
ਪੰਜਾਬ ਕਾਂਗਰਸ
ਅਗਾਮੀ ਲੋਕਸਭਾ ਚੋਣਾਂ ਦੀ ਤਿਆਰੀ ਲਈ ਜਿੱਥੇ ਕਾਂਗਰਸ ਦੀ ਸੂਬਾਈ ਲੀਡਰਸ਼ਿਪ ਵੱਲੋਂ ਪਾਰਟੀ ਵਰਕਰਾਂ ਨਾਲ ਬੈਠਕਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਉੱਥੇ ਹੀ ਹੁਣ ਮੁੜ ਪੰਜਾਬ ਕਾਂਗਰਸ ਵਿੱਚ ਆਪਸੀ ਕਲੇਸ਼ ਹੋਣਾ ਸ਼ੁਰੂ ਹੋ ਗਿਆ ਹੈ। ਜਿੱਥੇ ਨਵਜੋਤ ਸਿੰਘ ਸਿੱਧੂ ਕਾਂਗਰਸ ਦੀ ਪੰਜਾਬ ਇਕਾਈ ਨੂੰ ਵਾਰ ਵਾਰ ਆਪਣੇ ਨਿਸ਼ਾਨੇ ਤੇ ਲੈ ਚੁੱਕੇ ਹਨ। ਉੱਧਰ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਹ ਗੱਲ ਕਈ ਵਾਰ ਆਖ ਚੁੱਕੇ ਹਨ ਕਿ ਕਾਂਗਰਸ ਪਾਰਟੀ ਵਿੱਚ D ਫਾਰ Democracy ਅਤੇ D ਫਾਰ Discipline ਵੀ ਹੈ ਜੋ ਪਾਰਟੀ ਵਿੱਚ ਅਨੁਸ਼ਾਸਨ ਭੰਗ ਕਰੇਗਾ ਉਸ ਖਿਲਾਫ਼ ਕਾਰਵਾਈ ਵੀ ਹੋਵੇਗੀ।
ਲੁਧਿਆਣਾ ਵਿੱਚ ਕਾਂਗਰਸੀ ਆਗੂ ਲੱਕੀ ਸੰਧੂ ਗ੍ਰਿਫ਼ਤਾਰ, ਕਾਰੋਬਾਰੀ ਨਾਲ ਕੁੱਟਮਾਰ ਕਰਨ ਦੇ ਲੱਗੇ ਹਨ ਆਰੋਪ
Congress Leader Arrested : ਲੁਧਿਆਣਾ ਤੋਂ ਕਾਂਗਰਸੀ ਆਗੂ ਸਰਵੋਤਮ ਸਿੰਘ ਉਰਫ਼ ਲੱਕੀ ਸੰਧੂ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਲੱਕੀ 'ਤੇ ਹੁਣ ਪੁਰਾਣੀ ਰੰਜਿਸ਼ ਕਾਰਨ ਸੜਕ ਦੇ ਵਿਚਾਲੇ ਇੱਕ ਵਪਾਰੀ ਦੀ ਕੁੱਟਮਾਰ ਕਰਨ ਦਾ ਆਰੋਪ ਲੱਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਲੱਕੀ ਸੰਧੂ ਨੂੰ ਗ੍ਰਿਫਤਾਰ ਕੀਤਾ ਹੈ।
- Rajinder Arora
- Updated on: Apr 26, 2025
- 2:49 pm
ਮੋਹਾਲੀ ‘ਚ ਪ੍ਰਤਾਪ ਸਿੰਘ ਬਾਜਵਾ ਤੋਂ ਸਾਢੇ 6 ਘੰਟੇ ਪੁੱਛਗਿੱਛ, ਪੁਲਿਸ ਨੇ ਪੁੱਛੇ 3 ਸਵਾਲ
ਗ੍ਰਨੇਡ ਵਾਲੇ ਬਿਆਨ ਬਾਰੇ ਅਜੇ ਵੀ ਕੋਈ ਸਰੋਤ ਨਹੀਂ ਦਿੱਤਾ ਗਿਆ। ਉਨ੍ਹਾਂ ਤੋਂ ਦੁਪਹਿਰ 2 ਵਜੇ ਤੋਂ ਰਾਤ 8.30 ਵਜੇ ਤੱਕ ਲਗਭਗ ਸਾਢੇ 6 ਘੰਟੇ ਪੁੱਛਗਿੱਛ ਕੀਤੀ ਗਈ। ਹਾਲਾਂਕਿ, ਇਸ ਮਾਮਲੇ ਦੀ ਸੁਣਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ 7 ਮਈ ਨੂੰ ਹੋਵੇਗੀ। ਉਦੋਂ ਤੱਕ, ਉਨ੍ਹਾਂ ਦੀ ਗ੍ਰਿਫਤਾਰੀ 'ਤੇ ਪਾਬੰਦੀ ਹੈ।
