13 ਸਾਲਾਂ ਤੋਂ ਪੱਤਰਕਾਰਤਾ ਵਿੱਚ ਕਾਨੂੰਨੀ, ਅਪਰਾਧ, ਸਮਾਜਿਕ, ਰਾਜਨੀਤਿਕ ਅਤੇ ਮਾਨਵਤਾਵਾਦੀ ਮਦਿਆਂ 'ਤੇ ਰਿਪੋਟਿੰਗ। BAG Films ਦੀ ਨਰਸਰੀ ਤੋਂ, IBN7, ਆਜ਼ਾਦ ਨਿਊਜ਼, ਪ੍ਰਗਿਆ Tv, 4 ਰੀਅਲ ਨਿਊਜ਼, Focus News ਅਤੇ ਨਿਊਜ਼ ਵਰਲਡ ਇੰਡੀਆ ਹੁੰਦੇ ਹੋਏ ਦੇਸ਼ ਦੇ ਸਭ ਤੋਂ ਵੱਡੇ ਨਿਊਜ਼ ਨੈਟਵਰਕ TV9 ਭਾਰਤਵਰਸ਼ ਵਿਚਾਲੇ ਸਫ਼ਰ ਜਾਰੀ
ਰਾਮਦੇਵ ਦਾ ‘ਸ਼ਰਬਤ ਜਿਹਾਦ’ ਵਾਲਾ ਬਿਆਨ ਮੁਆਫੀ ਲਾਇਕ ਨਹੀਂ… ਰੂਹ ਅਫ਼ਜ਼ਾ ਵਿਵਾਦ ‘ਤੇ HC ਦੀ ਟਿੱਪਣੀ, ਇਹ ਰੂਹ ਨੂੰ ਝੰਜੋੜਨ ਵਾਲਾ
Delhi Highcourt on Ramdev 'Sharabat Jihad' Statement: ਦਿੱਲੀ ਹਾਈ ਕੋਰਟ ਨੇ ਯੋਗ ਗੁਰੂ ਬਾਬਾ ਰਾਮਦੇਵ ਦੇ ਸ਼ਰਬਤ ਜਿਹਾਦ 'ਤੇ ਦਿੱਤੇ ਬਿਆਨ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਹਮਦਰਦ ਦੇ ਰੂਹ ਅਫਜ਼ਾ ਵਿਰੁੱਧ ਬਾਬਾ ਰਾਮਦੇਵ ਦੀ "ਸ਼ਰਬਤ ਜਿਹਾਦ" ਵਾਲੀ ਟਿੱਪਣੀ 'ਤੇ ਅਦਾਲਤ ਨੇ ਕਿਹਾ ਕਿ ਇਹ ਅਦਾਲਤ ਦੇ ਜ਼ਮੀਰ ਨੂੰ ਝਕਝੋਰਦਾ ਹੈ, ਇਹ ਪੂਰੀ ਤਰ੍ਹਾਂ ਨਾ-ਕਾਬਿਲੇ-ਮੁਆਫੀ ਹੈ।
- Jitendra Bhati
- Updated on: Apr 22, 2025
- 12:51 pm
ਬਿਜਲੀ, ਪਾਣੀ, ਯਮੁਨਾ-ਸੀਵਰ ਅਤੇ ਸੜਕਾਂ ਲਈ ਦਿੱਲੀ ਦੇ ਬਜਟ ਵਿੱਚ ਕੀ-ਕੀ? ਜਾਣੋ ਹਰ ਡਿਟੇਲ
Delhi Budget: ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ 2025-26 ਲਈ 1 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਇਸ ਬਜਟ ਵਿੱਚ ਯਮੁਨਾ ਦੀ ਸਫਾਈ, ਪਾਣੀ ਦੀ ਸਪਲਾਈ, ਸੀਵਰੇਜ ਪ੍ਰਣਾਲੀ ਵਿੱਚ ਸੁਧਾਰ ਅਤੇ ਸੜਕਾਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਸਾਫ਼ ਪਾਣੀ ਅਤੇ ਯਮੁਨਾ ਦੀ ਸਫਾਈ ਲਈ 9,000 ਕਰੋੜ ਰੁਪਏ ਅਲਾਟ ਕੀਤੇ ਗਏ ਹਨ, ਜਿਸ ਵਿੱਚ ਟੈਂਕਰਾਂ ਵਿੱਚ GPS ਲਗਾਉਣਾ ਵੀ ਸ਼ਾਮਲ ਹੈ।
