ਮੈਂ ਕਦੇ ਵੀ ਗੁਰੂਆਂ ਦਾ ਨਿਰਾਦਰ ਨਹੀਂ ਕੀਤਾ… ਵਿਸ਼ੇਸ਼ ਅਧਿਕਾਰ ਕਮੇਟੀ ਦੇ ਨੋਟਿਸ ਦਾ ਆਤਿਸ਼ੀ ਨੇ ਦਿੱਤਾ ਜਵਾਬ, ਰੱਖੀ ਇਹ ਮੰਗ
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ AAP ਆਗੂ ਆਤਿਸ਼ੀ ਨੇ ਦਿੱਲੀ ਵਿਧਾਨ ਸਭਾ ਵਿੱਚ ਸਿੱਖ ਗੁਰੂਆਂ ਦੇ ਕਥਿਤ ਇਤਰਾਜ਼ਯੋਗ ਟਿੱਪਣੀਆਂ ਦੇ ਸਬੰਧ ਵਿੱਚ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਲਿਖਤੀ ਜਵਾਬ ਸੌਂਪਿਆ ਹੈ। ਉਨ੍ਹਾਂ ਨੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਿੱਖ ਗੁਰੂਆਂ ਦਾ ਸਤਿਕਾਰ ਕਰਨਾ ਉਨ੍ਹਾਂ ਦੇ ਜ਼ਿੰਦਗੀ ਦਾ ਮੂਲ ਹੈ। ਉਨ੍ਹਾਂ ਨੇ ਬਿਨਾਂ ਸੰਪਾਦਿਤ ਵੀਡੀਓ ਰਿਕਾਰਡਿੰਗ ਦੀ ਮੰਗ ਕੀਤੀ ਤਾਂ ਜੋ ਸੱਚਾਈ ਸਾਹਮਣ ਆ ਸਕੇ।
ਦਿੱਲੀ ਵਿਧਾਨ ਸਭਾ ਵਿੱਚ ਸਿੱਖ ਗੁਰੂਆਂ ਨੂੰ ਲੈ ਕੇ ਕਥਿਤ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ਨੇ ਜ਼ੋਰ ਫੜ ਲਿਆ ਹੈ। ਵਿਧਾਨਸਭਾ ਦੇ ਵਿਸ਼ੇਸ਼ ਅਧਿਕਾਰ ਕਮੇਟੀ ਨੇ ਆਮ ਆਦਮੀ ਪਾਰਟੀ ਦੀ ਆਗੂ ਅਤੇ ਵਿਰੋਧੀ ਧੀਰ ਦੀ ਆਗੂ ਆਤਿਸ਼ੀ ਨੂੰ ਸਿੱਖ ਗੁਰੂਆਂ ਦੇ ਖਿਲਾਫ ਕਥਿਤ ਅਪਮਾਨਜਨਕ ਟਿੱਪਣੀ ਮਾਮਲੇ ਵਿੱਚ ਨੋਟਿਸ ਜਾਰੀ ਕੀਤਾ ਗਿਆ ਹੈ। ਜਿਸ ‘ਤੇ ਉਨ੍ਹਾਂ ਨੇ ਅੱਜ ਆਪਣਾ ਲਿਖਤੀ ਜਵਾਬ ਦਿੱਤਾ ਹੈ।
ਵਿਸ਼ੇਸ਼ ਅਧਿਕਾਰ ਕਮੇਟੀ ਦੇ ਨੋਟਿਸ ‘ਤੇ ਜਵਾਬ ਦਿੰਦਿਆਂ ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਨੇ ਕਿਹਾ ਕਿ ਸਿੱਖ ਗੁਰੂਆਂ ਦਾ ਸਤਿਕਾਰ ਉਨ੍ਹਾਂ ਦੇ ਲਈ ਆਸਥਾ ਅਤੇ ਜੀਵਨ ਦਾ ਮੂਲ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਜ਼ਿੰਦਗੀ ਵਿੱਚ ਕਦੇ ਵੀ ਗੁਰੂਆਂ ਦਾ ਨਿਰਾਦਰ ਨਹੀਂ ਕੀਤਾ। ਆਤਿਸ਼ੀ ਨੇ ਆਪਣੇ ਉੱਪਰ ਲੱਗੇ ਸਾਰੇ ਇਲਜ਼ਾਮਾਂ ਨੂੰ ਨਿਰਾਦਾਰ ਅੇ ਬੇਬੁਨਿਆਦ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਨੇ 6 ਜਨਵਰੀ ਦੀ ਦਿੱਲੀ ਵਿਧਾਨ ਸਭਾ ਦੀ ਸਹੀ ਸੰਪਾਦਿਤ ਵੀਡੀਓ ਰਿਕਾਰਡਿੰਗ ਉਪਲਬਧ ਕਰਵਾਉਣ ਦੀ ਮੰਗ ਕੀਤੀ।
