
ਆਮ ਆਦਮੀ ਪਾਰਟੀ
ਆਮ ਆਦਮੀ ਪਾਰਟੀ (AAP) ਨੇ ਪੰਜਾਬ ਵਿੱਚ ਸਰਵੇ ਸ਼ੁਰੂ ਕਰ ਦਿੱਤਾ ਹੈ। ਇਸ ਸਰਵੇਖਣ ਦੇ ਨਤੀਜੇ ਹੀ ਪੰਜਾਬ ‘ਚ ‘ਆਪ’ ਦੇ ਕਾਂਗਰਸ ਨਾਲ ਗਠਜੋੜ ਦਾ ਫੈਸਲਾ ਕਰਨਗੇ। ਦਰਅਸਲ, INDIA ਗਠਜੋੜ ਸਮਝੌਤੇ ਬਾਰੇ ਹਾਈ-ਕਮਾਂਡ ਅਤੇ ਸੂਬਾ ਇਕਾਈਆਂ ਦੇ ਫੈਸਲਿਆਂ ਵਿੱਚ ਅੰਤਰ ਦਿਖਾਈ ਦੇ ਰਿਹਾ ਹੈ। ਦੋਵੇਂ ਪਾਰਟੀਆਂ ਦੀਆਂ ਹਾਈਕਮਾਡਾਂ ਲੋਕ ਸਭਾ ਚੋਣਾਂ ਲਈ ਗੱਠਜੋੜ ਲਈ ਜ਼ੋਰ ਪਾ ਰਹੀਆਂ ਹਨ, ਜਦਕਿ ਦੋਵੇਂ ਸੂਬਾ ਇਕਾਈਆਂ ਇਸ ਲਈ ਤਿਆਰ ਨਹੀਂ ਹਨ।
ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, ਸਰਪੰਚਾਂ ਨੂੰ ਮਿਲੇਗੀ 2 ਹਜ਼ਾਰ ਰੁਪਏ ਤਨਖਾਹ
CM Bhagwant Maan Big Announcement : ਹੁਣ ਪਿੰਡਾਂ ਦੇ ਸਰਪੰਚਾਂ ਨੂੰ ਪੰਜਾਬ ਸਰਕਾਰ ਵੱਲੋਂ ਹਰ ਮਹੀਨੇ 2000 ਰੁਪਏ ਤਨਖਾਹ ਦਿੱਤੀ ਜਾਵੇਗੀ। ਸਰਪੰਚਾਂ ਨੂੰ ਸਹੁੰ ਚੁੱਕਣ ਵਾਲੇ ਦਿਨ ਤੋਂ ਹੀ ਤਨਖਾਹ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਨਸ਼ਾ ਮੁਕਤ ਪਿੰਡ ਨੂੰ 1 ਲੱਖ ਰੁਪਏ ਦਿੱਤੇ ਜਾਣਗੇ। ਇਹ ਐਲਾਨ ਸੀਐਮ ਭਗਵੰਤ ਮਾਨ ਨੇ ਪੰਚਾਇਤ ਦਿਵਸ 'ਤੇ ਆਯੋਜਿਤ ਇੱਕ ਸਮਾਗਮ ਵਿੱਚ ਕੀਤਾ।
- TV9 Punjabi
- Updated on: Apr 24, 2025
- 10:10 am
Punjab Cabinet Meeting : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁਲਾਈ ਪੰਜਾਬ ਕੈਬਿਨੇਟ ਦੀ ਮੀਟਿੰਗ
Punjab Cabinet Meeting : ਪੰਜਾਬ ਸਰਕਾਰ ਦੀ ਅੱਜ ਕੈਬਿਨੇਟ ਦੀ ਮਹੱਤਵਪੂਰਨ ਮੀਟਿੰਗ ਹੋਵੇਗੀ। ਇਹ ਮੀਟਿੰਗ ਸ਼ਾਮ 4 ਵਜੇ ਮੁੱਖ ਮੰਤਰੀ ਨਿਵਾਸ 'ਤੇ ਹੋਵੇਗੀ। ਇਸ ਦੌਰਾਨ ਕਈ ਫੈਸਲਿਆਂ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ। ਇਹ ਇੱਕ ਮਹੀਨੇ ਵਿੱਚ ਤੀਜੀ ਕੈਬਨਿਟ ਮੀਟਿੰਗ ਹੈ।
- TV9 Punjabi
- Updated on: Apr 24, 2025
- 6:56 am
ਪੰਜਾਬ ਖਿਲਾਫ ਸਰਹੱਦ ਪਾਰੋਂ ਰੋਜ਼ ਹੁੰਦੀਆਂ ਨੇ ਸਾਜ਼ਿਸ਼ਾਂ, ਪਰ ਅਸੀਂ ਪੂਰੀ ਤਰ੍ਹਾਂ ਅਲਰਟ: ਸੀਐੱਮ ਮਾਨ
