾਂ ਨੂੰ ਕਈ ਵਾਰ ਵੱਟਸਐਪ ਕਾਲ ਆਈ। ਇਹ ਕਾਲ ਵਿਦੇਸ਼ੀ ਨੰਬਰ ਤੋਂ ਕੀਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਕਾਲ ਕਰਨ ਵਾਲੇ ਨੇ ਖੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈਰੀ ਬਾਕਸਰ ਦੱਸਿਆ ਅਤੇ ਉਨ੍ਹਾਂ ਤੋਂ 20 ਕਰੋੜ ਰੁਪਏ ਦੀ ਫਿਰੌਤੀ ਮੰਗੀ। ਉਨ੍ਹਾਂ ਨੇ ਪੈਸੇ ਨਾ ਦੇਣ ਤੇ ਜਾਣੋ ਮਾਰਨ ਅਤੇ ਗੰਭੀਰ ਨਤੀਜੇ ਭੁਗਤਨ ਦੀ ਧਮਕੀ ਵੀ ਦਿੱਤੀ।

ਲੁਧਿਆਣਾ: ਕਾਰੋਬਾਰੀ ਨੂੰ 10 ਕਰੋੜ ਰੁਪਏ ਦੀ ਫਿਰੌਤੀ ਦੀ ਕਾਲ, ਹੈਰੀ ਬਾਕਸਰ ਬੋਲਿਆ ਦੁਕਾਨ 'ਚ ਵੜ ਕੇ ਮਾਰਾਂਗੇ ਗੋਲੀ

ਹੈਰੀ ਬਾਕਸਰ ਦੀ ਤਸਵੀਰ

ਲਗਾਤਾਰ ਮਿਲ ਰਹਿਆਂ ਧਮਕਿਆਂ ਤੋਂ ਪ੍ਰੇਸ਼ਾਨ ਹੋ ਕੇ ਕਾਰੋਬਾਰੀ ਨੇ ਇਸ ਦੀ ਸ਼ਿਕਾਇਤ ਸੈਕਟਰ-36 ਥਾਣਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਸ਼ਿਕਾਇਤ ਅਤੇ ਕਾਲ ਡਿਟੇਲ ਦੇ ਅਧਾਰ ਤੇ ਹੈਰੀ ਬਾਕਸਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵਿਦੇਸ਼ੀ ਨੰਬਰਾਂ ਦੀ ਕਾਲ ਡਿਟਲੇ ਅਤੇ ਹੋਰ ਤਕਨੀਕੀ ਪਹਿਲੂਆਂ ਤੋਂ ਜਾਂਚ ਕੀਤੀ ਜਾ ਜਾਰੀ ਹੈ।

ਪਹਿਲਾਂ ਡੋਨੀ ਬੱਲ ਦੇ ਨਾਮ ‘ਤੇ ਧਮਕੀ

ਇਸ ਤੋਂ ਪਹਿਲਾਂ ਵੀ ਸ਼ਹਿਰ ਅਤੇ ਗੈਂਗਸਟਰਾਂ ਵੱਲੋਂ ਕਾਰੋਬਾਰੀਆਂ ਨੂੰ ਧਮਕਾਉਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਕੁਝ ਦਿਨ ਪਹਿਲਾਂ ਬੰਬੀਹਾ ਗੈਂਗ ਨਾਲ ਜੁੜੇ ਵਿਦੇਸ਼ ਵਿੱਚ ਬੈਠੇ ਸਹਿਯੋਗੀ ਡੋਨੀ ਬੱਲ ਨੇ ਸੈਕਟਰ-21 ਸਥਿਤ ਬਿਲਡਰ ਅੰਕਿਤ ਸਿਦਾਨਾ ਦੇ ਘਰ ‘ਤੇ ਫਾਇਰਿੰਗ ਕਰਵਾਈ ਸੀ। ਇਸ ਤੋਂ ਬਾਅਦ ਉਸ ਤੋਂ 5 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਗਈ। ਹਲਾਂਕਿ ਮਾਮਲੇ ਵਿੱਚ ਹੁਣ ਤੱਕ ਪੁਲਿਸ ਨੂੰ ਕੋਈ ਸਫਲਤਾ ਨਹੀਂ ਮਿਲ ਪਾਈ ਹੈ।

Lawrence Bishnoi Gangwar: ਅਮਰੀਕਾ ਵਿੱਚ 2026 ਦੀ ਪਹਿਲੀ ਭਾਰਤੀ ਗੈਂਗ ਵਾਰ ਦੀ ਖ਼ਬਰ ਸਾਹਮਣੇ ਆਈ ਹੈ। ਇਸ ਗੈਂਗਵਾਰ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਦੱਸੇ ਜਾਣ ਵਾਲੇ ਦੋ ਗੈਂਗਸਟਰਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਵਿਰੋਧੀ ਗੈਂਗਸ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

ਲਗਾਤਾਰ ਸਾਹਮਣੇ ਆ ਰਹੇ ਅਜਿਹੇ ਮਾਮਲਿਆਂ ਤੋਂ ਬਾਅਦ ਸ਼ਹਿਰ ਦੇ ਵਪਾਰੀਆਂ ਵਿੱਚ ਚਿੰਤਾ ਦਾ ਮਾਹੌਲ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

