AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਪੰਜਾਬ ਬਜਟ ਇਜਲਾਸ: ਗਵਰਨਰ ਦੇ ਭਾਸ਼ਣ ਵਿਚਕਾਰ ਕਾਂਗਰਸ ਦਾ ਵਾਕਆਊਟ, ਅਮਨ ਅਰੋੜਾ ਨੇ ਸਾਧਿਆ ਨਿਸ਼ਾਨਾ

Punjab Budget Session: ਪੰਜਾਬ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਧਾਨ ਸਭਾ ਦੇ ਬਾਹਰ ਮੀਡੀਆ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਕਾਂਗਰਸ ਵੱਲੋਂ ਲੋਕਤੰਤਰ ਦੀ ਪ੍ਰਕਿਰਿਆ ਦਾ ਘਾਣ ਕੀਤਾ ਜਾ ਰਿਹਾ ਹੈ। ਕਾਂਗਰਸ ਲੋਕਾਂ ਨੂੰ ਮੁੱਦਿਆਂ ਤੋਂ ਭਟਕਾ ਕੇ ਹੱਲਾ-ਗੁੱਲਾ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਗਵਰਨਰ ਦੇ ਭਾਸ਼ਣ ਵਿਚਕਾਰ ਵਿਵਾਦ ਕਰਨਾ ਤੇ ਬਾਅਦ 'ਚ ਵਾਕਆਊਟ ਕਰਨਾ ਇਹ ਬਹੁਤ ਮੰਦਭਾਗਾ ਹੈ।

ਪੰਜਾਬ ਬਜਟ ਇਜਲਾਸ: ਗਵਰਨਰ ਦੇ ਭਾਸ਼ਣ ਵਿਚਕਾਰ ਕਾਂਗਰਸ ਦਾ ਵਾਕਆਊਟ, ਅਮਨ ਅਰੋੜਾ ਨੇ ਸਾਧਿਆ ਨਿਸ਼ਾਨਾ
ਪੰਜਾਬ ਬਜਟ ਇਜਲਾਸ: ਗਵਰਨਰ ਦੇ ਭਾਸ਼ਣ ਵਿਚਕਾਰ ਕਾਂਗਰਸ ਦਾ ਵਾਕਆਊ
tv9-punjabi
| Updated On: 06 Mar 2026 12:23 PM IST

ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸ਼ੁਰੂ ਹੋ ਚੁੱਕਾ ਹੈ। ਰਾਸ਼ਟਰ ਗਾਣ ਤੋਂ ਬਾਅਦ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆਂ ਨੇ ਆਪਣਾ ਭਾਸ਼ਣ ਦੇਣਾ ਸ਼ੁਰੂ ਕੀਤਾ, ਪਰ ਇਸ ਦੌਰਾਨ ਕਾਂਗਰਸ ਦੇ ਵਿਧਾਇਕਾਂ ਨੇ ਭਾਸ਼ਣ ਵਿਚਕਾਰ ਹੀ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਵਿਰੋਧੀ ਧਿਰ ਵੱਲੋਂ ਪੰਜਾਬ ਦੀ ਮੌਜੂਦਾ ਸਥਿਤੀ ਦਾ ਮੁੱਦਾ ਚੁੱਕਿਆ ਗਿਆ। ਗਵਰਨਰ ਨੇ ਕਿਹਾ ਵਿਰੋਧ ਕਰਨਾ ਤੁਹਾਡਾ ਹੱਕ ਹੈ, ਪਰ ਇਸ ਦੇ ਲਈ ਤੁਹਾਨੂੰ ਸਮਾਂ ਮਿਲੇਗਾ। ਵਿਰੋਧੀ ਧਿਰ ਨੇ ਹੰਗਾਮਾ ਕਰਨ ਤੋਂ ਬਾਅਦ ਵਾਕਆਊਟ ਕਰ ਦਿੱਤਾ।