- TV9 Punjabi
- Updated on: Apr 25, 2025
- 6:18 pm
ਮੁੜ SIT ਸਾਹਮਣੇ ਪੇਸ਼ ਹੋਣਗੇ ਪ੍ਰਤਾਪ ਬਾਜਵਾ, ਬੰਬਾਂ ਵਾਲੇ ਬਿਆਨ ‘ਤੇ ਨੋਟਿਸ ਜਾਰੀ
13 ਅਪ੍ਰੈਲ ਨੂੰ ਇੰਟਰਵਿਊ ਦਾ ਟੀਜ਼ਰ ਜਾਰੀ ਹੁੰਦੇ ਹੀ ਵਿਵਾਦ ਸ਼ੁਰੂ ਹੋ ਗਿਆ। ਉਸੇ ਦਿਨ ਦੁਪਹਿਰ 12 ਵਜੇ ਏਆਈਜੀ ਕਾਊਂਟਰ ਇੰਟੈਲੀਜੈਂਸ ਰਵਜੋਤ ਗਰੇਵਾਲ ਬਾਜਵਾ ਦੇ ਘਰ ਪਹੁੰਚੇ ਅਤੇ ਉਨ੍ਹਾਂ ਤੋਂ ਗ੍ਰਨੇਡ ਬਾਰੇ ਜਾਣਕਾਰੀ ਦੇ ਸਰੋਤ ਬਾਰੇ ਪੁੱਛਿਆ, ਪਰ ਬਾਜਵਾ ਨੇ ਜਾਂਚ ਵਿੱਚ ਸਹਿਯੋਗ ਨਹੀਂ ਕੀਤਾ।
- Amanpreet Kaur
- Updated on: Apr 24, 2025
- 7:46 pm
ਨੌਵੇਂ ਗੁਰੂ ਦੇ ਨਾਮ ਤੇ ਰੱਖੋ ਨਵੀਂ ਦਿੱਲੀ ਸਟੇਸ਼ਨ ਦਾ ਨਾਮ, ਵੜਿੰਗ ਨੇ ਰੇਲ ਮੰਤਰੀ ਨੂੰ ਲਿਖਿਆ ਪੱਤਰ
New Delhi Railway Station:ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰੇਲ ਮੰਤਰੀ ਨੂੰ ਪੱਤਰ ਲਿਖ ਕੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਨਾਮ ਨੌਵੇਂ ਗੁਰੂ, ਗੁਰੂ ਤੇਗ ਬਹਾਦਰ ਜੀ ਦੇ ਨਾਮ 'ਤੇ ਰੱਖਣ ਦੀ ਮੰਗ ਕੀਤੀ ਹੈ। ਇਹ ਮੰਗ ਗੁਰੂ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੀਤੀ ਗਈ ਹੈ। ਵੜਿੰਗ ਨੇ ਕਿਹਾ ਕਿ ਇਹ ਗੁਰੂ ਜੀ ਦੇ ਬਲਿਦਾਨ ਨੂੰ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਦੀ ਸ਼ਹਾਦਤ ਦੀ 350ਵੀਂ ਵਰ੍ਹੇਗੰਢ ਵੀ ਮਨਾਈ ਜਾ ਰਹੀ ਹੈ।
- TV9 Punjabi
- Updated on: Apr 19, 2025
- 2:49 am
ਭਾਜਪਾ ਨੇ ਜਲੰਧਰ ਵਿੱਚ ‘ਲਾਪਤਾ ਸੰਸਦ ਮੈਂਬਰ’ ਦੇ ਲਗਾਏ ਪੋਸਟਰ, ਆਗੂ ਨੇ ਕਿਹਾ- ਜਿੱਤਣ ਤੋਂ ਬਾਅਦ ਨਹੀਂ ਆਏ ਚੰਨੀ