Follow Us
ਆਪ੍ਰੇਸ਼ਨ ਸਿੰਦੂਰ ਦੀ Untold Story, Ex IAF ਪਾਇਲਟ ਅਕਸ਼ੈ ਚੋਪੜਾ ਦੀ ਜੁਬਾਨੀ
ਆਪ੍ਰੇਸ਼ਨ ਸਿੰਦੂਰ ਦੀ Untold Story, Ex IAF ਪਾਇਲਟ ਅਕਸ਼ੈ ਚੋਪੜਾ ਦੀ ਜੁਬਾਨੀ...
ਮੁੱਖ ਮੰਤਰੀ ਭਗਵੰਤ ਮਾਨ ਦੀ "ਸ਼ੁਕਰਾਨਾ ਯਾਤਰਾ", ਕੀ ਵਿਧਾਨਸਭਾ ਚੋਣ ਦੀ ਤਿਆਰੀ?
ਮੁੱਖ ਮੰਤਰੀ ਭਗਵੰਤ ਮਾਨ ਦੀ
ਕਾਂਗਰਸ ਦੇ 4 ਸਾਲ ਸਭ ਤੋਂ ਖ਼ਰਾਬ, ਫਿਰ ਕਿਵੇਂ ਹੋਵੇਗਾ ਚੋਣਾਂ 'ਚ ਬੇੜਾ ਪਾਰ?
ਕਾਂਗਰਸ ਦੇ 4 ਸਾਲ ਸਭ ਤੋਂ ਖ਼ਰਾਬ, ਫਿਰ ਕਿਵੇਂ ਹੋਵੇਗਾ ਚੋਣਾਂ 'ਚ ਬੇੜਾ ਪਾਰ?...
Operation Sindoor ਨੂੰ ਪੂਰਾ ਹੋਇਆ ਇੱਕ ਸਾਲ, PM ਨੇ ਬਦਲੀ ਸੋਸ਼ਲ ਮੀਡੀਆ ਪ੍ਰੋਫਾਈਲ ਪਿਕ
Operation Sindoor ਨੂੰ ਪੂਰਾ ਹੋਇਆ ਇੱਕ ਸਾਲ, PM ਨੇ ਬਦਲੀ ਸੋਸ਼ਲ ਮੀਡੀਆ ਪ੍ਰੋਫਾਈਲ ਪਿਕ...
ਪੰਜਾਬ ਵਿੱਚ 3 ਘੰਟਿਆਂ ਦੇ ਅੰਦਰ 2 ਸ਼ੱਕੀ ਧਮਾਕੇ, ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
ਪੰਜਾਬ ਵਿੱਚ 3 ਘੰਟਿਆਂ ਦੇ ਅੰਦਰ 2 ਸ਼ੱਕੀ ਧਮਾਕੇ, ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ...
ਪੰਜਾਬ ਨੂੰ ਦਹਿਲਾਉਣ ਦੀ ਕੌਣ ਕਰ ਰਿਹਾ ਸਾਜਿਸ਼? 3 ਘੰਟਿਆਂ ਵਿੱਚ 2 ਧਮਾਕਿਆਂ ਨਾਲ ਫੈਲੀ ਦਹਿਸ਼ਤ
ਪੰਜਾਬ ਨੂੰ ਦਹਿਲਾਉਣ ਦੀ ਕੌਣ ਕਰ ਰਿਹਾ ਸਾਜਿਸ਼? 3 ਘੰਟਿਆਂ ਵਿੱਚ 2 ਧਮਾਕਿਆਂ ਨਾਲ ਫੈਲੀ ਦਹਿਸ਼ਤ...
SAD ਪੁਨਰ ਸੁਰਜੀਤ ਵੱਲੋਂ ਮਹਿਲਾ ਵਿੰਗ ਦਾ ਐਲਾਨ, ਜਾਣੋ ਕੀ ਬੋਲੇ ਬੀਬੀ ਜਗੀਰ ਕੌਰ?
SAD ਪੁਨਰ ਸੁਰਜੀਤ ਵੱਲੋਂ ਮਹਿਲਾ ਵਿੰਗ ਦਾ ਐਲਾਨ, ਜਾਣੋ ਕੀ ਬੋਲੇ ਬੀਬੀ ਜਗੀਰ ਕੌਰ?...
ਪੰਜਾਬ ਦੇ 3 ਕਰੋੜ ਲੋਕ AAP ਦੇ ਨਾਲ ਖੜੇ... ਗਲਤਫਹਿਮੀ ਫੈਲਾਉਣ ਦੀ ਕੋਸ਼ਿਸ਼ ਨਾ ਕਰੇ BJP: ਅਮਨ ਅਰੋੜਾ
ਪੰਜਾਬ ਦੇ 3 ਕਰੋੜ ਲੋਕ AAP ਦੇ ਨਾਲ ਖੜੇ... ਗਲਤਫਹਿਮੀ ਫੈਲਾਉਣ ਦੀ ਕੋਸ਼ਿਸ਼ ਨਾ ਕਰੇ BJP: ਅਮਨ ਅਰੋੜਾ...
ਈਰਾਨ ਵਿੱਚ ਅਮਰੀਕੀ ਹਮਲੇ ਦਾ ਅਸਰ, ਕੋਮ ਤੋਂ ਸਾਹਮਣੇ ਆਇਆ ਸੱਚ, Ground Report
ਈਰਾਨ ਵਿੱਚ ਅਮਰੀਕੀ ਹਮਲੇ ਦਾ ਅਸਰ, ਕੋਮ ਤੋਂ ਸਾਹਮਣੇ ਆਇਆ ਸੱਚ, Ground Report...