CM Maan on Pahalgam Terrorist Attack : ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਈ ਲੇਵਲ ਮੀਟਿੰਗ ਬੁਲਾਈ ਸੀ। ਇਸ ਮੀਟਿੰਗ ਤੋਂ ਬਾਅਦ ਸੀੱਐਮ ਮਾਨ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਦੱਸਿਆ ਕਿ ਜੰਮੂ-ਕਸ਼ਮੀਰ ਵਿੱਚ ਕੱਲ ਦੇ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਪੰਜਾਬ ਵਿੱਚ ਸੁਰੱਖਿਆ ਨੂੰ ਲੈ ਕੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
- Amanpreet Kaur
- Updated on: Apr 23, 2025
- 7:17 am
ਮਾਨ ਸਰਕਾਰ ਦਾ ਖਿਡਾਰੀਆਂ ਨੂੰ ਵੱਡਾ ਤੋਹਫ਼ਾ, PSPCL ‘ਚ ਖੇਡ ਕੋਟੇ ਤਹਿਤ ਹੋਵੇਗੀ ਭਰਤੀ
ਜਾਣਕਾਰੀ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਲਿਆ ਹੈ। ਸਰਕਾਰ ਜਲਦੀ ਹੀ ਉਨ੍ਹਾਂ ਅਸਾਮੀਆਂ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਕਰੇਗੀ ਜਿਨ੍ਹਾਂ ਲਈ ਇਹ ਭਰਤੀ ਹੋਵੇਗੀ।
- Amanpreet Kaur
- Updated on: Apr 23, 2025
- 10:05 am
ਪੰਜਾਬ ਦੇ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸੂਬਾ ਸਰਕਾਰ ਨੇ 56 ਤਹਿਸੀਲਦਾਰ ਅਤੇ 166 ਨਾਇਬ ਤਹਿਸੀਲਦਾਰ ਦੇ ਕੀਤੇ ਤਬਾਦਲੇ
ਪੰਜਾਬ ਸਰਕਾਰ ਨੇ ਇੱਕੋ ਸਮੇਂ 56 ਤਹਿਸੀਲਦਾਰਾਂ ਅਤੇ 166 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਹਨ। ਇਸ ਬਾਰੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਜਾਣਕਾਰੀ ਸਾਂਝੀ ਕੀਤੀ ਹੈ।
- TV9 Punjabi
- Updated on: Apr 22, 2025
- 2:38 am
ਕੇਂਦਰੀ ਮੰਤਰੀ ਖੱਟਰ ਨਾਲ ਹਰਜੋਤ ਬੈਂਸ ਨੇ ਕੀਤੀ ਮੁਲਾਕਾਤ, ਭਾਖੜਾ-ਨੰਗਲ ਡੈਮ ਮਿਊਜ਼ੀਅਮ ਜਲਦ ਬਣਾਉਣ ਦੀ ਕੀਤੀ ਮੰਗ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਖੱਟਰ ਨਾਲ ਚੰਡੀਗੜ੍ਹ ਵਿੱਚ ਮੁਲਾਕਾਤ ਕੀਤੀ ਹੈ। ਉਹਨਾਂ ਨੇ ਨੰਗਲ ਸ਼ਹਿਰ ਦੇ ਵਿਕਾਸ ਦੇ ਲਈ ਕੇਂਦਰੀ ਮੰਤਰੀ ਖੱਟਰ ਅੱਗੇ ਕਈ ਮਹੱਤਵਪੂਰਨ ਮੰਗਾਂ ਪੇਸ਼ ਕੀਤੀਆਂ।
- Rohit Kumar
- Updated on: Apr 19, 2025