ਜਲੰਧਰ ਤੋਂ ਭਾਜਪਾ ਵਰਕਰ ਅਤੇ ਯੁਵਾ ਮੋਰਚਾ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਨਰਿੰਦਰ ਪਾਲ ਸਿੰਘ ਢਿੱਲੋਂ ਨੇ ਕਿਹਾ- 2024 ਦੀਆਂ ਲੋਕ ਸਭਾ ਚੋਣਾਂ ਵਿੱਚ ਜਲੰਧਰ ਸੀਟ ਤੋਂ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਾਰਨ ਤੋਂ ਬਾਅਦ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਨਾਲ ਕਈ ਵਾਅਦੇ ਕੀਤੇ ਸਨ। ਪਰ ਵਾਅਦੇ ਪੂਰੇ ਕਰਨਾ ਤਾਂ ਦੂਰ ਉਹ ਜਲੰਧਰ ਦੇ ਲੋਕਾਂ ਨੂੰ ਦਿਖਾਈ ਵੀ ਨਹੀਂ ਦੇ ਰਹੇ।
- TV9 Punjabi
- Updated on: Apr 16, 2025
- 7:37 am
ਪ੍ਰਤਾਪ ਬਾਜਵਾ ਨੂੰ ਹਾਈਕੋਰਟ ਤੋਂ ਰਾਹਤ, ਹੁਣ 22 ਅਪ੍ਰੈਲ ਤੱਕ ਗ੍ਰਿਫ਼ਤਾਰ ਨਹੀਂ ਕਰ ਸਕੇਗੀ ਪੰਜਾਬ ਪੁਲਿਸ
ਪ੍ਰਤਾਪ ਸਿੰਘ ਬਾਜਵਾ ਨੇ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ, "ਪੰਜਾਬ ਵਿੱਚ 50 ਗ੍ਰਨੇਡ ਆਏ ਸਨ, ਜਿਨ੍ਹਾਂ ਵਿੱਚੋਂ 18 ਦੀ ਵਰਤੋਂ ਹੋ ਚੁੱਕੀ ਹੈ, ਜਦੋਂ ਕਿ 32 ਬਾਕੀ ਹਨ।" 13 ਅਪ੍ਰੈਲ ਨੂੰ ਉਹਨਾਂ ਵਿਰੁੱਧ ਮੋਹਾਲੀ ਦੇ ਸਾਈਬਰ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਸੀ। ਕੱਲ੍ਹ ਉਹਨਾਂ ਤੋਂ ਪੁਲਿਸ ਸਟੇਸ਼ਨ ਵਿੱਚ 6 ਘੰਟੇ ਪੁੱਛਗਿੱਛ ਕੀਤੀ ਗਈ।
- TV9 Punjabi
- Updated on: Apr 16, 2025
- 7:05 am
ਬਾਜਵਾ ਦੀ ਪਟੀਸ਼ਨ ਸੁਣੇਗਾ ਹਾਈਕੋਰਟ, ਕੱਲ੍ਹ ਬੰਬਾਂ ਵਾਲੇ ਮਾਮਲੇ ਵਿੱਚ ਹੋਈ ਸੀ ਪੁੱਛਗਿਛ
ਪੰਜਾਬ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਗ੍ਰਨੇਡਾਂ ਬਾਰੇ ਦਿੱਤੇ ਬਿਆਨ ਤੋਂ ਬਾਅਦ ਦਰਜ ਐਫਆਈਆਰ ਨੂੰ ਰੱਦ ਕਰਨ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਪੁਲਿਸ ਨੇ ਉਨ੍ਹਾਂ ਤੋਂ ਲੰਬੀ ਪੁੱਛਗਿੱਛ ਕੀਤੀ ਹੈ। ਬਾਜਵਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਾਂਚ ਵਿੱਚ ਸਹਿਯੋਗ ਕੀਤਾ ਹੈ, ਜਦਕਿ ਸਰਕਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਸਹਿਯੋਗ ਨਹੀਂ ਕੀਤਾ। ਅੱਜ ਮਾਮਲੇ ਦੇ ਸਬੰਧ ਵਿੱਚ ਹਾਈ ਕੋਰਟ ਸੁਣਵਾਈ ਕਰੇਗੀ।