ਮੰਤਰੀ ਅਮਨ ਅਰੋੜਾ ਨੇ ਸਾਧਿਆ ਨਿਸ਼ਾਨਾ

ਇਸ ਦੌਰਾਨ ਪੰਜਾਬ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਧਾਨ ਸਭਾ ਦੇ ਬਾਹਰ ਮੀਡੀਆ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਕਾਂਗਰਸ ਵੱਲੋਂ ਲੋਕਤੰਤਰ ਦੀ ਪ੍ਰਕਿਰਿਆ ਦਾ ਘਾਣ ਕੀਤਾ ਜਾ ਰਿਹਾ ਹੈ। ਕਾਂਗਰਸ ਲੋਕਾਂ ਨੂੰ ਮੁੱਦਿਆਂ ਤੋਂ ਭਟਕਾ ਕੇ ਹੱਲਾ-ਗੁੱਲਾ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਗਵਰਨਰ ਦੇ ਭਾਸ਼ਣ ਵਿਚਕਾਰ ਵਿਵਾਦ ਕਰਨਾ ਤੇ ਬਾਅਦ ‘ਚ ਵਾਕਆਊਟ ਕਰਨਾ ਇਹ ਬਹੁਤ ਮੰਦਭਾਗਾ ਹੈ।

ਉਨ੍ਹਾਂ ਨੇ ਕਿਹਾ ਕਿ ਬਜਟ ਇਜਲਾਸ ਦੌਰਾਨ ਪੰਜਾਬ ਸਰਕਾਰ ਵੱਲੋਂ ਗਵਰਨਰ ਰਾਹੀਂ ਪਿਛਲੇ ਚਾਰ ਸਾਲ ਦਾ ਲੇਖਾ-ਜੋਖਾ ਤੇ ਆਉਣ ਵਾਲੇ ਸਾਲ ਦੇ ਬਜਟ ਦੇ ਵੇਰਵੇ ਰੱਖਦੀ ਹੈ। ਗਵਰਨਰ ਕਿਸੇ ਵੀ ਪਾਰਟੀ ਦਾ ਹਿੱਸਾ ਨਹੀਂ ਹਨ ਤੇ ਲੋਕਤੰਤਰ ਪ੍ਰਕਿਰਿਆ ਦੁਆਰਾ ਚੁਣੇ ਗਏ ਸੂਬੇ ਦੇ ਹੈੱਡ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਮਕਸਦ ਹੈ ਕਿ ਲੋਕਾਂ ਦੇ ਮੁੱਦੇ ਤੋਂ ਸਰਕਾਰ ਨੂੰ ਭਟਕਾਇਆ ਜਾਵੇ।

ਮੰਤਰੀ ਨੇ ਗਿਣਾਈਆਂ4 ਸਾਲ ਦੀਆਂ ਉਪਲੱਬਧੀਆਂ

ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਚਾਰ ਸਾਲਾਂ ‘ਚ ਲੋਕਾਂ ਦੀ ਹਿੱਤ ‘ਚ ਕੰਮ ਕੀਤਾ ਹੈ। ਚਾਹੇ ਪੰਜਾਬ ਦੀ ਸਿੱਖਿਆ ਖੇਤਰ ਦੀ ਕ੍ਰਾਂਤੀ ਹੋਵੇ, ਚਾਹੇ 15,000 ਟੀਚਰਾਂ ਲਈ ਨਵੀਆਂ ਨੌਕਰੀਆਂ, ਇਸ ਦੇ ਨਾਲ ਹੀ 12,000 ਟੀਚਰਾਂ ਨੂੰ ਰੈਗੂਰਲਾਈਜ਼ ਕੀਤਾ ਗਿਆ ਤੇ ਟੀਚਰਾਂ ਨੂੰ ਬਾਹਰਲੇ ਮੁਲਕ ਟ੍ਰੇਨਿੰਗ ਲਈ ਭੇਜਿਆ ਗਿਆ। ਸਿਹਤ ਖੇਤਰ ਦੀਆਂ ਉਪਲੱਬਧੀਆਂ ਗਿਣਾਉਂਦੇ ਹੋਏ ਮੰਤਰੀ ਅਮਨ ਅਰੋੜਾ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਬੇਮਿਸਾਲ ਕੰਮ ਕੀਤਾ ਗਿਆ। 900 ਦੇ ਕਰੀਬ ਮੁਹੱਲਾ ਕਲੀਨਿਕ ਖੋਲ੍ਹੇ ਗਏ, ਹਸਪਤਾਲਾਂ ਦਾ ਕਾਇਆ-ਕਲਪ ਕੀਤਾ ਜਾ ਰਿਹਾ।

