ਗੱਡੇ ‘ਤੇ ਵੋਟ ਪਾਉਣ ਪਹੁੰਚੇ ਰਾਜਾ ਵੜਿੰਗ, ਪੈਟਰੋਲ-ਡੀਜਲ ਦੇ ਵਧੇ ਰੇਟਾਂ ਖਿਲਾਫ਼ ਪ੍ਰਦਰਸ਼ਨ
ਪੰਜਾਬ ਚ ਅੱਜ ਨਗਰ ਨਿਗਮ ਚੋਣਾਂ ਲਈ ਵੋਟਿੰਗ ਹੋ ਰਹੀ ਹੈ। 8 ਨਗਰ ਨਿਗਮ, 75 ਨਗਰ ਕੌਂਸਲਾਂ ਤੇ 20 ਨਗਰ ਪੰਚਾਇਤਾਂ 'ਤੇ ਹੋ ਰਹੀ ਚੋਣ 'ਚ ਵੋਟਿੰਗ ਕਰਨ ਲਈ ਲੋਕ ਉਤਸ਼ਾਹਿਤ ਹਨ। ਇਸ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨਾਲ ਗੱਡੇ 'ਤੇ ਵੋਟ ਪਾਉਣ ਲਈ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਅਸੀਂ ਮੋਦੀ ਸਰਕਾਰ ਵੱਲੋਂ ਲਗਾਤਾਰ ਵਧਾਏ ਜਾ ਰਹੇ ਤੇਲ ਦੇ ਰੇਟਾਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਾਂ।
ਪੰਜਾਬ ਚ ਅੱਜ ਨਗਰ ਨਿਗਮ ਚੋਣਾਂ ਲਈ ਵੋਟਿੰਗ ਹੋ ਰਹੀ ਹੈ। 8 ਨਗਰ ਨਿਗਮ, 75 ਨਗਰ ਕੌਂਸਲਾਂ ਤੇ 20 ਨਗਰ ਪੰਚਾਇਤਾਂ ‘ਤੇ ਹੋ ਰਹੀ ਚੋਣ ‘ਚ ਵੋਟਿੰਗ ਕਰਨ ਲਈ ਲੋਕ ਉਤਸ਼ਾਹਿਤ ਹਨ। ਇਸ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨਾਲ ਗੱਡੇ ‘ਤੇ ਵੋਟ ਪਾਉਣ ਲਈ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਅਸੀਂ ਮੋਦੀ ਸਰਕਾਰ ਵੱਲੋਂ ਲਗਾਤਾਰ ਵਧਾਏ ਜਾ ਰਹੇ ਤੇਲ ਦੇ ਰੇਟਾਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਾਂ। ਰਾਜਾ ਵੜਿੰਗ ਨੇ ਮੰਗ ਕੀਤੀ ਕਿ ਅਸੀਂ ਪੈਟਰੋਲ ਤੇ ਡੀਜ਼ਲ ‘ਚ ਕਰੀਬ 7 ਰੁਪਏ ਦੇ ਕੀਤੇ ਵਾਧੇ ਨੂੰ ਵਾਪਸ ਲੈਣ ਦੀ ਮੰਗ ਕਰਦੇ ਹਾਂ। ਜਦੋਂ ਕੱਚੇ ਤੇਲ ਦੀ ਕੀਮਤ ਘੱਟ ਹੈ ਤਾਂ ਸਰਕਾਰ ਨੇ ਇਸ ਦਾ ਲਾਭ ਲੋਕਾਂ ਨੂੰ ਨਹੀਂ ਦਿੱਤਾ। ਅੱਜ ਦੇ ਦਿਨ, ਕੱਚੇ ਤੇਲ ਦੀ ਕੀਮਤ ਸਾਲ 2014 ਦੇ ਮੁਕਾਬਲੇ ਘੱਟ ਹੈ, ਪਰ ਤੇਲ ਦੀਆਂ ਕੀਮਤਾਂ ਲਗਾਤਾਰ ਵਧਾਈਆਂ ਜਾ ਰਹੀਆਂ ਹਨ।
Published on: May 26, 2026 01:17 PM
Follow Us
Latest Videos
ਕਾਂਗਰਸ ਦੀ ਪ੍ਰਧਾਨਗੀ 'ਤੇ ਕਲੇਸ਼, ਚੰਨੀ ਦੀ ਹਾਈ ਕਮਾਨ ਨਾਲ ਜਲਦ ਹੋ ਸਕਦੀ ਹੈ ਮੁਲਾਕਾਤ
Heavy Rain in Jammu-Kashmir: ਸੜਕਾਂ ਬੰਦ, 100 ਭੇਡਾਂ ਦੀ ਮੌਤ...ਮੌਨਸੂਨ ਦੀ ਐਂਟਰੀ ਦੇ ਨਾਲ ਹੀ ਵਧੀਆਂ ਮੁਸ਼ਕਲਾਂ
Amarnath Yatra 2026: ਅਮਰਨਾਥ ਯਾਤਰਾ 2026 ਦੀ ਸ਼ੁਰੂਆਤ, ਬਾਲਟਾਲ 'ਚ ਸ਼ਿਵ ਆਰਤੀ ਵੇਖ ਕੇ ਭਾਵੁਕ ਹੋਏ ਸ਼ਰਧਾਲੂ
India-US Trade Deal: ਟ੍ਰੇਡ ਡੀਲ ਖਿਲਾਫ ਕਿਸਾਨਾਂ ਦਾ ਹੱਲਾ ਬੋਲ, ਰੋਸ ਪ੍ਰਦਰਸ਼ਨ ਦਾ ਸੈਡਿਊਲ ਜਾਰੀ