- TV9 Punjabi
- Updated on: Apr 16, 2025
- 4:07 am
ਪ੍ਰਤਾਪ ਬਾਜਵਾ ਤੋਂ ਪੁੱਛਗਿੱਛ ਹੋਈ ਖ਼ਤਮ, ਪਾਰਟੀ ਵਰਕਰਾਂ ਦਾ ਕੀਤਾ ਧੰਨਵਾਦ
ਪ੍ਰਤਾਪ ਸਿੰਘ ਬਾਜਵਾ ਤੋਂ ਪੁੱਛਗਿੱਛ ਦੁਪਹਿਰ 2:30 ਵਜੇ ਸ਼ੁਰੂ ਹੋਈ ਸੀ। ਇਸ 'ਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਜਾਰੀ ਕਰਕੇ ਲਿਖਿਆ ਕਿ ਸੱਚਾਈ ਦੀ ਜਿੱਤ ਹੋਈ ਹੈ। ਉਨ੍ਹਾਂ ਨੇ ਸਾਰੇ ਪਾਰਟੀ ਵਰਕਰਾਂ ਦਾ ਧੰਨਵਾਦ ਵੀ ਕੀਤਾ ਹੈ।
- TV9 Punjabi
- Updated on: Apr 15, 2025
- 6:33 pm
ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵਿਰੁੱਧ FIR, ਅੱਜ ਅਦਾਲਤ ਵਿੱਚ ਹੋਣਗੇ ਪੇਸ਼
ਉਮੀਦ ਹੈ ਕਿ ਇਸ ਮਾਮਲੇ ਦੀ ਸੁਣਵਾਈ ਹੁਣ ਬੁੱਧਵਾਰ ਨੂੰ ਹੋਵੇਗੀ। ਦੂਜੇ ਪਾਸੇ, ਪੰਜਾਬ ਕਾਂਗਰਸ ਨੇ ਵੀ ਬਾਜਵਾ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਨ ਦੀ ਤਿਆਰੀ ਕਰ ਲਈ ਹੈ। ਕਾਂਗਰਸ ਵੱਲੋਂ ਮੰਗਲਵਾਰ ਨੂੰ ਰੋਸ ਮੁਜ਼ਾਹਰਾ ਵੀ ਕੀਤਾ ਜਾ ਰਿਹਾ ਹੈ।
- TV9 Punjabi
- Updated on: Apr 15, 2025
- 7:03 am
ਹਾਈਕੋਰਟ ਪਹੁੰਚਿਆ ਬੰਬ ਵਾਲਾ ਮਾਮਲਾ, ਬਾਜਵਾ ਨੇ ਕੀਤੀ FIR ਰੱਦ ਕਰਨ ਦੀ ਮੰਗ, ਚੰਡੀਗੜ੍ਹ ਵਿੱਚ ਕਾਂਗਰਸ ਕਰੇਗੀ ਵਿਰੋਧ ਪ੍ਰਦਰਸ਼ਨ
ਬਾਜਵਾ ਨੇ ਕਿਹਾ ਕਿ ਉਹਨਾਂ ਨੇ ਤਾਂ ਸਿਰਫ਼ ਜਾਣਕਾਰੀ ਸਾਂਝੀ ਕੀਤੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਜਾਣਕਾਰੀ ਦੇਣ ਵਾਲੇ ਖਿਲਾਫ਼ ਹੀ ਕਾਰਵਾਈ ਕਰ ਰਹੀ ਹੈ। ਸਰਕਾਰ ਨੂੰ ਉਹਨਾਂ ਖਿਲਾਫ਼ ਕਾਰਵਾਈ ਚਾਹੀਦੀ ਸੀ ਜੋ ਧਮਾਕੇ ਕਰ ਰਹੇ ਹਨ। FIR ਦੀ ਕਾਪੀ ਵੀ ਮੈਂ ਕੋਰਟ ਵਿੱਚ ਜਾਕੇ ਹਾਸਿਲ ਕੀਤੀ ਹੈ। ਜਿਸ ਤੋਂ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਅੰਦਾਜ਼ਾ ਲਗਾ ਸਕਦੇ ਹੋ।
- TV9 Punjabi
- Updated on: Apr 15, 2025