- 12:27 pm
VIDEO: ਧੀ ਹਰਸ਼ਿਤਾ ਦੀ ਮੰਗਣੀ ‘ਤੇ ਰੱਜ ਕੇ ਥਿਰਕੇ ਕੇਜਰੀਵਾਲ, ਮਾਨ ਨੇ ਵੀ ਡਾਂਸ ਫਲੋਰ ਤੇ ਲਗਾਈ ਅੱਗ
ਵਿਆਹ ਤੋਂ ਪਹਿਲਾਂ, ਮਹਿੰਦੀ ਅਤੇ ਹੋਰ ਰਸਮਾਂ ਸ਼ਾਂਗਰੀ-ਲਾ ਹੋਟਲ ਵਿੱਚ ਹੋਈਆਂ, ਜਿਸ ਦੌਰਾਨ ਅਰਵਿੰਦ ਕੇਜਰੀਵਾਲ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਨੱਚਦੇ ਦਿਖਾਈ ਦਿੱਤੇ। ਇਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਕੇਜਰੀਵਾਲ ਆਪਣੀ ਪਤਨੀ ਨਾਲ ਨੱਚਦੇ ਹੋਏ ਦੇਖੇ ਜਾ ਸਕਦੇ ਹਨ।
- Jitendra Sharma
- Updated on: Apr 18, 2025
- 1:50 pm
PHOTOS: ਅਰਵਿੰਦ ਕੇਜਰੀਵਾਲ ਦੀ ਧੀ ਹਰਸ਼ਿਤਾ ਦੇ ਵਿਆਹ ਦੀਆਂ ਵੇਖੋ ਖੂਬਸੂਰਤ ਤਸਵੀਰਾਂ
ਸ਼ੁੱਕਰਵਾਰ ਨੂੰ ਦਿੱਲੀ ਦੇ ਕਪੂਰਥਲਾ ਹਾਊਸ ਵਿਖੇ ਇੱਕ ਹੋਰ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਸੁਰੱਖਿਆ ਕਾਰਨਾਂ ਕਰਕੇ ਵਿਆਹ ਨੂੰ ਵੀ ਨਿੱਜੀ ਰੱਖਿਆ ਗਿਆ ਹੈ। ਸੋਸ਼ਲ ਮੀਡੀਆ ਤੇ ਡਾਂਸ ਵੀਡੀਓ ਵਾਇਰਲ ਹੋਏ ਹਨ, ਜਿਸ ਵਿੱਚ ਕੇਜਰੀਵਾਲ ਜੋੜਾ ਅਤੇ ਭਗਵੰਤ ਮਾਨ ਜੋੜਾ ਸਟੇਜ ਤੇ ਨੱਚਦੇ ਹੋਏ ਦੇਖਿਆ ਜਾ ਸਕਦਾ ਹੈ।
- TV9 Punjabi
- Updated on: Apr 18, 2025
- 1:35 pm
ਕੇਜਰੀਵਾਲ ਦੀ ਧੀ ਹਰਸ਼ਿਤਾ ਨੇ ਸੰਭਵ ਜੈਨ ਨਾਲ ਲਏ ਸੱਤ ਫੇਰੇ, ਮਗਣੀ ‘ਤੇ ਸੀਐਮ ਦੇ ਡਾਂਸ ਨੇ ਬੰਨ੍ਹਿਆ ਸਮਾਂ
Harshita Kejriwal Wedding: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਦੀ ਧੀ ਹਰਸ਼ਿਤਾ ਦਾ ਵਿਆਹ ਸ਼ੁਕਰਵਾਰ ਨੂੰ ਹੋ ਗਿਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਦਿੱਲੀ ਦੇ ਨਾਮੀ ਹੋਟਲ ਵਿੱਚ ਉਨ੍ਹਾਂ ਦੀ ਮੰਗਣੀ ਹੋਈ ਸੀ। ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੀ ਪਤਨੀ ਨਾਲ ਭੰਗੜਾ ਪਾਉਂਦੇ ਨਜ਼ਰ ਆਏ।
- Jitendra Sharma
- Updated on: Apr 18, 2025
- 1:34 pm
ਪੰਜਾਬ ਵਿੱਚ ਇੱਕ ਜੂਨ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਲਵਾਈ, ਮਾਨ ਸਰਕਾਰ ਨੇ ਸੂਬੇ ਨੂੰ 3 ਜ਼ੋਨਾਂ ਵਿੱਚ ਵੰਡਿਆ