ਅਰੋੜਾ ਨੇ ਕਿਹਾ ਕਿ ਅੱਜ ਤਕਰੀਬਨ 90 ਫ਼ੀਸਦੀ ਪਰਿਵਾਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ। ਕਿਸਾਨਾਂ ਨੂੰ ਜਾ ਕੇ ਪੁੱਛੋ ਜੋ ਕਿ ਕਾਂਗਰਸ ਦੇ ਅਕਾਲੀਆਂ ਦੇ ਰਾਜ ‘ਚ ਰਾਤਾਂ ਨੂੰ ਜਾ ਕੇ ਖੇਤਾਂ ਨੂੰ ਪਾਣੀ ਲਾਉਣ ਜਾਂਦੇ ਸਨ, ਅੱਜ ਉਹ ਅਫ਼ਸਰਾਂ ਵਾਂਗ ਸਵੇਰੇ 9 ਵਜੇ ਖੇਤਾਂ ਨੂੰ ਪਾਣੀ ਲਾਉਂਦੇ ਹਨ। ਕਿਸਾਨਾਂ ਨੂੰ ਪੰਜਾਬ ਦੇ ਕੋਣੇ-ਕੋਣੇ ਤੱਕ ਪਾਣੀ ਪਹੁੰਚਾਇਆ ਗਿਆ ਹੈ। ਅੱਜ ਤੱਕ ਕਾਂਗਰਸ, ਅਕਾਲੀ ਦਲ ਤੇ ਭਾਜਪਾ ਨੇ ਪਾਣੀ ਦੇ ਨਾਮ ‘ਤੇ ਸਿਆਸਤ ਕੀਤੀ। ਇਹ ਪਾਣੀ ਦੂਜੇ ਸੂਬਿਆਂ ਨੂੰ ਦੇਣ ਦੀ ਬਜਾਏ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਉਣ ਲਈ ਕੰਮ ਪੰਜਾਬ ਸਰਕਾਰ ਨੇ ਕੀਤਾ ਹੈ।

ਅੱਜ ਤਕਰੀਬਨ 60,000 ਸਰਕਾਰ ਨੌਕਰੀਆਂ ਬਿਨਾਂ ਸਿਫਾਰਿਸ਼ ਦੇ ਬਿਨਾਂ ਪੈਸਿਆਂ ਤੋਂ ਭਗਵੰਤ ਮਾਨ ਸਰਕਾਰ ਨੇ ਨੌਜਵਾਨਾਂ ਨੂੰ ਕਾਬਲੀਅਤ ਦੇ ਆਧਾਰ ‘ਤੇ ਦਿੱਤੀਆਂ। ਅੱਜ ਜਦੋਂ ਪੰਜਾਬ ਦੇ ਗਵਰਨਰ ਇੰਨ੍ਹਾਂ ਉਪਲੱਬਧੀਆਂ ਦੇ ਵੇਰਵੇ ਦੇਣ ਜਾ ਰਹੇ ਹਨ ਤਾਂ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਪੰਜਾਬ ਦੇ ਲੋਕ ਇਨ੍ਹਾਂ ਕਰਕੇ ਹੀ ਨਸ਼ੇ ‘ਚ ਧੱਕੇ ਗਏ ਤੇ ਪੰਜਾਬ ਸਰਕਾਰ ਹੁਣ ਨਸ਼ਿਆਂ ਦੇ ਗੈਂਗਸਟਰਵਾਦ ਵਿਰੁੱਧ ਮੁਹਿੰਮ ਚਲਾ ਰਹੀ ਹੈ।