- 5:53 am
Congress VS ਸਰਕਾਰ: ਕੀ ਅੱਜ ਪੇਸ਼ ਹੋਣਗੇ ਬਾਜਵਾ, ਸਮਰਥਨ ਵਿੱਚ ਆਈ ਕਾਂਗਰਸ ਲੀਡਰਸ਼ਿਪ
ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਤਣਾਅ ਵਧਦਾ ਜਾਪ ਰਿਹਾ ਹੈ। ਕਾਂਗਰਸ ਹਾਈਕਮਾਨ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਸਮਰਥਨ ਵਿੱਚ ਸਾਹਮਣੇ ਆਈ ਹੈ। ਦਰਅਸਲ ਬਾਜਵਾ ਨੇ ਸੂਬੇ ਵਿੱਚ 50 ਬੰਬਾਂ ਦੇ ਆਉਣ ਸਬੰਧੀ ਬਿਆਨ ਦਿੱਤਾ ਸੀ, ਜਿਸ ਤੋਂ ਬਾਅਦ ਸੂਬੇ ਦੀ ਰਾਜਨੀਤੀ ਗਰਮਾ ਗਈ ਹੈ।
- Kumar Vickrant
- Updated on: Apr 15, 2025
- 12:58 am
ਪੁਲਿਸ ਦਾ ਸੰਮਨ, ਨਹੀਂ ਹੋਏ ਪੇਸ਼… ਬੰਬਾਂ ਵਾਲੇ ਬਿਆਨ ਤੇ ਵਿਵਾਦ ਵਿੱਚ ਘਿਰੇ ਬਾਜਵਾ
Bajwa's Bomb Statement:ਪੰਜਾਬ ਵਿੱਚ ਵੱਧ ਰਹੇ ਗ੍ਰਨੇਡ ਹਮਲਿਆਂ ਦੌਰਾਨ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਬਿਆਨਾਂ ਨੇ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਉਨ੍ਹਾਂ ਦੇ ਮੀਡੀਆ ਵਿੱਚ ਦਿੱਤੇ ਬਿਆਨਾਂ ਤੋਂ ਬਾਅਦ, ਮੁਹਾਲੀ ਵਿੱਚ ਕਾਊਂਟਰ ਇੰਟੈਲੀਜੈਂਸ ਨੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਸੰਮਨ ਜਾਰੀ ਕੀਤੇ ਜਾਣ ਦੇ ਬਾਵਜੂਦ, ਬਾਜਵਾ ਪੇਸ਼ ਨਹੀਂ ਹੋਏ।
- Jarnail Singh
- Updated on: Apr 14, 2025
- 9:45 am
50 ਬੰਬ ਆਏ ਹਨ, 18 ਫਟ ਗਏ ਹਨ… ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ‘ਤੇ ਭੜਕੇ ਮੁੱਖ ਮੰਤਰੀ ਮਾਨ, FIR ਦਰਜ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ 50 ਬੰਬ ਵਾਲੇ ਬਿਆਨ ਨੂੰ ਲੈ ਕੇ ਹੰਗਾਮਾ ਹੋਇਆ ਹੈ, ਜਿਸ ਤੋਂ ਬਾਅਦ ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕਰ ਲਈ ਗਈ ਹੈ। ਪੁਲਿਸ ਨੇ ਐਤਵਾਰ ਨੂੰ ਬਾਜਵਾ ਤੋਂ ਪੁੱਛਗਿੱਛ ਕੀਤੀ ਪਰ ਉਹਨਾਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਬਾਜਵਾ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਕਿੱਥੋਂ ਮਿਲੀ।