- Jitendra Bhati
- Updated on: Mar 25, 2025
- 12:59 pm
ਮਨੀਸ਼ ਸਿਸੋਦੀਆਂ ਪੰਜਾਬ AAP ਦੇ ਇੰਚਾਰਜ ਤਾਂ ਸਤੇਂਦਰ ਜੈਨ ਬਣੇ ਸਹਿ-ਇੰਚਾਰਜ, ਸੌਰਭ ਭਾਰਦਵਾਜ ਨੂੰ ਦਿੱਲੀ ਦੀ ਪ੍ਰਧਾਨਗੀ
AAP PAC Meeting: ਆਮ ਆਦਮੀ ਪਾਰਟੀ ਨੇ ਮਨੀਸ਼ ਸਿਸੋਦੀਆ ਨੂੰ ਪੰਜਾਬ ਦਾ ਇੰਚਾਰਜ ਨਿਯੁਕਤ ਕੀਤਾ ਹੈ ਜਦਕਿ ਸਤੇਂਦਰ ਜੈਨ ਨੂੰ ਸਹਿ-ਇੰਚਾਰਜ ਬਣਾਇਆ ਗਿਆ ਹੈ। ਉੱਧਰ, ਸੌਰਭ ਭਾਰਦਵਾਜ ਨੂੰ ਦਿੱਲੀ ਦਾ ਸੂਬਾ ਪ੍ਰਧਾਨ ਬਣਾਇਆ ਗਿਆ ਹੈ। ਇਹ ਫੈਸਲਾ ਆਮ ਆਦਮੀ ਪਾਰਟੀ ਦੀ ਪੀਏਸੀ ਮੀਟਿੰਗ ਵਿੱਚ ਲਿਆ ਗਿਆ। ਸੌਰਭ ਗੋਪਾਲ ਰਾਏ ਦੀ ਜਗ੍ਹਾ ਲੈਣਗੇ। ਪੀਏਸੀ ਦੀ ਮੀਟਿੰਗ ਵਿੱਚ ਕਈ ਹੋਰ ਮੁੱਦਿਆਂ 'ਤੇ ਵੀ ਚਰਚਾ ਕੀਤੀ ਗਈ।
- Jitendra Bhati
- Updated on: Mar 21, 2025
- 4:05 pm
ਰੇਖਾ ਸਰਕਾਰ ਦਾ ਦਿੱਲੀ ਦੀਆਂ ਔਰਤਾਂ ਨਾਲ ਧੋਖਾ, ਪਹਿਲੀ ਕੈਬਨਿਟ ਵਿੱਚ 2500 ਰੁਪਏ ਦੀ ਯੋਜਨਾ ਪਾਸ ਨਹੀਂ: ਆਤਿਸ਼ੀ
Atishi on Delhi Government: ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਵੱਡਾ ਆਰੋਪ ਲਗਾਉਂਦਿਆਂ ਕਿਹਾ ਹੈ ਨਵੀਂ ਮੁੱਖ ਮੰਤਰੀ ਰੇਖਾ ਗੁਪਤਾ ਨੇ ਔਰਤਾਂ ਨਾਲ ਧੋਖਾ ਕੀਤਾ ਹੈ। ਭਾਜਪਾ ਦੀ ਦਿੱਲੀ ਸਰਕਾਰ ਨੇ ਆਪਣੀ ਪਹਿਲੀ ਕੈਬਨਿਟ ਵਿੱਚ ਹੀ 2500 ਰੁਪਏ ਪ੍ਰਤੀ ਮਹੀਨਾ ਦੀ ਯੋਜਨਾ ਪਾਸ ਕਰਨ ਦਾ ਵਾਅਦਾ ਤੋੜ ਦਿੱਤਾ।
- Jitendra Bhati
- Updated on: Feb 21, 2025
- 1:31 pm