Follow Us
Iran-Israel War: ਵਿਸ਼ਵਵਿਆਪੀ ਮਹਿੰਗਾਈ ਅਤੇ ਤੇਲ ਸੰਕਟ ਤੋਂ ਬੇਹਾਲ ਦੁਨੀਆ, ਡੂੰਘਾ ਹੋਇਆ ਆਰਥਿਕ ਸੰਕਟ
Iran-Israel War: ਵਿਸ਼ਵਵਿਆਪੀ ਮਹਿੰਗਾਈ ਅਤੇ ਤੇਲ ਸੰਕਟ ਤੋਂ ਬੇਹਾਲ ਦੁਨੀਆ, ਡੂੰਘਾ ਹੋਇਆ ਆਰਥਿਕ ਸੰਕਟ...
ਚੰਡੀਗੜ੍ਹ ਸਾਨੂੰ ਦੇ ਦਿਓ, ਕਾਨੂੰਨ-ਵਿਵਸਥਾ ਕਰ ਦੇਵਾਂਗੇ ਦਰੁਸਤ, ਬੀਜੇਪੀ ਦਫ਼ਤਰ ਤੇ ਧਮਾਕੇ ਤੋਂ ਬਾਅਦ ਬੋਲੇ ਚੀਮਾ
ਚੰਡੀਗੜ੍ਹ ਸਾਨੂੰ ਦੇ ਦਿਓ, ਕਾਨੂੰਨ-ਵਿਵਸਥਾ ਕਰ ਦੇਵਾਂਗੇ ਦਰੁਸਤ, ਬੀਜੇਪੀ ਦਫ਼ਤਰ ਤੇ ਧਮਾਕੇ ਤੋਂ ਬਾਅਦ ਬੋਲੇ ਚੀਮਾ...
US-Iran Tensions: ਈਰਾਨ ਯੁੱਧ 'ਤੇ ਟਰੰਪ ਦਾ ਬਿਆਨ, ਜਿੱਤ ਦੇ ਦਾਅਵਿਆਂ ਵਿਚਾਲੇ ਜਾਰੀ ਟਕਰਾਅ ਅਤੇ ਹੋਰਮੁਜ਼ ਦੀ ਰਣਨੀਤੀ
US-Iran Tensions: ਈਰਾਨ ਯੁੱਧ 'ਤੇ ਟਰੰਪ ਦਾ ਬਿਆਨ, ਜਿੱਤ ਦੇ ਦਾਅਵਿਆਂ ਵਿਚਾਲੇ ਜਾਰੀ ਟਕਰਾਅ ਅਤੇ ਹੋਰਮੁਜ਼ ਦੀ ਰਣਨੀਤੀ...
ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ - ਕਿਸਨੇ ਰੱਖਿਆ ਦੇਸੀ ਬੰਬ?
ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ - ਕਿਸਨੇ ਰੱਖਿਆ ਦੇਸੀ ਬੰਬ?...
1 ਅਪ੍ਰੈਲ, 2026 ਤੋਂ ਬਦਲੇ ਇਹ ਵੱਡੇ ਨਿਯਮ: LPG, PAN, ਅਤੇ ATM ਸਮੇਤ ਕਈਆਂ 'ਤੇ ਅਸਰ
1 ਅਪ੍ਰੈਲ, 2026 ਤੋਂ ਬਦਲੇ ਇਹ ਵੱਡੇ ਨਿਯਮ: LPG, PAN, ਅਤੇ ATM ਸਮੇਤ ਕਈਆਂ 'ਤੇ ਅਸਰ...
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ...
Covids Sicada Variant: ਕੋਰੋਨਾ ਦੇ ਨਵੇਂ ਵੇਰੀਐਂਟ BA.3.2 ਸਿਕਾਡਾ ਦੀ ਦਸਤੱਕ, ਕੀ ਭਾਰਤ ਵਿੱਚ ਵਧੇਗਾ ਖ਼ਤਰਾ?
Covids Sicada Variant: ਕੋਰੋਨਾ ਦੇ ਨਵੇਂ ਵੇਰੀਐਂਟ BA.3.2 ਸਿਕਾਡਾ ਦੀ ਦਸਤੱਕ, ਕੀ ਭਾਰਤ ਵਿੱਚ ਵਧੇਗਾ ਖ਼ਤਰਾ?...
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ Literature Festival, ਜਾਣੋ ਕੀ ਸੀ ਖਾਸ?
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ Literature Festival, ਜਾਣੋ ਕੀ ਸੀ ਖਾਸ?...
ਚੰਡੀਗੜ੍ਹ ਵਿੱਚ ਗੈਸ ਸਿਲੰਡਰ ਦੀ ਘਾਟ, ਸਵੇਰੇ 4 ਵਜੇ ਤੋਂ ਕਤਾਰਾਂ ਵਿੱਚ ਖੜ੍ਹੇ ਲੋਕ
ਚੰਡੀਗੜ੍ਹ ਵਿੱਚ ਗੈਸ ਸਿਲੰਡਰ ਦੀ ਘਾਟ, ਸਵੇਰੇ 4 ਵਜੇ ਤੋਂ ਕਤਾਰਾਂ ਵਿੱਚ ਖੜ੍ਹੇ ਲੋਕ...