AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਲਾਰੈਂਸ ਗੈਂਗ ਦੀ ‘ਮੈਡਮ ਜ਼ਹਿਰ’ ਗ੍ਰਿਫ਼ਤਾਰ, ਬਿਊਟੀ ਪਾਰਲਰ ਦੀ ਆੜ ‘ਚ ਚਲਾ ਰਹੀ ਸੀ ਖ਼ੂਨੀ ਖੇਡ… ਬੌਬੀ ਕਬੂਤਰ ਦੀ ਹੈ ਗਰਲਫ੍ਰੈਂਡ

ਦਿੱਲੀ ਪੁਲਿਸ ਨੇ ਨੇਹਾ, ਉਰਫ ਮੈਡਮ ਜ਼ਹਿਰ, ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਦੀ ਇੱਕ ਲੇਡੀ ਡੌਨ ਹੈ ਤੇ ਉਸਦੇ ਪ੍ਰੇਮੀ, ਬੌਬੀ ਕਬੂਤਰ ਨੂੰ ਗ੍ਰਿਫ਼ਤਾਰ ਕੀਤਾ ਹੈ। ਨੇਹਾ ਇੱਕ ਬਿਊਟੀ ਪਾਰਲਰ ਦੀ ਆੜ 'ਚ ਡਰੱਗ ਸਿੰਡੀਕੇਟ ਚਲਾਉਂਦੀ ਸੀ, ਜਦੋਂ ਕਿ ਬੌਬੀ ਨੇ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਰੇਕੀ ਕੀਤੀ ਸੀ। ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਨਾਲ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੇ ਇੱਕ ਵੱਡੇ ਦਾ ਪਰਦਾਫਾਸ਼ ਹੋਇਆ ਹੈ।

ਲਾਰੈਂਸ ਗੈਂਗ ਦੀ 'ਮੈਡਮ ਜ਼ਹਿਰ' ਗ੍ਰਿਫ਼ਤਾਰ, ਬਿਊਟੀ ਪਾਰਲਰ ਦੀ ਆੜ 'ਚ ਚਲਾ ਰਹੀ ਸੀ ਖ਼ੂਨੀ ਖੇਡ... ਬੌਬੀ ਕਬੂਤਰ ਦੀ ਹੈ ਗਰਲਫ੍ਰੈਂਡ
ਬੌਬੀ ਕਬੂਤਰ ਦੀ GF ‘ਮੈਡਮ ਜ਼ਹਿਰ’ ਗ੍ਰਿਫ਼ਤਾਰ
jitendra-bhati
| Updated On: 19 Feb 2026 10:50 AM IST
Share

ਅੰਡਰਵਰਲਡ ਤੇ ਗੈਂਗਸਟਰਾਂ ਦੀ ਦੁਨੀਆ ‘ਚ, ਨਾ ਸਿਰਫ਼ ਮਰਦ ਸਗੋਂ ਲੇਡੀ ਡੌਨ ਵੀ ਵੱਧ ਤੋਂ ਵੱਧ ਦਬਦਬਾ ਬਣਾ ਰਹੀਆਂ ਹਨ। ਇੱਕ ਵੱਡੀ ਸਫਲਤਾ ‘ਚ, ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ (ਕਾਊਂਟਰ ਇੰਟੈਲੀਜੈਂਸ) ਨੇ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੀ ਐਕਟਿਵ ਮੈਂਬਰ ਖੁਸਨੁਮਾ ਅੰਸਾਰੀ ਉਰਫ਼ ਨੇਹਾ ਨੂੰ ਗ੍ਰਿਫ਼ਤਾਰ ਕੀਤਾ ਹੈ। ਨੇਹਾ ਨੂੰ ਗੈਂਗ ਵਿੱਚ “ਮੈਡਮ ਜ਼ਹਿਰ” ਵਜੋਂ ਜਾਣਿਆ ਜਾਂਦਾ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਨੇਹਾ ਉੱਤਰ-ਪੂਰਬੀ ਦਿੱਲੀ ‘ਚ ਇੱਕ ਬਿਊਟੀ ਪਾਰਲਰ ਚਲਾਉਂਦੀ ਸੀ। ਹਾਲਾਂਕਿ, ਇਸ ਪਾਰਲਰ ਦੀ ਆੜ ‘ਚ, ਉਹ ਅਸਲ ‘ਚ ਲਾਰੈਂਸ ਬਿਸ਼ਨੋਈਅਤੇ ਹਾਸ਼ਿਮ ਬਾਬਾ ਗੈਂਗ ਲਈ ਡਰੱਗ ਸਿੰਡੀਕੇਟ ਤੇ ਹਥਿਆਰਾਂ ਦੀ ਸਪਲਾਈ ਦੇ ਕਾਰਜਾਂ ਦਾ ਪ੍ਰਬੰਧਨ ਕਰ ਰਹੀ ਸੀ।