24 ਫਰਵਰੀ ਤੋਂ ਸ਼ੁਰੂ ਹੋਵੇਗਾ ਦਿੱਲੀ ਵਿਧਾਨ ਸਭਾ ਦਾ ਪਹਿਲਾ ਸੈਸ਼ਨ, ਕੈਗ ਰਿਪੋਰਟ ਪੇਸ਼ ਕੀਤੀ ਜਾਵੇਗੀ
Delhi Vidhansabha First Session: ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਗਈ ਹੈ, ਸਰਕਾਰ ਨੇ ਹੁਣ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਭਾਜਪਾ ਸਰਕਾਰ ਨੇ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਹੈ। ਦਿੱਲੀ ਵਿਧਾਨ ਸਭਾ ਦਾ ਇਹ ਪਹਿਲਾ ਸੈਸ਼ਨ 24 ਤੋਂ 27 ਫਰਵਰੀ ਤੱਕ ਚੱਲੇਗਾ। ਇਸ ਸੈਸ਼ਨ ਵਿੱਚ ਕੈਗ ਰਿਪੋਰਟ ਪੇਸ਼ ਕੀਤੀ ਜਾ ਸਕਦੀ ਹੈ।
- Jitendra Bhati
- Updated on: Feb 21, 2025
- 1:08 pm
‘AAP’ ਦਾ ਨਵੇਂ ਸਿਰੇ ਤੋਂ ਹੋਵੇਗਾ ਪੁਨਰਗਠਨ… ਪਾਰਟੀ ਦੀ ਕਾਰਜਕਾਰਨੀ ਮੀਟਿੰਗ ਤੋਂ ਬੋਲੇ ਗੋਪਾਲ ਰਾਏ
AAP Executive Committee Meeting: ਦਿੱਲੀ ਸਥਿਤ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਕਾਰਜਕਾਰਨੀ ਦੀ ਮੀਟਿੰਗ ਸਮਾਪਤ ਹੋਈ। ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਸੰਗਠਨ ਦੇ ਪੁਨਰਗਠਨ ਤੋਂ ਪਹਿਲਾਂ, ਸਾਰੀਆਂ 70 ਵਿਧਾਨ ਸਭਾਵਾਂ ਦੇ ਅਹੁਦੇਦਾਰ ਅਗਲੇ ਦਸ ਦਿਨਾਂ ਵਿੱਚ ਚੋਣਾਂ ਵਿੱਚ ਆਪਣੀ ਭੂਮਿਕਾ ਬਾਰੇ ਇੱਕ ਰਿਪੋਰਟ ਪੇਸ਼ ਕਰਨਗੇ। ਇਸ ਦੌਰਾਨ ਗੋਪਾਲ ਰਾਏ ਨੇ ਨਵੇਂ ਮੁੱਖ ਮੰਤਰੀ ਦੀ ਚੋਣ ਪ੍ਰਕਿਰਿਆ 'ਤੇ ਵੀ ਸਵਾਲ ਉਠਾਏ।
- Jitendra Bhati
- Updated on: Feb 19, 2025
- 5:14 pm
ਦਿੱਲੀ ਦੀ ‘ਜੰਗ’ ਵਿੱਚ ਕਿੰਨੇ ਉਮੀਦਵਾਰ ਅਤੇ ਕਿਹੜੀ ਸੀਟ ਤੋਂ ਹੋਈਆਂ ਸਭ ਤੋਂ ਵੱਧ ਨਾਮਜ਼ਦਗੀਆਂ?