ਪੰਜਾਬ ਦੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਨੂੰ ਸਹੀ ਕੀਮਤ 'ਤੇ ਖਰੀਦਣ ਨੂੰ ਯਕੀਨੀ ਬਣਾਉਣ ਲਈ, ਇਸ ਵਾਰ ਮਾਨ ਸਰਕਾਰ ਨੇ 1 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਝੋਨੇ ਦੀ ਲਵਾਈ ਇਸ ਵਾਰ ਤਿੰਨ ਜ਼ੋਨਾਂ ਦੇ ਵਿੱਚ ਹੋਵੇਗੀ। ਇਸ ਦੇ ਮਾਨ ਸਰਕਾਰਨ ਸ਼ਡਿਊਲ ਜਾਰੀ ਕਰ ਦਿੱਤਾ ਹੈ।
- Rohit Kumar
- Updated on: Apr 18, 2025
- 12:45 pm
AAP ਆਗੂ ਦੁਰਗੇਸ਼ ਪਾਠਕ ਦੇ ਘਰ CBI ਦਾ ਛਾਪਾ, ਸੰਜੇ ਸਿੰਘ ਬੋਲੇ – BJP ਦੀ ਗੰਦੀ ਖੇਡ ਮੁੜ ਸ਼ੁਰੂ
ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਇਸ ਛਾਪੇਮਾਰੀ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ, "ਜਿਵੇਂ ਹੀ ਆਮ ਆਦਮੀ ਪਾਰਟੀ ਨੇ ਗੁਜਰਾਤ ਚੋਣਾਂ ਦੀ ਤਿਆਰੀ ਸ਼ੁਰੂ ਕੀਤੀ, ਸੀਬੀਆਈ ਨੇ ਗੁਜਰਾਤ ਦੇ ਸਹਿ-ਇੰਚਾਰਜ ਦੁਰਗੇਸ਼ ਪਾਠਕ ਦੇ ਘਰ ਛਾਪਾ ਮਾਰਿਆ। ਸਿਰਫ਼ 'ਆਪ' ਹੀ ਗੁਜਰਾਤ ਵਿੱਚ ਭਾਜਪਾ ਨੂੰ ਚੁਣੌਤੀ ਦੇ ਸਕਦੀ ਹੈ ਅਤੇ ਇਹ ਛਾਪਾ ਉਨ੍ਹਾਂ ਦੀ ਘਬਰਾਹਟ ਨੂੰ ਦਰਸਾਉਂਦਾ ਹੈ।"
- TV9 Punjabi
- Updated on: Apr 17, 2025
- 6:24 am
ਹਾਈਕੋਰਟ ਪਹੁੰਚਿਆ ਬੰਬ ਵਾਲਾ ਮਾਮਲਾ, ਬਾਜਵਾ ਨੇ ਕੀਤੀ FIR ਰੱਦ ਕਰਨ ਦੀ ਮੰਗ, ਚੰਡੀਗੜ੍ਹ ਵਿੱਚ ਕਾਂਗਰਸ ਕਰੇਗੀ ਵਿਰੋਧ ਪ੍ਰਦਰਸ਼ਨ
ਬਾਜਵਾ ਨੇ ਕਿਹਾ ਕਿ ਉਹਨਾਂ ਨੇ ਤਾਂ ਸਿਰਫ਼ ਜਾਣਕਾਰੀ ਸਾਂਝੀ ਕੀਤੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਜਾਣਕਾਰੀ ਦੇਣ ਵਾਲੇ ਖਿਲਾਫ਼ ਹੀ ਕਾਰਵਾਈ ਕਰ ਰਹੀ ਹੈ। ਸਰਕਾਰ ਨੂੰ ਉਹਨਾਂ ਖਿਲਾਫ਼ ਕਾਰਵਾਈ ਚਾਹੀਦੀ ਸੀ ਜੋ ਧਮਾਕੇ ਕਰ ਰਹੇ ਹਨ। FIR ਦੀ ਕਾਪੀ ਵੀ ਮੈਂ ਕੋਰਟ ਵਿੱਚ ਜਾਕੇ ਹਾਸਿਲ ਕੀਤੀ ਹੈ। ਜਿਸ ਤੋਂ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਅੰਦਾਜ਼ਾ ਲਗਾ ਸਕਦੇ ਹੋ।
- TV9 Punjabi
- Updated on: Apr 15, 2025
- 5:53 am