ਪੁਲਿਸ ਨੇ ਉਸ ਨੂੰ ਮਹੀਪਾਲਪੁਰ ਫਲਾਈਓਵਰ ਦੇ ਨੇੜੇ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ। ਨੇਹਾ ਬੌਬੀ ਕਬੂਤਰ ਉਰਫ਼ ਮਹਿਫੂਜ਼ ਦੀ ਪ੍ਰੇਮਿਕਾ ਹੈ, ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਮੁੱਖ ਗਨਮੈਨ ਤੇ ਹਥਿਆਰ ਸਪਲਾਇਰ ਹੈ। ਦੋਵੇਂ ਪਿਛਲੇ ਸੱਤ ਸਾਲਾਂ ਤੋਂ ਸੰਪਰਕ ‘ਚ ਹਨ। ਬੌਬੀ ਕਬੂਤਰ ਉਹ ਅਪਰਾਧੀ ਹੈ, ਜਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਰੇਕੀ ਕੀਤੀ ਸੀ ਤੇ ਕਾਤਲਾਂ ਨੂੰ ਮੂਸੇਵਾਲਾ ਦੇ ਰੂਟ ਤੇ ਮੂਵਮੈਂਟ ਬਾਰੇ ਸਹੀ ਜਾਣਕਾਰੀ ਦਿੱਤੀ ਸੀ।

ਬੌਬੀ ਕਬੂਤਰ ਦਾ ਨੈੱਟਵਰਕ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਏਜੰਟ ਸਲੀਮ ਪਿਸਟਲ ਤੱਕ ਫੈਲਿਆ ਹੋਇਆ ਸੀ। ਉਸ ਨੇ ਬਿਸ਼ਨੋਈ ਤੇ ਹਾਸ਼ਿਮ ਬਾਬਾ ਗੈਂਗਾਂ ਨੂੰ ਹਥਿਆਰ ਸਪਲਾਈ ਕਰਨ ਲਈ ਸਲੀਮ ਪਿਸਟਲ ਦੀ ਵਰਤੋਂ ਕੀਤੀ। ਮੂਸੇਵਾਲਾ ਕਤਲ ਕਾਂਡ ਤੋਂ ਲੈ ਕੇ ਅਦਾਕਾਰਾ ਦਿਸ਼ਾ ਪਟਾਨੀ ਦੇ ਘਰ ‘ਤੇ ਗੋਲੀਬਾਰੀ, ਦਿੱਲੀ ‘ਚ ਨਾਦਿਰ ਸ਼ਾਹ ਕਤਲ ਕਾਂਡ ਤੇ ਸੀਲਮਪੁਰ ਡਬਲ ਮਰਡਰ ਤੱਕ, ਇਨ੍ਹਾਂ ਹਥਿਆਰਿਆਂ ਦਾ ਇਸਤੇਮਾਲ ਕਈ ਗੰਭੀਰ ਅਪਰਾਧਿਕ ਵਾਰਦਾਤਾਂ ‘ਚ ਹੋਇਆ।

ਲੇਡੀ ਡੌਨਜ਼ ਦੀ ਇੱਕ ਲੰਬੀ ਸੂਚੀ

ਲਾਰੈਂਸ ਬਿਸ਼ਨੋਈ ਗੈਂਗ ਦੇ ਅੰਦਰ “ਲੇਡੀ ਡੌਨਜ਼” ਦਾ ਟ੍ਰੈਂਡ ਤੇਜ਼ੀ ਨਾਲ ਵਧਿਆ ਹੈ। ਹਾਸ਼ਿਮ ਬਾਬਾ ਦੀ ਪਤਨੀ ਜ਼ੋਇਆ ਖਾਨ ਇਸ ਸਮੇਂ ਜੇਲ੍ਹ ‘ਚ ਹੈ। ਦੀਪਾ ਚੰਡੀਗੜ੍ਹ ਦੀ ਲੇਡੀ ਡੌਨ ਹੈ। ਨੇਹਾ, ਜਿਸ ਨੂੰ ਮੈਡਮ ਜ਼ਹਿਰ ਵੀ ਕਿਹਾ ਜਾਂਦਾ ਹੈ, ਹੁਣ ਪੁਲਿਸ ਹਿਰਾਸਤ ‘ਚ ਹੈ।

ਵੱਡੀ ਪੁਲਿਸ ਕਾਰਵਾਈ

ਤਕਨੀਕੀ ਨਿਗਰਾਨੀ ਤੇ ਖੁਫੀਆ ਜਾਣਕਾਰੀ ਦੇ ਆਧਾਰ ‘ਤੇ, ਸਪੈਸ਼ਲ ਸੈੱਲ ਨੇ ਬੌਬੀ ਕਬੂਤਰ, ਨੇਹਾ ਤੇ ਦੋ ਸਾਥੀਆਂ (ਮੁਹੰਮਦ ਰਾਜੀ ਖਾਨ ਤੇ ਸ਼ਾਹਬਾਜ਼) ਨੂੰ ਗ੍ਰਿਫਤਾਰ ਕੀਤਾ। ਬੌਬੀ ਲਗਾਤਾਰ ਆਪਣੀ ਪਛਾਣ ਤੇ ਸਥਾਨ ਬਦਲ ਰਿਹਾ ਸੀ, ਪਰ ਪੁਲਿਸ ਨੇ ਉਸ ਨੂੰ ਘੇਰ ਲਿਆ ਤੇ ਫੜ ਲਿਆ। ਇਸ ਸਮੇਂ, ਪੁਲਿਸ ਨੇਹਾ ਤੋਂ ਬਿਸ਼ਨੋਈ ਤੇ ਹਾਸ਼ਿਮ ਬਾਬਾ ਗੈਂਗ ਦੇ ਡਰੱਗ ਕਨੈਕਸ਼ਨਾਂ ਤੇ ਹੋਰ ਰਾਜ਼ਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

Follow Us
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...