ਦਿੱਲੀ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਪੂਰੀ ਹੋ ਗਈ ਹੈ। 70 ਸੀਟਾਂ ਲਈ 981 ਉਮੀਦਵਾਰਾਂ ਨੇ 1521 ਨਾਮਜ਼ਦਗੀਆਂ ਦਾਖਲ ਕੀਤੀਆਂ ਹਨ। ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਮਿਤੀ 20 ਜਨਵਰੀ ਹੈ। ਦਿੱਲੀ ਵਿੱਚ 5 ਫਰਵਰੀ ਨੂੰ ਵੋਟਿੰਗ ਹੋਵੇਗੀ ਅਤੇ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ।
- Jitendra Bhati
- Updated on: Jan 18, 2025
- 7:30 am
Delhi Election : ਸਾੜੀ ਅਤੇ ਚਾਦਰ ਤੋਂ ਬਾਅਦ ਹੁਣ ਸੋਨੇ ਦੀ ਚੇਨ… ਕੇਜਰੀਵਾਲ ਨੇ ਭਾਜਪਾ ‘ਤੇ ਲਗਾਇਆ ਵੰਡਣ ਦਾ ਆਰੋਪ
Arvind Kejriwal on BJP: ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ 5 ਫਰਵਰੀ ਨੂੰ ਹੋਵੇਗੀ। ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ। ਜਿਵੇਂ-ਜਿਵੇਂ ਵੋਟਾਂ ਦੀ ਤਰੀਕ ਨੇੜੇ ਆ ਰਹੀ ਹੈ, ਪਾਰਟੀਆਂ ਵਿਚਕਾਰ ਜ਼ੁਬਾਨੀ ਜੰਗ ਵੀ ਤੇਜ਼ ਹੁੰਦੀ ਜਾ ਰਹੀ ਹੈ। 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ 'ਤੇ ਨਵਾਂ ਹਮਲਾ ਬੋਲਿਆ ਹੈ ਅਤੇ ਉਸ 'ਤੇ ਸੋਨੇ ਦੀਆਂ ਚੇਨਾਂ ਵੰਡਣ ਦਾ ਆਰੋਪ ਲਗਾਇਆ ਹੈ।
- Jitendra Bhati
- Updated on: Jan 14, 2025
- 5:08 pm
Parliament Scuffle Incident: ਕ੍ਰਾਈਮ ਬ੍ਰਾਂਚ ਅੱਜ ਜ਼ਖਮੀ ਸਾਂਸਦ ਦੇ ਬਿਆਨ ਕਰ ਸਕਦੀ ਹੈ ਦਰਜ, CCTV ਕੈਮਰਿਆਂ ਦੀ ਹੋਵੇਗੀ ਜਾਂਚ
ਸੰਸਦ ਕੰਪਲੈਕਸ 'ਚ ਹਫੜਾ-ਦਫੜੀ ਤੋਂ ਬਾਅਦ ਹੁਣ ਸਾਰਿਆਂ ਦੀ ਨਜ਼ਰ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਦੀ ਜਾਂਚ 'ਤੇ ਹੈ। ਮੰਨਿਆ ਜਾ ਰਿਹਾ ਹੈ ਕਿ ਕ੍ਰਾਈਮ ਬ੍ਰਾਂਚ ਦੀ ਟੀਮ ਸੋਮਵਾਰ ਨੂੰ ਘਟਨਾ 'ਚ ਜ਼ਖਮੀ ਹੋਏ ਦੋ ਸੰਸਦ ਮੈਂਬਰਾਂ ਦੇ ਬਿਆਨ ਦਰਜ ਕਰ ਸਕਦੀ ਹੈ। ਪੁਲਿਸ ਨੇ ਵੀਰਵਾਰ ਨੂੰ ਇਸ ਮਾਮਲੇ 'ਚ ਮਾਮਲਾ ਦਰਜ ਕੀਤਾ ਸੀ।
- Jitendra Bhati
- Updated on: Dec 23, 2024