‘ਮੈਂ ਨਹੀਂ ਕੀਤੀ ਇਤਰਾਜ਼ਯੋਗ ਟਿੱਪਣੀ’
ਆਤਿਸ਼ੀ ਨੇ ਆਪਣੇ ਜਵਾਬ ਵਿੱਚ ਕਿਹਾ ਕਿ ‘ਮੈਂ ਸਭ ਤੋਂ ਪਹਿਲਾਂ ਸਪੱਸ਼ਟ ਅਤੇ ਇਮਾਨਦਾਰੀ ਨਾਲ ਕਹਿਣਾ ਚਾਹੁੰਦੀ ਹਾਂ ਕਿ ਮੈਂ ਕਦੇ ਵੀ ਸਿੱਖ ਗੁਰੂਆਂ ਦੇ ਖਿਲਾਫ ਕੋਈ ਅਪਮਾਨਜਨਕ ਟਿੱਪਣੀ ਨਹੀਂ ਕੀਤੀ, ਨਾ ਤਾਂ 6 ਜਨਵਰੀ 2026 ਨੂੰ ਸਦਨ ਵਿੱਚ ਅਤੇ ਨਾ ਹੀ ਕਦੇ ਪਹਿਲਾਂ। ਮੈਂ ਇਨ੍ਹਾਂ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਨਕਾਰਦੀ ਹਾਂ।
AAP ਆਗੂ ਨੇ ਦੱਸੀ ਪੂਰ ਕਹਾਣੀ
ਆਮ ਆਦਮੀ ਪਾਰਟੀ ਦੀ ਆਗੂ ਨੇ ਕਿਹਾ ਕਿ 6 ਜਨਵਰੀ 2026 ਨੂੰ ਸਦਨ ਵਿੱਚ ਪ੍ਰਦੂਸ਼ਣ ਤੇ ਸਾਸ਼ਨ ਦੇ ਮੁੱਦੇ ‘ਤੇ ਤਿੱਖੀ ਰਾਜਨੀਤਿਕ ਬਹਿਸ ਹੋਈ, ਜਦੋਂ ਮਾਨਯੋਗ ਮੰਤਰੀ ਰਵਿੰਦਰ ਇੰਦਰਰਾਜ ਸਿੰਘ ਸਦਨ ਵਿੱਚ ਮਾਨਯੋਗ ਉਪ ਰਾਜਪਾਲ ਦੇ ਭਾਸ਼ਣ ਲਈ ਧੰਨਵਾਦ ਮਤਾ ਪੇਸ਼ ਕਰ ਰਹੇ ਸਨ ਤਾਂ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਵੱਲੋਂ ਚਰਚਾ ਤੋਂ ਬਚਣ ਲਈ ਨਾਅਰੇਬਾਜ਼ੀ ਕੀਤੀ ਗਈ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਮਾਨਯੋਗ ਸਪੀਕਰ ਨੂੰ ਉਪ ਰਾਜਪਾਲ ਦੇ ਭਾਸ਼ਣ ‘ਤੇ ਚਰਚਾ ਕਰਨ ਤੋਂ ਪਹਿਲਾਂ ਪ੍ਰਦੂਸ਼ਣ ‘ਤੇ ਚਰਚਾ ਕਰਨ ਦੀ ਬੇਨਤੀ ਕੀਤੀ। ਭਾਸ਼ਣ ਦੌਰਾਨ ਸਿੱਖ ਗੁਰੂਆਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ।
ਵਿਰੋਧੀ ਧਿਰ ਦੇ ਨੇਤਾ ਨੇ ਕਿਹਾ, ‘ਮੈਂ ਇਹ ਵੀ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਨੂੰ ਮਾਨਯੋਗ ਸਪੀਕਰ ਵੱਲੋਂ ‘ਸਦਨ ਵਿੱਚ ਪੇਸ਼ ਹੋਣ ਅਤੇ ਸਹੀ ਸਥਿਤੀ ਸਪੱਸ਼ਟ ਕਰਨ’ ਲਈ ਕੋਈ ਪੱਤਰ ਜਾਂ ਬੇਨਤੀ ਪ੍ਰਾਪਤ ਨਹੀਂ ਹੋਈ ਹੈ। ਜਿਵੇਂ ਕਿ ਤੁਹਾਡੇ ਨੋਟਿਸ ਵਿੱਚ ਦੱਸਿਆ ਗਿਆ ਹੈ।’