Congress VS ਸਰਕਾਰ: ਕੀ ਅੱਜ ਪੇਸ਼ ਹੋਣਗੇ ਬਾਜਵਾ, ਸਮਰਥਨ ਵਿੱਚ ਆਈ ਕਾਂਗਰਸ ਲੀਡਰਸ਼ਿਪ
ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਤਣਾਅ ਵਧਦਾ ਜਾਪ ਰਿਹਾ ਹੈ। ਕਾਂਗਰਸ ਹਾਈਕਮਾਨ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਸਮਰਥਨ ਵਿੱਚ ਸਾਹਮਣੇ ਆਈ ਹੈ। ਦਰਅਸਲ ਬਾਜਵਾ ਨੇ ਸੂਬੇ ਵਿੱਚ 50 ਬੰਬਾਂ ਦੇ ਆਉਣ ਸਬੰਧੀ ਬਿਆਨ ਦਿੱਤਾ ਸੀ, ਜਿਸ ਤੋਂ ਬਾਅਦ ਸੂਬੇ ਦੀ ਰਾਜਨੀਤੀ ਗਰਮਾ ਗਈ ਹੈ।
- Kumar Vickrant
- Updated on: Apr 15, 2025
- 12:58 am
ਪੁਲਿਸ ਦਾ ਸੰਮਨ, ਨਹੀਂ ਹੋਏ ਪੇਸ਼… ਬੰਬਾਂ ਵਾਲੇ ਬਿਆਨ ਤੇ ਵਿਵਾਦ ਵਿੱਚ ਘਿਰੇ ਬਾਜਵਾ
Bajwa's Bomb Statement:ਪੰਜਾਬ ਵਿੱਚ ਵੱਧ ਰਹੇ ਗ੍ਰਨੇਡ ਹਮਲਿਆਂ ਦੌਰਾਨ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਬਿਆਨਾਂ ਨੇ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਉਨ੍ਹਾਂ ਦੇ ਮੀਡੀਆ ਵਿੱਚ ਦਿੱਤੇ ਬਿਆਨਾਂ ਤੋਂ ਬਾਅਦ, ਮੁਹਾਲੀ ਵਿੱਚ ਕਾਊਂਟਰ ਇੰਟੈਲੀਜੈਂਸ ਨੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਸੰਮਨ ਜਾਰੀ ਕੀਤੇ ਜਾਣ ਦੇ ਬਾਵਜੂਦ, ਬਾਜਵਾ ਪੇਸ਼ ਨਹੀਂ ਹੋਏ।
- Jarnail Singh
- Updated on: Apr 14, 2025
- 9:45 am
ਕਾਂਗਰਸੀਆਂ ਨੇ ਫੜ੍ਹੇ ਸਰਵੇ ਵਾਲੇ, ਤਾਂ MLA ਪੱਪੀ ਬੋਲੇ- ਸਸਤੀ ਮਸ਼ਹੂਰੀ ਕਰ ਰਹੇ ਹਨ ਭਾਰਤ ਭੂਸ਼ਣ ਆਸ਼ੂ
Ludhiana West Bypoll: ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲਈ ਤਰੀਕਾਂ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਸਿਆਸੀ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਕਾਂਗਰਸ ਨੇ ਸੱਤਾਧਾਰੀ ਪਾਰਟੀ 'ਤੇ ਵੋਟਰਾਂ ਦੀ ਜਾਣਕਾਰੀ ਇਕੱਠੀ ਕਰਨ ਅਤੇ ਡਰਾਉਣ ਦੇ ਇਲਜ਼ਾਮ ਲਾਏ ਹਨ। ਆਮ ਆਦਮੀ ਪਾਰਟੀ ਦੇ ਵਿਧਾਇਕ ਪੱਪੀ ਨੇ ਕਾਂਗਰਸ 'ਤੇ ਪਲਟਵਾਰ ਕੀਤਾ ਹੈ ਅਤੇ ਸਸਤੀ ਮਸ਼ਹੂਰੀ ਕਰਨ ਦੀ ਨਿੰਦਾ ਕੀਤੀ ਹੈ।
- Rajinder Arora
- Updated on: Apr 12, 2025
- 6:21 am