- 6:36 am
ਕੇਜਰੀਵਾਲ ਦਾ ਬਜ਼ੁਰਗਾਂ ਲਈ ਚੋਣ ਵਾਅਦਾ, ਸੰਜੀਵਨੀ ਸਿਹਤ ਯੋਜਨਾ ਦਾ ਐਲਾਨ, ਮੁਫ਼ਤ ਹੋਵੇਗਾ ਇਲਾਜ
Arvind Kejriwal: ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਬਜ਼ੁਰਗਾਂ ਲਈ 'ਸੰਜੀਵਨੀ ਯੋਜਨਾ' ਦਾ ਐਲਾਨ ਕੀਤਾ ਹੈ। ਇਸ ਵਿੱਚ 60 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ।ਇਸ ਸਕੀਮ ਵਿੱਚ ਕੋਈ ਸੀਮਾ ਜਾਂ ਸ਼੍ਰੇਣੀ ਨਹੀਂ ਹੈ। ਇਹ ਸਕੀਮ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲਾਗੂ ਕੀਤੀ ਜਾਵੇਗੀ।
- Jitendra Bhati
- Updated on: Dec 30, 2024
- 6:59 pm
ਦਿੱਲੀ ਦੀਆਂ ਔਰਤਾਂ ਨੂੰ 2100 ਰੁਪਏ ਦੇਵੇਗੀ ‘AAP’ ਸਰਕਾਰ, ਕੇਜਰੀਵਾਲ ਦਾ ਵੱਡਾ ਐਲਾਨ, ਬੋਲੇ- ਮੈਂ ਜਾਦੂਗਰ ਹਾਂ, ਕਰਕੇ ਦਿਖਾ ਦੇਵਾਂਗਾ
Arvind Kejriwal: ਦਿੱਲੀ ਕੈਬਨਿਟ ਨੇ ਵੀਰਵਾਰ ਨੂੰ ਮਹਿਲਾ ਸਨਮਾਨ ਯੋਜਨਾ ਨੂੰ ਪਾਸ ਕਰ ਦਿੱਤਾ ਹੈ। ਇਸ ਸਕੀਮ ਤਹਿਤ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਮਿਲਣਗੇ। ਇਸ ਯੋਜਨਾ ਦਾ ਲਾਭ 18 ਤੋਂ 60 ਸਾਲ ਤੱਕ ਦੀਆਂ ਔਰਤਾਂ ਨੂੰ ਮਿਲੇਗਾ।
- Jitendra Bhati
- Updated on: Dec 30, 2024
- 6:59 pm
ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ, ਦਿੱਲੀ ‘ਚ ਆਟੋ ਚਾਲਕਾਂ ਨੂੰ ਮਿਲੇਗਾ 10 ਲੱਖ ਦਾ ਬੀਮਾ, ਬੇਟੀ ਦੇ ਵਿਆਹ ‘ਤੇ 1-1 ਲੱਖ ਰੁਪਏ
Arvind Kejriwal : ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਪਹਿਲਾਂ ਹੀ ਦਿੱਲੀ ਵਿੱਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਦਿੱਲੀ ਦੇ ਆਟੋ ਚਾਲਕਾਂ ਲਈ 10 ਲੱਖ ਰੁਪਏ ਦਾ ਬੀਮਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬੇਟੀ ਦੇ ਵਿਆਹ 'ਤੇ 1 ਲੱਖ ਰੁਪਏ ਦੀ ਸਹਾਇਤਾ ਵੀ ਦਿੱਤੀ ਜਾਵੇਗੀ।
- Jitendra Bhati
- Updated on: Dec 10, 2024
- 4:15 pm