- TV9 Punjabi
- Updated on: Apr 14, 2025
- 1:04 am
ਕਾਂਗਰਸੀਆਂ ਨੇ ਫੜ੍ਹੇ ਸਰਵੇ ਵਾਲੇ, ਤਾਂ MLA ਪੱਪੀ ਬੋਲੇ- ਸਸਤੀ ਮਸ਼ਹੂਰੀ ਕਰ ਰਹੇ ਹਨ ਭਾਰਤ ਭੂਸ਼ਣ ਆਸ਼ੂ
Ludhiana West Bypoll: ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲਈ ਤਰੀਕਾਂ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਸਿਆਸੀ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਕਾਂਗਰਸ ਨੇ ਸੱਤਾਧਾਰੀ ਪਾਰਟੀ 'ਤੇ ਵੋਟਰਾਂ ਦੀ ਜਾਣਕਾਰੀ ਇਕੱਠੀ ਕਰਨ ਅਤੇ ਡਰਾਉਣ ਦੇ ਇਲਜ਼ਾਮ ਲਾਏ ਹਨ। ਆਮ ਆਦਮੀ ਪਾਰਟੀ ਦੇ ਵਿਧਾਇਕ ਪੱਪੀ ਨੇ ਕਾਂਗਰਸ 'ਤੇ ਪਲਟਵਾਰ ਕੀਤਾ ਹੈ ਅਤੇ ਸਸਤੀ ਮਸ਼ਹੂਰੀ ਕਰਨ ਦੀ ਨਿੰਦਾ ਕੀਤੀ ਹੈ।
- Rajinder Arora
- Updated on: Apr 12, 2025
- 6:21 am
ਮੁੜ ਕਾਂਗਰਸੀ ਹੋਇਆ ਦਲਬੀਰ ਸਿੰਘ ਗੋਲਡੀ, ਭੁਪੇਸ਼ ਬਘੇਲ ਨੇ ਕਰਵਾਈ ਘਰ ਵਾਪਸੀ
Dalbir Singh Goldi Rejoins Congress: ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਧੂਰੀ ਤੋਂ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਨੂੰ ਮੁੜ ਪਾਰਟੀ ਵਿੱਚ ਸ਼ਾਮਲ ਕੀਤਾ ਹੈ। ਗੋਲਡੀ ਨੇ ਹਾਲੀਆ ਜ਼ਿਮਨੀ ਚੋਣਾਂ ਦੌਰਾਨ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਇੱਛਾ ਪ੍ਰਗਟ ਕੀਤੀ ਸੀ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਲਈ ਪ੍ਰਚਾਰ ਵੀ ਕੀਤਾ ਸੀ। ਹਾਲਾਂਕਿ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ 'ਤੇ ਇਤਰਾਜ਼ ਜਤਾਇਆ ਸੀ।
- Jarnail Singh
- Updated on: Apr 12, 2025
- 5:56 am